CM Debate: ਮਹਾਡਿਬੇਟ ਦੀਆਂ ਖੁੱਲ੍ਹਣ ਲੱਗੀਆਂ ਪੋਲਾਂ; ਜਿਹੜੇ ਬੰਦੇ ਬਹਿਸ 'ਚ ਹੋਏ ਸਨ ਸ਼ਾਮਲ, ਉਹਨਾਂ ਦੀ ਹੋਣ ਲੱਗੀ ਸ਼ਨਾਖਤ
PAU Debate With CM - ਬਾਬੂ ਸਿੰਘ ਮਾਨ ਨੂੰ ਡਿਬੇਟ ਵਿੱਚ ਸ਼ਾਮਲ ਕੀਤਾ ਗਿਆ ਤੇ ਉਹਨਾਂ ਦੇ ਲੜਕੇ ਅਮਿਤੋਜ ਮਾਨ ਨੂੰ ਪੁਲਿਸ ਨੇ ਬਾਹਰ ਡੱਕਿਆ ਹੋਇਆ ਸੀ। ਟਵੀਟ ਚ ਮਜੀਠੀਆ ਨੇ ਲਿਖਿਆ ਕਿ - ਸੋਚਣ ਵਾਲੀ ਗੱਲ ,ਜਿਹੜੀ ਡਿਬੇਟ ਇੱਕ ਮੰਚ ਬਾਪ ਬੇਟੇ
ਪੰਜਾਬ ਦੇ ਮੁੱਦਿਆਂ 'ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 1 ਨਵੰਬਰ ਪੰਜਾਬ ਦਿਵਸ ਵਾਲੇ ਦਿਨ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੱਤੀ ਗਈ ਸੀ ਹਲਾਂਕਿ ਇਸ ਡਿਬੇਟ ਵਿੱਚ ਵਿਰੋਧੀ ਧਿਰ ਦਾ ਕੋਈ ਵੀ ਲੀਡਰ ਨਹੀਂ ਪਹੁੰਚਿਆ। ਇਸ ਡਿਬੇਟ ਦੌਰਾਨ ਇਲਜ਼ਾਮਲ ਲੱਗੇ ਸਨ ਕਿ ਆਮ ਆਦਮੀ ਪਾਰਟੀ ਨੇ ਆਪਣੇ ਹੀ ਵਰਕਰ ਤੇ ਲੀਡਰ ਡਿਬੇਟ ਵਿੱਚ ਬੈਠਾਏ ਹੋਏ ਸੀ। ਬਾਕੀ ਪੰਜਾਬ ਲੁਧਿਆਣਾ ਪੀਏਯੂ ਦੇ ਬਾਹਰ ਪੁਲਿਸ ਨੇ ਰੋਕਿਆ ਹੋਇਆ ਸੀ। ਇਸ ਸਬੰਧੀ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਇੱਕ ਟਵੀਟ ਕੀਤਾ ਅਤੇ ਉਸ ਵਿੱਚ ਸ਼ਨਾਖਤ ਕੀਤੀ ਕਿ ਆਮ ਆਦਮੀ ਪਾਰਟੀ ਨੇ ਸੱਚ ਵਿੱਚ ਆਪਣੇ ਵਰਕਰਾਂ ਨੂੰ ਹੀ ਹਾਲ ਦੀਆਂ ਟਿਕਟਾਂ ਦਿੱਤੀਆਂ ਹੋਈਆਂ ਸਨ।
ਮਜੀਠੀਆ ਨੇ ਟਵੀਟ ਕਰਕੇ ਲਿਖਿਆ ਕਿ - ਜਿਹੜੇ ਜਗਸੀਰ ਝਨੇੜੀ ਅਤੇ ਉਸਦੇ ਸਾਥੀ 17 October ਨੂੰ ਭਗਵੰਤ ਮਾਨ ਦੇ ਜਨਮ ਦਿਨ ਤੇ ਖੂਨਦਾਨ ਕੈਂਪ ਲਾਉਣ !!
1 November ਉਹੀ ਸਰੋਤੇ ਹੋਣ.. ਸੱਚ ਤੁਹਾਡੇ ਸਾਹਮਣੇ ਹੈ.. ਲਓ ਜੀ ਸਬੂਤ ਪੰਜਾਬੀਆਂ ਸਾਹਮਣੇ ਹਨ...ਕੌਣ ਸਨ ਮੁੱਖ ਮੰਤਰੀ ਸਾਬ ਭਗਵੰਤ ਮਾਨ ਦੀ ਲੰਘੇ ਕੱਲ੍ਹ ਦੀ ਲੁਧਿਆਣਾ ਬਹਿਸ ਦੇ ਸਰੋਤੇ...ਭਗਵੰਤ ਮਾਨ ਸਰਕਾਰ ਦੇ ਮੰਤਰੀ, ਐਮ ਐਲ ਏ ਤੇ ਪਾਰਟੀ ਵਰਕਰ...ਅਸੀਂ ਨਹੀਂ ਕਹਿੰਦੇ....ਤਸਵੀਰਾਂ ਬੋਲਦੀਆਂ ਹਨ...ਜਿਹੜੇ ਪੰਜਾਬੀਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਸੀ, ਉਹਨਾਂ ਨੂੰ ਤਾਂ ਪੁਲਿਸ ਦੀਆਂ ਡਾਂਗਾ ਨੇ ਬਾਹਰ ਹੀ ਰੋਕੀ ਰੱਖਿਆ...ਵਾਹ ਜੀ ਭਗਵੰਤ ਮਾਨ ਸਾਬ..ਨਹੀਂ ਰੀਸਾਂ ਥੋਡੀਆਂ....30 ਕਰੋੜੀ ਬਹਿਸ ! ਪੰਜਾਬ ਨਹੀਂ ਬੋਲਦਾ.. ਭਗਵੰਤ ਮਾਨ ਝੂਠ ਬੋਲਦਾ।
ਇਸ ਤੋਂ ਇਲਾਵਾ ਮਜੀਠੀਆ ਨੇ ਦੂਜੇ ਟਵੀਟ ਚ ਕਿਹਾ ਕਿ ਬਾਬੂ ਸਿੰਘ ਮਾਨ ਨੂੰ ਡਿਬੇਟ ਵਿੱਚ ਸ਼ਾਮਲ ਕੀਤਾ ਗਿਆ ਤੇ ਉਹਨਾਂ ਦੇ ਲੜਕੇ ਅਮਿਤੋਜ ਮਾਨ ਨੂੰ ਪੁਲਿਸ ਨੇ ਬਾਹਰ ਡੱਕਿਆ ਹੋਇਆ ਸੀ। ਟਵੀਟ ਚ ਮਜੀਠੀਆ ਨੇ ਲਿਖਿਆ ਕਿ - ਸੋਚਣ ਵਾਲੀ ਗੱਲ ਹੈ ,ਜਿਹੜੀ ਡਿਬੇਟ , ਇੱਕ ਮੰਚ , ਬਾਪ , ਬੇਟੇ ਨੂੰ ਇਕੱਠੇ ਨਹੀਂ ਕਰ ਸਕਦੇ ਉਹ ਕਿਵੇਂ ਪੰਜਾਬ ਬੋਲਦਾ ਹੋਇਆ ?
ਵੈਸੇ ਤਾਂ ਮੇਰੇ ਦੋਨਾਂ ਨਾਲ ਹੀ ਪਰਿਵਾਰਕ ਸਬੰਧ ਨੇ!
ਇਸ ਡਿਬੇਟ ਵਿੱਚ ਸ਼ਾਮਲ ਹੋਣ ਲਈ ਭਗਵੰਤ ਮਾਨ ਨੇ ਸਾਰੇ ਪੰਜਾਬ ਨੂੰ ਸੱਦਾ ਦਿੱਤਾ ਹੋਇਆ ਸੀ, ਪਰ ਜਿਹੜਾ ਹਾਲ ਬੁੱਕ ਕੀਤਾ ਗਿਆ ਸੀ ਉਸ ਵਿੱਚ ਸਿਰਫ਼ 1050 ਬੰਦੇ ਹੀ ਬੈਠ ਸਕਦੇ ਸਨ।