Govt Job: ਜੇਲ੍ਹ 'ਚ ਬੰਦ ਕੈਦੀ ਦੀ ਲੱਗ ਗਈ ਸਰਕਾਰੀ ਨੌਕਰੀ, ਅਦਾਲਤ ਤੋਂ ਮੰਗੀ ਜ਼ਮਾਨਤ ਤਾਂ ਅੱਗੋਂ ਜੱਜ ਨੇ ਦੇਖੋ ਕੀ ਕਿਹਾ
A prisoner got a government job - ਬਲਵਿੰਦਰ ਸਿੰਘ ਨੇ ਅਦਾਲਤ ਵਿੱਚ ਜ਼ਮਾਨਤ ਦੀ ਅਰਜ਼ੀ ਦਾਇਰ ਕਰਦਿਆਂ ਕਿਹਾ ਕਿ ਕੁਝ ਦਿਨ ਪਹਿਲਾਂ ਉਸ ਨੂੰ ਪਤਾ ਲੱਗਾ ਕਿ ਉਸ ਨੂੰ ਡਾਕ ਵਿਭਾਗ ਵਿੱਚ ਇੰਸਪੈਕਟਰ ਵਜੋਂ ਨੌਕਰੀ ਮਿਲੀ ਹੈ। ਉਸ ਨੇ ਇਸ ਅਹੁਦੇ
Government job - ਚੰਡੀਗੜ੍ਹ ਦੀ ਜੇਲ੍ਹ ਵਿੱਚ ਬੰਦ ਇੱਕ ਕੈਦੀ ਦੀ ਸਰਕਾਰ ਨੌਕਰੀ ਲੱਗ ਗਈ। ਜਿਸ ਤੋਂ ਬਾਅਦ ਕੈਦੀ ਨੇ ਨੌਕਰੀ ਜੁਆਇਨ ਕਰਨ ਦੇ ਲਈ ਅਦਾਲਤ ਦਾ ਰੁਖ ਕੀਤਾ ਅਤੇ 20 ਦਿਨਾਂ ਲਈ ਜ਼ਮਾਨਤ ਦੀ ਮੰਗ ਕੀਤੀ ਪਰ ਕੋਰਟ ਨੇ ਉਸ ਨੂੰ ਜ਼ਮਾਨਤ ਨਹੀਂ ਦਿੱਤੀ। ਅਦਾਲਤ ਨੇ ਸ਼ਰਤਾਂ ਲਗਾਈਆਂ ਕੀ ਪੁਲਿਸ ਕਸਟਡੀ ਵਿੱਚ ਉਹ ਨੌਕਰੀ ਜੁਆਇਨ ਕਰ ਸਕਦਾ ਹੈ।
ਇਸ ਕੈਦੀ ਦਾ ਨਾਮ ਬਲਵਿੰਦਰ ਸਿੰਘ ਹੈ ਜੋ ਹਰਿਆਣਾ ਦੇ ਕੈਥਲ ਦਾ ਰਹਿਣ ਵਾਲਾ ਹੈ। ਜਿਸ ਨੂੰ ਚੰਡੀਗੜ੍ਹ ਪੁਲਿਸ ਨੇ 2 ਮਹੀਨੇ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਸੀ। ਮੁਲਜ਼ਮ ਬਲਵਿੰਦਰ ਸਿੰਘ 'ਤੇ ਇਲਜ਼ਾਮ ਹਨ ਕਿ ਸੀਟੀਯੂ ਡਰਾਈਵਰ ਭਰਤੀ ਵਿੱਚ ਉਮੀਦਵਾਰ ਪ੍ਰਵੀਨ ਕੁਮਾਰ ਦੀ ਥਾਂ ਉਸ ਨੇ ਲਿਖਤੀ ਪੇਪਰ ਦਿੱਤਾ ਸੀ। ਜਿਸ ਦੌਰਾਨ ਬਲਵਿੰਦਰ ਸਿੰਘ ਗ੍ਰਿਫ਼ਤਾਰ ਹੋ ਗਿਆ ਸੀ। 16 ਜੁਲਾਈ 2023 ਨੂੰ ਸੀਟੀਯੂ ਵਿੱਚ ਹੈਵੀ ਬੱਸ ਡਰਾਈਵਰ ਦੇ ਅਹੁਦੇ ਲਈ ਪ੍ਰੀਖਿਆ ਹੋਈ ਸੀ।
ਮੁਲਜ਼ਮ ਬਲਵਿੰਦਰ ਸਿੰਘ ਨੇ ਅਦਾਲਤ ਵਿੱਚ ਜ਼ਮਾਨਤ ਦੀ ਅਰਜ਼ੀ ਦਾਇਰ ਕਰਦਿਆਂ ਕਿਹਾ ਕਿ ਕੁਝ ਦਿਨ ਪਹਿਲਾਂ ਉਸ ਨੂੰ ਪਤਾ ਲੱਗਾ ਕਿ ਉਸ ਨੂੰ ਡਾਕ ਵਿਭਾਗ ਵਿੱਚ ਇੰਸਪੈਕਟਰ ਵਜੋਂ ਨੌਕਰੀ ਮਿਲੀ ਹੈ। ਉਸ ਨੇ ਇਸ ਅਹੁਦੇ ਲਈ ਪ੍ਰੀਖਿਆ ਦਿੱਤੀ ਸੀ, ਜਿਸ ਵਿਚ ਉਹ ਪਾਸ ਹੋਇਆ ਹੈ।
ਹੁਣ ਉਸਨੂੰ 15 ਦਿਨਾਂ ਦੇ ਅੰਦਰ ਪੋਸਟ ਮਾਸਟਰ ਜਨਰਲ ਗੋਆ ਰੀਜਨ, ਪਣਜੀ ਵਿੱਚ ਜੁਆਇਨ ਕਰਨਾ ਪਵੇਗਾ। ਜੇਕਰ ਉਹ ਉੱਥੇ ਨਹੀਂ ਪਹੁੰਚਦਾ ਤਾਂ ਉਸਦੀ ਨੌਕਰੀ ਖ਼ਤਰੇ ਵਿੱਚ ਪੈ ਸਕਦੀ ਹੈ। ਇਸ ਲਈ ਉਸ ਨੇ ਅਦਾਲਤ ਤੋਂ 20 ਦਿਨਾਂ ਦੀ ਜ਼ਮਾਨਤ ਮੰਗੀ ਹੈ।
ਪਰ ਅਦਾਲਤ ਨੇ ਉਸ ਦੀ ਜ਼ਮਾਨਤ ਦੀ ਅਰਜ਼ੀ ਨੂੰ ਮਨਜ਼ੂਰ ਨਹੀਂ ਕੀਤਾ, ਹਾਲਾਂਕਿ ਅਦਾਲਤ ਨੇ ਕਿਹਾ ਕਿ ਉਹ ਨੌਕਰੀ ਜੁਆਇਨ ਕਰਨ ਲਈ ਪੁਲਿਸ ਹਿਰਾਸਤ ਵਿਚ ਜਾ ਸਕਦਾ ਹੈ, ਪਰ ਉਸ ਨੂੰ ਪ੍ਰਕਿਰਿਆ ਪੂਰੀ ਕਰਕੇ ਵਾਪਸ ਆਉਣਾ ਪਵੇਗਾ ਅਤੇ ਜੋ ਵੀ ਖਰਚਾ ਹੋਵੇਗਾ ਉਹ ਮੁਲਜ਼ਮ ਕਰੇਗਾ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial