Mohali 'ਚ ਅੱਜ ਹੋਣ ਜਾ ਰਹੀ ਵੱਡੀ ਕਾਰਵਾਈ, ਹਰ ਆਮ ਤੇ ਖਾਸ ਕੀਤਾ ਗਿਆ ਸੂਚਿਤ, ਤੁਸੀਂ ਵੀ ਪੜ੍ਹੋ ਕੀ ਹੁਕਮ ਹੋਏ ਨੇ ਜਾਰੀ
Municipal Corporation bulldozes - ਨਗਰ ਕੌਂਸਲ ਜ਼ੀਰਕਪੁਰ ਵੱਲੋਂ ਕਿਹਾ ਗਿਆ ਹੈ ਕਿ - ਹਰ ਆਮ ਅਤੇ ਖਾਸ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਏਅਰ ਫੋਰਸ ਬਾਉਂਡਰੀ ਦੇ 100 ਮੀਟਰ ਦੇ ਘੇਰੇ ਵਿੱਚ ਆਉਂਦੀ ਉਸਾਰੀਆਂ ਨੂੰ ਮਾਨਯੋਗ ਪੰਜਾਬ
Mohali - ਜ਼ੀਰਕਪੁਰ ਵਿੱਚ ਨਗਰ ਕੌਂਸਲ ਵੱਲੋਂ ਅੱਜ ਵੱਡੀ ਕਾਰਵਾਈ ਕੀਤੀ ਜਾਵੇਗੀ। ਜਿਸ ਦੇ ਲਈ ਹਰ ਉਸ ਵਿਅਕਤੀ ਨੂੰ ਸੂਚਿਤ ਕੀਤਾ ਗਿਆ ਹੈ। ਜਿਸ ਦੇ ਖਿਲਾਫ਼ ਨਗਰ ਕੌਂਸਲ ਨੇ ਨੋਟਿਸ ਜਾਰੀ ਕੀਤੇ ਹਨ। ਦਰਅਸਲ ਜ਼ੀਰਕਪੁਰ ਵਿੱਚ ਭਾਰੀ ਟ੍ਰਾਫਿਮ ਜਾਮ ਨੂੰ ਦੇਖਦੇ ਹੋਏ ਨਜਾਇਜ਼ ਤੌਰ 'ਤੇ ਕੀਤੀਆਂ ਗਈਆਂ ਉਸਾਰੀਆਂ ਨੂੰ ਢਾਉਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਇਸ ਦੇ ਲਈ ਨਗਰ ਕੌਂਸਲ ਵੱਲੋਂ ਬਕਾਇਦਾ ਤੌਰ 'ਤੇ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ।
ਨਗਰ ਕੌਂਸਲ ਜ਼ੀਰਕਪੁਰ ਵੱਲੋਂ ਕਿਹਾ ਗਿਆ ਹੈ ਕਿ - ਹਰ ਆਮ ਅਤੇ ਖਾਸ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਏਅਰ ਫੋਰਸ ਬਾਉਂਡਰੀ ਦੇ 100 ਮੀਟਰ ਦੇ ਘੇਰੇ ਵਿੱਚ ਆਉਂਦੀ ਉਸਾਰੀਆਂ ਨੂੰ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਇਕੋਰਟ ਜੀ ਦੇ ਹੁਕਮਾਂ ਅਨੁਸਾਰ ਕਾਰਵਾਈ ਕਰਦੇ ਹੋਏ ਗਿਰਾਇਆ/ਢਾਉਣ ਦੀ ਕਾਰਵਾਈ ਮਿਤੀ 01-08-2023 ਨੂੰ ਅਮਲ ਵਿੱਚ ਲਿਆਂਦੀ ਜਾਣੀ ਹੈ।
ਇਸ ਲਈ ਇਸ ਮੁਨਾਦੀ ਰਾਂਹੀ ਸੂਚਿਤ ਕੀਤਾ ਜਾਂਦਾ ਹੈ ਕਿ ਜਿਨ੍ਹਾਂ ਉਸਾਰੀ ਮਾਲਕਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ ਉਹ ਆਪਣੇ ਪੱਧਰ ਤੇ ਸਟਰੱਕਚਰ ਖਾਲੀ ਕਰ ਲੈਣ ਅਤੇ ਉਕਤ ਉਸਾਰੀ ਨੂੰ ਆਪਣੇ ਪੱਧਰ ਤੇ ਗਿਰਾਉਣਾ/ਢਾਉਣਾ ਯਕੀਨੀ ਬਣਾਇਆ ਜਾਵੇ।
ਮਿਥੇ ਸਮੇਂ ਅੰਦਰ ਜੇਕਰ ਆਪ ਵੱਲੋਂ ਆਪਣੇ ਪੱਧਰ ਤੇ ਉਕਤ ਉਸਾਰੀ ਨੂੰ ਗਿਰਾਇਆ ਨਹੀ ਜਾਂਦਾ, ਤਾਂ ਨਗਰ ਕੌਂਸਲ, ਜੀਰਕਪੁਰ ਵੱਲੋਂ ਆਪਣੇ ਪੱਧਰ ਤੇ ਇਨ੍ਹਾ ਉਸਾਰੀਆਂ ਨੂੰ ਗਿਰਾ ਦਿੱਤਾ ਜਾਵੇਗਾ।ਜਿਸ ਦੇ ਹਰਜੇ ਵਾ ਖਰਚੇ ਦੇ ਤੁਸੀ ਖੁਦ ਜਿੰਮੇਵਾਰ ਹੋਵੋਗੇ।
ਮੋਹਾਲੀ ਦੇ ਜ਼ੀਰਕਪੁਰ ਵਿੱਚ ਭਾਰੀ ਟ੍ਰਾਫਿਕ ਸਭ ਤੋਂ ਵੱਡੀ ਸਮੱਸਿਆ ਬਣੀ ਹੋਈ ਹੈ। ਸਵੇਰੇ ਦੇ ਸਮੇਂ ਅਤੇ ਸ਼ਾਮ ਨੂੰ ਜ਼ੀਰਕਪੁਰ ਵਿੱਚ ਕਾਫ਼ੀ ਲੰਬਾ ਜਾਮ ਲੱਗ ਜਾਂਦਾ ਹੈ। ਕਈ ਘੰਟੇ ਲੋਕ ਟ੍ਰਾਫਿਕ ਵਿੱਚ ਫਸ ਜਾਂਦੇ ਹਨ। ਇਸੇ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਮਾਮਲਾ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਪਹੁੰਚਿਆ ਸੀ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial