ਅੰਮ੍ਰਿਤਸਰ 'ਚ ISI ਨਾਲ ਜੁੜਿਆ ਤਸਕਰ ਗਿਰੋਹ ਕਾਬੂ: 5 ਗ੍ਰਿਫਤਾਰ, AK ਅਸਾਲਟ ਰਾਈਫਲ, ਗਲੌਕ ਪਿਸਤੌਲ, 7.5 ਲੱਖ ਬਰਾਮਦ; ਗੈਂਗਸਟਰ ਜੱਗੂ ਦੇ ਸਾਥੀ ਨੂੰ ਜਾਣੀ ਸੀ ਖੇਪ
ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਕੇਂਦਰੀ ਏਜੰਸੀਆਂ ਦੀ ਮਦਦ ਨਾਲ ਪਾਕਿਸਤਾਨ ਦੀ ਖੁਫੀਆ ਏਜੰਸੀ ISI ਨਾਲ ਜੁੜੇ ਇਕ ਤਸਕਰੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ।

ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਕੇਂਦਰੀ ਏਜੰਸੀਆਂ ਦੀ ਮਦਦ ਨਾਲ ਪਾਕਿਸਤਾਨ ਦੀ ਖੁਫੀਆ ਏਜੰਸੀ ISI ਨਾਲ ਜੁੜੇ ਇਕ ਤਸਕਰੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ।
ਇਹ ਗਿਰੋਹ ਭਾਰਤ ਵਿੱਚ ਹਥਿਆਰਾਂ ਅਤੇ ਨਸ਼ਿਆਂ ਦੀ ਤਸਕਰੀ ਕਰਨ ਵਿੱਚ ਸ਼ਾਮਲ ਸੀ। ਪੁਲਿਸ ਨੇ ਇਸ ਕਾਰਵਾਈ ਦੌਰਾਨ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਕੋਲੋਂ ਵੱਡੀ ਮਾਤਰਾ ਵਿੱਚ ਹਥਿਆਰ, ਗੋਲੀਆਂ ਅਤੇ ਨਕਦੀ ਬਰਾਮਦ ਹੋਈ ਹੈ। ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਨ੍ਹਾਂ ਦਾ ਸਿੱਧਾ ਸੰਪਰਕ ਪਾਕਿਸਤਾਨ ਵਿੱਚ ਬੈਠੇ ISI ਏਜੰਟਾਂ ਨਾਲ ਸੀ।
ਫਰੀ ਗਈ ਹਥਿਆਰਾਂ ਦੀ ਖੇਪ ਨਵ ਉਰਫ਼ ਨਵ ਪੰਡੋਰੀ ਨੂੰ ਸੌਂਪੀ ਜਾਣੀ ਸੀ, ਜੋ ਕਿ ਬਦਨਾਮ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਨੇੜਲਾ ਸਾਥੀ ਮੰਨਿਆ ਜਾਂਦਾ ਹੈ। ਇਸ ਤੱਥ ਤੋਂ ਇਹ ਗੱਲ ਸਾਫ਼ ਹੋ ਜਾਂਦੀ ਹੈ ਕਿ ਇਹ ਨੈਟਵਰਕ ਆਤੰਕਵਾਦ ਤੇ ਗੈਂਗਸਟਰ ਗਿਰੋਹਾਂ ਦੇ ਗਠਜੋੜ ਦਾ ਹਿੱਸਾ ਹੈ।
ਆਰੋਪੀਆਂ ਕੋਲੋਂ ਜ਼ਬਤ ਕੀਤੇ ਗਏ ਇੰਪੋਰਟਡ ਹਥਿਆਰ:
ਇੱਕ AK ਸੈਗਾ 308 ਅਸਾਲਟ ਰਾਈਫਲ (2 ਮੈਗਜ਼ੀਨ ਸਮੇਤ)
ਦੋ ਗਲੌਕ 9mm ਪਿਸਤੌਲ (4 ਮੈਗਜ਼ੀਨ ਸਮੇਤ)
AK ਰਾਈਫਲ ਦੇ 90 ਜਿੰਦੇ ਕਾਰਤੂਸ
9mm ਦੇ 10 ਜਿੰਦੇ ਕਾਰਤੂਸ
7.50 ਲੱਖ ਦੀ ਡਰੱਗ ਮਨੀ
ਇੱਕ ਕਾਰ ਅਤੇ ਤਿੰਨ ਮੋਬਾਈਲ ਫੋਨ
ਪੁਲਿਸ ਦੀ ਕਾਰਵਾਈ ਜਾਰੀ ਰਹੇਗੀ
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਪੁਲਿਸ ਰਾਜ ਵਿਚ ਆਤੰਕਵਾਦ, ਸੁੰਗਠਿਤ ਅਪਰਾਧ ਅਤੇ ਤਸਕਰੀ ਵਰਗੇ ਗੰਭੀਰ ਅਪਰਾਧਾਂ ਨੂੰ ਜੜ੍ਹ ਤੋਂ ਖਤਮ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਰਾਜ ਵਿੱਚ ਅਮਨ, ਸੁਰੱਖਿਆ ਅਤੇ ਸਾਂਝ ਨੂੰ ਬਣਾਈ ਰੱਖਣ ਲਈ ਅਜੇਹੀਆਂ ਕਾਰਵਾਈਆਂ ਅੱਗੇ ਵੀ ਜਾਰੀ ਰਹਿਣਗੀਆਂ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















