Chandigarh News: ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਅੱਜ 4 ਨਵੰਬਰ ਨੂੰ ਗੋਲਡਨ ਜੁਬਲੀ ਗੈਸਟ ਹਾਊਸ ਵਿੱਚ ‘ਗਲੋਬਲ ਐਲੂਮਨੀ ਮੀਟ’ ਕਰਵਾਈ ਜਾ ਰਹੀ ਹੈ। ਇਸ ਸਮਾਗਮ ਵਿੱਚ ਦੇਸ਼ ਦੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਪਹੁੰਚ ਰਹੇ ਹਨ। ਉਹ ’ਵਰਸਿਟੀ ਦੇ ਚਾਂਸਲਰ ਵੀ ਹਨ। ਉਨ੍ਹਾਂ ਦੀ ਆਮਦ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਤੇ ’ਵਰਸਿਟੀ ਪੁਲਿਸ ਛਾਉਣੀ ਵਿੱਚ ਤਬਦੀਲ ਹੈ।
ਹਾਸਲ ਜਾਣਕਾਰੀ ਮੁਤਾਬਕ ਸਮਾਗਮ ਵਿੱਚ ਪੰਜਾਬ ਤੇ ਹਰਿਆਣਾ ਦੇ ਰਾਜਪਾਲ ਸਮੇਤ ਦੋਵੇਂ ਸੂਬਿਆਂ ਦੇ ਮੁੱਖ ਮੰਤਰੀ ਵੀ ਸ਼ਾਮਲ ਹੋਣਗੇ। ਪ੍ਰੋਗਰਾਮ ਆਨਲਾਈਨ ਤੇ ਆਫ਼ਲਾਈਨ ਦੋਵੇਂ ਵਿਧੀਆਂ ਨਾਲ ਕਰਵਾਇਆ ਜਾਵੇਗਾ। ਯੂਐਸਏ, ਯੂਕੇ, ਕੈਨੇਡਾ, ਅਫ਼ਗਾਨਿਸਤਾਨ, ਸਿੰਘਾਪੁਰ, ਨਿਊਜ਼ੀਲੈਂਡ ਆਦਿ ਦੇਸ਼ਾਂ ਵਿੱਚ ਰਹਿ ਰਹੇ ਪੀਯੂ ਦੇ ਸਾਬਕਾ ਵਿਦਿਆਰਥੀਆਂ ਦੇ ਆਉਣ ਦੀ ਸੰਭਾਵਨਾ ਹੈ।
ਪੀਯੂ ਅਥਾਰਿਟੀ ਵੱਲੋਂ ਐਲੂਮਨੀ ਮੀਟ ਪ੍ਰੋਗਰਾਮ ਲਈ ਕੀਤੇ ਗਏ ਪ੍ਰਬੰਧਾਂ ਦੇ ਮੱਦੇਨਜ਼ਰ ’ਵਰਸਿਟੀ ਦੇ ਗੇਟ ਨੰਬਰ-1 ਤੋਂ ਗਾਂਧੀ ਭਵਨ ਤੇ ਲਾਅ ਆਡੀਟੋਰੀਅਮ ਹੁੰਦੇ ਹੋਏ ਆਈਸੀਐਸਐਸਆਰ ਕੰਪਲੈਕਸ ਤੇ ਗੋਲਡਨ ਜੁਬਲੀ ਗੈਸਟ ਹਾਊਸ ਤੱਕ ਵਾਲੇ ਰੂਟ ਨੂੰ ਵੀਵੀਆਈਪੀ ਰੂਟ ਬਣਾਇਆ ਗਿਆ ਹੈ। ਇਸ ਰੂਟ ਉਤੇ ਅੱਜ ਸਵੇਰੇ 9 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਕਿਸੇ ਵੀ ਪ੍ਰਾਈਵੇਟ ਵਹੀਕਲ ਨੂੰ ਲੰਘਣ ਦੀ ਇਜਾਜ਼ਤ ਨਹੀਂ ਹੋਵੇਗੀ। ਇਸ ਤੋਂ ਇਲਾਵਾ ਪ੍ਰੋਗਰਾਮ ਦੇ ਅੰਤ ਤੱਕ ਇਸ ਰੂਟ ਉਤੇ ਕੋਈ ਵੀ ਵਹੀਕਲ ਖੜ੍ਹਾ ਨਹੀਂ ਕੀਤਾ ਜਾ ਸਕੇਗਾ।
ਗੇਟ ਨੰਬਰ-2 ਵੀਆਈਪੀਜ਼, ਸੱਦੇ ਗਏ ਮਹਿਮਾਨਾਂ, ਫੈਕਲਟੀ, ਵਿਦਿਆਰਥੀਆਂ, ਸਟਾਫ਼ ਤੇ ਮੀਡੀਆ ਕਰਮਚਾਰੀਆਂ ਲਈ ਖੁੱਲ੍ਹਾ ਰਹੇਗਾ। ਗੇਟ ਨੰਬਰ-3 ਤੋਂ ਸਵੇਰੇ 6 ਵਜੇ ਤੋਂ ਰਾਤ 10 ਵਜੇ ਤੱਕ ਐਂਟਰੀ ਸਿਰਫ਼ ਪਛਾਣ ਪੱਤਰ ਦਿਖਾਉਣ ਉਪਰੰਤ ਹੀ ਹੋ ਸਕੇਗੀ। ਗੇਟ ਨੰਬਰ 2 ਤੇ 3 ਰਾਹੀਂ ਦਾਖਲ ਹੋਣ ਉਪਰੰਤ ਐਸਬੀਆਈ ਬੈਂਕ ਰੋਡ, ਗਰਲਜ਼ ਹੋਸਟਲ ਨੰਬਰ 3 ਤੋਂ 7, ਅੰਕੁਰ ਸਕੂਲ, ਬੀ-ਬਲਾਕ ਰਿਹਾਇਸ਼ਾਂ ਤੇ ਸੱਜੇ ਪਾਸੇ ਬੋਟੈਨੀਕਲ ਗਾਰਡਨ, ਵਾਰਡਨ ਹਾਊਸ, ਲੜਕਿਆਂ ਦੇ ਹੋਸਟਲ ਨੰਬਰ 6 ਤੇ 7 ਵਾਲੇ ਪਾਸਿਉਂ ਪ੍ਰੋਗਰਾਮ ਵਿੱਚ ਪਹੁੰਚਿਆ ਜਾ ਸਕੇਗਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ
Education Loan Information:
Calculate Education Loan EMI