Chandigarh News: ਚੋਰਾਂ ਦੇ ਵਾਰੇ-ਵਾਰੇ ਜਾਈਏ! ਪੀਏਪੀ ਦੀ ਜੀਓ ਮੈੱਸ ਮੂਹਰਿਓਂ ਚੋਰੀ ਕਰ ਲਈ ਵਿਰਾਸਤੀ ਤੋਪ
ਚੰਡੀਗੜ੍ਹ ਪੁਲਿਸ ਨੇ ਚਾਰ ਮਹੀਨੇ ਬਾਅਦ ਇੱਥੋਂ ਦੇ ਸੈਕਟਰ-1 ’ਚ ਸਥਿਤ ਪੰਜਾਬ ਆਰਮਡ ਪੁਲਿਸ (ਪੀਏਪੀ) 82ਵੀਂ ਬਟਾਲੀਅਨ ਦੀ ਜੀਓ ਮੈੱਸ ਦੇ ਮੂਹਰੇ ਤੋਂ ਵਿਰਾਸਤੀ ਤੋਪ ਚੋਰੀ ਹੋਣ ਦੇ ਮਾਮਲੇ ਵਿੱਚ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
Chandigarh News: ਚੰਡੀਗੜ੍ਹ ਪੁਲਿਸ ਨੇ ਚਾਰ ਮਹੀਨੇ ਬਾਅਦ ਇੱਥੋਂ ਦੇ ਸੈਕਟਰ-1 ’ਚ ਸਥਿਤ ਪੰਜਾਬ ਆਰਮਡ ਪੁਲਿਸ (ਪੀਏਪੀ) 82ਵੀਂ ਬਟਾਲੀਅਨ ਦੀ ਜੀਓ ਮੈੱਸ ਦੇ ਮੂਹਰੇ ਤੋਂ ਵਿਰਾਸਤੀ ਤੋਪ ਚੋਰੀ ਹੋਣ ਦੇ ਮਾਮਲੇ ਵਿੱਚ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਤੋਪ ਮੈੱਸ ਦੇ ਰਸੋਈਏ ਨੇ ਚੋਰੀ ਕੀਤੀ ਸੀ, ਜਿਸ ਨੂੰ ਪੁਲਿਸ ਨੇ ਚਾਰ ਮਹੀਨੇ ਬਾਅਦ ਬਰਾਮਦ ਕਰ ਲਿਆ ਹੈ।
ਹਾਸਲ ਜਾਣਕਾਰੀ ਮੁਤਾਬਕ ਮੁਲਜ਼ਮਾਂ ਵਿੱਚ ਰਸੋਈਆ ਸ਼ੁਭਮ ਸ਼ਰਮਾ ਵਾਸੀ ਸੈਕਟਰ-1 ਚੰਡੀਗੜ੍ਹ, ਸੰਜੈ ਕੁਮਾਰ ਵਾਸੀ ਕੈਂਬਵਾਲਾ ਤੇ ਨਾਬਾਲਗ ਵੀ ਸ਼ਾਮਲ ਹੈ। ਸ਼ੁਭਮ ਸ਼ਰਮਾ ਮੈੱਸ ਵਿੱਚ ਪੰਜ ਸਾਲਾਂ ਤੋਂ ਕੰਟਰੈਕਟ ’ਤੇ ਕੰਮ ਕਰ ਰਿਹਾ ਸੀ। ਉਹ ਆਪਣੇ ਨਾਬਾਲਗ ਸਾਥੀ ਸਣੇ ਮੈੱਸ ਦੇ ਮੂਹਰੇ ਤੋਂ ਤੋਪ ਚੋਰੀ ਕਰਕੇ ਲੈ ਗਿਆ, ਜਿਨ੍ਹਾਂ ਨੇ ਤੋਪ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਪਰ ਵੇਚਣ ’ਚ ਨਾਕਾਮ ਰਹੇ।
ਇਸੇ ਦੌਰਾਨ ਤੀਜੇ ਸਾਥੀ ਨੇ ਤੋਪ ਨੂੰ ਵੱਖ-ਵੱਖ ਹਿੱਸਿਆਂ ਵਿੱਚ ਵੇਚਣ ਦਾ ਸੁਝਾਅ ਦਿੱਤਾ। ਮੁਲਜ਼ਮਾਂ ਨੇ ਤੋਪ ਨੂੰ ਜੰਗਲਾਂ ਵਿੱਚ ਲੁਕਾ ਦਿੱਤਾ, ਜਿੱਥੋਂ ਇਹ ਤੋਪ ਦੇ ਟੁਕੜੇ ਕਰਕੇ ਵੇਚ ਰਹੇ ਸਨ। ਇਸ ਬਾਰੇ ਜਾਣਕਾਰੀ ਮਿਲਦੇ ਹੀ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਤੋਪ ਪਿੱਤਲ ਹੈ। ਇਹ ਤਿੰਨ ਫੁੱਟ ਲੰਬੀ ਤੇ ਇਸ ਦਾ ਭਾਰ 3 ਕੁਇੰਟਲ ਦੇ ਕਰੀਬ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : Refrigerator Using Mistakes: ਬਹੁਤੇ ਲੋਕ ਨਹੀਂ ਜਾਣਦੇ ਫਰਿੱਜ ਦੀ ਸਹੀ ਵਰਤੋਂ, ਅਕਸਰ ਕਰਦੇ 3 ਖਤਰਨਾਕ ਗਲਤੀਆਂ
ਇਹ ਵੀ ਪੜ੍ਹੋ : ਕੀਤੇ ਤੁਹਾਡਾ ਬੱਚਾ ਵੀ ਤਾਂ ਨਹੀਂ ਹੋ ਰਿਹਾ ਚਿੜਚਿੜਾ! ਇਸ ਵਿਟਾਮਿਨ ਦੀ ਹੋ ਸਕਦੀ ਹੈ ਕਮੀ, ਜਾਣੋ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ