Amritsar News: NSA ਲੱਗਿਆ ਵਿਅਕਤੀ ਪੰਜਾਬ ਦੀ ਜੇਲ੍ਹ 'ਚ ਕਿਉਂ ਨਹੀਂ ਰਹਿ ਸਕਦਾ ? ਵਲਟੋਹਾ ਨੇ ਸਰਕਾਰ ਤੋਂ ਪੁੱਛਿਆ ਸਵਾਲ
ਸਾਰਿਆਂ ਦੀ ਇੱਕੋ ਮੰਗ ਹੈ ਕਿ ਉਨ੍ਹਾਂ ਨੂੰ ਪੰਜਾਬ ਦੀ ਜੇਲ੍ਹ ਵਿੱਚ ਭੇਜਿਆ ਜਾਵੇ, ਪਰ ਜੇ ਸਰਕਾਰ ਹੁਣ ਵੀ ਨਹੀਂ ਮੰਨਦੀ ਤਾਂ ਇਸ ਦਾ ਇੱਕ ਹੀ ਮਤਲਬ ਹੈ ਕਿ ਸਰਕਾਰ ਸਿੱਖਾਂ ਨੂੰ ਜਲੀਲ ਕਰਨਾ ਚਾਹੁੰਦੀ ਹੈ। ਭਾਂਵੇ ਇਸ ਨੂੰ ਲੈ ਕੇ ਪਹਿਲਾਂ ਵੀ ਕੋਈ ਕਸਰ ਨਹੀਂ ਛੱਡੀ ਗਈ ਹੈ।
Waris Punjab De: ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਨੂੰ ਡਿਬਰੂਗੜ੍ਹ ਜੇਲ੍ਹ ਤੋਂ ਪੰਜਾਬ ਲਿਆਉਣ ਲਈ ਉਨ੍ਹਾਂ ਦੇ ਪਰਿਵਾਰ ਵੱਲੋਂ ਭੁੱਖ ਹੜਤਾਲ ਰੱਖ ਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਰਸਾ ਸਿੰਘ ਵਲਟੋਹਾ ਪਹੁੰਚੇ।
ਇਸ ਮੌਕੇ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਇੱਕ ਸਿੱਖ ਜਿਹੜਾ ਧਰਮ ਦੀ ਖਾਤਿਰ ਆਪਣੀ ਅਵਾਜ਼ ਬੁਲੰਦ ਕਰਦਾ ਹੈ ਤੇ ਸਰਕਾਰ ਜੇ ਉਸ ਉੱਤੇ ਜ਼ਬਰ ਕਰਦੀ ਹੈ ਤਾਂ ਸਿੱਖ ਕੌਮ ਨੂੰ ਇਕੱਠੇ ਹੋਣ ਚਾਹੀਦਾ ਹੈ। ਵਲਟੋਹਾ ਨੇ ਕਿਹਾ ਕਿ ਇੱਕ ਸਾਲ ਹੋ ਗਿਆ ਹੈ ਕਿ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਨੂੰ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਬੰਦ ਕੀਤਾ ਹੋਇਆ ਹੈ, ਇੱਥੇ ਸਰਕਾਰ ਸਪੱਸ਼ਟ ਕਰੇ ਕਿ ਜਿਨ੍ਹਾਂ ਉੱਤੇ NSA ਲਾਇਆ ਹੈ ਉਨ੍ਹਾਂ ਨੂੰ ਅਸਾਮ ਭੇਜਣਾ ਕਿਉਂ ਜ਼ਰੂਰੀ ਹੈ, ਉਨ੍ਹਾਂ ਨੂੰ ਪੰਜਾਬ ਦੀਆਂ ਜੇਲ੍ਹਾਂ ਵਿੱਚ ਕਿਉਂ ਨਹੀਂ ਰੱਖਿਆ ਜਾ ਸਕਦਾ।
ਉਨ੍ਹਾਂ ਕਿਹਾ ਕਿ ਸਾਰਿਆਂ ਦੀ ਇੱਕੋ ਮੰਗ ਹੈ ਕਿ ਉਨ੍ਹਾਂ ਨੂੰ ਪੰਜਾਬ ਦੀ ਜੇਲ੍ਹ ਵਿੱਚ ਭੇਜਿਆ ਜਾਵੇ, ਪਰ ਜੇ ਸਰਕਾਰ ਹੁਣ ਵੀ ਨਹੀਂ ਮੰਨਦੀ ਤਾਂ ਇਸ ਦਾ ਇੱਕ ਹੀ ਮਤਲਬ ਹੈ ਕਿ ਸਰਕਾਰ ਸਿੱਖਾਂ ਨੂੰ ਜਲੀਲ ਕਰਨਾ ਚਾਹੁੰਦੀ ਹੈ। ਭਾਂਵੇ ਇਸ ਨੂੰ ਲੈ ਕੇ ਪਹਿਲਾਂ ਵੀ ਕੋਈ ਕਸਰ ਨਹੀਂ ਛੱਡੀ ਗਈ ਹੈ।
ਵਲਟੋਹਾ ਨੇ ਕਿਹਾ ਕਿ ਜੇ ਸਰਕਾਰ ਇਹ ਮੰਗ ਮੰਨ ਲਵੇ ਤਾਂ ਇਸ ਨਾਲ ਸਰਕਾਰ ਦਾ ਕੀ ਵਿਗੜ ਜਾਵੇਗਾ। ਜੇ ਕਿਸੇ ਸਿੱਖਾ ਨਾਲ ਉਸ ਦੇ ਸਿੱਖ ਹੋਣ ਕਰਕੇ ਤੇ ਧਰਮ ਦੇ ਲਈ ਚੁੱਕੇ ਗਏ ਕਦਮ ਕਰਕੇ ਕਿਸੇ ਨਾਲ ਜਿਆਦਤੀ ਕੀਤੀ ਜਾਵੇਗੀ ਉਦੋਂ ਤੱਕ ਪੰਥ ਦੇ ਲੋਕ ਇਸ ਸੰਘਰਸ਼ ਦਾ ਹਿੱਸਾ ਬਣਦੇ ਰਹਿਣਗੇ।
ਵਲਟੋਹਾ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀ 16 ਤਾਰੀਕ ਤੋਂ ਭੁੱਖ ਹੜਤਾਲ ਤੇ ਹਨ ਤੇ ਉਨ੍ਹਾਂ ਦੇ ਪਰਿਵਾਰਾਂ ਵੱਲੋਂ ਵੀ ਭੁੱਖ ਹੜਤਾਲ ਰੱਖੀ ਜਾ ਰਹੀ ਹੈ ਪਰ ਸਰਕਾਰਾਂ ਉੱਤੇ ਕੋਈ ਅਸਰ ਹੀ ਨਹੀਂ ਹੈ। ਸਰਕਾਰ ਤੇ ਏਜੰਸੀਆਂ ਵੱਲੋਂ ਮਨੁੱਖਤਾ ਨੂੰ ਦੇਖਦਿਆਂ ਕੋਈ ਠੋਸ ਕਦਮ ਚੁੱਕਣਗੇ ਚਾਹੀਦੇ ਹਨ।
ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਮੈਂ ਤਿੰਨ ਸਾਲ ਐਨਐਸਏ ਕੱਟੀ ਹੈ, ਪਹਿਲਾਂ ਐਨਐਸਏ ਦੋ ਸਾਲ ਦੀ ਹੁੰਦੀ ਸੀ ਉਹ ਮੈਂ ਜੋਧਪੁਰ ਜੇਲ ਵਿੱਚ ਕੱਟੀ ਸੀ ਜਿਹੜੀ ਦੂਜੀ ਸੀ ਉਹ ਇੱਕ ਸਾਲ ਦੀ ਸੀ ਜੋ ਅੰਮ੍ਰਿਤਸਰ ਦੀ ਜੇਲ ਦੇ ਵਿੱਚ ਕੱਟੀ ਸੀ। ਉਨ੍ਹਾਂ ਕਿਹਾ ਕਿ ਜਰੂਰੀ ਨਹੀਂ ਕਿ ਐਨਐਸਏ ਲੱਗੀ ਹੋਵੇ ਤਾਂ ਉਸ ਨੂੰ ਪੰਜਾਬ ਤੋਂ ਬਾਹਰ ਹੀ ਰੱਖਿਆ ਜਾਵੇਗਾ।