ਪੜਚੋਲ ਕਰੋ
Advertisement
ਤਰਨਤਾਰਨ ਦੇ ਥਾਣਾ ਸਰਹਾਲੀ ਦੇ ਸਾਂਝ ਕੇਂਦਰ 'ਤੇ RPG ਹਮਲਾ , ਪੰਜਾਬ ਦੇ ਡੀਜੀਪੀ ਬੋਲੇ - ਆਰੋਪੀ ਚਾਹੇ ਕਿਸੇ ਵੀ ਕੋਨੇ 'ਚ ਬੈਠਾ ਹੋਵੇ , ਅਸੀਂ ਉਸਨੂੰ ਗ੍ਰਿਫ਼ਤਾਰ ਕਰਾਂਗੇ
Amritsar News : ਪੰਜਾਬ ਤੋਂ ਇਸ ਸਮੇਂ ਇੱਕ ਵੱਡੀ ਘਟਨਾ ਸਾਹਮਣੇ ਆਈ ਹੈ। ਤਰਨਤਾਰਨ ਦੇ ਸਰਹਾਲੀ ਥਾਣੇ 'ਚ ਸਥਿਤ ਸਾਂਝ ਕੇਂਦਰ 'ਚ ਧਮਾਕਾ ਹੋਇਆ ਹੈ। ਇਸ ਧਮਾਕੇ ਦੇ ਕਾਰਨ ਸੁਵਿਧਾ ਕੇਂਦਰ ਦੇ ਸ਼ੀਸ਼ੇ ਟੁੱਟ ਗਏ ਹਨ।
Amritsar News : ਪੰਜਾਬ ਤੋਂ ਇਸ ਸਮੇਂ ਇੱਕ ਵੱਡੀ ਘਟਨਾ ਸਾਹਮਣੇ ਆਈ ਹੈ। ਤਰਨਤਾਰਨ ਦੇ ਸਰਹਾਲੀ ਥਾਣੇ 'ਚ ਸਥਿਤ ਸਾਂਝ ਕੇਂਦਰ 'ਚ ਧਮਾਕਾ ਹੋਇਆ ਹੈ। ਇਸ ਧਮਾਕੇ ਦੇ ਕਾਰਨ ਸੁਵਿਧਾ ਕੇਂਦਰ ਦੇ ਸ਼ੀਸ਼ੇ ਟੁੱਟ ਗਏ ਹਨ। ਇਸ ਦੌਰਾਨ ਪੰਜਾਬ ਪੁਲਿਸ ਦੇ ਡੀਜੀਪੀ ਗੋਰਵ ਯਾਦਵ ਜਾਂਚ ਲ਼ਈ ਸਰਹਾਲੀ ਥਾਣੇ 'ਚ ਪਹੁੰਚੇ ਹਨ। ਉਨ੍ਹਾਂ ਨੇ ਕਿਹਾ ਕਿ ਬਠਿੰਡਾ - ਅੰਮ੍ਰਿਤਸਰ ਹਾਈਵੇ ਤੋਂ ਗ੍ਰਨੇਡ ਫਾਇਰ (ਆਰਪੀਜੀ) ਫਾਇਰ ਕੀਤਾ ਗਿਆ ਹੈ ਜੋ ਕਿ ਪੁਲਿਸ ਸਟੇਸ਼ਨ ਸਰਹਾਲੀ ਦੇ ਸੁਵਿਧਾ ਸੈਂਟਰ 'ਤੇ ਹਿਟ ਕੀਤਾ ਹੈ। ਇਸ ਮੌਕੇ ਤੋਂ ਸਬੂਤ ਇਕਠੇ ਕੀਤੇ ਜਾ ਰਹੇ ਹੈ। ਰੋਡ ਤੋਂ ਲਾਉਂਚਰ ਵੀ ਮਿਲਿਆ ਹੈ । ਇਹ ਸਾਡੇ ਗੁਆਂਢੀ ਦੇਸ਼ ਦੀ ਸਟੇਰਜੀ ਹੈ। ਅਸੀਂ ਕੇਂਦਰੀ ਏਜੰਸੀਆਂ ਨਾਲ ਸੰਪਰਕ ਵਿਚ ਹਾਂ। ਉਨ੍ਹਾਂ ਦੱਸਿਆ ਕਿ ਮੋਹਾਲੀ ਆਰਪੀਜੀ ਅਟੈਕ ਨਾਲ ਕਾਫੀ ਗੱਲਾਂ ਮਿਲ ਰਹੀਆ ਹਨ ।
ਇਸ ਸਾਲ 200 ਤੋਂ ਵੱਧ ਡਰੋਨ ਆਏ ਹਨ ਅਤੇ ਸਰਹਦ 'ਤੇ ਅਸੀਂ ਬਹੁਤ ਸਾਰੇ ਡਰੋਨ ਫੜੇ ਹਨ। ਇਸ ਦੇ ਨਾਲ ਹੈਰੋਇਨ ਫੜੀ ਹੈ ਅਤੇ ਹਥਿਆਰ ਫੜੇ ਹਨ। ਸਾਡਾ ਗੁਆਂਢੀ ਦੇਸ਼ ਇਸ ਨਾਲ ਹੜਬੜਾਇਆ ਹੋਇਆ ਹੈ। ਰਾਤ ਦੇ ਸਮੇ ਇਹ ਬੁਜਦਿਲੀ ਵਾਲਾ ਅਟੈਕ ਕੀਤਾ ਗਿਆ ਹੈ। ਪੰਜਾਬ ਵਿਚ ਅਮਨ ਭਾਈਚਾਰਾ ਅਤੇ ਆਪਸੀ ਸੋਸ਼ਲ ਰਿਸ਼ਤੇ ਬਹੁਤ ਮਜਬੂਤ ਹਨ ਅਤੇ ਅਸੀ ਇਸਦੀ ਰਾਖੀ ਕਰਾਂਗੇ , ਜੋ ਵੀ ਇਸ ਹਮਲੇ ਦੇ ਪਿਛੇ ਹੈ ,ਉਸਨੂੰ ਪੰਜਾਬ ਪੁਲਿਸ ਨਹੀਂ ਛੱਡੇਗੀ ,ਚਾਹੇ ਕਿਸੇ ਵੀ ਕੋਨੇ 'ਚ ਬੈਠਾ ਹੋਵੇ , ਅਸੀਂ ਉਸਨੂੰ ਗ੍ਰਿਫ਼ਤਾਰ ਕਰਾਂਗੇ।
ਇਸ ਘਟਨਾ 'ਚ ਹੁਣ ਤੱਕ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਇਸ ਦੇ ਨਾਲ ਹੀ ਅਜੇ ਤੱਕ ਹਮਲਾਵਰਾਂ ਦੀ ਪਛਾਣ ਨਹੀਂ ਹੋ ਸਕੀ ਹੈ। ਘਟਨਾ ਤੋਂ ਬਾਅਦ ਥਾਣਾ ਖੇਤਰ ਦੀ ਪੁਲਿਸ ਸਰਗਰਮ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਰਾਤ ਕਰੀਬ 1 ਵਜੇ ਪੁਲਿਸ ਸਟੇਸ਼ਨ ਨੂੰ ਨਿਸ਼ਾਨਾ ਬਣਾ ਕੇ ਰਾਕੇਟ ਲਾਂਚਰ ਨਾਲ ਹਮਲਾ ਕੀਤਾ ਗਿਆ ਹੈ। ਫਿਲਹਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮੋਹਾਲੀ ਦੇ ਸੈਕਟਰ-77 'ਚ ਵੀ ਆਰਪੀਜੀ 'ਤੇ ਹਮਲਾ ਹੋਇਆ ਸੀ। ਉਸ ਤੋਂ ਬਾਅਦ ਹੁਣ ਇਹ ਵੱਡਾ ਹਮਲਾ ਹੋਇਆ ਹੈ। ਆਰਪੀਜੀ ਦਾ ਹਮਲਾ ਬਹੁਤ ਸ਼ਕਤੀਸ਼ਾਲੀ ਮੰਨਿਆ ਜਾਂਦਾ ਹੈ। ਇਸ ਤਰ੍ਹਾਂ ਦਾ ਹਮਲਾ ਵੱਡਾ ਖਤਰਾ ਪੈਦਾ ਕਰਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਰਾਕੇਟ ਲਾਂਚਰ ਪਹਿਲਾਂ ਕਿਤੇ ਹੋਰ ਡਿੱਗਿਆ ਅਤੇ ਫਿਰ ਮੋੜ ਕੇ ਥਾਣੇ ਆ ਗਿਆ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮੋਹਾਲੀ ਦੇ ਸੈਕਟਰ-77 'ਚ ਵੀ ਆਰਪੀਜੀ 'ਤੇ ਹਮਲਾ ਹੋਇਆ ਸੀ। ਉਸ ਤੋਂ ਬਾਅਦ ਹੁਣ ਇਹ ਵੱਡਾ ਹਮਲਾ ਹੋਇਆ ਹੈ। ਆਰਪੀਜੀ ਦਾ ਹਮਲਾ ਬਹੁਤ ਸ਼ਕਤੀਸ਼ਾਲੀ ਮੰਨਿਆ ਜਾਂਦਾ ਹੈ। ਇਸ ਤਰ੍ਹਾਂ ਦਾ ਹਮਲਾ ਵੱਡਾ ਖਤਰਾ ਪੈਦਾ ਕਰਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਰਾਕੇਟ ਲਾਂਚਰ ਪਹਿਲਾਂ ਕਿਤੇ ਹੋਰ ਡਿੱਗਿਆ ਅਤੇ ਫਿਰ ਮੋੜ ਕੇ ਥਾਣੇ ਆ ਗਿਆ।
Follow ਜ਼ਿਲ੍ਹੇ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਲੁਧਿਆਣਾ
ਦੇਸ਼
Advertisement