ਪੜਚੋਲ ਕਰੋ

UCC: ਯੂਨੀਫ਼ਾਰਮ ਸਿਵਲ ਕੋਡ ’ਤੇ ਪ੍ਰੋ. ਸਰਚਾਂਦ ਸਿੰਘ ਦਾ ਸਮਰਥਨ, ਧੀਆਂ ਦੀ ਸੁਰੱਖਿਆ ਲਈ UCC ਜ਼ਰੂਰੀ 

Prof. Sarchand Singh : ਧਰਮ ਦੀ ਆੜ ’ਚ ਰੂੜ੍ਹੀਵਾਦੀ ਤੱਤ ਲੜਕੀਆਂ ਨਾਲ ਧੱਕਾ ਕਰਦੇ ਹਨ। ਉਨ੍ਹਾਂ ਕਿਹਾ ਕਿ ਯੂਸੀਸੀ ਇਕ ਸੰਵਿਧਾਨਕ ਵਰਤਾਰਾ ਹੈ, ਇਸ ਨੂੰ ਲਾਗੂ ਕਰਾਉਣ ’ਚ ਕਿਸੇ ਵੀ ਸਿਆਸੀ ਪਾਰਟੀ ਦੀ ਕੋਈ ਭੂਮਿਕਾ ਨਹੀਂ ਹੈ। ਉਨ੍ਹਾਂ ਕਿਹਾ ਕਿ

Amritsar - ਕੌਮੀ ਘੱਟ ਗਿਣਤੀ ਕਮਿਸ਼ਨਦੇ ਸਹਿਯੋਗ ਨਾਲ ਆਨੰਦ ਗਰੁੱਪ ਆਫ਼ ਕਾਲਜ ਵੱਲੋਂ ਯੂਨੀਫ਼ਾਰਮ ਸਿਵਲ ਕੋਡ ਵਿਸ਼ੇ ’ਤੇ ਕਰਾਏ ਗਏ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਰਾਸ਼ਟਰੀ ਜਾਗ੍ਰਿਤੀ ਅਭਿਆਨ ਦੇ ਆਗੂ ਅਤੇ ਸੁਪਰੀਮ ਕੋਰਟ ਦੇ ਨਾਮਵਰ ਮੁਸਲਿਮ ਮਹਿਲਾ ਵਕੀਲ ਸੁਬੂਹੀ ਯੂਸੁਫਜਾਈ ਖਾਨ ਨੇ ਯੂਸੀਸੀ ਦੀ ਵਕਾਲਤ ਕੀਤੀ ਤੇ ਕਿਹਾ ਕਿ ਬੇਟੀਆਂ ਦੀ ਸੁਰੱਖਿਆ ਚਾਹੁਣ ਵਾਲਾ ਕੋਈ ਵੀ ਵਿਅਕਤੀ ਯੂਨੀਫ਼ਾਰਮ ਸਿਵਲ ਕੋਡ ਦੇ ਖ਼ਿਲਾਫ਼ ਨਹੀਂ ਹੋਵੇਗਾ। ਉੱਥੇ ਹੀ ਸਿੱਖ ਚਿੰਤਕ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਸਿੱਖ ਕੌਮ ਨੂੰ ਗੁਰਮਤਿ ਦ੍ਰਿਸ਼ਟੀਕੋਣ ਅਪਣਾ ਕੇ ਯੂਸੀਸੀ ਦੇ ਮਾਮਲੇ ’ਚ ਭਾਰਤ ਦੀ ਅਗਵਾਈ ਲਈ ਅੱਗੇ ਆਉਣ ਦਾ ਸੱਦਾ ਦਿੱਤਾ।

ਆਨੰਦ ਕਾਲਜ, ਅੰਮ੍ਰਿਤਸਰ ਵਿਖੇ ਕਰਾਏ ਗਏ ਸੈਮੀਨਾਰ ਮੌਕੇ ਮੁੱਖ ਮਹਿਮਾਨ ਸੁਬੁਹੀ ਖਾਨ ਤੋਂ ਇਲਾਵਾ ਸੈਮੀਨਾਰ ਦੇ ਮੇਜ਼ਬਾਨ ਚੇਅਰਮੈਨ ਐਮ ਐਮ ਆਨੰਦ, ਗਲੋਬਲ ਪੰਜਾਬੀ ਐਸੋਸੀਏਸ਼ਨ ਦੇ ਆਗੂ ਡਾ. ਜਸਵਿੰਦਰ ਸਿੰਘ ਢਿੱਲੋਂ, ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਲਾਹਕਾਰ ਪ੍ਰੋ. ਸਰਚਾਂਦ ਸਿੰਘ ਖਿਆਲਾ, ਜੀਐਡੀਯੂ ਦੇ ਸੰਸਕ੍ਰਿਤ ਵਿਭਾਗ ਦੇ ਮੁਖੀ ਡਾ. ਵਿਸ਼ਾਲ ਭਾਰਦਵਾਜ, ਪ੍ਰਿੰਸੀਪਲ ਕੰਵਲਜੀਤ ਕੌਰ ਅਤੇ ਆਲਮਬੀਰ ਸਿੰਘ ਸੰਧੂ ਨੇ ਸ਼ਮ੍ਹਾ ਰੌਸ਼ਨ ਕੀਤਾ।

ਐਡਵੋਕੇਟ ਸੁਬੂਹੀ ਖਾਨ ਨੇ ਕਿਹਾ ਕਿ ਦੇਸ਼ ’ਚ ਇਕ ਸਮਾਨ ਸਿਵਲ ਕੋਡ ਲਾਗੂ ਕਰਨਾ ਬਹੁਤ ਜ਼ਰੂਰੀ ਹੈ, ਇਸ ਨਾਲ ਮਹਿਲਾਵਾਂ ਦੇ ਅਧਿਕਾਰਾਂ ਨੂੰ ਮਜ਼ਬੂਤੀ ਮਿਲੇਗੀ ਅਤੇ ਦੇਸ਼ ਤੇ ਸਮਾਜ ’ਚ ਵੀ ਇਕਸਾਰਤਾ ਆਵੇਗੀ, ਪਰ ਅੰਤਰਰਾਸ਼ਟਰੀ ਤਾਕਤਾਂ ਨਹੀਂ ਚਾਹੁੰਦੀਆਂ ਕਿ ਭਾਰਤ ਇਕ ਵਿਚਾਰਧਾਰਾ ਵਿਚ ਬੱਝ ਸਕੇ। ਉਨ੍ਹਾਂ ਕਿਹਾ ਕਿ ਜੇਕਰ ਆਤੰਕਵਾਦ ਨੂੰ ਖ਼ਤਮ ਕਰਨਾ ਹੈ ਤਾਂ ਪਹਿਲਾਂ ਕੱਟੜਵਾਦ ਨੂੰ ਖ਼ਤਮ ਕਰਨਾ ਪਵੇਗਾ, ਕੱਟੜਵਾਦ ਦੇ ਖ਼ਾਤਮੇ ਨਾਲ ਹੀ ਅਤਿਵਾਦ ਖ਼ੁਦ ਖ਼ਤਮ ਹੋ ਜਾਵੇਗਾ, ਪਰ ਕੱਟੜਵਾਦ ਦੇ ਠੇਕੇਦਾਰ ਅਜਿਹਾ ਨਹੀਂ ਹੋਣ ਦੇਣਾ ਚਾਹੁੰਦੇ।

 ਉਨ੍ਹਾਂ ਕਿਹਾ ਕਿ ਯੂਸੀਸੀ ਨੂੰ ਧਰਮ ਨਾਲ ਜੋੜਨ ਦੀ ਕੋਸ਼ਿਸ਼ ’ਚ ਲੱਗੇ ਕੁਝ ਲੋਕ ਇਹ ਨਹੀਂ ਚਾਹੁੰਦੇ ਕਿ ਮੁਸਲਿਮ ਔਰਤਾਂ ਅੱਗੇ ਵਧਣ ਅਤੇ ਸਮਾਜ ਵਿਚ ਆਪਣਾ ਸਥਾਨ ਬਣਾਉਣ। ਸਮਾਜਿਕ ਕੁਰੀਤੀਆਂ ਨੂੰ ਉਜਾਗਰ ਕਰਨ ਦੇ ਨਾਲ ਨਾਲ ਉਨਾਂ ਮੁਸਲਿਮ ਪਰਸਨਲ ਲਾਅ ਦੀਆਂ ਖ਼ਾਮੀਆਂ ਨੂੰ ਵੀ ਨਸ਼ਰ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਅਪਰਾਧ ਲਈ ਇਕ ਹੀ ਫੌਜਦਾਰੀ ਕਾਨੂਨ ਹੈ। ਪਰ ਸਿਵਲ ਲਾਅ ਵੱਖ ਵੱਖ ਹਨ। 

ਧਰਮ ਦੀ ਆੜ ’ਚ ਰੂੜ੍ਹੀਵਾਦੀ ਤੱਤ ਲੜਕੀਆਂ ਨਾਲ ਧੱਕਾ ਕਰਦੇ ਹਨ। ਉਨ੍ਹਾਂ ਕਿਹਾ ਕਿ ਯੂਸੀਸੀ ਇਕ ਸੰਵਿਧਾਨਕ ਵਰਤਾਰਾ ਹੈ, ਇਸ ਨੂੰ ਲਾਗੂ ਕਰਾਉਣ ’ਚ ਕਿਸੇ ਵੀ ਸਿਆਸੀ ਪਾਰਟੀ ਦੀ ਕੋਈ ਭੂਮਿਕਾ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਰਤ ’ਚ ਮੁਸਲਿਮ ਅਲਪ ਸੰਖਿਅਕ ਨਹੀਂ ਹਨ ਸਗੋਂ ਦੂਜੀ ਸਭ ਤੋਂ ਵੱਡੀ ਬਹੁਗਿਣਤੀ ਹਨ ।

ਗਲੋਬਲ ਪੰਜਾਬੀ ਐਸੋਸੀਏਸ਼ਨ ਦੇ ਆਗੂ ਤੇ ਐਨ ਸੀ ਐਮ ਦੇ ਸਲਾਹਕਾਰ ਡਾ. ਜਸਵਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਯੂਸੀਸੀ ਸਾਰੇ ਨਾਗਰਿਕਾਂ ਲਈ ਬਰਾਬਰ ਅਧਿਕਾਰਾਂ ਦੀ ਵਕਾਲਤ ਕਰਦੀ ਹੈ। ਦੇਸ਼ ਨੂੰ ਅੱਗੇ ਲਿਜਾਣ ਲਈ ਸਾਰੇ ਭਾਈਚਾਰਿਆਂ ਲਈ ਕਾਨੂੰਨ ਦੀ ਦੋਹਰੀ ਵਿਵਸਥਾ ਦੀ ਲੈੜ ਨਹੀਂ। ਇਕਸਾਰ ਸਿਵਲ ਕੋਡ ਰਾਸ਼ਟਰੀ ਏਕਤਾ ਦੇ ਮਕਸਦ ’ਚ ਮਦਦ ਕਰੇਗਾ।

ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸਿੱਖ ਚਿੰਤਕ ਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਲਾਹਕਾਰ ਪ੍ਰੋ. ਸਰਚਾਂਦ ਸਿੰਘ ਨੇ ਅਫ਼ਸੋਸ ਪ੍ਰਗਟ ਕੀਤਾ ਕਿ ਯੂਸੀਸੀ ਦਾ ਵਿਰੋਧ ਕਰ ਕੇ ਮਾਨਵੀ ਬਰਾਬਰੀ ਅਤੇ ਮਜਲੂਮਾਂ ਦੇ ਹਿਤਾਂ ਦੀ ਰਾਖੀ ਵਰਗੇ ਗੁਰਮਤਿ ਦੇ ਉਦੇਸ਼ਾਂ ਅਤੇ ਉਪਦੇਸ਼ਾਂ ਨੂੰ ਕੁਝ ਆਪਣਿਆਂ ਵੱਲੋਂ ਹੀ ਛੁਟਿਆਉਣ ਦਾ ਚੱਲਣ ਪੈਦਾ ਕੀਤਾ ਜਾ ਰਿਹਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਗੁਰਮਤਿ ਫ਼ਲਸਫ਼ਾ ਹਮੇਬਾਂ ਔਰਤਾਂ ਅਤੇ ਮਜਲੂਮਾਂ ਦੀ ਰਾਖੀ ਦਾ ਦਮ ਭਰ ਦਾ ਆਇਆ ਹੈ। 

ਔਰਤਾਂ ਅਤੇ ਮਜਲੂਮਾਂ ਦੇ ਹਿਤਾਂ ਦੀ ਸੁਰੱਖਿਆ ਨੂੰ ਸਮਰਪਿਤ ਯੂਸੀਸੀ ਦਾ ਵਿਰੋਧ ਕਰਨਾ ਗੁਰਮਤਿ ਸਿਧਾਂਤ ਅਤੇ ਇਸ ਦੀ ਮੂਲ ਭਾਵਨਾ ਦੇ ਪ੍ਰਤੀਕੂਲ ਹੈ। ਉਨ੍ਹਾਂ ਕਿਹਾ ਕਿ ਯੂਸੀਸੀ ਦੇ ਲਾਗੂ ਹੋਣ ਨਾਲ ਆਨੰਦ ਕਾਰਜ ਮੈਰਿਜ ਐਕਟ ’ਤੇ ਕੋਈ ਅਸਰ ਨਹੀਂ ਪਵੇਗਾ, ਪਰ ਇਸ ਐਕਟ ਦੇ ਪੰਜਾਬ ਵਿਚ ਲਾਗੂ ਨਾ ਹੋਣ ’ਤੇ ਉਨ੍ਹਾਂ ਪੰਜਾਬ ਸਰਕਾਰ ਨੂੰ ਆੜੇ ਵੀ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਇਕਸਾਰ ਸਿਵਲ ਕੋਡ ਦੇ ਲਾਗੂ ਹੋਣ ਨਾਲ ਧਰਮ ਪਾਲਣਾ ਦੀ ਆਜ਼ਾਦੀ ਸੀਮਤ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਪਰ ਹਰ ਵਿਅਕਤੀ ਨਾਲ ਇੱਕੋ ਜਿਹਾ ਵਿਵਹਾਰ ਜਰੂਰ ਕੀਤਾ ਜਾਵੇਗਾ।

 ਉਨ੍ਹਾਂ ਪਰਸਨਲ ਲਾਅ ਆਦਿ ਨੂੰ ਧਰਮ ਨਿਰਪੱਖ ਰਾਸ਼ਟਰ ਦੇ ਨਿਰਮਾਣ ’ਚ ਵੱਡਾ ਅੜਿੱਕਾ ਦੱਸਦਿਆਂ ਕਿਹਾ ਕਿ ਭਾਰਤ ਦੀ ਅਜ਼ਾਦੀ ਉਦੋਂ ਤੱਕ ਅਧੂਰੀ ਹੈ ਜਦੋਂ ਤੱਕ ਇੱਥੋਂ ਦੇ ਹਰੇਕ ਨਾਗਰਿਕ ਨੂੰ ਬਰਾਬਰ ਦੇ ਅਧਿਕਾਰ ਨਹੀਂ ਮਿਲ ਜਾਂਦੇ।

ਡਾ. ਵਿਸ਼ਾਲ ਭਾਰਦਵਾਜ ਨੇ ਕਿਹਾ ਕਿ ਧਾਰਮਿਕ ਗਲਬੇ ਦੀ ਆੜ ’ਚ ਪ੍ਰਚਲਿਤ ਗੈਰ ਸੰਵਿਧਾਨਕ ਅਤੇ ਗੈਰ ਸਿਹਤਮੰਦ ਪ੍ਰਥਾਵਾਂ ਨਿੰਦਣਯੋਗ ਹਨ। ਭਾਰਤੀ ਸੰਵਿਧਾਨ ਦਾ ਮਨੋਰਥ ਹੀ ਰਾਸ਼ਟਰੀ ਏਕਤਾ, ਇਕ ਜੁੱਟਤਾ, ਇਕ ਜਮਹੂਰੀ ਅਤੇ ਨਿਰਪੱਖ ਸਮਾਜ ਦੀ ਸਿਰਜਣਾ ਹੈ। ਯੂਸੀਸੀ ਦੇ ਬਿਨਾ ਭਾਰਤ ’ਚ ਇੱਕ ਧਰਮ ਨਿਰਪੱਖ ਸਮਾਜ ਦਾ ਆਦਰਸ਼ ਪੂਰਾ ਨਹੀਂ ਹੋ ਸਕਦਾ।

ਟਾਪ ਹੈਡਲਾਈਨ

Mad Sandhu ਕਤਲ ਮਾਮਲੇ 'ਚ ਵੱਡਾ ਖੁਲਾਸਾ, ਮੁੱਖ ਸ਼ੂਟਰ ਸਮੇਤ 6 ਮੁਲਜ਼ਮ ਗ੍ਰਿਫ਼ਤਾਰ
Mad Sandhu ਕਤਲ ਮਾਮਲੇ 'ਚ ਵੱਡਾ ਖੁਲਾਸਾ, ਮੁੱਖ ਸ਼ੂਟਰ ਸਮੇਤ 6 ਮੁਲਜ਼ਮ ਗ੍ਰਿਫ਼ਤਾਰ
Mad Sandhu Case: ਮੈਡ ਸੰਧੂ ਕਤਲਕਾਂਡ 'ਚ ਇੱਕ ਮੁਲਜ਼ਮ ਗ੍ਰਿਫ਼ਤਾਰ, ਜਾਣੋ ਪੁਲਿਸ ਨੇ ਕਿਵੇਂ ਕੀਤਾ ਕਾਬੂ? ਦੋਸ਼ੀ ਦੀ ਤਸਵੀਰ ਆਈ ਸਾਹਮਣੇ; ਫੰਡਿੰਗ ਨੈੱਟਵਰਕ ਦੀ ਜਾਂਚ ਜਾਰੀ...
ਮੈਡ ਸੰਧੂ ਕਤਲਕਾਂਡ 'ਚ ਇੱਕ ਮੁਲਜ਼ਮ ਗ੍ਰਿਫ਼ਤਾਰ, ਜਾਣੋ ਪੁਲਿਸ ਨੇ ਕਿਵੇਂ ਕੀਤਾ ਕਾਬੂ? ਦੋਸ਼ੀ ਦੀ ਤਸਵੀਰ ਆਈ ਸਾਹਮਣੇ; ਫੰਡਿੰਗ ਨੈੱਟਵਰਕ ਦੀ ਜਾਂਚ ਜਾਰੀ...
ਪ੍ਰਧਾਨ ਬਣਨ ਮਗਰੋਂ ਪਹਿਲੀ ਵਾਰ ਅੰਮ੍ਰਿਤਸਰ ਪੁੱਜੇ ਪਰਗਟ ਸਿੰਘ, ਸ੍ਰੀ ਦਰਬਾਰ ਸਾਹਿਬ ਟੇਕਣਗੇ ਮੱਥਾ; ਸਚਿਨ ਪਾਇਲਟ ਕਾਰ ਚਲਾਉਂਦੇ ਆਏ ਨਜ਼ਰ
ਪ੍ਰਧਾਨ ਬਣਨ ਮਗਰੋਂ ਪਹਿਲੀ ਵਾਰ ਅੰਮ੍ਰਿਤਸਰ ਪੁੱਜੇ ਪਰਗਟ ਸਿੰਘ, ਸ੍ਰੀ ਦਰਬਾਰ ਸਾਹਿਬ ਟੇਕਣਗੇ ਮੱਥਾ; ਸਚਿਨ ਪਾਇਲਟ ਕਾਰ ਚਲਾਉਂਦੇ ਆਏ ਨਜ਼ਰ
Punjab News : ਅੰਮ੍ਰਿਤਸਰ 'ਚ ਨਾਜਾਇਜ਼ ਹਥਿਆਰਾਂ ਦੇ ਨੈੱਟਵਰਕ ਦਾ ਪਰਦਾਫਾਸ਼ , 8 ਮੁਲਜ਼ਮ ਗ੍ਰਿਫ਼ਤਾਰ 
Punjab News : ਅੰਮ੍ਰਿਤਸਰ 'ਚ ਨਾਜਾਇਜ਼ ਹਥਿਆਰਾਂ ਦੇ ਨੈੱਟਵਰਕ ਦਾ ਪਰਦਾਫਾਸ਼ , 8 ਮੁਲਜ਼ਮ ਗ੍ਰਿਫ਼ਤਾਰ 

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Health Tips : 30 ਤੋਂ ਬਾਅਦ ਸਰੀਰ 'ਚ ਰਹਿੰਦੀ ਕਮਜ਼ੋਰੀ? ਡਾਈਟ 'ਚ ਸ਼ਾਮਲ ਕਰੋ ਇਹ 5 ਚੀਜ਼ਾਂ
Health Tips : 30 ਤੋਂ ਬਾਅਦ ਸਰੀਰ 'ਚ ਰਹਿੰਦੀ ਕਮਜ਼ੋਰੀ? ਡਾਈਟ 'ਚ ਸ਼ਾਮਲ ਕਰੋ ਇਹ 5 ਚੀਜ਼ਾਂ
SIR ਦੇ ਹੱਕ 'ਚ ਉਤਰੇ 42 ਸੇਵਾਮੁਕਤ ਜੱਜ, ਖੁੱਲ੍ਹਾ ਪੱਤਰ ਜਾਰੀ ਕਰਕੇ ਕੀਤਾ ਆਗਾਹ
SIR ਦੇ ਹੱਕ 'ਚ ਉਤਰੇ 42 ਸੇਵਾਮੁਕਤ ਜੱਜ, ਖੁੱਲ੍ਹਾ ਪੱਤਰ ਜਾਰੀ ਕਰਕੇ ਕੀਤਾ ਆਗਾਹ
Sports News: ਕ੍ਰਿਕਟ ਜਗਤ 'ਚ ਮੱਚੀ ਤਰਥੱਲੀ, ਦੂਜੇ ਟੀ20 ਤੋਂ ਪਹਿਲਾਂ ਟੀਮ ਨੂੰ ਵੱਡਾ ਝਟਕਾ, ਧਾਕੜ ਖਿਡਾਰੀ ਨੇ ਕਪਤਾਨੀ ਤੋਂ ਦਿੱਤਾ ਅਸਤੀਫ਼ਾ...
ਕ੍ਰਿਕਟ ਜਗਤ 'ਚ ਮੱਚੀ ਤਰਥੱਲੀ, ਦੂਜੇ ਟੀ20 ਤੋਂ ਪਹਿਲਾਂ ਟੀਮ ਨੂੰ ਵੱਡਾ ਝਟਕਾ, ਧਾਕੜ ਖਿਡਾਰੀ ਨੇ ਕਪਤਾਨੀ ਤੋਂ ਦਿੱਤਾ ਅਸਤੀਫ਼ਾ...
Punjab News: ਪੰਜਾਬ 'ਚ ਵੱਡੀ ਵਾਰਦਾਤ, ਦਿਨ-ਦਿਹਾੜੇ ਪਾਦਰੀ ਦਾ ਕਤਲ, ਹਮਲਾਵਰਾਂ ਨੇ ਘਰ 'ਚ ਵੜ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ; ਫਿਰ...
ਪੰਜਾਬ 'ਚ ਵੱਡੀ ਵਾਰਦਾਤ, ਦਿਨ-ਦਿਹਾੜੇ ਪਾਦਰੀ ਦਾ ਕਤਲ, ਹਮਲਾਵਰਾਂ ਨੇ ਘਰ 'ਚ ਵੜ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ; ਫਿਰ...
Police Transfer: ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 20 IPS ਅਫਸਰਾਂ ਦੇ ਅਚਾਨਕ ਤਬਾਦਲੇ, ਕਈ ਜ਼ਿਲ੍ਹਿਆਂ ਦੇ ਬਦਲੇ SP; ਜਾਣੋ ਕੌਣ ਕਿੱਥੇ ਹੋਇਆ ਤਾਇਨਾਤ?
ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 20 IPS ਅਫਸਰਾਂ ਦੇ ਅਚਾਨਕ ਤਬਾਦਲੇ, ਕਈ ਜ਼ਿਲ੍ਹਿਆਂ ਦੇ ਬਦਲੇ SP; ਜਾਣੋ ਕੌਣ ਕਿੱਥੇ ਹੋਇਆ ਤਾਇਨਾਤ?
Weather Update: ਸੂਬੇ 'ਚ ਛਮ-ਛਮ ਵਰ੍ਹੇਗਾ ਮੀਂਹ, ਇਨ੍ਹਾਂ 5 ਜ਼ਿਲ੍ਹਿਆਂ 'ਚ ਤੇਜ਼ ਤੂਫ਼ਾਨ ਸਣੇ ਗਰਜਣਗੇ ਬੱਦਲ, 50KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਨ੍ਹੇਰੀ-ਝੱਖੜ ਮਚਾਏਗਾ ਤਬਾਹੀ... 
ਸੂਬੇ 'ਚ ਛਮ-ਛਮ ਵਰ੍ਹੇਗਾ ਮੀਂਹ, ਇਨ੍ਹਾਂ 5 ਜ਼ਿਲ੍ਹਿਆਂ 'ਚ ਤੇਜ਼ ਤੂਫ਼ਾਨ ਸਣੇ ਗਰਜਣਗੇ ਬੱਦਲ, 50KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਨ੍ਹੇਰੀ-ਝੱਖੜ ਮਚਾਏਗਾ ਤਬਾਹੀ... 
Punjab News: ਪੰਜਾਬ 'ਚ ਵੱਡਾ ਹਾਦਸਾ, ਪੁਲਿਸ ਕਾਰ ਦੀ ਕੈਂਟਰ ਨਾਲ ਜ਼ੋਰਦਾਰ ਟੱਕਰ, 4 ਅਫਸਰਾਂ ਸਣੇ 5 ਜ਼ਖਮੀ; 2 ਦੀ ਹਾਲਤ ਗੰਭੀਰ...
ਪੰਜਾਬ 'ਚ ਵੱਡਾ ਹਾਦਸਾ, ਪੁਲਿਸ ਕਾਰ ਦੀ ਕੈਂਟਰ ਨਾਲ ਜ਼ੋਰਦਾਰ ਟੱਕਰ, 4 ਅਫਸਰਾਂ ਸਣੇ 5 ਜ਼ਖਮੀ; 2 ਦੀ ਹਾਲਤ ਗੰਭੀਰ...
8th Pay Commission : 8ਵੇਂ ਵੇਤਨ ਕਮਿਸ਼ਨ ’ਚ ਬਦਲ ਸਕਦਾ ਹੈ 40 ਸਾਲ ਪੁਰਾਣਾ ਨਿਯਮ, ਪੈਨਸ਼ਨਰਾਂ ਨੂੰ ਹੋ ਸਕਦਾ ਹੈ ਇਹ ਫਾਇਦਾ
8th Pay Commission : 8ਵੇਂ ਵੇਤਨ ਕਮਿਸ਼ਨ ’ਚ ਬਦਲ ਸਕਦਾ ਹੈ 40 ਸਾਲ ਪੁਰਾਣਾ ਨਿਯਮ, ਪੈਨਸ਼ਨਰਾਂ ਨੂੰ ਹੋ ਸਕਦਾ ਹੈ ਇਹ ਫਾਇਦਾ
Embed widget