SGPC Budget: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 1138 ਕਰੋੜ ਦਾ ਬਜਟ ਪੇਸ਼
ਇਸ ਵਾਰ ਦੇ ਮੁੱਖ ਬਜਟ ਵਿੱਚ ਹਰਿਆਣਾ ਦੇ ਗੁਰਦੁਆਰੇ ਅਤੇ ਵਿਦਿਅਕ ਅਦਾਰਿਆਂ ਦਾ ਬਜਟ ਸ਼ਾਮਲ ਨਹੀਂ ਪਰ ਇਸ ਸਬੰਧ ਵਿੱਚ ਵੱਖਰੇ ਤੌਰ 57 ਕਰੋੜ ਰੁਪਏ ਦਾ ਸਪਲੀਮੈਟਰੀ ਬਜਟ ਰੱਖਿਆ ਗਿਆ। ਪਿਛਲੇ ਸਾਲ ਸਿੱਖ ਸੰਸਥਾ ਦਾ ਬਜਟ 988 ਕਰੋੜ ਰੁਪਏ ਸੀ।
Amritsar News: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਲਾਨਾ ਬਜਟ ਇਜਲਾਸ ਵਿੱਚ ਵਿੱਤੀ ਵਰ੍ਹੇ 2023-24 ਵਾਸਤੇ 1138 ਕਰੋੜ ਰੁਪਏ ਦੇ ਬਜਟ ਨੂੰ ਪ੍ਰਵਾਨ ਕੀਤਾ ਗਿਆ। ਇਸ ਵਾਰ 32 ਕਰੋੜ ਰੁਪਏ ਘਾਟੇ ਦਾ ਬਜਟ ਹੈ।
Shiromani Gurdwara Parbandhak Committee general meeting passes Rs 1138.14 crore budget for session of 2023-24, amid resonance of Sikh slogan of high spirit, Bole So Nihal Sat Sri Akal. #Sikhs #SGPC #SGPCBudget2023 pic.twitter.com/U0TGVAH1Xo
— Shiromani Gurdwara Parbandhak Committee (@SGPCAmritsar) March 28, 2023
ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਕੀਤੇ ਬਜਟ ਇਜਲਾਸ ਦੀ ਪ੍ਰਧਾਨਗੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕੀਤੀ, ਜਦੋਂ ਕਿ ਬਜਟ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਪੇਸ਼ ਕੀਤਾ। ਇਸ ਵਾਰ ਦੇ ਮੁੱਖ ਬਜਟ ਵਿੱਚ ਹਰਿਆਣਾ ਦੇ ਗੁਰਦੁਆਰੇ ਅਤੇ ਵਿਦਿਅਕ ਅਦਾਰਿਆਂ ਦਾ ਬਜਟ ਸ਼ਾਮਲ ਨਹੀਂ ਪਰ ਇਸ ਸਬੰਧ ਵਿੱਚ ਵੱਖਰੇ ਤੌਰ 57 ਕਰੋੜ ਰੁਪਏ ਦਾ ਸਪਲੀਮੈਟਰੀ ਬਜਟ ਰੱਖਿਆ ਗਿਆ। ਪਿਛਲੇ ਸਾਲ ਸਿੱਖ ਸੰਸਥਾ ਦਾ ਬਜਟ 988 ਕਰੋੜ ਰੁਪਏ ਸੀ।
ਸ਼੍ਰੋਮਣੀ ਗੁ: ਪ੍ਰ: ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਸਾਲ 2023-24 (ਨਾਨਕਸ਼ਾਹੀ ਸੰਮਤ ੫੫੫) ਦੇ ਬਜਟ ਇਜਲਾਸ ਦੀ ਇਕੱਤਰਤਾ ਸ. ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਮੂਲ ਮੰਤਰ ਦੇ ਜਾਪ, ਅਰਦਾਸ ਅਤੇ ਗੁਰੂ ਸਾਹਿਬ ਦੇ ਹੁਕਮਨਾਮੇ ਉਪਰੰਤ ਸ਼ੁਰੂ।#SGPC #SGPCBudget2023 #Sikhs #SikhParliament pic.twitter.com/BRxcRhgY7P
— Shiromani Gurdwara Parbandhak Committee (@SGPCAmritsar) March 28, 2023
ਜ਼ਿਕਰ ਕਰ ਦਈਏ ਕਿ 17 ਮਾਰਚ ਨੂੰ, HSGMC (ਐਡਹਾਕ) ਨੇ 2023-24 ਲਈ 106.50 ਕਰੋੜ ਰੁਪਏ ਦਾ ਆਪਣਾ ਪਹਿਲਾ ਬਜਟ ਪੇਸ਼ ਕੀਤਾ। ਇਸ ਦਾ ਉਦੇਸ਼ ਗੁਰਦੁਆਰਿਆਂ ਵਿੱਚ ਸਿਹਤ, ਸਿੱਖਿਆ ਅਤੇ ਹੋਰ ਸਹੂਲਤਾਂ ਨੂੰ ਅਪਗ੍ਰੇਡ ਕਰਨਾ ਹੈ।
ਹਰਿਆਣਾ ਵਿੱਚ ਕੁੱਲ 52 ਗੁਰਦੁਆਰੇ ਹਨ। HSGMC ਨੇ ਪਹਿਲਾਂ ਹੀ ਅਨੁਸੂਚੀ 1 ਦੇ ਸਾਰੇ ਅੱਠ ਇਤਿਹਾਸਕ ਗੁਰਦੁਆਰਿਆਂ ਦਾ ਨਿਯੰਤਰਣ ਸੰਭਾਲ ਲਿਆ ਹੈ।
ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਸੀ ਕਿ ਹਰਿਆਣਾ ਦਾ ਬਜਟ ਇਸ ਵਾਰ ਮੁੱਖ ਐਸਜੀਪੀਸੀ ਬਜਟ ਦਾ ਹਿੱਸਾ ਨਹੀਂ ਹੋਵੇਗਾ, ਫਿਰ ਵੀ “ਸਥਿਤੀ ਅਨੁਸਾਰ” ਵਰਤੇ ਜਾਣ ਲਈ “ਸੰਕੇਤਕ” ਬਜਟ ਰੱਖਿਆ ਗਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।