![ABP Premium](https://cdn.abplive.com/imagebank/Premium-ad-Icon.png)
Chandigarh Blast Update: ਚੰਡੀਗੜ੍ਹ ਬੰਬ ਧਮਾਕਾ ਕਰਨ ਲਈ 5 ਲੱਖ ਰੁਪਏ 'ਚ ਹੋਇਆ ਸੀ ਸੌਦਾ, ਪਾਕਿਸਤਾਨ ਤੋਂ ਆਏ ਸੀ ਹਥਿਆਰ, ਜਾਣੋ ਹੁਣ ਤੱਕ ਕੀ-ਕੀ ਹੋਏ ਖੁਲਾਸੇ ?
SSOC ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹਮਲਾਵਰ ਰੋਹਨ ਮਸੀਹ ਨੇ ਦੱਸਿਆ ਕਿ ਉਸ ਨੂੰ ਵਿਦੇਸ਼ ਤੋਂ 5 ਲੱਖ ਰੁਪਏ ਦੀ ਪੇਸ਼ਕਸ਼ ਕੀਤੀ ਗਈ ਸੀ ਪਰ ਹੁਣ ਤੱਕ ਉਸ ਨੂੰ ਕਰੀਬ 20 ਹਜ਼ਾਰ ਰੁਪਏ ਹੀ ਮਿਲੇ ਹਨ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਜੰਮੂ-ਕਸ਼ਮੀਰ ਜਾਣਾ ਚਾਹੁੰਦਾ ਸੀ
![Chandigarh Blast Update: ਚੰਡੀਗੜ੍ਹ ਬੰਬ ਧਮਾਕਾ ਕਰਨ ਲਈ 5 ਲੱਖ ਰੁਪਏ 'ਚ ਹੋਇਆ ਸੀ ਸੌਦਾ, ਪਾਕਿਸਤਾਨ ਤੋਂ ਆਏ ਸੀ ਹਥਿਆਰ, ਜਾਣੋ ਹੁਣ ਤੱਕ ਕੀ-ਕੀ ਹੋਏ ਖੁਲਾਸੇ ? A deal was made for 5 lakh rupees to bomb Chandigarh the weapons came from Pakistan Chandigarh Blast Update: ਚੰਡੀਗੜ੍ਹ ਬੰਬ ਧਮਾਕਾ ਕਰਨ ਲਈ 5 ਲੱਖ ਰੁਪਏ 'ਚ ਹੋਇਆ ਸੀ ਸੌਦਾ, ਪਾਕਿਸਤਾਨ ਤੋਂ ਆਏ ਸੀ ਹਥਿਆਰ, ਜਾਣੋ ਹੁਣ ਤੱਕ ਕੀ-ਕੀ ਹੋਏ ਖੁਲਾਸੇ ?](https://feeds.abplive.com/onecms/images/uploaded-images/2024/09/14/5d85a072e50318ea4be9efa9b789e6f41726299650861674_original.jpg?impolicy=abp_cdn&imwidth=1200&height=675)
Chandigarh Blast Update: ਚੰਡੀਗੜ੍ਹ ਦੇ ਸੈਕਟਰ 10 ਵਿੱਚ ਹੈਂਡ ਗਰਨੇਡ ਸੁੱਟਣ ਵਾਲੇ ਹਮਲਾਵਰ ਜੰਮੂ-ਕਸ਼ਮੀਰ ਵੱਲ ਭੱਜਣ ਦੀ ਤਿਆਰੀ ਕਰ ਰਹੇ ਸਨ। 6 ਦਿਨ ਦਾ ਰਿਮਾਂਡ ਹਾਸਲ ਕਰਨ ਤੋਂ ਬਾਅਦ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC) ਨੇ ਗ੍ਰਿਫਤਾਰ ਹਮਲਾਵਰ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਹਮਲਾਵਰ ਨੇ ਪੁਲਿਸ ਨੂੰ ਕਈ ਅਹਿਮ ਜਾਣਕਾਰੀਆਂ ਦਿੱਤੀਆਂ ਹਨ।
ਦੂਜਾ ਹਮਲਾਵਰ ਵਿਸ਼ਾਲ ਹੈ, ਜੋ ਡੇਰਾ ਬਾਬਾ ਨਾਨਕ ਦਾ ਰਹਿਣ ਵਾਲਾ ਹੈ। ਉਸ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। SSOC ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹਮਲਾਵਰ ਰੋਹਨ ਮਸੀਹ ਨੇ ਦੱਸਿਆ ਕਿ ਉਸ ਨੂੰ ਵਿਦੇਸ਼ ਤੋਂ 5 ਲੱਖ ਰੁਪਏ ਦੀ ਪੇਸ਼ਕਸ਼ ਕੀਤੀ ਗਈ ਸੀ ਪਰ ਹੁਣ ਤੱਕ ਉਸ ਨੂੰ ਕਰੀਬ 20 ਹਜ਼ਾਰ ਰੁਪਏ ਹੀ ਮਿਲੇ ਹਨ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਜੰਮੂ-ਕਸ਼ਮੀਰ ਜਾਣਾ ਚਾਹੁੰਦਾ ਸੀ, ਤਾਂ ਜੋ ਉਹ ਚੰਡੀਗੜ੍ਹ, ਪੰਜਾਬ ਤੇ ਕੇਂਦਰੀ ਸੁਰੱਖਿਆ ਏਜੰਸੀਆਂ ਤੋਂ ਬਚ ਸਕੇ।
ਰੋਹਨ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਚੰਡੀਗੜ੍ਹ ਧਮਾਕੇ ਤੋਂ ਬਾਅਦ ਉਹ ਦੋਵੇਂ ਅੰਮ੍ਰਿਤਸਰ ਆ ਗਏ ਸਨ ਪਰ ਉਸ ਨੇ ਕਿਸੇ ਕੰਮ ਲਈ ਖੰਨਾ ਜਾਣਾ ਸੀ। ਉਹ ਅੰਮ੍ਰਿਤਸਰ ਵਾਪਸ ਆ ਗਿਆ ਸੀ, ਕਿਉਂਕਿ ਇੱਥੋਂ ਉਸ ਨੇ ਤੇ ਵਿਸ਼ਾਲ ਨੇ ਜੰਮੂ-ਕਸ਼ਮੀਰ ਜਾਣਾ ਸੀ। ਉਹ ਬੱਸ ਸਟੈਂਡ ਨੇੜੇ ਇੱਕ ਹੋਟਲ ਵਿੱਚ ਲੁਕਿਆ ਹੋਇਆ ਸੀ। ਹੋਟਲ ਤੋਂ ਬਾਹਰ ਨਿਕਲਦੇ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਰੋਹਨ ਨੇ ਦੱਸਿਆ ਕਿ ਹੈਪੀ ਪਸ਼ੀਆ ਉਸ ਦੇ ਪਿੰਡ ਦਾ ਰਹਿਣ ਵਾਲਾ ਹੈ ਅਤੇ ਉਸ ਨੇ ਉਸ ਦੀ ਆਰਥਿਕ ਮਦਦ ਕਰਨ ਦੀ ਗੱਲ ਕਹੀ ਸੀ। ਉਸ ਨਾਲ 5 ਲੱਖ ਰੁਪਏ ਵਿੱਚ ਸੌਦਾ ਤੈਅ ਹੋਇਆ ਸੀ ਤੇ ਹੁਣ ਤੱਕ ਉਸ ਨੂੰ ਕਰੀਬ 20 ਹਜ਼ਾਰ ਰੁਪਏ ਹੀ ਮਿਲੇ ਸਨ। ਰੋਹਨ ਨੇ ਦੱਸਿਆ ਕਿ ਉਸ ਵਿਰੁੱਧ ਮਾਮੂਲੀ ਲੜਾਈ ਝਗੜੇ ਦੇ ਮਾਮਲੇ ਦਰਜ ਹਨ ਉਹ ਇੱਕ ਤਰਖਾਨ ਹੈ, ਜੋ ਜੰਮੂ-ਕਸ਼ਮੀਰ ਵਿੱਚ ਆਪਣੇ ਭਰਾ ਜੋਬਨ ਨਾਲ ਕੰਮ ਕਰਦਾ ਸੀ। ਜੰਮੂ-ਕਸ਼ਮੀਰ ਵਿੱਚ ਉਸ ਨੂੰ ਪੰਜਾਬ ਨਾਲੋਂ ਦੁੱਗਣੀ ਦਿਹਾੜੀ ਮਿਲਦੀ ਸੀ।
ਐਫਆਈਆਰ ਨੰਬਰ 55 ਅਨੁਸਾਰ ਐਸਐਸਓਸੀ ਵੱਲੋਂ ਉਸ ਕੋਲੋਂ ਬਰਾਮਦ ਕੀਤੀ ਗਈ ਪਿਸਤੌਲ ਡਰੋਨ ਰਾਹੀਂ ਪਾਕਿਸਤਾਨ ਤੋਂ ਆਈ ਸੀ। ਐਸਐਸਓਸੀ ਨੇ ਇਸ ਐਫਆਈਆਰ ਵਿੱਚ ਅਕਾਸ਼ਦੀਪ ਸਿੰਘ ਅਤੇ ਅਮਰਜੀਤ ਸਿੰਘ ਵਾਸੀ ਘਰਿੰਡਾ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਹੈ। ਆਕਾਸ਼ ਤੇ ਅਮਰਜੀਤ ਪਹਿਲਾਂ ਹੀ ਪਾਕਿਸਤਾਨੀ ਸਮੱਗਲਰਾਂ ਦੇ ਸੰਪਰਕ ਵਿੱਚ ਹਨ। ਪੁਲਿਸ ਦਾ ਅੰਦਾਜ਼ਾ ਹੈ ਕਿ ਇਹ ਹੈਂਡ-ਗ੍ਰੇਨੇਡ ਵੀ ਪਾਕਿਸਤਾਨ ਤੋਂ ਆਇਆ ਸੀ ਅਤੇ ਪਾਕਿਸਤਾਨੀ ਫੌਜ ਦੁਆਰਾ ਵਰਤਿਆ ਜਾਂਦਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)