(Source: ECI/ABP News)
Chandigarh Mayor Election: ਚੰਡੀਗੜ੍ਹ ਦੇ ਮੇਅਰ ਦੀ ਚੋਣ ਨੂੰ ਲੈ ਕੇ ਸੁਪਰੀਮ ਕਰੋਟ ਦਾ ਵੱਡਾ ਫੈਸਲਾ, ਸੇਵਾਮੁਕਤ ਜੱਜ ਦੀ ਲਾਈ ਡਿਊਟੀ, ਜਾਣੋ ਕਦੋਂ ਪੈਣਗੀਆਂ ਵੋਟਾਂ ?
ਕੁਲਦੀਪ ਸਿੰਘ ਦੇ ਵਕੀਲ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਮਾਮਲੇ ਦੀ ਅਗਲੀ ਸੁਣਵਾਈ ਲਈ 27 ਜਨਵਰੀ 2025 ਦੀ ਤਰੀਕ ਤੈਅ ਕੀਤੀ ਹੈ। ਮੇਅਰ ਚੋਣਾਂ ਲਈ ਵੋਟਿੰਗ 30 ਜਨਵਰੀ ਨੂੰ ਹੋਵੇਗੀ। ਕੱਲ੍ਹ ਨਾਮਜ਼ਦਗੀ ਪ੍ਰਕਿਰਿਆ ਦਾ ਆਖਰੀ ਦਿਨ ਹੈ।
Chandigarh Mayor Election: ਸੁਪਰੀਮ ਕੋਰਟ ਨੇ ਚੰਡੀਗੜ੍ਹ ਮੇਅਰ ਦੀ ਚੋਣ ਲਈ ਇੱਕ ਸੇਵਾਮੁਕਤ ਜੱਜ ਨੂੰ ਨਿਗਰਾਨ ਨਿਯੁਕਤ ਕਰਨ ਦਾ ਹੁਕਮ ਦਿੱਤਾ ਹੈ। ਅਦਾਲਤ ਨੇ ਇਹ ਫੈਸਲਾ ਸ਼ੁੱਕਰਵਾਰ ਨੂੰ ਮਾਮਲੇ ਦੀ ਸੁਣਵਾਈ ਕਰਦੇ ਹੋਏ ਦਿੱਤਾ। ਆਮ ਆਦਮੀ ਪਾਰਟੀ (AAP) ਦੇ ਨੇਤਾ ਤੇ ਮੌਜੂਦਾ ਮੇਅਰ ਕੁਲਦੀਪ ਕੁਮਾਰ ਨੇ ਚੋਣ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਦੀ ਮੰਗ ਕਰਦੇ ਹੋਏ ਇੱਕ ਪਟੀਸ਼ਨ ਦਾਇਰ ਕੀਤੀ ਸੀ। ਉਸਨੇ ਹੱਥ ਚੁੱਕ ਕੇ ਵੋਟ ਪਵਾਉਣ ਦੀ ਮੰਗ ਕੀਤੀ।
ਕੁਲਦੀਪ ਸਿੰਘ ਦੇ ਵਕੀਲ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਮਾਮਲੇ ਦੀ ਅਗਲੀ ਸੁਣਵਾਈ ਲਈ 27 ਜਨਵਰੀ 2025 ਦੀ ਤਰੀਕ ਤੈਅ ਕੀਤੀ ਹੈ। ਮੇਅਰ ਚੋਣਾਂ ਲਈ ਵੋਟਿੰਗ 30 ਜਨਵਰੀ ਨੂੰ ਹੋਵੇਗੀ। ਕੱਲ੍ਹ ਨਾਮਜ਼ਦਗੀ ਪ੍ਰਕਿਰਿਆ ਦਾ ਆਖਰੀ ਦਿਨ ਹੈ।
ਜੇਕਰ ਮੌਜੂਦਾ ਹਾਲਾਤਾਂ 'ਤੇ ਨਜ਼ਰ ਮਾਰੀਏ ਤਾਂ ਭਾਜਪਾ ਚੰਡੀਗੜ੍ਹ ਨਗਰ ਨਿਗਮ ਵਿੱਚ ਸਭ ਤੋਂ ਵੱਡੀ ਪਾਰਟੀ ਹੈ। ਭਾਜਪਾ ਕੋਲ ਕੁੱਲ 15 ਕੌਂਸਲਰ ਹਨ। ਜਦੋਂ ਕਿ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਇਸ ਸਮੇਂ ਚੰਡੀਗੜ੍ਹ ਵਿੱਚ ਹਨ। ਅਜਿਹੀ ਸਥਿਤੀ ਵਿੱਚ, ਕਾਂਗਰਸ ਕੋਲ ਅੱਠ ਅਤੇ 'ਆਪ' ਕੋਲ 13 ਕੌਂਸਲਰ ਹਨ। ਇੱਥੇ ਜਿੱਤ ਦਾ ਜਾਦੂਈ ਅੰਕੜਾ 18 ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ