ਕੌਣ ਹੈ ਲਵਿਸ਼ ਓਬਰਾਏ? ਜਿਨ੍ਹਾਂ ਨੇ ਕ੍ਰਿਕਟਰ ਅਭਿਸ਼ੇਕ ਸ਼ਰਮਾ ਦੀ ਭੈਣ ਕੋਮਲ ਨਾਲ ਕਰਵਾਇਆ ਵਿਆਹ, ਤਸਵੀਰਾਂ ਸੋਸ਼ਲ ਮੀਡੀਆ 'ਤੇ ਛਾਈਆਂ
ਕ੍ਰਿਕਟਰ ਅਭਿਸ਼ੇਕ ਸ਼ਰਮਾ ਦੀ ਭੈਣ ਕੋਮਲ ਸ਼ਰਮਾ ਦੀ ਪ੍ਰੀ-ਵੈਡਿੰਗ ਫੰਕਸ਼ਨ ਪਿਛਲੇ ਕੁੱਝ ਦਿਨਾਂ ਤੋਂ ਸੁਰਖੀਆਂ 'ਚ ਬਣੀ ਹੋਈ ਹੈ। ਅੱਜ ਕੋਮਲ ਸ਼ਰਮਾ ਅਤੇ ਲਵਿਸ਼ ਓਬਰਾਏ ਵਿਆਹ ਬੰਧਨ 'ਚ ਬੱਝ ਗਏ ਹਨ। ਆਓ ਜਾਣਦੇ ਹਾਂ ਕ੍ਰਿਕਟਰ ਅਭਿਸ਼ੇਕ ਦਾ ਜੀਜਾ..

ਪਿਛਲੇ ਕੁੱਝ ਦਿਨਾਂ ਤੋਂ ਭਾਰਤੀ ਕ੍ਰਿਕਟਰ ਅਭਿਸ਼ੇਕ ਸ਼ਰਮਾ ਦੀ ਭੈਣ ਕੋਮਲ ਸ਼ਰਮਾ ਦੀ ਵੈਡਿੰਗ ਸੋਸ਼ਲ ਮੀਡੀਆ ਉੱਤੇ ਛਾਈ ਪਈ ਹੈ। ਉਨ੍ਹਾਂ ਦੇ ਵਿਆਹ ਦੇ ਫੰਕਸ਼ਨ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋਏ। ਅੱਜ ਯਾਨੀਕਿ 3 ਅਕਤੂਬਰ ਨੂੰ ਅੰਮ੍ਰਿਤਸਰ ਵਿੱਚ ਕ੍ਰਿਕਟਰ ਅਭਿਸ਼ੇਕ ਦੀ ਭੈਣ ਕੋਮਲ ਦਾ ਵਿਆਹ ਲਵਿਸ਼ ਓਬਰਾਏ ਨਾਲ ਹੋਇਆ ਹੈ। ਵਿਆਹ ਅੰਮ੍ਰਿਤਸਰ ਦੇ ਗੁਰਦੁਆਰੇ ਵਿੱਚ ਪੂਰਾ ਹੋਇਆ। ਅਭਿਸ਼ੇਕ ਸ਼ਰਮਾ ਦੀ ਭੈਣ ਨਾਲ ਰਿਸ਼ਤਾ ਬਣਨ ਤੋਂ ਬਾਅਦ ਲੋਕ ਜਾਣਨਾ ਚਾਹੁੰਦੇ ਹਨ ਕਿ ਲਵਿਸ਼ ਓਬਰਾਏ ਕੌਣ ਹਨ।
ਅੰਮ੍ਰਿਤਸਰ ਦੇ ਨੌਜਵਾਨ ਬਿਜ਼ਨਸਮੈਨ
ਲਵਿਸ਼ ਓਬਰਾਏ ਅੰਮ੍ਰਿਤਸਰ ਦੇ ਨੌਜਵਾਨ ਬਿਜ਼ਨਸਮੈਨ ਹਨ। ਉਨ੍ਹਾਂ ਦੀ ਲਿੰਕਡਇਨ ਪ੍ਰੋਫ਼ਾਈਲ ਤੋਂ ਪਤਾ ਲੱਗਦਾ ਹੈ ਕਿ ਉਹ ਲੁਧਿਆਣਾ ਈਸਟ ਵਿੱਚ ਰਹਿੰਦੇ ਹਨ। ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਤੋਂ ਪੜਾਈ ਕੀਤੀ ਹੈ।
ਇੰਸਟਾਗ੍ਰਾਮ 'ਤੇ 24 ਹਜ਼ਾਰ ਤੋਂ ਵੱਧ ਫੋਲੋਅਰ
ਲਵਿਸ਼ ਓਬਰਾਏ ਇੰਸਟਾਗ੍ਰਾਮ 'ਤੇ ਵੀ ਸਰਗਰਮ ਹਨ। ਇੰਸਟਾਗ੍ਰਾਮ 'ਤੇ ਉਨ੍ਹਾਂ ਦੇ 24 ਹਜ਼ਾਰ ਤੋਂ ਵੱਧ ਫੋਲੋਅਰ ਹਨ। ਉਨ੍ਹਾਂ ਵੱਲੋਂ ਸ਼ੇਅਰ ਕੀਤੀਆਂ ਤਸਵੀਰਾਂ ਤੋਂ ਉਨ੍ਹਾਂ ਦੇ ਢਾਠ-ਬਾਠ ਦਾ ਪਤਾ ਲੱਗਦਾ ਹੈ। ਕੋਮਲ ਅਤੇ ਲਵਿਸ਼ ਨੇ ਲਵ ਮੈਰਿਜ ਕੀਤੀ ਹੈ।
View this post on Instagram
ਪਿਆਰ ਦੇ ਬਾਅਦ ਵਿਆਹ ਦਾ ਫੈਸਲਾ
ਇੰਸਟਾਗ੍ਰਾਮ 'ਤੇ ਸ਼ੇਅਰ ਕੀਤੇ ਇੱਕ ਪੋਸਟ ਵਿੱਚ ਕੋਮਲ ਕਹਿੰਦੀ ਹਨ, "ਬੇਬ, ਅਸੀਂ ਆਖਿਰਕਾਰ ਇਹ ਕਰ ਲਿਆ। ਪ੍ਰੇਮੀ ਤੋਂ ਪਤਨੀ ਤੱਕ ਦਾ ਸਫਰ ਹੁਣ ਪੂਰਾ ਹੋ ਗਿਆ। ਮੈਂ ਸ਼ਬਦਾਂ ਵਿੱਚ ਇਹ ਬਿਆਨ ਨਹੀਂ ਕਰ ਸਕਦੀ, ਪਰ ਇੱਕ ਗੱਲ ਪੱਕੀ ਹੈ ਕਿ ਪਿਆਰ ਜਿੱਤ ਗਿਆ। ਅਸੀਂ ਸੱਚਮਈ ਇਹ ਕੀਤਾ।"
ਕੋਮਲ ਸ਼ਰਮਾ ਕੀ ਕਰਦੀਆਂ ਹਨ?
ਕ੍ਰਿਕਟਰ ਅਭਿਸ਼ੇਕ ਸ਼ਰਮਾ ਦੀ ਭੈਣ ਕੋਮਲ ਸ਼ਰਮਾ ਫਿਜ਼ਿਓਥੈਰਪਿਸਟ ਹਨ। ਫਿਜ਼ਿਓਥੈਰਪੀ ਵਿੱਚ ਬੈਚਲਰ ਡਿਗਰੀ ਉਨ੍ਹਾਂ ਨੇ ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਹਾਸਲ ਕੀਤੀ। ਬਾਅਦ ਵਿੱਚ, ਉਨ੍ਹਾਂ ਨੇ ਜੈਪੁਰ ਤੋਂ ਆਰਥੋਪੀਡਿਕਸ ਵਿੱਚ ਮਾਸਟਰਜ਼ ਕੀਤਾ। ਭੈਣ ਦੇ ਵਿਆਹ ਦੀ ਰਸਮ ਵਿੱਚ ਅਭਿਸ਼ੇਕ ਸ਼ਰਮਾ ਨੇ ਮਹਿਫਿਲ ਲੁੱਟ ਲਈ। ਉਨ੍ਹਾਂ ਦੇ ਡਾਂਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ, ਜਿਸਨੂੰ ਫੈਨਜ਼ ਨੇ ਬਹੁਤ ਪਸੰਦ ਕੀਤਾ।
ਗੌਰਤਲਬ ਹੈ ਕਿ ਏਸ਼ੀਆ ਕੱਪ ਵਿੱਚ ਭਾਰਤੀ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਵਿੱਚ ਅਭਿਸ਼ੇਕ ਸ਼ਰਮਾ ਨੇ ਮਹੱਤਵਪੂਰਣ ਯੋਗਦਾਨ ਦਿੱਤਾ। ਟੀਮ ਦੀ ਜਿੱਤ ਤੋਂ ਬਾਅਦ ਅਭਿਸ਼ੇਕ ਨੂੰ ਪਲੇਅਰ ਆਫ਼ ਦ ਟੂਰਨਾਮੈਂਟ ਦਾ ਖਿਤਾਬ ਦਿੱਤਾ ਗਿਆ, ਅਤੇ ਇਸ ਦੀ ਖੁਸ਼ੀ ਉਨ੍ਹਾਂ ਦੇ ਚਿਹਰੇ 'ਤੇ ਸਾਫ਼ ਨਜ਼ਰ ਆ ਰਹੀ ਸੀ। ਹੁਣ ਉਨ੍ਹਾਂ ਦੀ ਭੈਣ ਦੀ ਸ਼ਾਦੀ ਹੋ ਗਈ ਹੈ, ਇਸ ਨਾਲ ਇੰਝ ਕਿਹਾ ਜਾ ਸਕਦਾ ਹੈ ਕਿ ਅਭਿਸ਼ੇਕ ਸ਼ਰਮਾ ਖੁਸ਼ੀਆਂ ਦੇ ਸਫਰ 'ਤੇ ਹਨ।
View this post on Instagram






















