Chandigarh News: ਚੰਡੀਗੜ੍ਹ 'ਚ 2 ਦਿਨਾਂ ਲਈ ਕਈ ਰੂਟਾਂ 'ਤੇ ਵਾਹਨਾਂ ਦੀ ਆਵਾਜਾਈ 'ਤੇ ਰੋਕ, ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਪੜ੍ਹ ਲਵੋ...ਨਹੀਂ ਤਾਂ ਝੱਲਣੀ ਪਏਗੀ ਪ੍ਰੇਸ਼ਾਨੀ
ਜੇਕਰ ਤੁਸੀਂ ਚੰਡੀਗੜ੍ਹ ਜਾਣ ਬਾਰੇ ਸੋਚ ਰਹੇ ਹੋ ਤਾਂ ਤੁਹਾਨੂੰ ਇਸ ਖਬਰ ਉੱਤੇ ਧਿਆਨ ਦੇਣਾ ਜ਼ਰੂਰੀ ਹੈ। ਜੀ ਹਾਂ ਚੰਡੀਗੜ੍ਹ ਸ਼ਹਿਰ 'ਚ ਖਾਸ ਟਰੈਫਿਕ ਪ੍ਰਬੰਧਾਂ ਕਾਰਨ 2 ਤੇ 3 ਮਈ ਨੂੰ ਕਈ ਰੂਟਾਂ 'ਤੇ ਵਾਹਨਾਂ ਦੀ ਆਵਾਜਾਈ 'ਤੇ ਰੋਕ ਲਗਾਈ ਗਈ ਹੈ।

ਚੰਡੀਗੜ੍ਹ ਸ਼ਹਿਰ 'ਚ ਖਾਸ ਟਰੈਫਿਕ ਪ੍ਰਬੰਧਾਂ ਕਾਰਨ 2 ਤੇ 3 ਮਈ ਨੂੰ ਕਈ ਰੂਟਾਂ 'ਤੇ ਵਾਹਨਾਂ ਦੀ ਆਵਾਜਾਈ 'ਤੇ ਰੋਕ ਲਗਾਈ ਗਈ ਹੈ। ਇਹ ਪਾਬੰਦੀ ਸਵੇਰੇ 5:30 ਵਜੇ ਤੋਂ ਲੈ ਕੇ 9:30 ਵਜੇ ਤੱਕ ਲਾਗੂ ਰਹੇਗੀ। ਪ੍ਰਸ਼ਾਸਨ ਵੱਲੋਂ ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਅਸੁਵਿਧਾ ਤੋਂ ਬਚਣ ਲਈ ਵਿਕਲਪਕ ਮਾਰਗਾਂ ਦੀ ਵਰਤੋਂ ਕਰਨ।
ਇਹ ਵਾਲੇ ਰੂਟਾਂ 'ਤੇ ਪਾਬੰਦੀ
ਯੂ.ਟੀ. ਸਕੱਤਰਾਲੇ ਦੇ ਪਿੱਛੇ ਸਥਿਤ ਪਾਰਕਿੰਗ ਏਰੀਆ, ਸੈਕਟਰ-9 ਤੋਂ ਮਟਕਾ ਚੌਕ, ਸੈਕਟਰ 16/17 ਲਾਈਟ ਪੌਇੰਟ, ਲਾਇੰਸ ਲਾਈਟ ਪੌਇੰਟ, ਐੱਮ.ਸੀ. ਸਮਾਲ ਚੌਕ, ਹੋਟਲ ਸ਼ਿਵਾਲਿਕ ਵਿਊ ਦੇ ਕੋਲ ਟੀ-ਪੌਇੰਟ ਅਤੇ ਤਿਰੰਗਾ ਪਾਰਕ ਵੱਲ ਆਉਣ ਵਾਲੇ ਰੂਟਾਂ 'ਤੇ ਇਹ ਪਾਬੰਦੀਆਂ ਲਾਗੂ ਹੋਣਗੀਆਂ।
ਚੰਡੀਗੜ੍ਹ 'ਚ ਟਰੈਫਿਕ ਰੂਟ 'ਤੇ ਪਾਬੰਦੀਆਂ –
2 ਤੇ 3 ਮਈ ਨੂੰ ਚੰਡੀਗੜ੍ਹ 'ਚ ਟਰੈਫਿਕ ਦੀਆਂ ਵਿਸ਼ੇਸ਼ ਪਾਬੰਦੀਆਂ ਲਾਗੂ ਰਹਿਣਗੀਆਂ। ਇਹ ਰੂਟ ਹੇਠ ਲਿਖੇ ਤਰੀਕੇ ਨਾਲ ਪ੍ਰਭਾਵਿਤ ਰਹਿਣਗੇ:
ਜੀ.ਐੱਮ.ਐੱਸ.ਐੱਸ.ਐੱਸ. ਸੈਕਟਰ-16 ਤੋਂ 16/17 ਲਾਈਟ ਪੌਇੰਟ, ਲਾਇੰਸ ਲਾਈਟ ਪੌਇੰਟ, ਐੱਮ.ਸੀ. ਸਮਾਲ ਚੌਕ ਅਤੇ ਤਿਰੰਗਾ ਪਾਰਕ ਵੱਲ ਆਉਣ ਵਾਲੀ ਆਵਾਜਾਈ 'ਤੇ ਰੋਕ।
ਜੀ.ਐੱਮ.ਐੱਸ.ਐੱਸ.ਐੱਸ. ਸੈਕਟਰ-22 ਤੋਂ ਗੁਰਦਿਆਲ ਸਿੰਘ ਪੈਟਰੋਲ ਪੰਪ, ਕਰੀਕੇਟ ਸਟੇਡੀਅਮ ਚੌਕ ਅਤੇ ਸ਼ਿਵਾਲਿਕ ਹੋਟਲ ਵੱਲ ਜਾਂਦੇ ਰੂਟ 'ਤੇ ਪਾਬੰਦੀ।
ਜੀ.ਐੱਮ.ਐੱਸ.ਐੱਸ.ਐੱਸ. ਸੈਕਟਰ-23 ਤੋਂ 16/23 ਸਮਾਲ ਚੌਕ, ਗਵਰਨਮੈਂਟ ਹੋਮ ਸਾਇੰਸ ਕਾਲਜ, ਸੈਕਟਰ-10 ਤੋਂ ਮਟਕਾ ਚੌਕ, ਤਾਜ ਲਾਈਟ ਪੌਇੰਟ, ਲਾਇੰਸ ਲਾਈਟ ਪੌਇੰਟ ਰਾਹੀਂ ਐੱਮ.ਸੀ. ਸਮਾਲ ਚੌਕ ਅਤੇ ਤਿਰੰਗਾ ਪਾਰਕ ਵੱਲ ਜਾਣ ਵਾਲਾ ਰੂਟ ਬੰਦ ਰਹੇਗਾ।
ਐੱਮ.ਸੀ. ਦਫ਼ਤਰ ਸੈਕਟਰ-17 ਤੋਂ ਐੱਮ.ਸੀ. ਸਮਾਲ ਚੌਕ ਅਤੇ ਤਿਰੰਗਾ ਪਾਰਕ ਵੱਲ ਆਉਣ ਵਾਲਾ ਰੂਟ ਵੀ ਬੰਦ ਰਹੇਗਾ।
ਜੀ.ਜੀ.ਐੱਮ.ਐੱਸ.ਐੱਸ.ਐੱਸ. ਸੈਕਟਰ-18 ਤੋਂ 17/18 ਲਾਈਟ ਪੌਇੰਟ, ਸਾਹਿਬ ਸਿੰਘ ਲਾਈਟ ਪੌਇੰਟ ਅਤੇ ISBT-17 ਦੇ ਪਿੱਛਲੇ ਹਿੱਸੇ ਰਾਹੀਂ ਤਿਰੰਗਾ ਪਾਰਕ ਵੱਲ ਜਾਂਦੇ ਰਸਤੇ 'ਤੇ ਪਾਬੰਦੀ।
ਸਲਾਹ: ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਅਸੁਵਿਧਾ ਤੋਂ ਬਚਣ ਲਈ ਵਿਕਲਪਕ ਮਾਰਗਾਂ ਦੀ ਚੋਣ ਕਰਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















