Chandigarh news: ਪੀਜੀ 'ਚ ਕੁੜੀ ਨੇ ਬੁਆਏਫ੍ਰੈਂਡ ਨਾਲ ਮਿਲ ਕੇ ਕੀਤਾ ਆਹ ਕੰਮ, ਪੁਲਿਸ ਨੇ ਦੋਹਾਂ ਨੂੰ ਕੀਤਾ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ
Chandigarh news: ਚੰਡੀਗੜ੍ਹ ਦੇ ਸੈਕਟਰ 22 ਵਿੱਚ ਸਥਿਤ ਪੀਜੀ ਵਿੱਚ ਬਾਥਰੂਮ ਵਿਚ ਹਿਡਨ ਕੈਮਰਾ ਲਾ ਕੇ ਕੁੜੀਆਂ ਦੀ ਵੀਡੀਓ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ।
Chandigarh news: ਚੰਡੀਗੜ੍ਹ ਦੇ ਸੈਕਟਰ 22 ਵਿੱਚ ਸਥਿਤ ਪੀਜੀ ਵਿੱਚ ਬਾਥਰੂਮ ਵਿਚ ਹਿਡਨ ਕੈਮਰਾ ਲਾ ਕੇ ਕੁੜੀਆਂ ਦੀ ਵੀਡੀਓ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ।
ਦੱਸ ਦਈਏ ਕਿ ਵੀਡੀਓ ਬਣਾਉਣ ਦਾ ਦੋਸ਼ ਕੁੜੀ ‘ਤੇ ਹੀ ਲੱਗਿਆ ਹੈ। ਜਾਣਕਾਰੀ ਮੁਤਾਬਕ ਵੀਡੀਓ ਬਣਾਉਣ ਵਾਲੀ ਕੁੜੀ ਚਾਰ ਹੋਰ ਕੁੜੀਆਂ ਨਾਲ ਕਮਰੇ ਵਿੱਚ ਰਹਿੰਦੀ ਸੀ। ਇਸ ਨੇ ਆਪਣੇ ਬੁਆਏਫ੍ਰੈਂਡ ਦੇ ਕਹਿਣ ‘ਤੇ ਆਪਣੇ ਨਾਲ ਰਹਿੰਦੀਆਂ ਕੁੜੀਆਂ ਦੀ ਵੀਡੀਓ ਬਣਾਈ ਸੀ।
ਇਸ ਮਾਮਲੇ ਦੀ ਸ਼ਿਕਾਇਤ ਜਦੋਂ ਪੀਜੀ ਵਿੱਚ ਰਹਿਣ ਵਾਲੀ ਕੁੜੀਆਂ ਨੇ ਆਪਣੇ ਪੀਜੀ ਦੇ ਮਾਲਕ ਨੂੰ ਕੀਤੀ ਤਾਂ ਉਸ ਨੇ ਪੁਲਿਸ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ।
ਇਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੇ ਦੋਸ਼ੀ ਕੁੜੀ ਨੂੰ ਫੜ ਲਿਆ ਅਤੇ ਉਸ ਤੋਂ ਬਾਅਦ ਉਸ ਨੇ ਮੰਨਿ ਲਿਆ ਕਿ ਕੈਮਰਾ ਉਸ ਨੇ ਲਾਇਆ ਸੀ। ਦੋਸ਼ੀ ਕੁੜੀ ਦੇ ਨਾਲ-ਨਾਲ ਉਸ ਦੇ ਬੁਆਏਫ੍ਰੈਂਡ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ, ਪਰ ਹਾਲੇ ਤੱਕ ਉਸ ਕੈਮਰੇ ਵਿੱਚ ਅਤੇ ਨਾਂ ਹੀ ਮੋਬਾਈਲ ਵਿੱਚ ਕੋਈ ਵੀਡੀਓ ਸਾਹਮਣੇ ਆਈ ਹੈ।
ਇਸ ਦੇ ਨਾਲ ਹੀ ਜਦੋਂ ਦੋਸ਼ੀ ਕੁੜੀ ਨੂੰ ਪੁਲਿਸ ਨੇ ਫੜਿਆ ਤਾਂ ਉਸ ਨੇ ਆਪਣੀ ਗ਼ਲਤੀ ਵੀ ਮੰਨੀ ਅਤੇ ਆਪਣੇ ਬਚਾਅ ਲਈ ਗੁਹਾਰ ਲਾ ਰਹੀ ਸੀ। ਕੁੜੀ ਨੇ ਦੱਸਿਆ ਕਿ ਉਸ ਨੇ ਕੇਰਲ ਸਟੋਰੀ ਫ਼ਿਲਮ ਦੇਖੀ ਸੀ ਜਿਸ ਤੋਂ ਬਾਅਦ ਉਸ ਨੇ ਅਜਿਹਾ ਕਰਨ ਬਾਰੇ ਸੋਚਿਆ।
ਕੁੜੀ ਨੇ ਕਿਹਾ ਕਿ ਉਹ ਪੈਸੇ ਲਈ ਅਜਿਹਾ ਕਰ ਰਹੀ ਸੀ। ਇਸ ਤੋਂ ਇਲਾਵਾ ਪੀਜੀ ਦੇ ਮਾਲਕ ਨੇ ਕਿਹਾ ਸਾਡੇ ਇੱਥੇ ਕਿਰਾਏ ‘ਤੇ ਪੰਜ ਕੁੜੀਆਂ ਰਹਿੰਦੀਆਂ ਹਨ। ਇਸ ਕੁੜੀ ਦੇ ਦਸਤਾਵੇਜ ਅਸੀਂ ਲੈ ਲਏ ਸੀ, ਹਾਲਾਂਕਿ ਪੁਲਿਸ ਵੈਰੀਫਿਕੇਸ਼ਨ ਨਹੀਂ ਹੋਈ ਸੀ। ਇਹ ਕੁੜੀ ਸਹਾਰਨਪੁਰ ਦੀ ਰਹਿਣ ਵਾਲੀ ਹੈ।
ਉੱਥੇ ਹੀ ਚੰਡੀਗੜ੍ਹ ਪੁਲਿਸ ਨੇ ਦੋਸ਼ੀ ਲੜਕੀ ਅਤੇ ਉਸ ਦੇ ਬੁਆਏਫ੍ਰੈਂਡ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਦੋਵਾਂ ਦੇ ਫ਼ੋਨ ਸੀਲ ਕਰਕੇ ਜਾਂਚ ਲਈ CFSL ਲੈਬ ਭੇਜ ਦਿੱਤੇ ਹਨ। ਚੰਡੀਗੜ੍ਹ ਪੁਲਿਸ ਨੇ ਆਈਪੀਸੀ ਦੀ ਧਾਰਾ 354 ਸੀ, 509 ਅਤੇ 66 ਆਈਟੀ ਐਕਟ ਤਹਿਤ ਕੇਸ ਦਰਜ ਕੀਤਾ ਹੈ।
ਇਹ ਵੀ ਪੜ੍ਹੋ: Ludhiana News: ਲੁਧਿਆਣਾ 'ਚ 25 ਲੱਖ ਦੀ ਲੁੱਟ ਬਾਰੇ ਵੱਡਾ ਖੁਲਾਸਾ, ਘਰ ਦੇ ਭੇਤੀ ਹੀ ਨਿਕਲੇ ਲੁਟੇਰੇ