ਪੜਚੋਲ ਕਰੋ
Punjab News : ਮੋਹਾਲੀ 'ਚ ਬੇਸਮੈਂਟ ਦੀ ਖੁਦਾਈ ਦੌਰਾਨ ਵਾਪਰਿਆ ਹਾਦਸਾ , ਮਿੱਟੀ ਡਿੱਗਣ ਕਾਰਨ 2 ਮਜ਼ਦੂਰਾਂ ਦੀ ਮੌਤ
Punjab News : ਮੋਹਾਲੀ ਸਿਟੀ ਸੈਂਟਰ-2 ਏਅਰਪੋਰਟ ਰੋਡ ’ਤੇ ਐਤਵਾਰ ਨੂੰ ਇੱਕ ਉਸਾਰੀ ਅਧੀਨ ਬਿਲਡਿੰਗ ਵਿੱਚ ਡਬਲ ਬੇਸਮੈਂਟ ਦੀ ਖੁਦਾਈ ਦੌਰਾਨ ਹਾਦਸਾ ਵਾਪਰਿਆ ਹੈ। ਦੱਸਿਆ ਜਾ ਰਿਹਾ ਹੈ ਕਿ ਬੇਸਮੈਂਟ ਵਿੱਚ ਮਿੱਟੀ ਡਿੱਗਣ ਕਾਰਨ ਅੱਠ ਲੋਕ ਦੱਬ ਗਏ ਹਨ।

Mohali City Center
Punjab News : ਮੋਹਾਲੀ ਸਿਟੀ ਸੈਂਟਰ-2 ਏਅਰਪੋਰਟ ਰੋਡ ’ਤੇ ਐਤਵਾਰ ਨੂੰ ਇੱਕ ਉਸਾਰੀ ਅਧੀਨ ਬਿਲਡਿੰਗ ਵਿੱਚ ਡਬਲ ਬੇਸਮੈਂਟ ਦੀ ਖੁਦਾਈ ਦੌਰਾਨ ਹਾਦਸਾ ਵਾਪਰਿਆ ਹੈ। ਦੱਸਿਆ ਜਾ ਰਿਹਾ ਹੈ ਕਿ ਬੇਸਮੈਂਟ ਵਿੱਚ ਮਿੱਟੀ ਡਿੱਗਣ ਕਾਰਨ ਅੱਠ ਲੋਕ ਦੱਬ ਗਏ ਹਨ। ਇਸ ਹਾਦਸੇ ਵਿੱਚ ਚਾਰ ਨੌਜਵਾਨਾਂ ਨੂੰ ਬਾਹਰ ਕੱਢ ਕੇ ਹਸਪਤਾਲ ਦਾਖਲ ਕਰਵਾਇਆ ਗਈ ਹੈ, ਜਦਕਿ ਦੋ ਲੋਕਾਂ ਦੀ ਮੌਤ ਹੋ ਗਈ ਹੈ। ਪ੍ਰਸ਼ਾਸਨ ਅਤੇ ਉੱਚ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਸਨ।
ਮਿਲੀ ਜਾਣਕਾਰੀ ਅਨੁਸਾਰ ਜਿਸ ਥਾਂ 'ਤੇ ਇਹ ਹਾਦਸਾ ਵਾਪਰਿਆ ਹੈ, ਉਸ ਦੇ ਨਾਲ ਹੀ ਅੱਠ ਮੰਜ਼ਿਲਾ ਇਮਾਰਤ ਬਣੀ ਹੋਈ ਹੈ। ਹੁਣ ਇਸ ਥਾਂ ’ਤੇ ਇਮਾਰਤ ਉਸਾਰੀ ਜਾਣੀ ਸੀ। ਇੱਥੇ ਇੱਕ ਡਬਲ ਬੇਸਮੈਂਟ ਦੀ ਖੁਦਾਈ ਕੀਤੀ ਜਾ ਰਹੀ ਸੀ। ਦੋ ਜੇਸੀਬੀ ਮਸ਼ੀਨਾਂ ਖੁਦਾਈ ਵਿੱਚ ਲੱਗੀਆਂ ਹੋਈਆਂ ਸਨ ਕਿ ਅਚਾਨਕ ਉਪਰੋਂ ਕੱਚੀ ਮਿੱਟੀ ਡਿੱਗਣ ਕਾਰਨ ਉਥੇ ਕੰਮ ਕਰ ਰਹੇ ਮਜ਼ਦੂਰ ਦੱਬ ਗਏ। ਇਸ ਹਾਦਸੇ ਵਿੱਚ ਅੱਠ ਵਿਅਕਤੀਆਂ ਵਿੱਚੋਂ ਦੋ ਦੀ ਮੌਤ ਹੋ ਗਈ ਹੈ।
ਇਸ ਹਾਦਸੇ ਤੋਂ ਬਾਅਦ ਭੜਕੇ ਹੋਏ ਮਜਦੂਰਾਂ ਨੇ ਏਅਰਪੋਰਟ ਰੋਡ 'ਤੇ ਜਾਮ ਲਗਾ ਦਿੱਤਾ ਅਤੇ ਸੜਕ 'ਤੇ ਪੱਥਰ ਸੁੱਟੇ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਘਟਨਾ ਦੇ ਸਮੇਂ ਮੌਕੇ 'ਤੇ ਕਿੰਨੇ ਲੋਕ ਕੰਮ ਕਰ ਰਹੇ ਸਨ। ਪ੍ਰਸ਼ਾਸਨ ਫਿਲਹਾਲ ਰਾਹਤ ਅਤੇ ਬਚਾਅ ਕਾਰਜਾਂ 'ਤੇ ਧਿਆਨ ਦੇ ਰਿਹਾ ਹੈ। ਇਸ ਦੇ ਨਾਲ ਹੀ ਘਟਨਾ ਤੋਂ ਬਾਅਦ ਸਿਟੀ ਸੈਂਟਰ-2 ਇਲਾਕੇ 'ਚ ਹਫੜਾ-ਦਫੜੀ ਮਚ ਗਈ ਹੈ ਅਤੇ ਲੋਕ ਕਾਫੀ ਇਕੱਠੇ ਹੋ ਰਹੇ ਹਨ।
ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਘਟਨਾ ਦੇ ਸਮੇਂ ਕਿੰਨੇ ਲੋਕ ਕੰਮ ਕਰ ਰਹੇ ਸਨ। ਦੱਸ ਦੇਈਏ ਕਿ ਮੁਹਾਲੀ ਵਿੱਚ ਪਹਿਲਾਂ ਵੀ ਅਜਿਹੇ ਹਾਦਸੇ ਵਾਪਰ ਚੁੱਕੇ ਹਨ। ਇਸ ਤੋਂ ਪਹਿਲਾਂ ਫਰਵਰੀ 2020 ਵਿੱਚ ਖਰੜ-ਲਾਂਡਰਾਂ ਰੋਡ ’ਤੇ ਸਥਿਤ ਅੰਬਿਕਾ ਗਰੀਨ ਦੀ ਤਿੰਨ ਮੰਜ਼ਿਲਾ ਇਮਾਰਤ ਡਿੱਗ ਗਈ ਸੀ। ਉਸ ਘਟਨਾ ਸਮੇਂ ਅੰਬਿਕਾ ਗ੍ਰੀਨ ਦਾ ਸਟਾਫ਼ ਬਿਲਡਿੰਗ ਵਿੱਚ ਮੌਜੂਦ ਸੀ।
Follow ਜ਼ਿਲ੍ਹੇ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















