Punjab Politics: ਸਿੱਧੂ ਤੇ ਜੀਵਨਜੋਤ ਕੌਰ ਮੁੜ ਆਹਮੋ-ਸਾਹਮਣੇ ! ਕਿਹਾ-ਲਹਜ਼ੇ 'ਚ ਬਦਤਮੀਜ਼ੀ, ਇੱਜ਼ਤ ਦੇ ਹੱਕਦਾਰ ਨਹੀਂ
ਜੀਵਨ ਜੋਤ ਕੌਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਕਰਦੇ ਹੋਏ ਲਿਖਿਆ- ਹਉਮੈ ਨੇ ਤੁਹਾਡੀ ਬੁੱਧੀ ਖਰਾਬ ਕਰ ਦਿੱਤੀ ਹੈ। ਗੱਲ ਕਰਨ ਤੋਂ ਇਲਾਵਾ ਤੁਸੀਂ ਆਪ ਤਾਂ ਕੁਝ ਨਹੀਂ ਕੀਤਾ, ਹੁਣ CM ਭਗਵੰਤ ਮਾਨ ਤੋਂ ਹਿਸਾਬ ਲੈਂਦੇ ਫਿਰਦੇ ਹੋ।
Punjab News: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀਪੀਸੀਸੀ) ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੈਰ ਛੂਹਣ ਦਾ ਇੱਕ ਪੁਰਾਣਾ ਵੀਡੀਓ ਸਾਂਝਾ ਕਰਕੇ ਚੁਟਕੀ ਲਈ ਹੈ। ਕਿਹਾ ਕਿ ਭਾਈ ਭਗਵੰਤ, ਸੰਤਰਾ ਜਿੰਨਾ ਵੀ ਵੱਡਾ ਹੋ ਜਾਵੇ, ਉਹ ਟਾਹਣੀ ਹੇਠ ਹੀ ਰਹਿੰਦਾ ਹੈ। 2022 ਦੀਆਂ ਵਿਧਾਨ ਸਭਾ ਚੋਣਾਂ 'ਚ ਅੰਮ੍ਰਿਤਸਰ ਪੂਰਬੀ ਤੋਂ ਨਵਜੋਤ ਸਿੰਘ ਸਿੱਧੂ ਨੂੰ ਹਰਾਉਣ ਵਾਲੀ 'ਆਪ' ਵਿਧਾਇਕਾ ਜੀਵਨਜੋਤ ਕੌਰ ਵੱਲੋਂ ਇਸ ਪੋਸਟ ਨੂੰ ਲੈ ਕੇ ਸਿੱਧੂ ਨੂੰ ਖਰੀਆਂ ਖਰੀਆਂ ਸੁਣਾਈਆਂ ਗਈਆਂ ਹਨ। ਉਨ੍ਹਾਂ ਸ਼ਾਇਰਾਨਾ ਅੰਦਾਜ਼ ਵਿੱਚ ਨਵਜੋਤ ਸਿੱਧੂ ਨੂੰ ਕਿਹਾ ਕਿ ਉਹ ਇੱਜ਼ਤ ਦੇ ਹੱਕਦਾਰ ਨਹੀਂ ਹੈ।
ਦਰਅਸਲ, ਨਵਜੋਤ ਸਿੰਘ ਸਿੱਧੂ ਨੇ ਕੱਲ੍ਹ ਆਪਣੇ ਐਕਸ ਅਕਾਊਂਟ 'ਤੇ ਪੋਸਟ ਸ਼ੇਅਰ ਕੀਤੀ ਸੀ। ਇਸ ਵਿੱਚ ਭਗਵੰਤ ਮਾਨ ਦੀ ਇੱਕ ਪੁਰਾਣੀ ਵੀਡੀਓ ਵੀ ਪੋਸਟ ਕੀਤੀ ਗਈ ਸੀ, ਜਿਸ ਵਿੱਚ ਉਹ ਨਵਜੋਤ ਸਿੱਧੂ ਦੇ ਪੈਰ ਛੂਹਦੇ ਨਜ਼ਰ ਆ ਰਹੇ ਸਨ। ਇੰਨਾ ਹੀ ਨਹੀਂ, ਇੱਕ ਪੁਰਾਣੀ ਇੰਟਰਵਿਊ ਵੀ ਸਾਂਝੀ ਕੀਤੀ ਗਈ, ਜਿਸ ਵਿੱਚ ਭਗਵੰਤ ਮਾਨ ਕਹਿ ਰਹੇ ਸਨ ਕਿ ਲਾਫਟਰ ਚੈਲੇਂਜ ਵਿੱਚ ਸਿੱਧੂ ਉਨ੍ਹਾਂ ਦੇ ਜੱਜ ਰਹੇ ਹਨ ਅਤੇ ਉਨ੍ਹਾਂ ਤੋਂ ਵੱਡਾ ਕੋਈ ਵੀ ਵਿਅਕਤੀ ਰੋਲ ਮਾਡਲ ਨਹੀਂ ਹੋ ਸਕਦਾ।
भाई भगवंत संतरा कितना भी बड़ा हो जाये
— Navjot Singh Sidhu (@sherryontopp) March 1, 2024
रहता टहनी के नीचे ही है।@BhagwantMann pic.twitter.com/2dTBFZsiM2
ਨਵਜੋਤ ਸਿੰਘ ਸਿੱਧੂ ਦੀ ਇਸ ਪੋਸਟ ਨੂੰ ਦੇਖ ਕੇ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕ ਜੀਵਨਜੋਤ ਕੌਰ ਨੇ ਸ਼ਾਇਰਾਨਾ ਅੰਦਾਜ਼ 'ਚ ਸਿੱਧੂ ਨੂੰ ਝਿੜਕਿਆ। ਜੀਵਨ ਜੋਤ ਕੌਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਕਰਦੇ ਹੋਏ ਲਿਖਿਆ- ਹਉਮੈ ਨੇ ਤੁਹਾਡੀ ਬੁੱਧੀ ਖਰਾਬ ਕਰ ਦਿੱਤੀ ਹੈ। ਗੱਲ ਕਰਨ ਤੋਂ ਇਲਾਵਾ ਤੁਸੀਂ ਆਪ ਤਾਂ ਕੁਝ ਨਹੀਂ ਕੀਤਾ, ਹੁਣ CM ਭਗਵੰਤ ਮਾਨ ਤੋਂ ਹਿਸਾਬ ਲੈਂਦੇ ਫਿਰਦੇ ਹੋ। ਸੰਤਰੇ ਦੇ ਕਾਰਨ ਹੀ ਟਹਿਣੀ ਦਾ ਸਤਿਕਾਰ ਕੀਤਾ ਜਾਂਦਾ ਹੈ, ਨਹੀਂ ਤਾਂ ਟਹਿਣੀ ਨੂੰ ਕੌਣ ਜਾਣਦਾ ਹੈ, ਅਤੇ ਤੁਸੀਂ ਇਸ ਸਨਮਾਨ ਦੇ ਹੱਕਦਾਰ ਨਹੀਂ ਹੋ।
अहंकार ने तुम्हारी बुद्धि भ्रष्ट कर दी है @sherryontopp
— MLA Jeevan Jyot Kaur. (@jeevanjyot20) March 1, 2024
लहजे में बत्मीजी,
चेहरे पर नकाब लिए फिरते हो
बातों के सिवाए खुद तो कुछ किया नहीं
अब @BhagwantMann का हिसाब लिए फिरते हो🔥🔥
टहनी की कद्र ही संतरे की वजह से होती है
वरना टहनी को कौन जानता है
AND YOU DON'T DESERVE THIS… https://t.co/dWm0fIM2Pj