(Source: ECI/ABP News)
Chandigarh News: ਬੰਦੀ ਸਿੰਘਾਂ ਦੀ ਰਿਹਾਈ ਲਈ ਮੋਰਚਾ ਹੋਰ ਭਖਿਆ, ਪੰਜਾਬੀ ਕਲਾਕਾਰਾਂ ਨੇ ਵੀ ਦਿੱਤੀ ਹਮਾਇਤ, ਹਰਫ ਚੀਮਾ, ਕੰਵਰ ਗਰੇਵਾਲ ਤੇ ਅਦਾਕਾਰ ਅਮਿਤੋਜ ਮਾਨ ਨੇ ਦਿੱਤਾ ਸੱਦਾ
ਸੋਮਵਾਰ ਨੂੰ ਕਈ ਪੰਜਾਬੀ ਕਲਾਕਾਰ ਮੋਰਚੇ ਵਿੱਚ ਪਹੁੰਚੇ। ਮੰਨਿਆ ਜਾ ਰਿਹਾ ਹੈ ਕਿ ਅਗਲੇ ਦਿਨਾਂ ਵਿੱਚ ਮੋਰਚਾ ਵਿਸ਼ਾਲ ਰੂਪ ਧਾਰ ਸਕਦਾ ਹੈ। ਉਧਰ, ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ ਨੂੰ ਵੇਖਦਿਆਂ ਸਰਕਾਰ ਇਸ ਦਾ ਜਲਦੀ ਹੱਲ ਕਰਨਾ ਚਾਹੁੰਦੀ ਹੈ।
![Chandigarh News: ਬੰਦੀ ਸਿੰਘਾਂ ਦੀ ਰਿਹਾਈ ਲਈ ਮੋਰਚਾ ਹੋਰ ਭਖਿਆ, ਪੰਜਾਬੀ ਕਲਾਕਾਰਾਂ ਨੇ ਵੀ ਦਿੱਤੀ ਹਮਾਇਤ, ਹਰਫ ਚੀਮਾ, ਕੰਵਰ ਗਰੇਵਾਲ ਤੇ ਅਦਾਕਾਰ ਅਮਿਤੋਜ ਮਾਨ ਨੇ ਦਿੱਤਾ ਸੱਦਾ For the release of the bandi Singh morcha spread further Chandigarh News: ਬੰਦੀ ਸਿੰਘਾਂ ਦੀ ਰਿਹਾਈ ਲਈ ਮੋਰਚਾ ਹੋਰ ਭਖਿਆ, ਪੰਜਾਬੀ ਕਲਾਕਾਰਾਂ ਨੇ ਵੀ ਦਿੱਤੀ ਹਮਾਇਤ, ਹਰਫ ਚੀਮਾ, ਕੰਵਰ ਗਰੇਵਾਲ ਤੇ ਅਦਾਕਾਰ ਅਮਿਤੋਜ ਮਾਨ ਨੇ ਦਿੱਤਾ ਸੱਦਾ](https://feeds.abplive.com/onecms/images/uploaded-images/2023/01/24/7d99b8e5eae47b2eb3c360994c8791a91674534915451370_original.jpg?impolicy=abp_cdn&imwidth=1200&height=675)
Chandigarh News: ਬੰਦੀ ਸਿੰਘਾਂ ਦੀ ਰਿਹਾਈ, ਬੇਅਦਬੀ ਤੇ ਬਹਿਬਲ ਕਲਾਂ ਗੋਲੀਕਾਂਡ ਸਣੇ ਹੋਰ ਸਿੱਖ ਮਸਲਿਆਂ ਨੂੰ ਲੈ ਕੇ ਸਿੱਖ ਜਥੇਬੰਦੀਆਂ ਦੇ ਪੱਕਾ ਮੋਰਚੇ ਨੂੰ ਵਿਦੇਸ਼ਾਂ ਮਗਰੋਂ ਹੁਣ ਪੰਜਾਬੀ ਗਾਇਕਾਂ ਦੀ ਹਮਾਇਤ ਵੀ ਹਾਸਲ ਹੋਣ ਲੱਗੀ ਹੈ। ਸੋਮਵਾਰ ਨੂੰ ਕਈ ਪੰਜਾਬੀ ਕਲਾਕਾਰ ਮੋਰਚੇ ਵਿੱਚ ਪਹੁੰਚੇ। ਮੰਨਿਆ ਜਾ ਰਿਹਾ ਹੈ ਕਿ ਅਗਲੇ ਦਿਨਾਂ ਵਿੱਚ ਮੋਰਚਾ ਵਿਸ਼ਾਲ ਰੂਪ ਧਾਰ ਸਕਦਾ ਹੈ। ਉਧਰ, ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ ਨੂੰ ਵੇਖਦਿਆਂ ਸਰਕਾਰ ਇਸ ਦਾ ਜਲਦੀ ਹੱਲ ਕਰਨਾ ਚਾਹੁੰਦੀ ਹੈ।
ਦੱਸ ਦਈਏ ਕਿ ਪਿਛਲੇ ਕਈ ਦਿਨਾਂ ਤੋਂ ਕੜਾਕੇ ਦੀ ਠੰਢ ਵਿੱਚ ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ਉੱਤੇ ਬੰਦੀ ਸਿੰਘਾਂ ਦੀ ਰਿਹਾਈ, ਬੇਅਦਬੀ ਤੇ ਬਹਿਬਲ ਕਲਾਂ ਗੋਲੀਕਾਂਡ ਸਣੇ ਹੋਰ ਸਿੱਖ ਮਸਲਿਆਂ ਬਾਰੇ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਤੇ ਪੰਥਕ ਕਮੇਟੀ ਸਣੇ ਹੋਰ ਸਿੱਖ ਜਥੇਬੰਦੀਆਂ ਦਾ ਪੱਕਾ ਮੋਰਚਾ ਜਾਰੀ ਹੈ। ਇੱਥੇ ਰੋਜ਼ਾਨਾ ਵੱਡੀ ਗਿਣਤੀ ਵਿੱਚ ਸੰਗਤ ਜੁੜ ਰਹੀ ਹੈ। ਕਈ ਕਿਸਾਨ ਤੇ ਜਨਤਕ ਜਥੇਬੰਦੀਆਂ ਵੱਲੋਂ ਮੋਰਚੇ ਦੀ ਹਮਾਇਤ ਕੀਤੀ ਜਾ ਰਹੀ ਹੈ।
ਇਸ ਦੇ ਨਾਲ ਹੀ ਵਿਦੇਸ਼ਾਂ ਤੋਂ ਵੀ ਪੱਕੇ ਮੋਰਚੇ ਨੂੰ ਹਮਾਇਤ ਹਾਸਲ ਹੋ ਰਹੀ ਹੈ। ਹੁਣ ਕਈ ਪੰਜਾਬੀ ਗਾਇਕ ਤੇ ਅਦਾਕਾਰ ਵੀ ਧਰਨੇ ਵਿੱਚ ਪਹੁੰਚ ਰਹੇ ਹਨ। ਹਰਫ਼ ਚੀਮਾ ਨੇ ਆਪਣੇ ਗੀਤ ਨੂੰ ਸੰਗਤੀ ਰੂਪ ਵਿੱਚ ਗਾਇਆ ਜਦੋਂਕਿ ਸੂਫ਼ੀ ਗਾਇਕ ਕੰਵਰ ਗਰੇਵਾਲ ਤੇ ਅਦਾਕਾਰ ਅਮਿਤੋਜ ਮਾਨ ਨੇ ਵੀ ਹਾਜ਼ਰੀ ਭਰੀ। ਅਮਿਤੋਜ ਮਾਨ ਨੇ ਕਿਹਾ ਕਿ 26 ਜਨਵਰੀ ਨੂੰ ਪੂਰੇ ਪੰਜਾਬ ਨੂੰ ਇਨਸਾਫ਼ ਮਾਰਚ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ।
ਪ੍ਰਬੰਧਕਾਂ ਮੁਤਾਬਕ ਅੱਜ ਗ਼ੈਰ-ਸਿਆਸੀ ਕਿਸਾਨ ਮੋਰਚੇ ਦੀਆਂ 15 ਜਥੇਬੰਦੀਆਂ ਕੌਮੀ ਇਨਸਾਫ਼ ਮੋਰਚੇ ਦੇ ਸਮਰਥਨ ਲਈ ਵਿੱਚ ਪੁੱਜ ਰਹੀਆਂ ਹਨ। ਆਗੂਆਂ ਨੇ ਦੱਸਿਆ ਕਿ 26 ਜਨਵਰੀ (ਗਣਤੰਤਰ ਦਿਵਸ) ਦੇ ਮੌਕੇ ਕੀਤੇ ਜਾਣ ਵਾਲੇ ਇਨਸਾਫ਼ ਮਾਰਚ ਬਾਰੇ ਮੰਗਲਵਾਰ ਨੂੰ ਸਮਾਂ ਸਾਰਨੀ ਜਾਰੀ ਕੀਤੀ ਜਾਵੇਗੀ।
ਉਧਰ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਨੇ ਧਰਨੇ ਵਾਲੀ ਥਾਂ ’ਤੇ ਮੈਡੀਕਲ ਕੈਂਪ ਲਗਾ ਕੇ ਪ੍ਰਦਰਸ਼ਨਕਾਰੀਆਂ ਲਈ ਸਿਹਤ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਹਨ। ਸਮਾਗਮ ਵਿੱਚ ਬੀਬੀ ਦਲੇਰ ਕੌਰ ਢਾਡੀ ਜਥਾ, ਭਾਈ ਪਰਮ ਸਿੰਘ ਪਰੂਆ, ਪਰਮਜੀਤ ਸਿੰਘ ਪਾਰਸ ਤੇ ਮਾਤਾ ਸਾਹਿਬ ਕੌਰ ਕਵੀਸ਼ਰੀ ਜਥਿਆਂ ਨੇ ਵਾਰਾਂ ਗਾ ਕੇ ਹਾਜ਼ਰੀ ਲਗਵਾਈ। ਪੱਕੇ ਮੋਰਚੇ ਵਿੱਚ ਬਿਧੀ ਚੰਦੀਏ ਨਿਹੰਗ ਜਥੇਬੰਦੀਆਂ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲਿਆਂ ਦੀ ਅਗਵਾਈ ਹੇਠ ਸੰਗਤ ਪੁੱਜੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)