Punjab News: ਦੇਸ਼ ਨੂੰ ਦਹਿਲਾਉਣ ਦੀ ਸਾਜਿਸ਼ ਨਾਕਾਮ, ਫਿਰੋਜ਼ਪੁਰ 'ਚੋਂ ਪੰਜ ਏਕੇ-47 ਰਾਈਫਲਾਂ ਸਣੇ ਵੱਡੀ ਪੱਧਰ 'ਤੇ ਅਸਲਾ ਫੜਿਆ
Punjab News: ਪੰਜਾਬ ਪੁਲਿਸ ਨੂੰ ਅੱਜ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਪੰਜ ਏਕੇ-47 ਰਾਈਫਲਾਂ, ਪੰਜ ਪਿਸਤੌਲ ਤੇ ਨੌਂ ਮੈਗਜ਼ੀਨ ਜ਼ਬਤ ਕੀਤੇ ਹਨ।

Punjab News : ਪੰਜਾਬ ਪੁਲਿਸ ਅਤੇ ਬੀਐੱਸਐੱਫ਼ ਨੂੰ ਅੱਜ ਵੱਡੀ ਸਫਲਤਾ ਮਿਲੀ ਹੈ। ਫਿਰੋਜ਼ਪੁਰ 'ਚ ਭਾਰਤ-ਪਾਕਿ ਸਰਹੱਦ 'ਤੇ ਅੰਮ੍ਰਿਤਸਰ ਪੁਲਿਸ ਅਤੇ ਬੀ. ਐੱਸ.ਐੱਫ਼ ਨੇ ਸਾਂਝੇ ਆਪ੍ਰੇਸ਼ਨ 'ਚ ਪੰਜ ਏਕੇ-47 ਰਾਈਫਲਾਂ, ਪੰਜ ਪਿਸਤੌਲ ਤੇ ਨੌਂ ਮੈਗਜ਼ੀਨ ਜ਼ਬਤ ਕੀਤੇ ਹਨ। ਇਸ ਦੇ ਨਾਲ ਹੀ 13 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਇਹ ਅਸਲਾ ਸਰਹੱਦ ਪਾਰੋਂ ਪਾਕਿਸਤਾਨ ਤੋਂ ਆਇਆ ਹੋ ਸਕਦਾ ਹੈ। ਇਸ ਨਾਲ ਦੇਸ਼ ਅੰਦਰ ਕੋਈ ਵੱਡੀ ਅੱਤਵਾਦੀ ਸਾਜਿਸ਼ ਨੂੰ ਅੰਜ਼ਾਮ ਦਿੱਤਾ ਜਾਣਾ ਸੀ।
In the follow up of 13 kg #Heroin seizure @PunjabPoliceIndia, in a joint operation with #BSF have recovered 5 AK-47 rifles, 5 pistols & 9 magazines from #Ferozepur
— DGP Punjab Police (@DGPPunjabPolice) November 30, 2022
As per the vision of CM @BhagwantMann, #PunjabPolice is committed to safe and secure Punjab. pic.twitter.com/XkLTdoj7vH
ਇਸ ਤੋਂ ਇਲਾਵਾ ਮੰਗਲਵਾਰ ਨੂੰ ਸਰਚ ਅਪਰੇਸ਼ਨ ਦੌਰਾਨ ਤਰਨਤਾਰਨ ਵਿਖੇ ਖੇਮਕਰਨ ਪੁਲਿਸ ਪਾਰਟੀ ਕਸਬਾ ਕਲਸ ਦੇ ਖੇਤਾਂ ਨਜਦੀਕ ਪਹੁੰਚੀ ਤਾਂ ਕਲਸ ਪਿੰਡ ਦੇ ਮੇਜਰ ਸਿੰਘ ਪੁੱਤਰ ਚਾਨਣ ਸਿੰਘ ਵਾਸੀ ਕਲਸ ਦੇ ਖੇਤਾਂ ਵਿੱਚ ਪਾਕਿ ਡਰੋਨ ਬਰਾਮਦ ਹੋਇਆ ਹੈ। ਇਹ ਡਰੋਨ ਹੈਕਸਾ ਕੈਪਟਰ ਹੈ ਅਤੇ ਕਾਫੀ ਭਾਰੀ ਮਾਤਰਾ ਵਿੱਚ ਸਮੱਗਰੀ ਉਠਾ ਸਕਦਾ ਹੈ ਅਤੇ ਆਧੁਨਿਕ ਤਕਨੀਕ ਨਾਲ ਲੈਸ ਹੈ। ਇਸ ਇਲਾਕੇ ਦੀ ਬਰੀਕੀ ਨਾਲ ਸਰਚ ਕਰਨ ਉੱਤੇ ਕੁਝ ਦੂਰ ਹੀ ਇੱਕ ਵੱਡਾ ਪੈਕਟ ਮਿਲਿਆ ਅਤੇ ਇਸ ਨੂੰ ਖੋਲ ਕੇ ਚੈਕ ਕਰਨ 'ਤੇ ਉਸ ਵਿੱਚੋ 06 ਪੈਕਟ ਹੈਰੋਇਨ ਬਰਾਮਦ ਹੋਈ।






















