(Source: ECI/ABP News/ABP Majha)
ਓਪੀ ਸੋਨੀ ਵੱਲੋਂ ਖਰੀਦੀ ਆਹ ਜ਼ਮੀਨ ਨੇ ਪਾਇਆ ਪੰਗਾ, 4 ਸਾਲਾ 'ਚ ਕੀਤਾ ਵੱਡਾ ਨਿਵੇਸ਼, ITR 'ਚ ਵੀ ਨਹੀਂ ਦਿੱਤੀ ਜਾਣਕਾਰੀ
OP soni invested 10.63 crores : ਪੰਜਾਬ ਵਿੱਚ ਕੈਪਟਨ ਦੀ ਸਰਕਾਰ ਬਣਨ ਤੋਂ ਬਾਅਦ ਓਪੀ ਸੋਨੀ ਨੇ ਜਾਇਦਾਦ ਵਿੱਚ ਵੱਡੇ ਪੱਧਰ 'ਤੇ ਨਿਵੇਸ਼ ਕਰਨਾ ਸ਼ੁਰੂ ਕਰ ਦਿੱਤਾ। ਵਿਜੀਲੈਂਸ ਨੇ ਆਪਣੀ ਜਾਂਚ ਦੌਰਾਨ ਪਾਇਆ ਕਿ ਸਾਬਕਾ ਉਪ ਮੁੱਖ ਮੰਤਰੀ ਅਤੇ
ਅੰਮ੍ਰਿਤਸਰ : ਸਾਬਕਾ ਉੱਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਖਿਲਾਫ਼ ਵਿਜੀਲੈਂਸ ਵੱਲੋਂ ਕੀਤੀ ਗਈ ਕਾਰਵਾਈ ਦੇ ਅੰਕੜੇ ਸਾਹਮਣੇ ਆਏ ਹਨ। ਵਿਜੀਲੈਂਸ ਨੂੰ ਓਪੀ ਸੋਨੀ 'ਤੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਸ਼ੱਕ ਸੀ। ਜਿਸ ਤੋਂ ਬਾਅਦ ਪੰਜਾਬ ਵਿਜੀਲੈੈਂਸ ਦੇ ਅਫ਼ਸਰਾਂ ਨੇ ਆਪਣੇ ਪੱਧਰ 'ਤੇ ਜਾਂਚ ਸ਼ੁਰੂ ਕੀਤੀ ਅਤੇ ਓਪੀ ਸੋਨੀ ਨੂੰ ਆਪਣੇ ਜਾਲ ਵਿੱਚ ਫਸਾ ਲਿਆ।
ਵਿਜੀਲੈਂਸ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਸਾਬਕਾ ਉੱਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਵਿਜੀਲੈਂਸ ਦੇ ਅਫ਼ਸਰਾਂ ਨੂੰ 10 ਕਰੋੜ 63 ਲੱਖ ਰੁਪਏ ਦਾ ਹਿਸਾਬ ਨਹੀਂ ਦੇ ਸਕੇ। ਓਪੀ ਸੋਨੀ ਵੱਲੋਂ 10 ਕਰੋੜ 63 ਲੱਖ ਰੁਪਏ ਦੀ ਰਕਮ ਜਾਇਦਾਦ ਖਰੀਦਣ 'ਤੇ ਲਗਾਈ ਗਈ ਸੀ।
ਪੰਜਾਬ ਵਿੱਚ ਕੈਪਟਨ ਦੀ ਸਰਕਾਰ ਬਣਨ ਤੋਂ ਬਾਅਦ ਓਪੀ ਸੋਨੀ ਨੇ ਜਾਇਦਾਦ ਵਿੱਚ ਵੱਡੇ ਪੱਧਰ 'ਤੇ ਨਿਵੇਸ਼ ਕਰਨਾ ਸ਼ੁਰੂ ਕਰ ਦਿੱਤਾ। ਵਿਜੀਲੈਂਸ ਨੇ ਆਪਣੀ ਜਾਂਚ ਦੌਰਾਨ ਪਾਇਆ ਕਿ ਸਾਬਕਾ ਉਪ ਮੁੱਖ ਮੰਤਰੀ ਅਤੇ ਕਾਂਗਰਸ ਨੇਤਾ ਓਪੀ ਸੋਨੀ ਨੇ 27 ਦਸੰਬਰ 2017 ਤੋਂ ਹੁਣ ਤੱਕ ਆਪਣੀ ਪਤਨੀ, ਪੁੱਤਰ ਅਤੇ ਭਤੀਜੇ ਦੇ ਨਾਮ 'ਤੇ 10.63 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ।
ਪਰ ਇਹ 10.63 ਕਰੋੜ ਰੁਪਏ ਆਇਆ ਕਿੱਥੋਂ, ਇਸ ਦੀ ਆਮਦਨ ਦਾ ਸੋਰਸ ਕੀ ਹੈ ਓਪੀ ਸੋਨੀ ਇਹ ਸਾਬਿਤ ਨਹੀਂ ਕਰ ਪਾਏ, ਜਿਸ ਤੋਂ ਬਾਅਦ ਵਿਜੀਲੈਂਸ ਨੇ ਕਾਰਵਾਈ ਕੀਤੀ ਤੇ ਸਾਬਕਾ ਡਿਪਟੀ ਸੀਐਮ ਨੂੰ ਗ੍ਰਿਫ਼ਤਾਰ ਕਰ ਲਿਆ।
ਵਿਜੀਲੈਂਸ ਦੇ ਅਫ਼ਸਰਾਂ ਨੇ ਦੱਸਿਆ ਕਿ ਓਪੀ ਸੋਨੀ ਆਪਣੇ ਬੇਟੇ ਅਤੇ ਪਤਨੀ ਦੇ ਨਾਂ 'ਤੇ ਜਾਇਦਾਦਾਂ ਖਰੀਦਦਾ ਰਿਹਾ ਅਤੇ ਕੰਪਨੀਆਂ 'ਚ ਨਿਵੇਸ਼ ਕਰਦਾ ਰਿਹਾ ਪਰ ਉਸ ਨੇ ਆਪਣੇ ਇਨਕਮ ਟੈਕਸ ਰਿਟਰਨ 'ਚ ਇਸ ਪੈਸੇ ਦਾ ਜ਼ਿਕਰ ਤੱਕ ਨਹੀਂ ਕੀਤਾ।
ਇੱਕ ਨਜ਼ਰ ਓਪੀ ਸੋਨੀ ਦੀ ਜਾਇਦਾਦ 'ਤੇ
ਨਿਊ ਚੰਡੀਗੜ੍ਹ ਵਿੱਚ ਓਪੀ ਸੋਨੀ ਨੇ ਆਪਣੇ ਨਾਮ 'ਤੇ ਇੱਕ ਨਵੀਂ ਕੋਠੀ ਖਰੀਦ ਕੀਤੀ ਸੀ ਜਿਸ ਦੀ ਕਿਮਤ 1 ਕਰੋੜ 25 ਲੱਖ ਰੁਪਏ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ ਵਿੱਚ ਸਾਬਕਾ ਡਿਪਟੀ ਸੀਐਮ ਸੋਨੀ ਨੇ ਆਪਣੇ ਨਾਮ ਅਤੇ ਆਪਣੀ ਪਤਨੀ ਦੇ ਨਾਮ 'ਤੇ 11 ਕਨਾਲ ਜ਼ੀਮਨ ਖਰੀਦੀ ਸੀ ਜਿਸ ਦੀ ਕਿਮਤ 1 ਕਰੋੜ 34 ਲੱਖ ਰੁਪਏ ਹੈ।
ਇਸੇ ਤਰ੍ਹਾ ਅਜਨਾਲਾ 'ਚ ਫਾਰਮ ਹਾਊਸ ਬਣਾਉਣ 'ਤੇ 4 ਕਰੋੜ 29 ਲੱਖ ਲਾਏ, ਇਹ ਫਾਰਮ ਹਾਊਸ ਸੋਨੀ ਦੇ ਪੁੱਤ ਅਤੇ ਭਤੀਜੇ ਦੇ ਨਾਮ 'ਤੇ ਹੈ। ਅੰਮ੍ਰਿਤਸਰ ਦੀ ਇੱਕ ਕੰਪਨੀ ਵਿੱਚ ਸੋਨੀ ਅਤੇ ਉਸ ਦੇ ਪੁੱਤਰ ਨੇ 1 ਕਰੋੜ 29 ਲੱਖ ਦਾ ਨਿਵੇਸ਼ ਕੀਤਾ ਸੀ।