(Source: ECI/ABP News/ABP Majha)
Mohali ਲਈ ਗਮਾਡਾ ਦੇਵੇਗਾ 50 ਕਰੋੜ ਦੇ ਫੰਡ ? ਮੇਅਰ ਅਮਰਜੀਤ ਸਿੱਧੂ ਨੇ ਰੱਖੀ ਆਹ ਮੰਗ
Mohali Mayor Amarjit Singh Sidhu : ਸਿੱਧੂ ਨੇ ਕਿਹਾ ਕਿ ਮੁੱਢਲੀਆਂ ਰਿਪੋਰਟਾਂ ਅਨੁਸਾਰ ਪੁਰਾਣੀ ਕੁਦਰਤੀ ਨਿਕਾਸੀ ਪ੍ਰਣਾਲੀ ਵਿਚ ਪੈਦਾ ਕੀਤੇ ਗਏ ਤਰਾਂ ਤਰਾਂ ਦੇ ਅੜਚਣਾਂ ਹੀ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹਨ ਅਤੇ ਇਹਨਾਂ ਅੜਚਣਾਂ ਨੂੰ ਦੂਰ
Mohali - ਮੇਅਰ ਅਮਰਜੀਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਗਮਾਡਾ ਦੇ ਮੁੱਖ ਪ੍ਰਸ਼ਾਸਕ ਨੂੰ ਨਿੱਜੀ ਤੌਰ ਉਤੇ ਸੌਂਪੇ ਇਕ ਪੱਤਰ ਰਾਹੀਂ ਸ਼ਹਿਰ ਦੇ ਕੁਦਰਤੀ ਤੇ ਪੁਰਾਣੇ ਡਰੇਨੇਜ ਸਿਸਟਮ ਨੂੰ ਬਹਾਲ ਕਰਨ ਲਈ ਤੁਰੰਤ 50 ਕਰੋੜ ਰੁਪਏ ਦਾ ਰਾਹਤ ਫੰਡ ਜਾਰੀ ਕਰਨ ਦੀ ਮੰਗ ਕੀਤੀ ਹੈ।
ਸਿੱਧੂ ਨੇ ਕਿਹਾ ਕਿ ਮੁੱਢਲੀਆਂ ਰਿਪੋਰਟਾਂ ਅਨੁਸਾਰ ਪੁਰਾਣੀ ਕੁਦਰਤੀ ਨਿਕਾਸੀ ਪ੍ਰਣਾਲੀ ਵਿਚ ਪੈਦਾ ਕੀਤੇ ਗਏ ਤਰਾਂ ਤਰਾਂ ਦੇ ਅੜਚਣਾਂ ਹੀ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹਨ ਅਤੇ ਇਹਨਾਂ ਅੜਚਣਾਂ ਨੂੰ ਦੂਰ ਕਰਨ ਲਈ ਗਮਾਡਾ ਤੋਂ ਤੁਰੰਤ ਵਾਧੂ ਫੰਡਾਂ ਦੀ ਲੋੜ ਹੈ। ਉਹਨਾਂ ਕਿਹਾ ਕਿ ਪਿਛਲੇ ਦਿਨਾਂ ਵਿਚ ਹੋਈ ਬਰਸਾਤ ਕਾਰਨ ਨਗਰ ਨਿਗਮ ਵਲੋ ਕਰਵਾਏ ਗਏ ਕਈ ਵਿਕਾਸ ਕਾਰਜ ਨੁਕਸਾਨੇ ਗਏ ਹਨ।
ਮੇਅਰ ਨੇ ਕਿ ਮੋਹਾਲੀ ਵਾਸੀਆਂ ਨੂੰ ਬਰਸਾਤ ਦੇ ਇਸ ਮੌਸਮ ਵਿਚ ਵੱਡੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਹੈ ਜੋ ਆਪਣੇ ਆਪ ਵਿਚ ਮੰਦਭਾਗਾ ਹੈ। ਉਹਨਾਂ ਕਿਹਾ, "ਮੈਂ ਇਕ ਦੂਜੇ ਸਿਰ ਦੋਸ਼ ਮੜ੍ਹਣ ਦੀ ਖੇਡ ਵਿੱਚ ਭਰੋਸਾ ਨਹੀਂ ਰੱਖਦਾ ਸਗੋਂ ਲੋੜ ਸਮੱਸਿਆਵਾਂ ਉਤੇ ਜਲਦੀ ਤੋਂ ਜਲਦੀ ਕਾਬੂ ਪਾਉਣ ਲਈ ਲਈ ਨਗਰ ਨਿਗਮ, ਗਮਾਡਾ ਅਤੇ ਸਬੰਧਤ ਸਰਕਾਰੀ ਵਿਭਾਗਾਂ ਦੇ ਸਾਂਝੇ ਯਤਨਾਂ ਦੀ ਲੋੜ ਹੈ।"
ਸਿੱਧੂ ਨੇ ਮੋਹਾਲੀ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਅਗਲੇ ਸਾਲ ਤੋਂ ਪਾਣੀ ਭਰਨ ਦੀ ਕੋਈ ਸਮੱਸਿਆ ਨਹੀਂ ਆਵੇਗੀ ਅਤੇ ਉਹ ਬਿਨਾਂ ਕਿਸੇ ਪਰੇਸ਼ਾਨੀ ਦੇ ਬਰਸਾਤ ਦੇ ਮੌਸਮ ਦਾ ਆਨੰਦ ਮਾਣਨਗੇ।
ਮੇਅਰ ਨੇ ਦਸਿਆ ਕਿ 2020 ਵਿਚ ਹੋਏ ਇਕ ਸਮਝੌਤੇ ਅਨੁਸਾਰ ਗਮਾਡਾ ਸ਼ਹਿਰ ਵਿਚ ਨਗਰ ਨਿਗਮ ਦੁਆਰਾ ਕੀਤੇ ਗਏ ਕਿਸੇ ਵੀ ਵਿਕਾਸ ਕਾਰਜ ਦੀ 25% ਲਾਗਤ ਅਦਾ ਕਰਨ ਦੀ ਪਾਬੰਦ ਹੈ।
ਉਹਨਾਂ ਇਸ ਸੰਦਰਭ ਵਿੱਚ ਗਮਾਡਾ ਨੂੰ ਇੱਕ ਵੱਖਰਾ ਪੱਤਰ ਲਿਖ ਕੇ ਗਮਾਡਾ ਵੱਲ ਖੜੇ 44.75 ਕਰੋੜ ਰੁਪਏ ਦੀ ਅਦਾਇਗੀ ਤੁਰੰਤ ਕਰਨ ਦੀ ਮੰਗ ਵੀ ਕੀਤੀ ਹੈ ਕਿਉਂਕਿ ਨਗਰ ਨਿਗਮ ਨੂੰ ਮੁਹਾਲੀ ਵਿਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਇਹਨਾਂ ਫੰਡਾਂ ਦੀ ਤੁਰੰਤ ਲੋੜ ਹੈ।
ਮੇਅਰ ਨੇ ਦਸਿਆ ਕਿ ਗਮਾਡਾ ਦੇ ਮੁੱਖ ਪ੍ਰਸ਼ਾਸਕ ਗਮਾਡਾ ਨੇ ਉਹਨਾਂ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial