ਪੜਚੋਲ ਕਰੋ
Amritsar: ਪੁਲਿਸ ਮੁਲਾਜ਼ਮ ਮੰਗ ਰਿਹਾ ਸੀ ਨਸ਼ਾ ਤਸਕਰ ਤੋਂ ਰਿਸ਼ਵਤ, ਵੀਡੀਓ ਸਾਹਮਣੇ ਆਉਣ ਤੋਂ ਬਾਅਦ ਹੋਈ ਕਾਰਵਾਈ
ਚੌੰਕੀ ਇੰਚਾਰਜ ਸ਼ਰੇਆਮ ਡਰੱਗ ਸਮੱਗਲਰਾਂ ਕੋਲੋਂ ਪੈਸੇ ਮੰਗ ਰਿਹਾ ਸੀ ਤੇ ਕਿਸੇ ਨੇ ਵੀਡਿਓ ਬਣਾ ਕੇ ਐਸਐਸਪੀ ਸਵਪਨ ਸ਼ਰਮਾ ਨੂੰ ਭੇਜ ਦਿੱਤੀ, ਜਿਸ 'ਤੇ ਸਵਪਨ ਸ਼ਰਮਾ ਨੇ ਸਖਤ ਐਕਸ਼ਨ ਲੈਂਦਿਆਂ ਆਪਣੇ ਚੌਂਕੀ ਇੰਚਾਰਜ ਖਿਲਾਫ ਮਾਮਲਾ ਦਰਜ ਕਰ ਲਿਆ ਹੈ
ਪੁਲਿਸ ਮੁਲਾਜ਼ਮ ਮੰਗ ਰਿਹਾ ਸੀ ਨਸ਼ਾ ਤਸਕਰ ਤੋਂ ਰਿਸ਼ਵਤ
Amritsar: ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਅਧੀਨ ਪੈਂਦੀ ਬੱਚੀਵਿੰਡ ਚੌਂਕੀ ਦੇ ਇੰਚਾਰਜ ਖਿਲਾਫ ਨਸ਼ਿਆਂ ਦੇ ਮਾਮਲੇ 'ਚ ਰਿਸ਼ਵਤ ਮੰਗਣ ਦਾ ਮਾਮਲਾ ਦਰਜ ਕੀਤਾ ਹੈ। ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਐਸਐਸਪੀ ਸਵਪਨ ਸ਼ਰਮਾ ਨੇ ਇਸ ਦੀ ਪੁਸ਼ਟੀ ਕਰ ਦਿੱਤੀ ਹੈ।
ਭਗਵਾਨ ਸਿੰਘ ਨਾਮ ਦਾ ਏਐਸਆਈ ਥਾਣਾ ਲੋਪੋਕੇ ਦੇ ਅਧੀਨ ਪੈਂਦੀ ਬੱਚੀਵਿੰਡ ਚੌੰਕੀ ਦੇ ਇੰਚਾਰਜ ਵਜੋਂ ਤੈਨਾਤ ਸੀ ਤੇ ਉਹ ਸ਼ਰੇਆਮ ਡਰੱਗ ਸਮੱਗਲਰਾਂ ਕੋਲੋਂ ਪੈਸੇ ਮੰਗ ਰਿਹਾ ਸੀ ਤੇ ਕਿਸੇ ਨੇ ਵੀਡਿਓ ਬਣਾ ਕੇ ਐਸਐਸਪੀ ਸਵਪਨ ਸ਼ਰਮਾ ਨੂੰ ਭੇਜ ਦਿੱਤੀ, ਜਿਸ 'ਤੇ ਸਵਪਨ ਸ਼ਰਮਾ ਨੇ ਸਖਤ ਐਕਸ਼ਨ ਲੈਂਦਿਆਂ ਆਪਣੇ ਚੌਂਕੀ ਇੰਚਾਰਜ ਖਿਲਾਫ ਮਾਮਲਾ ਦਰਜ ਕਰ ਲਿਆ ਹੈ
Follow ਜ਼ਿਲ੍ਹੇ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















