Chandigarh News: ਚੰਡੀਗੜ੍ਹ ਪੁਲਿਸ ਨੇ ਚਲਾਨ ਕੱਟਣ ਦੇ ਤੋੜੇ ਰਿਕਾਰਡ, ਕਰੀਬ 5,86,966 ਜਣਿਆਂ ਨੂੰ ਦਿੱਤਾ ਝਟਕਾ
ਚੰਡੀਗੜ੍ਹ ਪੁਲਿਸ ਨੇ ਇਸ ਸਾਲ ਚਲਾਨ ਕੱਟਣ ਦੇ ਰਿਕਾਰਡ ਤੋੜ ਦਿੱਤੇ ਹਨ। ਪੁਲਿਸ ਦੇ ਅੰਕੜਿਆਂ ਮੁਤਾਬਕ ਇਸ ਸਾਲ ਪਿਛਲੇ ਸਾਲ ਦੇ ਮੁਕਾਬਲੇ ਢਾਈ ਗੁਣਾ ਵੱਧ ਟ੍ਰੈਫ਼ਿਕ ਚਲਾਨ ਕੱਟੇ ਹਨ। ਅਹਿਮ ਗੱਲ਼ ਹੈ ਕਿ ਕੋਰੋਨਾ ਕਾਲ ਦੌਰਨ ਪੁਲਿਸ...
Chandigarh News: ਚੰਡੀਗੜ੍ਹ ਪੁਲਿਸ ਨੇ ਇਸ ਸਾਲ ਚਲਾਨ ਕੱਟਣ ਦੇ ਰਿਕਾਰਡ ਤੋੜ ਦਿੱਤੇ ਹਨ। ਪੁਲਿਸ ਦੇ ਅੰਕੜਿਆਂ ਮੁਤਾਬਕ ਇਸ ਸਾਲ ਪਿਛਲੇ ਸਾਲ ਦੇ ਮੁਕਾਬਲੇ ਢਾਈ ਗੁਣਾ ਵੱਧ ਟ੍ਰੈਫ਼ਿਕ ਚਲਾਨ ਕੱਟੇ ਹਨ। ਅਹਿਮ ਗੱਲ਼ ਹੈ ਕਿ ਕੋਰੋਨਾ ਕਾਲ ਦੌਰਨ ਪੁਲਿਸ ਨੇ ਵੱਧ ਸਖਤੀ ਵਿਖਾਈ ਸੀ ਪਰ ਇਸ ਦੇ ਬਾਵਜੂਦ ਸਾਲ 2022 ਵਿੱਚ ਵੱਧ ਚਾਲਾਨ ਕੱਟੇ ਗਏ।
ਹਾਸਲ ਜਾਣਕਾਰੀ ਮੁਤਾਬਕ ਟ੍ਰੈਫਿਕ ਪੁਲਿਸ ਨੇ ਸਾਲ 2022 ਵਿੱਚ 5,86,966 ਜਣਿਆਂ ਦੇ ਟ੍ਰੈਫ਼ਿਕ ਚਾਲਾਨ ਕੀਤੇ ਹਨ, ਜਦੋਂਕਿ ਪਿਛਲੇ ਸਾਲ 2021 ਵਿੱਚ 2,32,319 ਜਣਿਆਂ ਦੇ ਚਲਾਨ ਕੀਤੇ ਸਨ। ਇਸ ਵਿੱਚ ਈ-ਚਾਲਾਨ, ਪੋਸਟਲ ਚਾਲਾਨ, ਸੋਸ਼ਲ ਮੀਡੀਆ ਤੇ ਕੈਮਰਿਆਂ ਰਾਹੀਂ ਵੀ ਪੋਸਟਲ ਚਲਾਨ ਲੋਕਾਂ ਦੇ ਘਰਾਂ ਤੱਕ ਭੇਜੇ ਹਨ। ਪੁਲਿਸ ਨੇ ਨਿਯਮਾਂ ਦੀ ਉਲੰਘਣਾ ਕਰਨ ਸਬੰਧੀ 2863 ਜਣਿਆਂ ਦੇ ਲਾਇਸੈਂਸ ਮੁਅੱਤਲ ਕੀਤੇ ਗਏ ਹਨ।
ਦੱਸ ਦਈਏ ਕਿ ਚੰਡੀਗੜ੍ਹ ਟ੍ਰੈਫ਼ਿਕ ਪੁਲੀਸ ਨੇ ਸਹਿਰ ਵਿੱਚ ਆਵਾਜਾਈ ਨਿਯਮਾਂ ਦੀ ਪਾਲਣੀ ਯਕੀਨੀ ਬਣਾਉਣ ਲਈ ਸਾਲ 2022 ਵਿੱਚ ਆਧੁਨਿਕ ਤਕਨੀਕ ਦੀ ਵਰਤੋਂ ਕੀਤੀ ਗਈ ਹੈ। ਸ਼ਹਿਰ ਵਿੱਚ ਟ੍ਰੈਫਿਕ ਨਿਯਮਾਂ ਦੀ ਪਾਲਣਾ ਲਈ ਮੁੱਖ ਚੌਕਾ ਵਿੱਚ ਸੀਸੀਟੀਵੀ ਕੈਮਰੇ ਲਗਾਏ ਗਏ ਹਨ ਤੇ ਰੋਜ਼ਾਨਾ ਓਵਰ ਸਪੀਡ ਸਬੰਧੀ ਨਾਕਾਬੰਦੀ ਵੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪੁਲਿਸ ਨੇ ਸ਼ਹਿਰ ਵਿੱਚ ਨਾਕਾਬੰਦੀ ਵਧਾ ਕੇ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
ਹਾਸਲ ਜਾਣਕਾਰੀ ਅਨੁਸਾਰ ਟ੍ਰੈਫ਼ਿਕ ਪੁਲਿਸ ਨੇ ਸਾਲ 2022 ਵਿੱਚ 1,14,885 ਜਣਿਆਂ ਦੇ ਈ-ਚਲਾਨ, 3,89,070 ਜਣਿਆਂ ਨੂੰ ਪੋਸਟਲ ਚਲਾਨ ਤੇ 83,011 ਜਣਿਆਂ ਦੇ ਸੋਸ਼ਲ ਮੀਡੀਆ ਰਾਹੀਂ ਵੀ ਪੋਸਟਲ ਚਲਾਨ ਕੀਤੇ ਗਏ ਹਨ। ਪੁਲਿਸ ਅਨੁਸਾਰ ਸਾਲ 2022 ਵਿੱਚ ਹੈਲਮਟ ਦੀ ਵਰਤੋਂ ਨਾ ਕਰਨ ਸਬੰਧੀ 45,856 ਜਣਿਆ ਦੇ ਟ੍ਰੈਫ਼ਿਕ ਚਾਲਾਨ ਕੀਤੇ ਹਨ।
ਇਸ ਵਿੱਚ ਈ-ਚਲਾਨ ਰਾਹੀ 7452, 3350 ਪੋਸਟਲ ਚਾਲਾਨ ਤੇ 35,054 ਜਣਿਆਂ ਦੇ ਚਲਾਨ ਕੀਤੇ ਹਨ। ਜਦੋਂਕਿ ਸਾਲ 2021 ਵਿੱਚ 14,103 ਜਣਿਆਂ ਦੇ ਚਲਾਨ ਕੀਤੇ ਗਏ ਸਨ। ਗਲਤ ਪਾਰਕਿੰਗ ਦੇ 35,232 ਚਲਾਨ ਕੀਤੇ ਹਨ, ਜੋ ਪਿਛਲੇ ਸਾਲ 21,249 ਚਲਾਨ ਕੀਤੇ ਸਨ। ਗਲਤ ਢੰਗ ਨਾਲ ਵਾਹਨ ਚਲਾਉਣ ਤੇ ਲਾਲ ਬੱਤੀ ਦੀ ਉਲੰਘਣਾ ਕਰਨ ਦੇ 1,75,649 ਜਣਿਆਂ ਦੇ ਚਲਾਨ ਕੀਤੇ ਹਨ, ਜੋ ਪਿਛਲੇ ਸਾਲ 4097 ਚਲਾਨ ਕੀਤੇ ਗਏ ਸਨ।