ਪੜਚੋਲ ਕਰੋ
Amritsar Blast : ਅੰਮ੍ਰਿਤਸਰ 'ਚ ਹੋਏ ਧਮਾਕੇ ਤੋਂ ਬਾਅਦ ਮੌਕੇ 'ਤੇ ਪਹੁੰਚੇ ਡੀਜੀਪੀ, ਕਿਹਾ- ਪੁਲਿਸ ਹਰ ਐਂਗਲ ਤੋਂ ਕਰ ਰਹੀ ਹੈ ਜਾਂਚ
Amritsar Blast : ਪੰਜਾਬ ਦੇ ਅੰਮ੍ਰਿਤਸਰ 'ਚ ਸ੍ਰੀ ਹਰਿਮੰਦਰ ਸਾਹਿਬ ਨੇੜੇ ਹੈਰੀਟੇਜ ਸਟਰੀਟ 'ਤੇ ਦੋ ਦਿਨਾਂ 'ਚ ਦੋ ਵਾਰ ਧਮਾਕਾ ਹੋਇਆ ਹੈ। ਸਵੇਰ ਦਾ ਸਮਾਂ ਹੋਣ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਦੱਸ ਦਈਏ ਕਿ ਇਹ ਧਮਾਕਾ ਉਸੇ ਥਾਂ 'ਤੇ ਹੋਇਆ ,ਜਿੱਥੇ ਸ਼ਨੀਵਾਰ ਦੇਰ
Punjab DGP
Amritsar Blast : ਪੰਜਾਬ ਦੇ ਅੰਮ੍ਰਿਤਸਰ 'ਚ ਸ੍ਰੀ ਹਰਿਮੰਦਰ ਸਾਹਿਬ ਨੇੜੇ ਹੈਰੀਟੇਜ ਸਟਰੀਟ 'ਤੇ ਦੋ ਦਿਨਾਂ 'ਚ ਦੋ ਵਾਰ ਧਮਾਕਾ ਹੋਇਆ ਹੈ। ਸਵੇਰ ਦਾ ਸਮਾਂ ਹੋਣ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਦੱਸ ਦਈਏ ਕਿ ਇਹ ਧਮਾਕਾ ਉਸੇ ਥਾਂ 'ਤੇ ਹੋਇਆ ,ਜਿੱਥੇ ਸ਼ਨੀਵਾਰ ਦੇਰ ਰਾਤ ਇਹ ਘਟਨਾ ਵਾਪਰੀ ਸੀ। ਅਜਿਹੇ 'ਚ ਦੂਜੀ ਵਾਰ ਧਮਾਕੇ ਦੀ ਸੂਚਨਾ ਮਿਲਦੇ ਹੀ ਡੀਜੀਪੀ ਪੰਜਾਬ ਗੌਰਵ ਯਾਦਵ ਖੁਦ ਅੰਮ੍ਰਿਤਸਰ ਪੁੱਜੇ। ਉਨ੍ਹਾਂ ਕਿਹਾ ਕਿ ਜਾਂਚ ਜਾਰੀ ਹੈ। ਫੋਰੈਂਸਿਕ ਵਿਭਾਗ ਦੀਆਂ ਟੀਮਾਂ ਜਾਂਚ ਵਿੱਚ ਜੁਟੀਆਂ ਹੋਈਆਂ ਹਨ। ਸ਼ੁਰੂਆਤੀ ਜਾਂਚ ਵਿੱਚ ਕੋਈ ਵੀ ਡੈਟੋਨੇਟਰ ਬਰਾਮਦ ਨਹੀਂ ਹੋਇਆ। ਇਹ ਦੋਵੇਂ ਹੀ ਘੱਟ ਘਣਤਾ ਵਾਲੇ ਬੰਬ ਸਨ। ਯਾਨੀ ਇਸ ਨੂੰ ਕਿਸੇ ਚੀਜ਼ ਵਿੱਚ ਪਾ ਕੇ ਚਲਾਇਆ ਗਿਆ ਹੈ। ਇਹ ਬੰਬ ਕਰੂਡ ਤਾਰੀਕੇ ਨਾਲ ਬਣਿਆ ਗਿਆ ਸੀ।
ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਘਰ ਅੰਦਰ ਦਾਖਲ ਹੋ ਕੇ ਫਾਇਰਿੰਗ, ਨੌਜਵਾਨ ਦੀ ਮੌਤ
ਡੀਜੀਪੀ ਨੇ ਅੱਗੇ ਕਿਹਾ ਕਿ ਅਜੇ ਹਮਲਾਵਰ ਦੇ ਇਰਾਦੇ ਬਾਰੇ ਕਹਿਣਾ ਜਲਦਬਾਜ਼ੀ ਹੋਵੇਗੀ। ਅੱਤਵਾਦ, ਸ਼ਰਾਰਤ ਅਤੇ ਪਰਸਨਲ ਐਂਗਲ ਤਿੰਨਾਂ ਨੂੰ ਧਿਆਨ 'ਚ ਰੱਖਦੇ ਹੋਏ ਪੁਲਸ ਜਾਂਚ 'ਚ ਜੁਟੀ ਹੋਈ ਹੈ। ਡੀਜੀਪੀ ਨੇ ਸ਼ਾਂਤੀ ਬਣਾਈ ਰੱਖਣ ਅਤੇ ਅਫਵਾਹਾਂ 'ਤੇ ਧਿਆਨ ਨਾ ਦੇਣ ਦੀ ਵੀ ਅਪੀਲ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਸਾਰਾਗੜ੍ਹੀ ਪਾਰਕਿੰਗ ਵਿੱਚ ਉਪਰ ਇੱਕ ਕੰਟੇਨਰ ਨੂੰ ਧਾਗੇ ਨਾਲ ਲਟਕਾਇਆ ਗਿਆ ਸੀ। ਸੀਸੀਟੀਵੀ ਨੂੰ ਧਿਆਨ ਨਾਲ ਦੇਖ ਰਹੇ ਹਾਂ। ਉਸ ਧਾਗੇ ਨੂੰ ਕਿਸੇ ਨੇ ਜਾਣ ਬੁੱਝ ਕੇ ਖਿੱਚਿਆ ਹੈ ਜਾਂ ਬੰਨ੍ਹਣ ਵਾਲੇ ਨੇ ਹੀ ਸੁੱਟਿਆ ਹੈ। ਕੰਟੇਨਰ ਡਿੱਗਣ 'ਤੇ ਧਮਾਕਾ ਹੋਇਆ। ਹੈਰਾਨੀ ਦੀ ਗੱਲ ਹੈ ਕਿ ਬੰਬ ਬਣਾਉਣ ਵਾਲੇ ਨੇ ਕੋਈ ਵੀ ਤਿੱਖੀ ਚੀਜ਼ ਨਹੀਂ ਪਾਈ ਸੀ।
ਇਹ ਵੀ ਪੜ੍ਹੋ : ਭੀੜ ਦਿਖਾਉਣ ਲਈ ਕੇਜਰੀਵਾਲ ਦੇ ਰੋਡ ਸ਼ੋਅ 'ਚ ਦੂਜੇ ਜ਼ਿਲ੍ਹਿਆਂ ਤੋਂ ਲੋਕ ਕਿਰਾਏ ’ਤੇ ਲਿਆਂਦੇ: ਨਵਜੋਤ ਸਿੱਧੂ
ਸ਼ਨੀਵਾਰ ਨੂੰ ਹੋਏ ਧਮਾਕੇ 'ਚ 6 ਸ਼ਰਧਾਲੂ ਜ਼ਖਮੀ
ਇਸ ਤੋਂ ਪਹਿਲਾਂ ਸ਼ਨੀਵਾਰ ਦੇਰ ਰਾਤ ਕਰੀਬ 12 ਵਜੇ ਹੈਰੀਟੇਜ ਸਟਰੀਟ 'ਤੇ ਧਮਾਕਾ ਹੋਇਆ ਸੀ। ਇਸ ਧਮਾਕੇ ਕਾਰਨ ਸਾਰਾਗੜ੍ਹੀ ਪਾਰਕਿੰਗ ਵਿੱਚ ਖਿੜਕੀਆਂ ਦੇ ਸ਼ੀਸ਼ੇ ਟੁੱਟਣ ਕਾਰਨ 5 ਤੋਂ 6 ਸ਼ਰਧਾਲੂ ਜ਼ਖ਼ਮੀ ਹੋ ਗਏ ਸਨ। ਡੀਸੀਪੀ ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਫੋਰੈਂਸਿਕ ਟੀਮ ਨੂੰ ਮੌਕੇ ਤੋਂ ਕਰੀਬ 3-4 ਸ਼ੱਕੀ ਟੁਕੜੇ ਮਿਲੇ ਹਨ। ਜਿਸ ਨੂੰ ਜਾਂਚ ਲਈ ਭੇਜ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਪੁਲੀਸ ਇਸ ਹਾਦਸੇ ਦਾ ਕਾਰਨ ਨੇੜਲੇ ਰੈਸਟੋਰੈਂਟ ਦੀ ਚਿਮਨੀ ਬਲਾਸਟ ਦੱਸ ਰਹੀ ਸੀ ਪਰ ਜਦੋਂ ਸਵੇਰੇ ਜਾਂਚ ਸ਼ੁਰੂ ਹੋਈ ਤਾਂ ਪੁਲੀਸ ਦੇ ਤੱਥ ਹੀ ਬਦਲ ਗਏ। ਡੀਸੀਪੀ ਲਾਅ ਐਂਡ ਆਰਡਰ ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਇਹ ਹਾਦਸਾ ਚਿਮਨੀ ਦੇ ਧਮਾਕੇ ਕਾਰਨ ਨਹੀਂ ਵਾਪਰਿਆ। ਕੁਝ ਸ਼ੱਕੀ ਚੀਜ਼ਾਂ ਮਿਲੀਆਂ, ਜਿਨ੍ਹਾਂ ਨੂੰ ਫੋਰੈਂਸਿਕ ਵਿਭਾਗ ਦੀਆਂ ਟੀਮਾਂ ਨੇ ਕਬਜ਼ੇ 'ਚ ਲੈ ਲਿਆ ਹੈ।
Follow ਜ਼ਿਲ੍ਹੇ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















