ਪੜਚੋਲ ਕਰੋ

Punjab News: ਦਿਵਿਆਂਗਜਨਾਂ ਲਈ ਰਾਖਵੀਆਂ ਅਸਾਮੀਆਂ ਭਰਨ ਲਈ ਕਾਰਵਾਈ ਤੇਜ਼: ਡਾ. ਬਲਜੀਤ ਕੌਰ

ਪੰਜਾਬ ਸਰਕਾਰ ਵੱਲੋਂ ਸੂਬੇ ਦੇ 2,59,598 ਦਿਵਿਆਂਗ ਲਾਭਪਾਤਰੀਆਂ ਨੂੰ 478.47 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ, ਜਿਸ ਵਿੱਚ ਦਿਵਿਆਂਗਜਨ ਹੀ ਨਹੀਂ ਸਗੋਂ ਉਹਨਾਂ ਦੇ ਬੱਚੇ ਵੀ ਸ਼ਾਮਲ ਹਨ। 

Chandigarh News: ਅੱਜ ਅੰਤਰਰਾਸ਼ਟਰੀ ਦਿਵਿਆਂਗਤਾ ਦਿਵਸ ਮੌਕੇ ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦਿਵਿਆਂਗਜਨਾਂ ਅਤੇ ਉਨ੍ਹਾਂ ਦੀ ਭਲਾਈ ਲਈ ਵੱਖ- ਵੱਖ ਖੇਤਰਾਂ ਵਿੱਚ ਕੰਮ ਕਰਨ ਵਾਲੀਆਂ 12 ਸ਼ਖਸ਼ੀਅਤਾਂ ਨੂੰ ਸਟੇਟ ਅਵਾਰਡ ਨਾਲ ਸਨਮਾਨਿਤ ਕੀਤਾ।ਆਯੋਜਿਤ ਰਾਜ ਪੱਧਰੀ ਸਮਾਗਮ ਵਿੱਚ ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਕੈਬਨਿਟ ਮੰਤਰੀ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋ ਦਿਵਿਆਂਗਜਨਾਂ ਨੂੰ ਵਧੇਰੇ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਵੱਖ-ਵੱਖ ਵਿਭਾਗਾਂ 'ਚ ਸਿੱਧੀ ਭਰਤੀ ਦੀਆਂ 1200 ਰਾਖਵੀਆਂ ਅਸਾਮੀਆਂ ਨੂੰ ਜਲਦ ਭਰਨ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ, ਜਦਕਿ ਪਦਉੱਨਤੀ ਵਾਲੀਆਂ 620 ਅਸਾਮੀਆਂ ਸਬੰਧੀ ਕਾਰਵਾਈ ਤੇਜੀ ਨਾਲ ਚਲਾਈ ਜਾ ਰਹੀ ਹੈ।  

ਉਨ੍ਹਾਂ ਕਿਹਾ ਕਿ ਦਿਵਿਆਂਗਜਨ ਜ਼ਿੰਦਗੀ ਦੇ ਕਿਸੇ ਵੀ ਪੜਾਅ ’ਤੇ ਖੁਦ ਨੂੰ ਕਮਜ਼ੋਰ ਨਾ ਸਮਝਣ, ਪੰਜਾਬ ਸਰਕਾਰ ਹਰ ਕਦਮ ਤੇ ਉਨ੍ਹਾਂ ਦੇ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਦਿਵਿਆਂਗਜਨਾਂ ਨੂੰ ਆਪਣੇ ਆਪ ਨੂੰ ਅਧੂਰੇ ਨਹੀ ਸਮਝਣਾ ਚਾਹੀਦਾ, ਸਗੋ ਉਹ ਆਪਣੇ ਮਨੋਬਲ ਸਦਕਾ ਅੰਬਰਾਂ ਨੂੰ ਛੂਹ ਸਕਦੇ ਹਨ।  ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ 2,59,598 ਦਿਵਿਆਂਗ ਲਾਭਪਾਤਰੀਆਂ ਨੂੰ 478.47 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ, ਜਿਸ ਵਿੱਚ ਦਿਵਿਆਂਗਜਨ ਹੀ ਨਹੀਂ ਸਗੋਂ ਉਹਨਾਂ ਦੇ ਬੱਚੇ ਵੀ ਸ਼ਾਮਲ ਹਨ। 

ਕੈਬਨਿਟ ਮੰਤਰੀ ਨੇ ਦੱਸਿਆ ਕਿ ਨੇਤਰਹੀਣ ਦਿਵਿਆਂਗਜਨਾਂ ਲਈ ਲੁਧਿਆਣਾ ਵਿਖੇ ਬਲਾਇੰਡ ਸਕੂਲ ਨੂੰ ਅਪਗ੍ਰੇਡ ਕਰਕੇ ਹੁਣ 12ਵੀ ਕਲਾਸ ਤੱਕ ਕਰ ਦਿੱਤਾ ਗਿਆ ਹੈ ਅਤੇ ਇਸ ਦੇ ਬੁਨਿਆਦੀ ਢਾਂਚੇ ਨੂੰ 1 ਕਰੋੜ 67 ਲੱਖ ਰੁਪਏ ਦੀ ਲਾਗਤ ਨਾਲ ਸੁਧਾਰਿਆ ਜਾ ਰਿਹਾ ਹੈ। 

ਡਾ. ਬਲਜੀਤ ਕੌਰ ਨੇ ਕਿਹਾ ਕਿ ਦਿਵਿਆਂਗਜਨਾਂ ਦੇ ਸਵੈ ਰੁਜ਼ਗਾਰ ਨੂੰ ਉਤਸਾਹਿਤ ਕਰਨ ਲਈ ਪੰਜਾਬ ਐਸ.ਸੀ. ਵਿਕਾਸ ਕਾਰਪੋਰੇਸ਼ਨ ਵੱਲੋਂ ਸਾਲ 2022-23 ਦੌਰਾਨ ਕੁੱਲ 59 ਕੇਸਾਂ ਤਹਿਤ 129.31 ਲੱਖ ਰੁਪਏ ਅਤੇ ਸਾਲ 2023-24 ਦੌਰਾਨ ਕੁੱਲ 46 ਕੇਸਾਂ ਤਹਿਤ 91.77 ਲੱਖ ਰੁਪਏ ਦੇ ਕਰਜ਼ੇ ਮੁਹੱਈਆ ਕਰਵਾਏ ਗਏ ਹਨ। 

ਇਸ ਮੌਕੇ ਦਿਵਿਆਂਗਜਨਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਨਿਭਾਈਆਂ ਵਧੀਆ ਸੇਵਾਵਾਂ ਲਈ ਸਟੇਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ ਜਿਨ੍ਹਾਂ ਵਿੱਚ ਹਰਚਰਨ ਸਿੰਘ, ਡਾ. ਤੇਆਵਾਸਪ੍ਰੀਤ ਕੌਰ, ਡਾ. ਤਪਿੰਦਰ ਜੋਤ, ਸ੍ਰੀ ਰਵਿੰਦਰ ਸਿੰਘ ਸਹੋਤਾ, ਸ਼੍ਰੀ ਨਵਜੋਤ ਸਿੰਘ, ਮਾਤਾ ਗੁਜਰੀ ਭਲਾਈ ਕੇਂਦਰ ਬੁਢਲਾਡਾ, ਜਸਪ੍ਰੀਤ ਕੌਰ ਅਤੇ ਨਰਿੰਦਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਸੰਤੋਸ਼ ਰਾਣੀ ਅਤੇ ਸੁਖਦੇਵ ਸਿੰਘ ਅਤੇ ਉਨ੍ਹਾਂ ਦੇ ਜੀਵਨ ਸਾਥੀਆਂ ਨੂੰ ਸਨਮਾਨਿਤ ਕੀਤਾ।

ਟਾਪ ਹੈਡਲਾਈਨ

Punjab News: ਪੰਜਾਬ ਚੋਣਾਂ ਤੋਂ ਪਹਿਲਾਂ ਕਾਂਗਰਸ 'ਚ ਵੱਡੀ ਹਲਚਲ, ਸੀਨੀਅਰ ਆਗੂ ਨੂੰ ਸੌਂਪੀ ਗਈ ਅਹਿਮ ਜ਼ਿੰਮੇਵਾਰੀ, ਪੋਸਟ ਸ਼ੇਅਰ ਕਰ ਬੋਲੇ...
ਪੰਜਾਬ ਚੋਣਾਂ ਤੋਂ ਪਹਿਲਾਂ ਕਾਂਗਰਸ 'ਚ ਵੱਡੀ ਹਲਚਲ, ਸੀਨੀਅਰ ਆਗੂ ਨੂੰ ਸੌਂਪੀ ਗਈ ਅਹਿਮ ਜ਼ਿੰਮੇਵਾਰੀ, ਪੋਸਟ ਸ਼ੇਅਰ ਕਰ ਬੋਲੇ...
Punjab News: ਪੰਜਾਬ ਸਿਆਸਤ 'ਚ ਵੱਡੀ ਹਲਚਲ, ED ਖਿਲਾਫ ਹਾਈ ਕੋਰਟ ਪਹੁੰਚੇ 'ਆਪ' ਸੀਨੀਅਰ ਆਗੂ, 4 ਅਫਸਰਾਂ ਨੂੰ ਲੈ ਕੇ ਬੋਲੇ...
ਪੰਜਾਬ ਸਿਆਸਤ 'ਚ ਵੱਡੀ ਹਲਚਲ, ED ਖਿਲਾਫ ਹਾਈ ਕੋਰਟ ਪਹੁੰਚੇ 'ਆਪ' ਸੀਨੀਅਰ ਆਗੂ, 4 ਅਫਸਰਾਂ ਨੂੰ ਲੈ ਕੇ ਬੋਲੇ...
Big Blast: ਜ਼ੋਰਦਾਰ ਧਮਾਕੇ ਨਾਲ ਕੰਬਿਆ ਇਹ ਇਲਾਕਾ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, 15 ਕਿਲੋਮੀਟਰ ਦੂਰ ਤੱਕ ਕੰਬੀ ਧਰਤੀ; 4 ਲੋਕਾਂ ਦੀ ਮੌਤ ਅਤੇ 3 ਹੋਰ ਜ਼ਖ਼ਮੀ...
ਜ਼ੋਰਦਾਰ ਧਮਾਕੇ ਨਾਲ ਕੰਬਿਆ ਇਹ ਇਲਾਕਾ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, 15 ਕਿਲੋਮੀਟਰ ਦੂਰ ਤੱਕ ਕੰਬੀ ਧਰਤੀ; 4 ਲੋਕਾਂ ਦੀ ਮੌਤ ਅਤੇ 3 ਹੋਰ ਜ਼ਖ਼ਮੀ...
Punjab News: ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਤੇਜ਼, 'ਆਪ' ਵੱਲੋਂ ਵੱਖ-ਵੱਖ ਅਹੁਦੇਦਾਰਾਂ ਦੀ ਨਿਯੁਕਤੀ ਦਾ ਐਲਾਨ, ਲਿਸਟ 'ਚ ਇਹ ਨਾਮ ਸ਼ਾਮਲ...
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਤੇਜ਼, 'ਆਪ' ਵੱਲੋਂ ਵੱਖ-ਵੱਖ ਅਹੁਦੇਦਾਰਾਂ ਦੀ ਨਿਯੁਕਤੀ ਦਾ ਐਲਾਨ, ਲਿਸਟ 'ਚ ਇਹ ਨਾਮ ਸ਼ਾਮਲ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਚੋਣਾਂ ਤੋਂ ਪਹਿਲਾਂ ਕਾਂਗਰਸ 'ਚ ਵੱਡੀ ਹਲਚਲ, ਸੀਨੀਅਰ ਆਗੂ ਨੂੰ ਸੌਂਪੀ ਗਈ ਅਹਿਮ ਜ਼ਿੰਮੇਵਾਰੀ, ਪੋਸਟ ਸ਼ੇਅਰ ਕਰ ਬੋਲੇ...
ਪੰਜਾਬ ਚੋਣਾਂ ਤੋਂ ਪਹਿਲਾਂ ਕਾਂਗਰਸ 'ਚ ਵੱਡੀ ਹਲਚਲ, ਸੀਨੀਅਰ ਆਗੂ ਨੂੰ ਸੌਂਪੀ ਗਈ ਅਹਿਮ ਜ਼ਿੰਮੇਵਾਰੀ, ਪੋਸਟ ਸ਼ੇਅਰ ਕਰ ਬੋਲੇ...
Punjab News: ਪੰਜਾਬ ਸਿਆਸਤ 'ਚ ਵੱਡੀ ਹਲਚਲ, ED ਖਿਲਾਫ ਹਾਈ ਕੋਰਟ ਪਹੁੰਚੇ 'ਆਪ' ਸੀਨੀਅਰ ਆਗੂ, 4 ਅਫਸਰਾਂ ਨੂੰ ਲੈ ਕੇ ਬੋਲੇ...
ਪੰਜਾਬ ਸਿਆਸਤ 'ਚ ਵੱਡੀ ਹਲਚਲ, ED ਖਿਲਾਫ ਹਾਈ ਕੋਰਟ ਪਹੁੰਚੇ 'ਆਪ' ਸੀਨੀਅਰ ਆਗੂ, 4 ਅਫਸਰਾਂ ਨੂੰ ਲੈ ਕੇ ਬੋਲੇ...
Big Blast: ਜ਼ੋਰਦਾਰ ਧਮਾਕੇ ਨਾਲ ਕੰਬਿਆ ਇਹ ਇਲਾਕਾ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, 15 ਕਿਲੋਮੀਟਰ ਦੂਰ ਤੱਕ ਕੰਬੀ ਧਰਤੀ; 4 ਲੋਕਾਂ ਦੀ ਮੌਤ ਅਤੇ 3 ਹੋਰ ਜ਼ਖ਼ਮੀ...
ਜ਼ੋਰਦਾਰ ਧਮਾਕੇ ਨਾਲ ਕੰਬਿਆ ਇਹ ਇਲਾਕਾ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, 15 ਕਿਲੋਮੀਟਰ ਦੂਰ ਤੱਕ ਕੰਬੀ ਧਰਤੀ; 4 ਲੋਕਾਂ ਦੀ ਮੌਤ ਅਤੇ 3 ਹੋਰ ਜ਼ਖ਼ਮੀ...
Punjab News: ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਤੇਜ਼, 'ਆਪ' ਵੱਲੋਂ ਵੱਖ-ਵੱਖ ਅਹੁਦੇਦਾਰਾਂ ਦੀ ਨਿਯੁਕਤੀ ਦਾ ਐਲਾਨ, ਲਿਸਟ 'ਚ ਇਹ ਨਾਮ ਸ਼ਾਮਲ...
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਤੇਜ਼, 'ਆਪ' ਵੱਲੋਂ ਵੱਖ-ਵੱਖ ਅਹੁਦੇਦਾਰਾਂ ਦੀ ਨਿਯੁਕਤੀ ਦਾ ਐਲਾਨ, ਲਿਸਟ 'ਚ ਇਹ ਨਾਮ ਸ਼ਾਮਲ...
GST ਵਿਭਾਗ 'ਚ ਹੋਇਆ ਵੱਡਾ ਫੇਰਬਦਲ, ਦੇਖੋ ਕਿਹੜੇ ਅਧਿਕਾਰੀ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
GST ਵਿਭਾਗ 'ਚ ਹੋਇਆ ਵੱਡਾ ਫੇਰਬਦਲ, ਦੇਖੋ ਕਿਹੜੇ ਅਧਿਕਾਰੀ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ ਚੋਣਾਂ ਨੂੰ ਲੈਕੇ ਹਲਚਲ ਤੇਜ਼, ਇਸ ਦਿਨ ਆਵੇਗੀ ਚੋਣ ਕਮਿਸ਼ਨ ਦੀ ਟੀਮ; ਫਿਰ ਕਦੋਂ ਹੋਵੇਗਾ ਚੋਣਾਂ ਦਾ ਐਲਾਨ
ਪੰਜਾਬ ਚੋਣਾਂ ਨੂੰ ਲੈਕੇ ਹਲਚਲ ਤੇਜ਼, ਇਸ ਦਿਨ ਆਵੇਗੀ ਚੋਣ ਕਮਿਸ਼ਨ ਦੀ ਟੀਮ; ਫਿਰ ਕਦੋਂ ਹੋਵੇਗਾ ਚੋਣਾਂ ਦਾ ਐਲਾਨ
ਪੰਜਾਬ-ਚੰਡੀਗੜ੍ਹ 'ਚ ਸਵੇਰੇ ਸ਼ਾਮ ਦੀ ਵਧੇਗੀ ਠੰਡ, ਅੱਜ ਡ੍ਰਾਈ ਰਹੇਗਾ ਮੌਸਮ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ ਸਵੇਰੇ ਸ਼ਾਮ ਦੀ ਵਧੇਗੀ ਠੰਡ, ਅੱਜ ਡ੍ਰਾਈ ਰਹੇਗਾ ਮੌਸਮ; ਜਾਣੋ ਅਗਲੇ ਦਿਨਾਂ ਦਾ ਹਾਲ
ਪਰਮਿੰਦਰ ਝੋਟਾ ਕਤਲਕਾਂਡ 'ਚ ਫੋਨ ਕਾਲ ਨੂੰ ਲੈਕੇ ਹੋਇਆ ਵੱਡਾ ਖੁਲਾਸਾ, DSP ਦੇ ਬਿਆਨ ਨੇ ਖੋਲ੍ਹਿਆ ਰਾਜ
ਪਰਮਿੰਦਰ ਝੋਟਾ ਕਤਲਕਾਂਡ 'ਚ ਫੋਨ ਕਾਲ ਨੂੰ ਲੈਕੇ ਹੋਇਆ ਵੱਡਾ ਖੁਲਾਸਾ, DSP ਦੇ ਬਿਆਨ ਨੇ ਖੋਲ੍ਹਿਆ ਰਾਜ
Embed widget