Amritsar News: ਕਾਂਸਟੇਬਲ ਦਿਲਜੋਧ ਖ਼ਿਲਾਫ਼ ਕੋਈ ਨਰਮੀ ਨਹੀਂ ਵਰਤੀ ਜਾ ਰਹੀ-SSP
ਐਸਅਐਸਪੀ ਸਵਪਨ ਸ਼ਰਮਾ ਨੇ ਅੱਜ ਏਬੀਪੀ ਸਾਂਝਾ ਨਾਲ ਗੱਲਬਾਤ ਦੌਰਾਨ ਕਿਹਾ ਕਿ ਕਾਂਸਟੇਬਲ ਦਿਲਜੋਧ ਸਿੰਘ ਦੇ ਖ਼ਿਲਾਫ਼ ਪੁਲਿਸ ਨੇ ਆਰਮਜ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ
![Amritsar News: ਕਾਂਸਟੇਬਲ ਦਿਲਜੋਧ ਖ਼ਿਲਾਫ਼ ਕੋਈ ਨਰਮੀ ਨਹੀਂ ਵਰਤੀ ਜਾ ਰਹੀ-SSP No leniency being used against Constable Diljodh says ssp Amritsar News: ਕਾਂਸਟੇਬਲ ਦਿਲਜੋਧ ਖ਼ਿਲਾਫ਼ ਕੋਈ ਨਰਮੀ ਨਹੀਂ ਵਰਤੀ ਜਾ ਰਹੀ-SSP](https://feeds.abplive.com/onecms/images/uploaded-images/2022/11/30/e70a2e5a20f72f8d21dccab7f61001b21669801209973370_original.jpg?impolicy=abp_cdn&imwidth=1200&height=675)
Amritsar News: ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਐਸਅਐਸਪੀ ਸਵਪਨ ਸ਼ਰਮਾ ਨੇ ਅੱਜ ਏਬੀਪੀ ਸਾਂਝਾ ਨਾਲ ਗੱਲਬਾਤ ਦੌਰਾਨ ਕਿਹਾ ਕਿ ਕਾਂਸਟੇਬਲ ਦਿਲਜੋਧ ਸਿੰਘ ਦੇ ਖ਼ਿਲਾਫ਼ ਪੁਲਿਸ ਨੇ ਆਰਮਜ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਤੇ ਇਹ ਬੀਤੀ 22 ਨਵੰਬਰ ਨੂੰ ਕਰ ਲਿਆ ਗਿਆ ਸੀ।
ਐਸਅਐਸਪੀ ਨੇ ਸ਼ੁਰੂਆਤੀ ਐਫਆਈਆਰ 'ਚ ਆਰਮਜ ਐਕਟ ਲਾਉਣ 'ਤੇ ਹੋਈ ਦੇਰੀ ਬਾਬਤ ਕਿਹਾ ਕਿ ਪੁਲਿਸ ਵੱਲੋਂ ਕਾਂਸਟੇਬਲ ਦੇ ਮਾਮਲੇ 'ਚ ਕੋਈ ਨਰਮੀ ਨਹੀਂ ਵਰਤੀ ਜਾ ਰਹੀ ਪਰ ਹਰ ਆਈਓ ਦਾ ਆਪਣਾ ਜਾਂਚ ਦਾ ਤਰੀਕਾ ਹੁੰਦਾ ਹੈ। ਸ਼ਰਮਾ ਨੇ ਕਿਹਾ ਕਿ ਛੇਤੀ ਹੀ ਕਾਂਸਟੇਬਲ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ: Punjab News: ਦੇਸ਼ ਨੂੰ ਦਹਿਲਾਉਣ ਦੀ ਸਾਜਿਸ਼ ਨਾਕਾਮ, ਫਿਰੋਜ਼ਪੁਰ 'ਚੋਂ ਪੰਜ ਏਕੇ-47 ਰਾਈਫਲਾਂ ਸਣੇ ਵੱਡੀ ਪੱਧਰ 'ਤੇ ਅਸਲਾ ਫੜਿਆ
ਦੂਜੇ ਪਾਸੇ ਐਸਐਸਪੀ ਸਵਪਨ ਸ਼ਰਮਾ ਨੇ ਗੰਨ ਕਲਚਰ ਦੇ ਮਾਮਲੇ ਬਾਬਤ ਦੱਸਿਆ ਕਿ ਇਸ ਵਿੱਚ 18 ਮਾਮਲੇ ਦਰਜ ਕੀਤੇ ਗਏ ਹਨ ਤੇ ਲਗਾਤਾਰ ਪੁਲਿਸ ਸਖਤ ਕਾਰਵਾਈ ਕਰ ਰਹੀ ਹੈ
ਐਸਅਐਸਪੀ ਸਵਪਨ ਸ਼ਰਮਾ ਨੇ ਕਿਹਾ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ 100 ਦੇ ਕਰੀਬ ਅਸਲਾ ਲਾਇਸੰਸ ਰੱਦ ਕਰਨ ਦੀ ਸਿਫਾਰਸ਼ ਕੀਤੀ ਹੈ। ਜ਼ਿਲ੍ਹੇ 'ਚ 23 ਹਜਾਰ ਅਸਲੇ ਦੇ ਲਾਇਸੰਸ ਹਨ ਤੇ ਹਰੇਕ ਦੀ ਜਾਂਚ ਕੀਤੀ ਜਾ ਰਹੀ ਹੈ।
ਕੀ ਸੀ ਮਾਮਲਾ
ਹਲਕਾ ਮਜੀਠਾ ਅਧੀਨ ਪੈਂਦੇ ਪਿੰਡ ਭੰਗਾਲੀ ਕਲਾਂ ਦਾ ਰਹਿਣ ਵਾਲਾ ਦਿਲਜੋਧ ਆਪਣੇ ਹੀ ਘਰ ‘ਚ ਵਿਆਹ ਦੀ ਡੀਜੇ ਪਾਰਟੀ ‘ਚ ਦੋਵੇਂ ਹੱਥਾਂ ‘ਚ ਪਿਸਤੌਲ ਨਾਲ ਗੋਲੀਆਂ ਚਲਾ ਰਿਹਾ ਸੀ। ਉਸ ਨੇ ਕਈ ਰਾਊਂਡ ਫਾਇਰ ਕੀਤੇ, ਜਿਸ ਦੀ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ: ਪੰਜਾਬ ਪੁਲਸ ਦੇ ਕਾਂਸਟੇਬਲ ਦਿਲਜੋਧ ਸਿੰਘ 'ਤੇ ਮਿਹਰਬਾਨ ਅੰਮ੍ਰਿਤਸਰ ਦਿਹਾਤੀ ਪੁਲਸ,
ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)