Kisan Andolan: ਕਿਸਾਨਾਂ ਦੇ ਅੰਦੋਲਨ ਦਾ ਚੰਡੀਗੜ੍ਹ 'ਚ ਅਸਰ, ਸਾਰੇ ਐਂਟਰੀ ਪੁਆਇੰਟ ਸੀਲ, ਕਿਸਾਨਾਂ ਦੀ ਐਂਟਰੀ ਬੈਨ
Kisan Andolan Update: ਹੁਕਮਾਂ ਵਿੱਚ ਲਿਖਿਆ ਹੈ ਕਿ ਸੰਯੁਕਤ ਕਿਸਾਨ ਮੋਰਚਾ ਅਤੇ ਭਾਰਤੀ ਕਿਸਾਨ ਮਜ਼ਦੂਰ ਤਾਲਮੇਲ ਕੇਂਦਰ ਵੱਲੋਂ ਦਿੱਲੀ ਵਿੱਚ ਪ੍ਰਦਰਸ਼ਨ ਦੇ ਸੱਦੇ ਦੇ ਮੱਦੇਨਜ਼ਰ ਉਹ ਦਿੱਲੀ ਜਾਣ ਲਈ ਚੰਡੀਗੜ੍ਹ ਵਿੱਚ ਦਾਖ਼ਲ ਹੋ ਸਕਦੇ ਹਨ।
Kisan Andolan Update: ਕਿਸਾਨਾਂ ਦੇ ਅੰਦੋਲਨ ਨੂੰ ਦੇਖਿਆ ਹੁਣ ਚੰਡੀਗੜ੍ਹ ਪੁਲਿਸ ਨੇ ਵੀ ਸਾਰੀਆਂ ਐਂਟਰੀਆਂ ਸੀਲ ਕਰ ਦਿੱਤੀਆਂ ਹਨ। ਤਾਂ ਜੋ ਕਿਸਾਨ ਚੰਡੀਗੜ੍ਹ ਵਿੱਚ ਐਂਟਰ ਨਾ ਹੋ ਸਕਣ। ਇਸ ਤੋਂ ਪਹਿਲਾਂ ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਧਾਰਾ 144 ਲਗਾ ਦਿੱਤੀ ਸੀ।
ਖਾਸ ਤੌਰ 'ਤੇ ਚੰਡੀਗੜ੍ਹ ਨਾਲ ਲੱਗਦੀਆ ਪੰਜਾਬ ਦੀਆਂ ਸਰਹੱਦਾਂ ਸੀਲ ਕੀਤੀਆਂ ਗਈਆਂ ਹਨ। ਜ਼ਿਲ੍ਹਾ ਮੈਜਿਸਟਰੇਟ ਵਿਨੈ ਪ੍ਰਤਾਪ ਸਿੰਘ ਨੇ ਟਰੈਕਟਰ-ਟਰਾਲੀਆਂ ਦੇ ਸ਼ਹਿਰ ਅੰਦਰ ਦਾਖ਼ਲੇ 'ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਕਿਸੇ ਵੀ ਤਰ੍ਹਾਂ ਦੇ ਹਥਿਆਰ ਜਾਂ ਡੰਡੇ ਲੈ ਕੇ ਘੁੰਮਣ 'ਤੇ ਵੀ ਪਾਬੰਦੀ ਹੈ। ਪੰਜ ਜਾਂ ਪੰਜ ਤੋਂ ਵੱਧ ਲੋਕ ਕਿਤੇ ਵੀ ਇਕੱਠੇ ਨਹੀਂ ਹੋ ਸਕਦੇ।
ਚੰਡੀਗੜ੍ਹ ਪੁਲੀਸ ਨੇ ਇਹ ਯਕੀਨੀ ਬਣਾਉਣ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ ਕਿ ਸ਼ਹਿਰ ਦੇ ਆਮ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਕਿਸਾਨਾਂ ਦੇ ਮਾਰਚ ਦੇ ਮੱਦੇਨਜ਼ਰ ਲੋਕਾਂ ਨੂੰ ਬੇਲੋੜੀ ਯਾਤਰਾ ਤੋਂ ਬਚਣ ਦੀ ਅਪੀਲ ਕੀਤੀ ਗਈ ਹੈ। ਲੋਕਾਂ ਨੂੰ ਚੰਡੀਗੜ੍ਹ ਸਰਹੱਦ ਨਾਲ ਲੱਗਦੇ ਬੈਰੀਅਰਾਂ 'ਤੇ ਜਾਣ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ।
ਮਟੌਰ ਬੈਰੀਅਰ (ਸੈਕਟਰ 51-52 ਡਿਵਾਈਡਿੰਗ ਰੋਡ), ਫਰਨੀਚਰ ਮਾਰਕੀਟ ਬੈਰੀਅਰ (ਸੈਕਟਰ 53-54), ਬਡਹੇੜੀ ਬੈਰੀਅਰ (ਸੈਕਟਰ 54-55), ਸੈਕਟਰ 55-56 ਡਿਵਾਈਡਿੰਗ ਰੋਡ, ਪਿੰਡ ਪਲਸੌਰਾ ਨੇੜੇ ਮੁਹਾਲੀ ਬੈਰੀਅਰ, ਮੋਟਰ ਮਾਰਕੀਟ ਨੇੜੇ ਫੈਦਾ ਬੈਰੀਅਰ, ਜ਼ੀਰਕਪੁਰ ਬੈਰੀਅਰ, ਮੁੱਲਾਪੁਰ ਬੈਰੀਅਰ, ਨਵਾਂਗਾਓਂ ਬੈਰੀਅਰ, ਢਿੱਲੋਂ ਬੈਰੀਅਰ, ਹਾਊਸਿੰਗ ਬੋਰਡ ਲਾਈਟ ਪੁਆਇੰਟ, ਮਨੀਮਾਜਰਾ , ਜਨਤਾ ਨੂੰ ਇੱਥੇ ਨਾ ਆਉਣ ਦੀ ਸਲਾਹ ਦਿੱਤੀ ਗਈ ਹੈ।
ਜ਼ਿਲ੍ਹਾ ਮੈਜਿਸਟਰੇਟ ਨੇ ਹੁਕਮਾਂ ਵਿੱਚ ਲਿਖਿਆ ਹੈ ਕਿ ਸੰਯੁਕਤ ਕਿਸਾਨ ਮੋਰਚਾ ਅਤੇ ਭਾਰਤੀ ਕਿਸਾਨ ਮਜ਼ਦੂਰ ਤਾਲਮੇਲ ਕੇਂਦਰ ਵੱਲੋਂ ਦਿੱਲੀ ਵਿੱਚ ਪ੍ਰਦਰਸ਼ਨ ਦੇ ਸੱਦੇ ਦੇ ਮੱਦੇਨਜ਼ਰ ਉਹ ਦਿੱਲੀ ਜਾਣ ਲਈ ਚੰਡੀਗੜ੍ਹ ਵਿੱਚ ਦਾਖ਼ਲ ਹੋ ਸਕਦੇ ਹਨ। ਅਜਿਹੇ ਵਿੱਚ ਇਹ ਡਿਊਟੀ ਇਸ ਲਈ ਲਗਾਈ ਜਾ ਰਹੀ ਹੈ ਤਾਂ ਜੋ ਕਿਤੇ ਵੀ ਅਮਨ-ਕਾਨੂੰਨ ਵਿਗੜ ਨਾ ਜਾਵੇ।
ਪੰਚਕੂਲਾ ਪੁਲੀਸ ਨੇ ਵੀ ਕਿਸਾਨਾਂ ਨੂੰ ਰੋਕਣ ਲਈ ਠੋਸ ਪ੍ਰਬੰਧ ਕੀਤੇ ਹਨ। ਪੰਚਕੂਲਾ ਨਾਲ ਲੱਗਦੀ ਪੰਜਾਬ ਸਰਹੱਦ 'ਤੇ ਸਥਾਪਤ ਤਿੰਨ ਵਿਸ਼ੇਸ਼ ਚੌਕੀਆਂ 'ਤੇ ਸੋਮਵਾਰ ਨੂੰ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ।
ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਬੁਲਡੋਜ਼ਰ, ਟਿੱਪਰ, ਲੋਹੇ ਦੀਆਂ ਚਾਦਰਾਂ, ਕੰਕਰੀਟ ਦੇ ਖੰਭੇ, ਜੇ.ਸੀ.ਬੀ ਮਸ਼ੀਨਾਂ ਅਤੇ ਲੋਹੇ ਦੇ ਕੰਡੇਦਾਰ ਜਾਲਾਂ ਸਮੇਤ ਸਾਰੀਆਂ ਨਾਕਿਆਂ 'ਤੇ 24 ਘੰਟੇ 85 ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਰੱਖੀ ਗਈ ਹੈ। ਇੰਨਾ ਹੀ ਨਹੀਂ ਪੁਆਇੰਟਾਂ 'ਤੇ ਅੱਥਰੂ ਗੈਸ ਦਸਤੇ, ਵਜਰਾ ਵਾਹਨ ਅਤੇ ਐਂਬੂਲੈਂਸ ਵਾਹਨ ਵੀ ਤਾਇਨਾਤ ਕੀਤੇ ਗਏ ਹਨ।