Dead lizard came out of the food Chandigarh News: ਮੁਹਾਲੀ ਦੇ ਫੇਜ਼-9 ਵਿੱਚ ਸਥਿਤ ਮਲਟੀਪਰਪਜ਼ ਖੇਡ ਸਟੇਡੀਅਮ ਵਿੱਚ ਪੰਜਾਬ ਇੰਸਟੀਚਿਊਟ ਆਫ਼ ਸਪੋਰਟਸ ’ਚ ਖਾਣੇ ’ਚੋਂ ਮਰੀ ਹੋਈ ਛਿਪਕਲੀ ਨਿਕਲੀ। ਖਾਣਾ ਖਾਣ ਕਾਰਨ ਕਾਫ਼ੀ ਬੱਚਿਆਂ ਦੀ ਤਬੀਅਤ ਖ਼ਰਾਬ ਹੋ ਗਈ, ਜਿਨ੍ਹਾਂ ’ਚੋਂ 50 ਬੱਚਿਆਂ ਨੂੰ ਸਰਕਾਰੀ ਹਸਪਤਾਲ ਫੇਜ਼-6 ਵਿੱਚ ਦਾਖ਼ਲ ਕਰਵਾਇਆ ਗਿਆ। ਬਾਅਦ ਇਲਾਜ ਮਗਰੋਂ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ।



ਉਧਰ, ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਮੁਹਾਲੀ ਦੇ ਫੇਜ਼-9 ਵਿੱਚ ਸਥਿਤ ਮਲਟੀਪਰਪਜ਼ ਖੇਡ ਸਟੇਡੀਅਮ ਵਿੱਚ ਪੰਜਾਬ ਇੰਸਟੀਚਿਊਟ ਆਫ਼ ਸਪੋਰਟਸ ’ਚ ਖਾਣੇ ’ਚੋਂ ਮਰੀ ਹੋਈ ਛਿਪਕਲੀ ਨਿਕਲਣ ’ਤੇ ਠੇਕੇਦਾਰ ਤੇ ਵਾਰਡਨ ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। 



ਸ਼ਨੀਵਾਰ ਨੂੰ ਮਾਮਲੇ ਦੀ ਸੂਚਨਾ ਮਿਲਦੇ ਹੀ ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵੀ ਸਰਕਾਰੀ ਹਸਪਤਾਲ ਵਿੱਚ ਪਹੁੰਚੇ ਤੇ ਪੀੜਤ ਬੱਚਿਆਂ ਨੂੰ ਮਿਲ ਕੇ ਉਨ੍ਹਾਂ ਦਾ ਹਾਲ ਜਾਣਿਆ। ਉਨ੍ਹਾਂ ਇਸ ਪੂਰੇ ਮਾਮਲੇ ਦੀ ਜਾਂਚ ਕਰਵਾਉਣ ਤੇ ਸਬੰਧਤ ਠੇਕੇਦਾਰ ਤੇ ਵਾਰਡਨ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ। 


ਉਨ੍ਹਾਂ ਕਿਹਾ ਕਿ ਕਾਰਵਾਈ ਤੋਂ ਬਚਣ ਲਈ ਠੇਕੇਦਾਰ ਨੇ ਕਥਿਤ ਤੌਰ ’ਤੇ ਸਾਰਾ ਸਾਮਾਨ ਸੁੱਟ ਦਿੱਤਾ ਤਾਂ ਜੋ ਖਾਣੇ ਦੀ ਸੈਂਪਲਿੰਗ ਨਾ ਹੋ ਸਕੇ। ਉਧਰ, ‘ਆਪ’ ਆਗੂ ਵਿਨੀਤ ਵਰਮਾ ਨੇ ਵੀ ਸਰਕਾਰੀ ਹਸਪਤਾਲ ’ਚ ਪੀੜਤ ਬੱਚਿਆਂ ਨਾਲ ਗੱਲ ਕੀਤੀ ਤੇ ਕਿਹਾ ਕਿ ਬੱਚਿਆਂਦੀ ਜ਼ਿੰਦਗੀ ਨਾਲ ਖੇਡਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


Read More: Chandigarh News: ਚੰਡੀਗੜ੍ਹ 'ਚ ਦੂਜੇ ਸੂਬਿਆਂ ਦੀਆਂ ਗੱਡੀਆਂ ਲਿਆਉਣੀਆਂ ਪੈਣਗੀਆਂ ਮਹਿੰਗੀਆਂ, ਲੱਗੇਗੀ ਡਬਲ ਪਾਰਕਿੰਗ ਫੀਸ


Read More: ਗੁਰਦਾਸਪੁਰੀਆਂ ਦੀ ਸੰਨੀ ਦਿਓਲ ਨੂੰ ਨਸੀਹਤ, ਪਾਕਿਸਤਾਨ ਨਾਲ ਰਿਸ਼ਤੇ ਸੁਧਾਰਨਾ ਭਾਰਤ ਸਰਕਾਰ ਦਾ ਕੰਮ...ਤੁਸੀਂ ਗੁਰਦਾਸਪੁਰ ਬਾਰੇ ਸੋਚੋ


Read More: Punjab News: ਬਦਲਾਵ ਦਾ ਅਨੋਖਾ ਕਾਰਨਾਮਾ...ਨਾ ਪੇਅ ਗਰੇਡ, ਨਾ ਸਲਾਨਾ ਤਰੱਕੀ, ਨਾ ਮਹਿੰਗਾਈ ਭੱਤਾ ਪਰ ਮੁਲਾਜ਼ਮ ਪੱਕੇ....? ਰਾਜਾ ਵੜਿੰਗ ਨੇ ਉਠਾਏ ਅਧਿਆਪਕਾਂ ਨੂੰ ਪੱਕੇ ਕਰਨ 'ਤੇ ਸਵਾਲ