Amritsar News: ਜਾਇਦਾਦ ਨੂੰ ਲੈ ਕੇ ਕਪੁੱਤ ਨੇ ਮਾਂ ਦੇ ਮਾਰੇ ਥੱਪੜ, ਵਾਲਾ ਤੋਂ ਫੜ੍ਹ ਕੇ ਘੜੀਸਿਆ, ਹਟਾਉਣ ਦੀ ਬਜਾਏ ਨੂੰਹ ਬਣਾਉਂਦੀ ਰਹੀ ਵੀਡੀਓ
ਵੀਡੀਓ 'ਚ ਨਜ਼ਰ ਆ ਰਹੀ ਔਰਤ ਆਪਣੇ ਬੇਟੇ ਦਾ ਜ਼ੁਲਮ ਝੱਲਣ ਲਈ ਮਜਬੂਰ ਹੈ। ਇੱਕੋ ਇੱਕ ਸਹਾਰਾ ਹੋਣ ਕਾਰਨ ਉਹ ਨਾ ਤਾਂ ਪੁਲਿਸ ਕੋਲ ਜਾ ਪਾ ਰਹੀ ਹੈ ਅਤੇ ਨਾ ਹੀ ਆਪਣੇ ਬੇਟੇ ਦੇ ਜ਼ੁਲਮਾਂ ਦਾ ਜਵਾਬ ਦੇਣ ਦੇ ਸਮਰੱਥ ਹੈ।
Amritsar News: ਅੰਮ੍ਰਿਤਸਰ 'ਚ ਜਾਇਦਾਦ ਨੂੰ ਲੈ ਕੇ ਕਲਯੁਗੀ ਪੁੱਤਰ ਨੇ ਮਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਇਸ ਪੂਰੀ ਘਟਨਾ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਉਹ ਲੱਤਾਂ ਮਾਰਦਾ ਅਤੇ ਥੱਪੜ ਮਾਰਦਾ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਉਹ ਬਜ਼ੁਰਗ ਔਰਤ ਦੀ ਨੂੰਹ ਨੂੰ ਬਚਾਉਣ ਦੀ ਬਜਾਏ ਮੰਜੇ 'ਤੇ ਬੈਠ ਕੇ ਵੀਡੀਓ ਬਣਾ ਰਿਹਾ ਹੈ। ਜਾਣਕਾਰੀ ਮੁਤਾਬਕ, ਅਜੇ ਤੱਕ ਮਹਿਲਾ ਨੇ ਪੁਲਿਸ ਨੂੰ ਮਾਮਲੇ ਦੀ ਸ਼ਿਕਾਇਤ ਨਹੀਂ ਦਿੱਤੀ ਹੈ।
ਪੈਸਿਆ ਨੂੰ ਲੈ ਕੇ ਕੀਤੀ ਮਾਂ ਦੀ ਕੁੱਟਮਾਰ
ਜ਼ਿਕਰ ਕਰ ਦਈਏ ਕਿ ਇਹ ਵੀਡੀਓ ਅੰਮ੍ਰਿਤਸਰ ਦੇ ਜਵਾਲਾ ਅਸਟੇਟ ਨੇੜੇ ਸਥਿਤ ਸ਼ਿਵ ਨਗਰ ਕਲੋਨੀ ਦੀ ਦੱਸੀ ਜਾ ਰਹੀ ਹੈ। ਵੀਡੀਓ ਬਣਾਉਣ ਵਾਲੀ ਬਜ਼ੁਰਗ ਦੀ ਨੂੰਹ ਹੈ ਜੋ ਆਪਣੇ ਪਤੀ ਨੂੰ ਪੀੜਤਾ ਨੂੰ ਹੋਰ ਮਾਰਨ ਲਈ ਉਕਸਾਉਂਦੀ ਵੀ ਨਜ਼ਰ ਆ ਰਹੀ ਹੈ। ਉਹ ਵਾਰ-ਵਾਰ ਪੁੱਛ ਰਹੀ ਹੈ ਕਿ ਪੈਸੇ ਕਿੱਥੇ ਹਨ। ਇੰਨਾ ਹੀ ਨਹੀਂ ਉਸ ਦੀ ਨੂੰਹ ਪੀੜਤ ਨੂੰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣ ਲਈ ਵੀ ਕਹਿ ਰਹੀ ਹੈ।
ਭੈਣ ਆ ਜਾਂਦੀਆਂ ਨੇ ਤਾਂ ਹੀ ਰੋਟੀ ਦੇਣੀ ਪੈਂਦੀ ਹੈ ਨਹੀਂ ਤਾਂ...
ਵੀਡੀਓ 'ਚ ਜਦੋਂ ਮਾਂ ਹਮੇਸ਼ਾ ਲਈ ਘਰ ਛੱਡਣ ਦੀ ਗੱਲ ਕਰ ਰਹੀ ਹੈ ਤਾਂ ਬੇਟਾ ਉਸ ਨੂੰ ਜ਼ਿਆਦਾ ਮਾਰਦਾ ਹੈ ਅਤੇ ਗਾਲ੍ਹਾਂ ਕੱਢਦਾ ਨਜ਼ਰ ਆ ਰਿਹਾ ਹੈ। ਲੱਤਾਂ ਅਤੇ ਵਾਲਾਂ ਨੂੰ ਫੜ ਕੇ ਥੱਪੜ ਮਾਰਦਾ ਹੈ। ਵੀਡੀਓ 'ਚ ਬੇਟਾ ਜਾਇਦਾਦ ਦੀ ਗੱਲ ਵੀ ਕਰਦਾ ਹੈ। ਉਹ ਇਹ ਵੀ ਕਹਿੰਦਾ ਹੈ ਕਿ ਜੇ ਉਸ ਨੂੰ ਰੋਟੀ ਨਹੀਂ ਦਿੰਦਾ ਹੈ ਤਾਂ ਦੀਆਂ ਭੈਣਾਂ ਆ ਜਾਂਦੀਆਂ ਹਨ ਜਿਨ੍ਹਾਂ ਦੇ ਕਹਿਣ 'ਤੇ ਰੋਟੀ ਦੇਣੀ ਪੈਂਦੀ ਹੈ, ਨਹੀਂ ਤਾਂ ਉਹ ਵੀ ਉਸ ਨੂੰ ਨਾ ਪੁੱਛੇ।
ਵੀਡੀਓ 'ਚ ਨਜ਼ਰ ਆ ਰਹੀ ਔਰਤ ਆਪਣੇ ਬੇਟੇ ਦਾ ਜ਼ੁਲਮ ਝੱਲਣ ਲਈ ਮਜਬੂਰ ਹੈ। ਇੱਕੋ ਇੱਕ ਸਹਾਰਾ ਹੋਣ ਕਾਰਨ ਉਹ ਨਾ ਤਾਂ ਪੁਲਿਸ ਕੋਲ ਜਾ ਪਾ ਰਹੀ ਹੈ ਅਤੇ ਨਾ ਹੀ ਆਪਣੇ ਬੇਟੇ ਦੇ ਜ਼ੁਲਮਾਂ ਦਾ ਜਵਾਬ ਦੇਣ ਦੇ ਸਮਰੱਥ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।