'ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਜਨਮ ਸ਼ਤਾਬਦੀ ਮਨਾਉਣ ਲਈ SGPC ਨੇ ਨਹੀਂ ਦਿੱਤਾ ਆਡੀਟੋਰੀਅਮ, ਪ੍ਰਧਾਨ ਧਾਮੀ ਨੇ ਕੋਰਾ ਦਿੱਤਾ ਜਵਾਬ'
ਜਥੇ: ਹਰਿੰਦਰਪਾਲ ਸਿੰਘ ਟੌਹੜਾ ਨੇ ਦੱਸਿਆ ਕਿ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਸਾਹਿਬ ਦੀ ਜਨਮ ਸ਼ਤਾਬਦੀ ਮਨਾਉਣ ਦੇ ਸਬੰਧ ਦੇ ਵਿੱਚ ਸੈਮੀਨਾਰ ਕਰਵਾਇਆ ਜਾਣਾ ਸੀ। ਉਸ ਸੈਮੀਨਾਰ ਦੇ ਲਈ ਆਡੀਟੋਰੀਅਮ ਲੈਣ ਲਈ...
ਜਥੇ: ਹਰਿੰਦਰਪਾਲ ਸਿੰਘ ਟੌਹੜਾ ਨੇ ਦੱਸਿਆ ਕਿ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਸਾਹਿਬ ਦੀ ਜਨਮ ਸ਼ਤਾਬਦੀ ਮਨਾਉਣ ਦੇ ਸਬੰਧ ਦੇ ਵਿੱਚ ਸੈਮੀਨਾਰ ਕਰਵਾਇਆ ਜਾਣਾ ਸੀ। ਉਸ ਸੈਮੀਨਾਰ ਦੇ ਲਈ ਆਡੀਟੋਰੀਅਮ ਲੈਣ ਲਈ ਜਥੇਦਾਰ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੇਨਤੀ ਕੀਤੀ ਗਈ ਕਿ ਸਾਨੂੰ ਬਾਬਾ ਬੰਦਾ ਸਿੰਘ ਬਹਾਦਰ ਕਾਲਜ ਸ੍ਰੀ ਫਤਿਹਗੜ ਸਾਹਿਬ ਜਾਂ ਐਸਜੀਪੀਸੀ ਦੇ ਬਹਾਦਰਗੜ੍ਹ ਦਫ਼ਤਰ ਵਿਖੇ ਆਡੀਟੋਰੀਅਮ ਦਿੱਤਾ ਜਾਵੇ। ਉਹਨਾਂ ਨੇ ਆਡੀਟੋਰੀਅਮ ਦੇਣ ਤੋਂ ਸਾਫ ਮਨਾ ਕਰ ਦਿੱਤਾ ਸੀ।
ਹਾਲਾਂਕਿ ਜਥੇਦਾਰ ਧਾਮੀ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਨਜ਼ਦੀਕੀਆਂ ਚੋਂ ਗਿਣੇ ਜਾਂਦੇ ਹਨ ਤੇ ਅੱਜ ਤੱਕ ਵੀ ਕਲੇਮ ਕਰਦੇ ਹਨ ਕਿ ਮੈ ਜਥੇ ਟੌਹੜਾ ਦਾ ਉਪਾਸ਼ਕ ਹਾਂ ਪਰ ਉਹਨਾਂ ਨੇ ਇਹ ਸੈਮੀਨਾਰ ਕਰਵਾਉਣ ਤੋਂ ਮਨਾ ਕਰਕੇ ਆਪਣੇ ਉਸ ਸਿਆਸੀ ਗੁਰੂ ਨੂੰ ਪਿੱਠ ਦਿਖਾਉਣ ਦੇ ਨਾਲ-ਨਾਲ ਪੰਥਕ ਸਖਸੀਅਤ ਨਾਲ ਧ੍ਰੋਹ ਕਮਾਉਣ ਵਾਲੀ ਗੱਲ ਕੀਤੀ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥ ਦੀ ਸਾਂਝੀ ਸੰਸ਼ਥਾ ਹੈ ਅਤੇ ਬਾਬਾ ਬੰਦਾ ਸਿੰਘ ਬਹਾਦਰ ਕਾਲਜ ਤੋਂ ਲੈ ਕੇ ਸਾਰੇ ਇੰਸਟੀਚਿਉਟ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਹੀ ਬਣਾਵਾਂਏ ਹਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਲਗਾਤਾਰ ਲਗਭਗ 27 ਸਾਲ ਪ੍ਰਧਾਨ ਰਹੇ ਜੇਕਰ ਅਜਿਹੀ ਪੰਥਕ ਸਖਸੀਅਤ ਲਈ ਵੀ ਐਸਜੀਪੀਸੀ ਪ੍ਰਧਾਨ ਦੀ ਅਜਿਹੀ ਸੋਚ ਹੈ ਤਾਂ ਇਹ ਪੰਥ ਦੇ ਵਿੱਚ ਬੜੀ ਗਿਰਾਵਟ ਵਾਲੀ ਸਥਿਤੀ ਸਾਹਮਣੇ ਆ ਰਹੀ ਹੈ ਇਸ ਦੀ ਕਰੜੇ ਸ਼ਬਦਾਂ ਚ ਨਿੰਦਾ ਕਰਦੇ ਹਾਂ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ -
https://whatsapp.com/channel/0029Va7Nrx00VycFFzHrt01l.
Join Our Official Telegram Channel: https://t.me/abpsanjhaofficial
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ