Punjab News: ਪੰਜਾਬ ਵਾਸੀਆਂ ਹੋ ਜਾਓ ਸਾਵਧਾਨ! Punjab 'ਚ ਮੁੜ ਐਕਟਿਵ ਹੋਇਆ ਕਾਲਾ ਕੱਛਾ ਗਿਰੋਹ...CCTV ਤਸਵੀਰਾਂ ਨੇ ਮੱਚਾਈ ਹਾਹਾਕਾਰ
ਪੰਜਾਬ ਵਾਸੀਆਂ ਨੂੰ ਸੁਚੇਤ ਅਤੇ ਸਾਵਧਾਨ ਰਹਿਣ ਦੀ ਜ਼ਰੂਰ ਹੈ। ਕਿਉਂਕਿ ਮੁੜ ਤੋਂ ਕਾਲਾ ਕੱਛਾ ਗਿਰੋਹ ਸਰਗਰਮ ਹੋ ਗਿਆ ਹੈ। ਜੀ ਹਾਂ ਇਹ ਮਾਮਲਾ ਪੰਜਾਬ ਦੇ ਜ਼ਿਲਾ ਅੰਮ੍ਰਿਤਸਰ ਦਾ ਹੈ ਜਿੱਥੇ ਇੱਕ ਪਿੰਡ ਦੇ ਵਿੱਚ ਕਾਲਾ ਕੱਛਾ ਗਿਰੋਹ ਨੇ ਇੱਕ ਘਰ ਨੂੰ..

Amritsar News: ਪੰਜਾਬ ਵਾਸੀਆਂ ਲਈ ਬਹੁਤ ਹੀ ਹੈਰਾਨੀਜਨਕ ਖ਼ਬਰ ਸਾਹਮਣੇ ਆਈ ਹੈ। ਦਰਅਸਲ, ਇੱਕ ਵਾਰੀ ਫਿਰ ਕਾਲਾ ਕੱਛਾ ਗਿਰੋਹ ਸਰਗਰਮ ਹੋ ਗਿਆ ਹੈ। ਪੰਜਾਬ ਦੇ ਜ਼ਿਲਾ ਅੰਮ੍ਰਿਤਸਰ 'ਚ ਕਾਲਾ ਕੱਛਾ ਗਿਰੋਹ ਵੱਲੋਂ ਇੱਕ ਘਰ 'ਤੇ ਧਾਵਾ ਕੀਤਾ ਗਿਆ। ਜਾਣਕਾਰੀ ਮੁਤਾਬਕ, ਜੰਡਿਆਲਾ ਗੁਰੂ ਨੇੜੇ ਪੈਂਦੇ ਪਿੰਡ ਨਿੱਜਰਪੁਰਾ ਵਿੱਚ ਰਾਤ ਨੂੰ ਕਾਲਾ ਕੱਛਾ ਗਿਰੋਹ ਨੂੰ ਦੇਖਿਆ ਗਿਆ, ਜਿਨ੍ਹਾਂ ਨੇ NPRI ਦੇ ਘਰ ਨੂੰ ਆਪਣਾ ਸ਼ਿਕਾਰ ਬਣਿਆ ।
ਸੋਨੇ ਦੇ ਗਹਿਣੇ ਤੇ ਘਰ 'ਚ ਪਿਆ ਕੈਸ਼ ਲੈ ਕੇ ਹੋਏ ਫਰਾਰ
ਇਸ ਦੌਰਾਨ ਗਿਰੋਹ ਨੇ ਇੱਕ ਲੱਖ ਰੁਪਏ ਦੀ ਨਕਦੀ, ਸੋਨੇ ਦੇ ਗਹਿਣੇ, ਐਲ.ਈ.ਡੀ. ਅਤੇ ਹੋਰ ਘਰੇਲੂ ਸਮਾਨ ਚੋਰੀ ਕਰਕੇ ਫਰਾਰ ਹੋ ਗਏ। ਵਾਕਿਆ ਦੀ ਸੂਚਨਾ ਮਿਲਣ 'ਤੇ ਪੁਲਿਸ ਵੀ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਚੋਰੀ ਦੀ ਇਹ ਘਟਨਾ ਸੀਸੀਟੀਵੀ (CCTV) ਕੈਮਰੇ 'ਚ ਕੈਦ ਹੋ ਗਈ। ਇਸ ਮੌਕੇ ਪਿੰਡ ਨਿੱਜਰਪੁਰਾ ਦੇ ਸਰਪੰਚ ਜੱਜ ਸਿੰਘ ਅਤੇ ਸੁਖਵਿੰਦਰ ਸਿੰਘ ਉਰਫ ਅੰਗਰੇਜ਼ ਨੇ, ਜੋ ਕਿ ਐਨ.ਆਰ.ਆਈ. ਦੀ ਰਿਸ਼ਤੇਦਾਰ ਕੁਲਵਿੰਦਰ ਕੌਰ ਦੇ ਨਾਲ ਸਨ, ਪੱਤਰਕਾਰਾਂ ਨੂੰ ਦੱਸਿਆ ਕਿ ਉਹਨਾਂ ਦਾ ਪਰਿਵਾਰ ਪਿਛਲੇ 10 ਸਾਲਾਂ ਤੋਂ ਕੈਨੇਡਾ 'ਚ ਰਹਿ ਰਿਹਾ ਹੈ, ਪਰ ਉਹ ਹਰ ਸਾਲ ਪਿੰਡ ਆਉਂਦੇ ਜਾਂਦੇ ਰਹਿੰਦੇ ਹਨ।
2 ਮਈ ਦੀ ਰਾਤ ਚੋਰ ਉਹਨਾਂ ਦੇ ਘਰ ਵਿੱਚ ਵੜ ਗਏ। ਚੋਰਾਂ ਨੇ ਘਰ ਦੇ ਸਾਰੇ ਕਮਰਿਆਂ ਦੇ ਤਾਲੇ ਤੋੜ ਕੇ ਲੱਖਾਂ ਰੁਪਏ ਦੇ ਗਹਿਣੇ ਤੇ ਨਕਦੀ ਚੋਰੀ ਕਰ ਲਈ ਹੈ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰਾਂ ਦੀ ਤਲਾਸ਼ ਕਰਕੇ ਉਹਨਾਂ ਤੋਂ ਸਮਾਨ ਵਾਪਸ ਲਿਆ ਜਾਵੇ। ਇਸ ਮੌਕੇ ਪੁਲਿਸ ਜਾਂਚ ਅਧਿਕਾਰੀ ਨੇ ਦੱਸਿਆ ਕਿ ਜਿਸ ਘਰ ਵਿੱਚ ਚੋਰੀ ਹੋਈ ਹੈ, ਉਸ ਪਰਿਵਾਰ ਵੱਲੋਂ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਅਤੇ ਚੋਰਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ। ਪੁਲਿਸ ਘਰ 'ਚ ਅਤੇ ਇਲਾਕੇ ਦੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲ ਰਹੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















