(Source: ECI/ABP News)
Amritsar: ਪੁੱਤ ਨੇ ਪਿਓ ਨੂੰ ਤਹਿਸੀਲ ਦੇ ਵਿਚੋਂ ਕੀਤਾ ਅਗਵਾ, ਦੂਜੇ ਪੁੱਤ ਨਾਲ ਆਇਆ ਸੀ ਰਜਿਸਟਰੀ ਕਰਵਾਉਣ
ਰਣਜੀਤ ਸਿੰਘ ਨੇ ਇਹ ਸਭ ਕੁਝ ਕਚਹਿਰੀ ਵਿਚ ਸ਼ਰੇਆਮ ਕੀਤਾ। ਜਸਵੰਤ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਨੇ ਕਚਹਿਰੀ ਦੇ ਵਿਚ ਪੁਲਿਸ ਦੀ ਹਾਜ਼ਰੀ ਵਿੱਚ ਇਹ ਗੁੰਡਾ-ਗਰਦੀ ਦਿਖਾਈ, ਪਰ ਅਜੇ ਤੱਕ ਪੁਲਸ ਉਸ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬ ਨਹੀਂ ਹੋਈ ਹੈ
![Amritsar: ਪੁੱਤ ਨੇ ਪਿਓ ਨੂੰ ਤਹਿਸੀਲ ਦੇ ਵਿਚੋਂ ਕੀਤਾ ਅਗਵਾ, ਦੂਜੇ ਪੁੱਤ ਨਾਲ ਆਇਆ ਸੀ ਰਜਿਸਟਰੀ ਕਰਵਾਉਣ The son kidnapped the father from the tehsil he came with the other son Amritsar: ਪੁੱਤ ਨੇ ਪਿਓ ਨੂੰ ਤਹਿਸੀਲ ਦੇ ਵਿਚੋਂ ਕੀਤਾ ਅਗਵਾ, ਦੂਜੇ ਪੁੱਤ ਨਾਲ ਆਇਆ ਸੀ ਰਜਿਸਟਰੀ ਕਰਵਾਉਣ](https://feeds.abplive.com/onecms/images/uploaded-images/2022/12/19/4e4c1d0f536b5bf21cbea3abca0a3d391671456345553370_original.jpg?impolicy=abp_cdn&imwidth=1200&height=675)
ਅੰਮ੍ਰਿਤਸਰ ਵਿੱਚ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਤਹਿਸੀਲ ਵਿਖੇ ਰਜਿਸਟਰੀ ਕਰਨ ਗਏ ਪਿਓ ਨੂੰ ਉਸ ਦੇ ਹੀ ਪੁੱਤਰ ਨੇ ਅਗਵਾ ਕਰ ਲਿਆ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਜਸਵੰਤ ਸਿੰਘ ਵਾਸੀ ਅਟੱਲਗੜ੍ਹ ਨੇ ਦੱਸਿਆ ਕਿ ਉਹ ਆਪਣੇ ਹਿੱਸੇ ਦੀ ਜ਼ਮੀਨ ਦੀ ਰਜਿਸਟਰੀ ਕਿਸੇ ਨੂੰ ਕਰ ਕੇ ਦੇਣੀ ਚਾਹੁੰਦਾ ਸੀ। ਇਸ ਤੇ ਚਲਦਿਆਂ ਹੀ ਉਹ ਆਪਣੇ ਪਿਤਾ ਨੂੰ ਲੈ ਕੇ ਜਦ ਗਿਆ ਤਾਂ ਉਸਦਾ ਭਰਾ ਰਣਜੀਤ ਸਿੰਘ ਆਪਣੇ ਪੁੱਤਰਾਂ ਅਤੇ ਸਲਿਆਂ ਦੇ ਨਾਲ ਕਚਿਹਰੀ ਆ ਗਿਆ ਅਤੇ ਜ਼ਬਰਦਸਤੀ ਉਸ ਦੇ ਪਿਤਾ ਨੂੰ ਚੁੱਕ ਕੇ ਅਗਵਾ ਕਰਕੇ ਮੌਕੇ ਤੋਂ ਫਰਾਰ ਹੋ ਗਿਆ।
ਜਸਵੰਤ ਸਿੰਘ ਨੇ ਦੱਸਿਆ ਕਿ ਉਹ ਸਿਰਫ ਆਪਣੇ ਹਿੱਸੇ ਦੀ ਜ਼ਮੀਨ ਹੀ ਕਿਸੇ ਦੂਸਰੀ ਧਿਰ ਨੂੰ ਵੇਚ ਰਿਹਾ ਸੀ, ਜਿਸ ਦਾ ਉਸ ਨੇ ਉਕਤ ਧਿਰ ਦੇ ਕੋਲੋਂ ਬਿਆਨਾਂ ਵੀ ਲਿਆ ਹੋਇਆ ਹੈ।
ਉਸ ਨੇ ਦੱਸਿਆ ਕਿ ਉਸ ਦੇ ਭਰਾ ਰਣਜੀਤ ਸਿੰਘ ਨੇ ਇਹ ਸਭ ਕੁਝ ਕਚਹਿਰੀ ਵਿਚ ਸ਼ਰੇਆਮ ਕੀਤਾ। ਜਸਵੰਤ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਨੇ ਕਚਹਿਰੀ ਦੇ ਵਿਚ ਪੁਲਿਸ ਦੀ ਹਾਜ਼ਰੀ ਵਿੱਚ ਇਹ ਗੁੰਡਾ-ਗਰਦੀ ਦਿਖਾਈ, ਪਰ ਅਜੇ ਤੱਕ ਪੁਲਸ ਉਸ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬ ਨਹੀਂ ਹੋਈ ਹੈ।ਉਸ ਨੇ ਦੱਸਿਆ ਕਿ ਉਹ ਅੰਮ੍ਰਿਤਧਾਰੀ ਹੈ ਪਰ ਫਿਰ ਵੀ ਉਸ ਦੇ ਭਰਾ ਨੇ ਉਸ ਦੀ ਪੱਗ ਲਾਹੀ ਅਤੇ ਕੇਸਾਂ ਦੀ ਬੇਅਦਬੀ ਕੀਤੀ।
ਜਸਵੰਤ ਸਿੰਘ ਨੇ ਦੱਸਿਆ ਕਿ ਪੁਲਿਸ ਅਜੇ ਤਕ ਨਾ ਤਾਂ ਉਸ ਦੇ ਭਰਾ ਨੂੰ ਗ੍ਰਿਫਤਾਰ ਕਰ ਸਕੀ ਹੈ ਅਤੇ ਨਾ ਹੀ ਉਸ ਦੇ ਪਿਤਾ ਨੂੰ ਲੱਭ ਸਕੀ ਹੈ। ਉਧਰ ਦੂਸਰੇ ਪਾਸੇ ਜਦੋਂ ਪੁਲਿਸ ਜਾਂਚ ਅਧਿਕਾਰੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਦੋਸ਼ੀਆ ਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਕਤ ਦੋਸ਼ੀਆਂ ਦੇ ਖਿਲਾਫ ਅਗਵਾ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਬਹੁਤ ਜਲਦ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾਇਸ ਦੇ ਨਾਲ ਦੀ ਕਚਹਿਰੀ ਵਿਚ ਜਸਵੰਤ ਸਿੰਘ ਦੇ ਪਿਤਾ ਨੂੰ ਇਸ ਕਦਰ ਉਸ ਦੇ ਭਰਾ ਵੱਲੋਂ ਅਗਵਾ ਕੀਤਾ ਗਿਆ ਇਸ ਘਟਨਾ ਦੀਆਂ ਵੀਡੀਓ ਵੀ ਸਾਹਮਣੇ ਆਈਆਂ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)