Driving Licence: ਵਰਚੁਅਲ RC ਅਤੇ ਡਰਾਈਵਿੰਗ ਲਾਇਸੈਂਸ ਨੂੰ ਲੈ ਕੇ ਜਾਰੀ ਹੋਏ ਨਵੇਂ ਹੁਕਮ
Chandigar news: ਵਾਹਨਾਂ ਦੇ ਚਿੱਪ ਵਾਲੇ ਰਜਿਸਟਰੇਸ਼ਨ ਸਰਟੀਫਿਕੇਟ (RC) ਅਤੇ ਡਰਾਈਵਿੰਗ ਲਾਇਸੈਂਸ (DL) ਲਈ ਲੋਕਾਂ ਨੂੰ ਇੱਕ ਮਹੀਨੇ ਹੋਰ ਇੰਤਜ਼ਾਰ ਕਰਨਾ ਪਵੇਗਾ।
Chandigar news: ਵਾਹਨਾਂ ਦੇ ਚਿੱਪ ਵਾਲੇ ਰਜਿਸਟਰੇਸ਼ਨ ਸਰਟੀਫਿਕੇਟ (RC) ਅਤੇ ਡਰਾਈਵਿੰਗ ਲਾਇਸੈਂਸ (DL) ਲਈ ਲੋਕਾਂ ਨੂੰ ਇੱਕ ਮਹੀਨੇ ਹੋਰ ਇੰਤਜ਼ਾਰ ਕਰਨਾ ਪਵੇਗਾ। ਜਿਨ੍ਹਾਂ ਦੇ ਕੋਲ ਵਰਚੁਅਲ ਆਰ. ਸੀ. (viraltual rc) ਜਾਂ ਡਰਾਈਵਿੰਗ ਲਾਇਸੈਂਸ (Virtual driving license) ਹੈ, ਉਨ੍ਹਾਂ ਦਾ ਚਲਾਨ ਨਹੀਂ ਕੱਟੇਗਾ। ਵਰਚੁਅਲ ਆਰ. ਸੀ. ਜਾਂ ਡੀ. ਐੱਲ. ਡਿਜ਼ੀਟਲ ਲਾਕਰ ਵਿੱਚ ਰੱਖ ਸਕਦੇ ਹੋ। ਪਿਛਲੇ ਤਿੰਨ ਮਹੀਨਿਆਂ ਤੋਂ ਆਰ. ਸੀ. ਅਤੇ ਨਵੇਂ ਡਰਾਈਵਿੰਗ ਲਾਇਸੈਂਸ ਵਾਲਿਆਂ ਨੂੰ ਹਾਰਡ ਕਾਪੀ ਦੀ ਸਪਲਾਈ ਨਹੀਂ ਕੀਤੀ ਜਾ ਰਹੀ ਹੈ। ਆਰ. ਸੀ. ਅਤੇ ਡੀ. ਐੱਲ. ਬਣਾਉਣ ਵਾਲੀ ਸਮਾਰਟ ਚਿੱਪ ਲਿਮਟਿਡ ਕੰਪਨੀ ਨਾ ਤਾਂ ਕੰਮ ਸ਼ੁਰੂ ਕਰ ਰਹੀ ਹੈ ਅਤੇ ਨਾ ਹੀ ਕੰਪਨੀ ਨੇ ਸਮਝੌਤਾ ਖ਼ਤਮ ਕਰਨ ਦੇ ਨੋਟਿਸ ਦਾ ਜਵਾਬ ਦਿੱਤਾ ਹੈ। ਜਿਸ ਕਰਕੇ ਲੋਕਾਂ ਨੂੰ ਬਹੁਤ ਦਿੱਕਤਾਂ ਆ ਰਹੀਆਂ ਹਨ।
ਵਿਭਾਗ ਦੇ ਨਿਯਮ ਅਨੁਸਾਰ ਇੱਕ ਮਹੀਨੇ ਦਾ ਨੋਟਿਸ ਕੰਪਨੀ ਨੂੰ ਦਿੱਤਾ ਹੈ। ਜਿਸ ਦੀ ਮਿਆਦ 30 ਅਪ੍ਰੈਲ ਨੂੰ ਖਤਮ ਹੋਵੇਗੀ। ਇਸ ਤੋਂ ਪਹਿਲਾਂ ਟਰਾਂਸਪੋਰਟ ਮਹਿਕਮਾ ਬਦਲ ਵਿਵਸਥਾ 'ਤੇ ਫ਼ੈਸਲਾ ਨਹੀਂ ਲੈ ਸਕੇਗਾ। ਸੂਬੇ ਵਿੱਚ ਸਾਲ 2023 ਵਿੱਚ ਅਜੇ ਤੱਕ 1.61 ਗੱਡੀਆਂ ਦੀ ਰਜਿਸਟਰੇਸ਼ਨ ਹੋ ਚੁੱਕੀ ਹੈ। ਆਰ. ਸੀ. ਲਈ ਲੋਕ ਹਾਰਡ ਕਾਪੀ ਦਾ ਇੰਤਜ਼ਾਰ ਕਰ ਰਹੇ ਹਨ। ਟਰਾਂਸਪੋਰਟ ਮਹਿਕਮੇ ਦੇ ਸਕੱਤਰ ਗਰਗ ਨੇ ਕਿਹਾ ਹੈ ਕਿ ਪੁਲਸ ਨੂੰ ਸਪਸ਼ੱਟ ਨਿਰਦੇਸ਼ ਦਿੱਤੇ ਗਏ ਹਨ ਕਿ ਜਿਨ੍ਹਾਂ ਦੇ ਕੋਲ ਵੀ ਵਰਚੁਅਲ ਆਰ. ਸੀ. ਜਾਂ ਡਰਾਈਵਿੰਗ ਲਾਇਸੈਂਸ ਹੈ, ਉਨ੍ਹਾਂ ਦਾ ਚਲਾਨ ਨਾ ਕੱਟਿਆ ਜਾਵੇ।
ਹੋਰ ਪੜ੍ਹੋ : Punjab News : ਡਾ.ਬਲਜੀਤ ਕੌਰ ਵੱਲੋਂ ਆਂਗਣਵਾੜੀ ਸੈਂਟਰਾਂ 'ਚ ਬੱਚਿਆਂ ਦੇ ਦਾਖਲਿਆਂ ਸਬੰਧੀ ਜਾਗਰੂਕ ਕਰਨ ਦੇ ਹੁਕਮ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ । ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ ।