Sidhu Moosewala ਨੂੰ ਸਮਰਪਿਤ 'ਮੂਸੇਵਾਲਾ ਕੌਣ' ਕਿਤਾਬ ਰਿਲੀਜ਼, ਕੀ ਹੈ ਇਸ ਬੁੱਕ ਵਿੱਚ ਖਾਸ ?
'Moosewala Koon' book - ਸਿੱਧੂ 'ਤੇ ਛਪੀ ਨਵੀਂ ਕਿਤਾਬ 'ਮੂਸੇਵਾਲਾ ਕੌਣ' ਲੇਖਕ ਸੁਰਜੀਤ ਸਿੰਘ ਜਰਮਨੀ ਦੀ ਮਾਤਾ ਰਜਿੰਦਰ ਕੌਰ, ਪਿਤਾ ਨਿਰਮਲ ਸਿੰਘ, ਮਾਮਾ ਸੁਖਦੇਵ ਸਿੰਘ, ਮਾਮੀ ਸਵਰਨਜੀਤ ਕੌਰ ਅਤੇ ਬਾਪੂ ਬਹਾਦਰ ਸਿੰਘ ਵੱਲੋਂ ਰਿਲੀਜ਼ ਕੀਤੀ ਗਈ
Moosewala Koon : ਮਰਹੂਮ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਨੂੰ ਅੱਜ ਹੋਰ ਕੋਈ ਆਪੋ ਆਪਣੇ ਤਰੀਕੇ ਨਾਲ ਯਾਦ ਕਰ ਰਿਹਾ ਹੈ। ਕਈਆਂ ਨੇ ਸਿੱਧੂ ਮੂਸੇਵਾਲਾ 'ਤੇ ਗੀਤ ਵੀ ਗਾਏ ਹਨ ਅਤੇ ਹੁਣ ਲੇਖਕ ਸੁਰਜੀਤ ਸਿੰਘ ਜਰਮਨੀ ਵੱਲੋਂ ਸਿੱਧੂ ਮੂਸੇਵਾਲਾ ਨੂੰ ਸਮਰਪਿਤ ਇੱਕ ਕਿਤਾਬ ਲਿਖੀ ਗਈ ਹੈ। ਜਿਸ ਨੂੰ ਬੀਤੇ ਦਿਨ ਰਿਲੀਜ਼ ਕੀਤਾ ਗਿਆ। ਇਸ ਕਿਤਾਬ ਦਾ ਨਾਮ 'ਮੂਸੇਵਾਲਾ ਕੌਣ' ਰੱਖਿਆ ਗਿਆ ਹੈ।
ਸਿੱਧੂ 'ਤੇ ਛਪੀ ਨਵੀਂ ਕਿਤਾਬ 'ਮੂਸੇਵਾਲਾ ਕੌਣ' ਲੇਖਕ ਸੁਰਜੀਤ ਸਿੰਘ ਜਰਮਨੀ ਦੀ ਮਾਤਾ ਰਜਿੰਦਰ ਕੌਰ, ਪਿਤਾ ਨਿਰਮਲ ਸਿੰਘ, ਮਾਮਾ ਸੁਖਦੇਵ ਸਿੰਘ, ਮਾਮੀ ਸਵਰਨਜੀਤ ਕੌਰ ਅਤੇ ਬਾਪੂ ਬਹਾਦਰ ਸਿੰਘ ਵੱਲੋਂ ਰਿਲੀਜ਼ ਕੀਤੀ ਗਈ। ਕਿਤਾਬ ਜਾਰੀ ਕਰਨ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਅਤੇ ਕੀਰਤਨ ਹੋਇਆ ਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਦੀਪ ਸਿੱਧੂ ਅਤੇ ਸਿੱਧੂ ਮੂਸੇਵਾਲਾ ਨੂੰ ਸਰਕਾਰਾਂ ਨੇ ਮਿੱਥ ਕੇ ਮਰਵਾਇਆ ਹੈ।
ਸਿੱਧੂ ਮੂਸੇਵਾਲਾ ਦੀ ਪੰਜਾਬ ਪੱਖੀ ਸ਼ਖ਼ਸੀਅਤ ਨੂੰ ਜਾਣਨ-ਪਹਿਚਾਨਣ ਅਤੇ ਉਸ ਦੇ ਕਤਲ ਦੇ ਭੇਤਾਂ ਬਾਰੇ ਸਮਝਣ ਲਈ ਲੇਖਕ ਸੁਰਜੀਤ ਸਿੰਘ ਜਰਮਨੀ ਵੱਲੋਂ ਲਿਖੀ ਇਹ ਕਿਤਾਬ ਅਦਾਰਾ ਖ਼ਾਲਸਾ ਫ਼ਤਹਿਨਾਮਾ ਵੱਲੋਂ ਪ੍ਰਕਾਸ਼ਿਤ ਹੋਈ ਹੈ । ਪੱਤਰਕਾਰਾਂ ਨੂੰ ਸੰਬੋਧਨ ਕਰਨ ਸਮੇਂ ਲੇਖਕ ਦੇ ਮਾਤਾ-ਪਿਤਾ ਅਤੇ ਭਾਈ ਜਗਦੇਵ ਸਿੰਘ ਸੇਖਵਾਂ, ਭਾਈ ਬਲਵਿੰਦਰ ਸਿੰਘ ਪੱਖੋਕੇ, ਕਾਮੇਡੀ ਕਲਾਕਾਰ ਚਾਚਾ ਬਿਸ਼ਨਾ ਅਤੇ ਕਾਮੇਡੀਅਨ ਖੁੱਲ੍ਹੇਸ਼ਾਹ ਨੇ ਲੇਖਕ ਸੁਰਜੀਤ ਸਿੰਘ ਜਰਮਨੀ ਦੇ ਇਸ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ।
29 ਮਈ 2022 ਦਿਨ ਐਤਵਾਰ ਨੂੰ ਦੁਪਹਿਰ ਬਾਅਦ ਮਾਨਸਾ ਜ਼ਿਲ੍ਹੇ ਦੇ ਆਪਣੇ ਪਿੰਡ ਮੂਸਾ ਤੋਂ ਗਾਇਕ ਸਿੱਧੂ ਮੂਸੇਵਾਲਾ ਨਿਕਲੇ ਹੀ ਸਨ ਕਿ ਕੁਝ ਦੂਰ ਜਾਂਦਿਆਂ ਹੀ ਪਿੰਡ ਜਵਾਹਰਕੇ ਵਿੱਚ ਉਨ੍ਹਾਂ ਦੀ ਥਾਰ ਗੱਡੀ ਨੂੰ ਘੇਰ ਲਿਆ ਗਿਆ।
ਗੋਲਡੀ ਬਰਾੜ ਤੇ ਲਾਰੇਂਸ ਬਿਸ਼ਨੋਈ ਦੇ ਸ਼ੂਟਰਾਂ ਨੇ ਘੇਰ ਕੇ ਕਈ ਰਾਊਂਡ ਫਾਇਰਿੰਗ ਕੀਤੇ। ਇਸ ਘਟਨਾ ਵਿੱਚ ਮੂਸੇਵਾਲਾ ਨੂੰ ਕਈ ਗੋਲੀਆਂ ਲੱਗੀਆਂ ਅਤੇ ਹਸਪਤਾਲ ਲਿਜਾਇਆ ਗਿਆ ਪਰ ਹਸਤਪਾਲ ਪਹੁੰਚਣ ਤੋਂ ਪਹਿਲਾਂ ਹੀ ਮੂਸੇਵਾਲਾ ਦੀ ਮੌਤ ਹੋ ਚੁੱਕੀ ਸੀ।
29 ਮਈ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਤੋਂ ਕੁਝ ਘੰਟਿਆਂ ਬਾਅਦ, ਪੰਜਾਬ ਪੁਲਿਸ ਨੇ ਦਾਅਵਾ ਕੀਤਾ ਕਿ ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਅਤੇ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਇਸ ਅਪਰਾਧ ਪਿੱਛੇ ਸਨ।
ਮੂਸੇਵਾਲਾ ਕੇਸ ਵਿੱਚ ਮਾਨਸਾ ਪੁਲਿਸ ਅਦਾਲਤ ਵਿੱਚ 2 ਚਲਾਨ ਪੇਸ਼ ਕਰ ਗਈ ਹੈ। ਇਹ ਕੇਸ ਹੁਣ ਸੈਸ਼ਨ ਅਦਾਲਤ ਵਿੱਚ ਚਲਾ ਗਿਆ ਹੈ ਅਤੇ ਇੱਸ 'ਤੇ ਟ੍ਰਾਇਲ ਸ਼ੁਰੂ ਹੋ ਗਏ ਹਨ।