Chandigarh News: ਹੱਥ 'ਚ ਕੱਟੀਆਂ ਉਂਗਲਾ ਲੈ ਕੇ ਪੀਜੀਆਈ ਪਹੁੰਚ ਗਿਆ ਸ਼ਖਸ਼, ਡਾਕਟਰ ਵੀ ਰਹਿ ਗਏ ਹੈਰਾਨ
ਚੰਡੀਗੜ੍ਹ ਪੀਜੀਆਈ ਵਿੱਚ ਹੈਰਾਨ ਕਰ ਦੇਣਾ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਵਿਅਕਤੀ ਆਪਣੀਆਂ ਕੱਟੀਆਂ ਹੋਈਆਂ ਉਂਗਲਾਂ ਹੱਥ ਵਿੱਚ ਫੜੀ ਪਹੁੰਚ ਗਿਆ। ਡਾਕਟਰਾਂ ਵੀ ਇਸ ਨੂੰ ਵੇਖ ਹੈਰਾਨ ਰਹਿ ਗਏ।
Chandigarh News: ਚੰਡੀਗੜ੍ਹ ਪੀਜੀਆਈ ਵਿੱਚ ਹੈਰਾਨ ਕਰ ਦੇਣਾ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਵਿਅਕਤੀ ਆਪਣੀਆਂ ਕੱਟੀਆਂ ਹੋਈਆਂ ਉਂਗਲਾਂ ਹੱਥ ਵਿੱਚ ਫੜੀ ਪਹੁੰਚ ਗਿਆ। ਡਾਕਟਰਾਂ ਵੀ ਇਸ ਨੂੰ ਵੇਖ ਹੈਰਾਨ ਰਹਿ ਗਏ। ਉਂਝ ਬਾਅਦ ਵਿੱਚ ਉਸ ਦੀਆਂ ਉਂਗਲਾਂ ਜੋੜ ਦਿੱਤੀਆਂ ਹਨ। ਮਰੀਜ਼ ਨੇ ਦੱਸਿਆ ਹੈ ਕਿ ਫੈਕਟਰੀ ਵਿੱਚ ਕੰਮ ਦੌਰਾਨ ਮਸ਼ੀਨ ਵਿੱਚ ਆ ਕੇ ਉਸ ਦੀਆਂ ਦੋ ਉਂਗਲੀਆਂ ਕੱਟ ਗਈਆਂ ਸੀ ਪਰ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ।
ਹਾਸਲ ਜਾਣਕਾਰੀ ਮੁਤਾਬਕ ਮੰਗਲਵਾਰ ਨੂੰ ਡੇਰਾਬੱਸੀ ਨੇੜਲੀ ਇੱਕ ਫੈਕਟਰੀ ਵਿੱਚ ਕੰਮ ਦੌਰਾਨ ਮਸ਼ੀਨ ਵਿੱਚ ਆ ਕੇ ਇੱਕ ਮਜ਼ਦੂਰ ਦੀਆਂ ਦੋ ਉਂਗਲੀਆਂ ਕੱਟ ਗਈਆਂ। ਸਿਵਲ ਹਸਪਤਾਲ ਦੇ ਡਾਕਟਰਾਂ ਵੱਲੋਂ ਜ਼ਖ਼ਮੀ ਮਰੀਜ਼ ਨੂੰ ਪੀਜੀਆਈ ਚੰਡੀਗੜ੍ਹ ਵਿੱਚ ਰੈਫਰ ਕਰ ਦਿੱਤਾ ਪਰ ਕੋਈ ਐਂਬੂਲੈਂਸ ਦਾ ਪ੍ਰਬੰਧ ਨਹੀਂ ਕੀਤਾ ਗਿਆ। ਜ਼ਖ਼ਮੀ ਆਪਣੇ ਇੱਕ ਸਾਥੀ ਨਾਲ ਦਰਦ ਨਾਲ ਤੜਫਦਾ ਹੋਇਆ ਬੱਸਾਂ ਵਿੱਚ ਧੱਕੇ ਖਾ ਕੇ ਪੀਜੀਆਈ ਚੰਡੀਗੜ੍ਹ ਪਹੁੰਚਿਆ।
ਸੂਤਰਾਂ ਮੁਤਾਬਕ ਬਰਵਾਲਾ ਰੋਡ ’ਤੇ ਸਥਿਤ ਇੱਕ ਫੈਕਟਰੀ ਵਿੱਚ ਬਤੌਰ ਹੈਲਪਰ ਕੰਮ ਕਰਦੇ ਨਿਤੇਸ਼ ਹਾਲ ਵਾਸੀ ਡੇਰਾਬੱਸੀ (ਮੂਲ ਰੂਪ ਵਾਸੀ ਉੱਤਰ ਪ੍ਰਦੇਸ਼) ਦਾ ਹੱਥ ਮਸ਼ੀਨ ਵਿੱਚ ਆ ਗਿਆ। ਇਸ ਕਾਰਨ ਉਸ ਦੇ ਖੱਬੇ ਹੱਥ ਦੀਆਂ ਵਿਚਕਾਰਲੀ ਦੋ ਉਂਗਲਾਂ ਕੱਟ ਗਈਆਂ। ਜ਼ਖ਼ਮੀ ਹਾਲਤ ਵਿੱਚ ਉਹ ਆਪਣੇ ਇਕ ਸਾਥੀ ਨਾਲ ਥ੍ਰੀ-ਵ੍ਹੀਲਰ ਰਾਹੀਂ ਹਸਪਤਾਲ ਪਹੁੰਚਿਆ।
ਡਾਕਟਰਾਂ ਨੇ ਲਾਪ੍ਰਵਾਹੀ ਵਰਤਦੇ ਹੋਏ ਉਸ ਨੂੰ ਚੰਡੀਗੜ੍ਹ ਪੀਜੀਆਈ ਵਿੱਚ ਬਿਨਾਂ ਐਂਬੂਲੈਂਸ ਦਾ ਪ੍ਰਬੰਧ ਕੀਤੇ ਰੈਫਰ ਕਰ ਦਿੱਤਾ। ਉਹ ਨੂੰ ਬਰਫ਼ ਵਿੱਚ ਲਾ ਕੇ ਕੱਟੀਆਂ ਉਂਗਲਾਂ ਫੜਾ ਦਿੱਤੀਆਂ ਜੋ ਦਰਦ ਨਾਲ ਤੜਫਦਾ ਹੋਇਆ ਬੱਸਾਂ ਵਿੱਚ ਧੱਕੇ ਖਾਂਦਾ ਚੰਡੀਗੜ੍ਹ ਪੀਜੀਆਈ ਪਹੁੰਚਿਆ। ਉੱਥੇ ਪਹੁੰਚਣ ਮਗਰੋਂ ਡਾਕਟਰਾਂ ਨੇ ਉਸ ਦਾ ਅਪਰੇਸ਼ਨ ਕਰ ਉਂਗਲੀਆਂ ਨੂੰ ਜੋੜ ਦਿੱਤਾ ਹੈ ਜਿਸ ਦੀ ਹਾਲਤ ਹੁਣ ਠੀਕ ਦੱਸੀ ਜਾ ਰਹੀ ਹੈ। ਇਸ ਮਾਮਲੇ ਵਿੱਚ ਪਹਿਲੀ ਲਾਪ੍ਰਵਾਹੀ ਫੈਕਟਰੀ ਪ੍ਰਬੰਧਕਾਂ ਵੱਲੋਂ ਜ਼ਖ਼ਮੀ ਲਈ ਕੋਈ ਵਾਹਨ ਦਾ ਪ੍ਰਬੰਧ ਨਾ ਕਰ ਵਰਤੀ ਗਈ।