ਗੁਰਦੁਆਰਾ ਕਰਤਾਰਪੁਰ ਸਾਹਿਬ (ਪਾਕਿਸਤਾਨ) 'ਚ ਨਵਜੋਤ ਸਿੱਧੂ ਦੀ ਚੜ੍ਹਦੀ ਕਲਾ ਕੀਤੀ ਗਈ ਅਰਦਾਸ
ਪਟਿਆਲਾ ਦੀ ਕੇਂਦਰੀ ਜੇਲ੍ਹ 'ਚ ਕਤਲ ਦੇ ਮਾਮਲੇ 'ਚ ਇੱਕ ਸਾਲ ਦੀ ਸਜਾ ਕੱਟ ਰਹੇ ਸਾਬਕਾ ਕ੍ਰਿਕਟਰ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੱਧੂ ਦੀ ਚੜ੍ਹਦੀ ਕਲਾ ਤੇ ਤੰਦਰੁਸਤੀ ਲਈ ਪਾਕਿਸਤਾਨ 'ਚ ਸਥਿਤ ਗੁਰਦੁਆਰਾ ਕਰਤਾਰਪੁਰ...
ਗਗਨਦੀਪ ਸ਼ਰਮਾ
ਅੰਮ੍ਰਿਤਸਰ: ਪਟਿਆਲਾ ਦੀ ਕੇਂਦਰੀ ਜੇਲ੍ਹ 'ਚ ਕਤਲ ਦੇ ਮਾਮਲੇ 'ਚ ਇੱਕ ਸਾਲ ਦੀ ਸਜਾ ਕੱਟ ਰਹੇ ਸਾਬਕਾ ਕ੍ਰਿਕਟਰ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੱਧੂ ਦੀ ਚੜ੍ਹਦੀ ਕਲਾ ਤੇ ਤੰਦਰੁਸਤੀ ਲਈ ਪਾਕਿਸਤਾਨ 'ਚ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਅਰਦਾਸ ਕੀਤੀ ਗਈ ਤੇ ਸਿੱਧੂ ਦੀ ਛੇਤੀ ਰਿਹਾਈ ਸਬੰਧੀ ਗੁਰੂ ਚਰਨਾਂ 'ਚ ਅਰਦਾਸ ਕੀਤੀ ਗਈ।
ਇਹ ਅਰਦਾਸ ਅੰਮ੍ਰਿਤਸਰ ਤੋਂ ਗਏ ਇੱਕ ਜੱਥੇ 'ਚ ਸ਼ਾਮਲ ਮਹਿਲਾ ਮਨਜੀਤ ਕੌਰ ਵੱਲੋਂ ਕਰਵਾਈ ਗਈ, ਜੋ ਹਾਲ ਹੀ 'ਚ ਡੇਰਾ ਬਾਬਾ ਨਾਨਕ ਰਸਤਿਓਂ ਪਾਕਿਸਤਾਨੀ ਪੰਜਾਬ ਦੇ ਨਾਰੋਵਾਲ ਜ਼ਿਲ੍ਹੇ 'ਚ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰੇ ਕਰਕੇ ਪਰਤੇ ਹਨ। ਨਵਜੋਤ ਸਿੱਧੂ ਪਿਛਲੇ ਪੰਜ ਮਹੀਨਿਆਂ ਤੋਂ ਪਟਿਆਲਾ ਦੀ ਜੇਲ੍ਹ 'ਚ ਸਜਾਜਾਫਤਾ ਹਨ।
ਉਂਝ ਹੀ ਸੀਐਮ ਭਗਵੰਤ ਮਾਨ ਦੇ ਹੈਲੀਕਾਟਰ 'ਚ ਝੂਟੇ ਲੈਂਦੇ ਰਹੇ ਹਰਿਆਣ ਦੇ ਡਿਪਟੀ ਸੀਐਮ, ਦੋਵਾਂ ਸੂਬਿਆਂ 'ਚ ਨਹੀਂ ਹੋਇਆ ਕੋਈ ਸਮਝੋਤਾ, ਆਰਟੀਆਈ 'ਚ ਖੁਲਾਸੇ ਮਗਰੋਂ ਡਾ. ਗਾਂਧੀ ਤੇ ਸੁਖਪਾਲ ਖਹਿਰਾ ਨੇ 'ਆਪ' ਨੂੰ ਘੇਰਿਆ
ਨਵਜੋਤ ਸਿੱਧੂ ਨੇ ਕਰਤਾਰਪੁਰ ਸਾਹਿਬ ਜਾਣ ਵਾਲਾ ਲਾਂਘਾ ਖੁੱਲ੍ਹਵਾਉਣ 'ਚ ਅਹਿਮ ਰੋਲ ਨਿਭਾਇਆ ਸੀ, ਕਿਉਂਕਿ ਉਸ ਵੇਲੇ ਦੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਨਵਜੋਤ ਸਿੱਧੂ ਸਮੁੱਚੇ ਪੰਜਾਬੀਆਂ ਵੱਲੋਂ ਲਾਂਘਾ ਖੋਲਣ ਬਾਬਤ ਰੱਖੀ ਮੰਗ 'ਤੇ ਫੌਰੀ ਗੌਰ ਫਰਮਾਇਆ ਸੀ, ਜਿਸ ਕਰਕੇ ਸਿੱਖ ਭਾਈਚਾਰੇ 'ਚ ਨਵਜੋਤ ਸਿੱਧੂ ਪ੍ਰਤੀ ਕਾਫੀ ਸਤਿਕਾਰ ਦੇਖਣ ਨੂੰ ਮਿਲਦਾ ਹੈ।
ਸਿੱਧੂ ਦੀ ਲਾਂਘਾ ਖੋਲ੍ਹਣ ਦੀ ਮੰਗ 'ਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਪਹਿਲ ਕੀਤੀ ਤੇ ਭਾਰਤ ਸਰਕਾਰ ਨੇ ਬਿਨਾਂ ਦੇਰੀ ਕੀਤੇ ਦੋਹਾਂ ਦੇਸ਼ਾਂ ਵਿਚਾਲੇ ਲਾਂਘਾ ਖੁੱਲ੍ਹਵਾਉਣ ਦਾ ਕੰਮ ਬਹੁਤ ਘੱਟ ਸਮੇਂ 'ਚ ਮੁਕੰਮਲ ਕੀਤਾ ਤੇ ਹੁਣ ਰੋਜਾਨਾ ਸ਼ਰਧਾਲੂ ਡੇਰਾ ਬਾਬਾ ਨਾਨਕ ਰਸਤਿਓਂ ਗੁਰਦੁਆਰਾ ਕਰਤਾਰਪੁਰ ਦੇ ਦਰਸ਼ਨ ਦੀਦਾਰੇ ਕਰਕੇ ਵਾਪਸ ਪਰਤਦੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।