ਸੁੱਖ ਵਿਲਾਸ 'ਤੇ ਕਾਰਵਾਈ ਦੇ ਜੁਮਲੇ ਸੁੱਟਣ ਵਾਲਿਆਂ ਦੇ ਮੰਤਰੀ ਲਤੀਫਪੁਰੇ ਦੇ ਘਰਾਂ ਤੇ ਰੋਪੜ ਦੀ ਵਿਧਵਾ ਦੇ ਖੇਤਾਂ 'ਤੇ ਹੀ ਕਾਰਵਾਈ ਕਰ ਸਕਦੇ: ਪਰਗਟ ਸਿੰਘ
ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਤੇ ਸਾਬਕਾ ਮੰਤਰੀ ਪਰਗਟ ਸਿੰਘ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਉੱਪਰ ਹਮਲਾ ਬੋਲਿਆ ਹੈ। ਉਨ੍ਹਾਂ ਨੇ ਜ਼ਮੀਨਾਂ ਤੋਂ ਕਬਜ਼ੇ ਹਟਾਉਣ ਨੂੰ ਲੈ ਕੇ ਸਰਕਾਰ ਨੂੰ ਘੇਰਿਆ ਹੈ।
Jalandhar News: ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਤੇ ਸਾਬਕਾ ਮੰਤਰੀ ਪਰਗਟ ਸਿੰਘ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਉੱਪਰ ਹਮਲਾ ਬੋਲਿਆ ਹੈ। ਉਨ੍ਹਾਂ ਨੇ ਜ਼ਮੀਨਾਂ ਤੋਂ ਕਬਜ਼ੇ ਹਟਾਉਣ ਨੂੰ ਲੈ ਕੇ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਲੀਡਰ ਸਟੇਜਾਂ ਤੋਂ ਸੁੱਖ ਵਿਲਾਸ 'ਤੇ ਕਾਰਵਾਈ ਰਕਨ ਦੇ ਦਾਅਵੇ ਕਰਦੇ ਸੀ ਪਰ ਹੁਣ 'ਆਪ' ਦੇ ਮੰਤਰੀ ਲਤੀਫਪੁਰੇ ਦੇ ਘਰਾਂ ਤੇ ਰੋਪੜ ਦੀ ਵਿਧਵਾ ਦੇ ਖੇਤਾਂ 'ਤੇ ਹੀ ਕਾਰਵਾਈ ਕਰ ਸਕਦੇ ਹਨ। ਇਨ੍ਹਾਂ ਵਿੱਚ ਲਵਲੀ ਯੂਨੀਵਰਸਿਟੀ ਦੀ ਕਬਜ਼ਾ ਜ਼ਮੀਨ ਤੇ ਜਗਰਾਓਂ ਕੋਠੀ ਕਬਜ਼ੇ ਤੇ ਕਾਰਵਾਈ ਕਰਨ ਦੀ ਹਿੰਮਤ ਨਹੀਂ?
ਪਰਗਟ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਵੀਡੀਓ ਸ਼ੇਅਰ ਕਰਦਿਆਂ ਲਿਖਿਆ....
ਸਟੇਜਾਂ ਤੋਂ ਸੁੱਖ ਵਿਲਾਸ 'ਤੇ ਕਾਰਵਾਈ ਦੇ ਜੁਮਲੇ ਸੁੱਟਣ ਵਾਲਿਆਂ ਦੇ ਮੰਤਰੀ ਲਤੀਫਪੁਰੇ ਦੇ ਘਰਾਂ ਤੇ ਰੋਪੜ ਦੀ ਵਿਧਵਾ ਦੇ ਖੇਤਾਂ ਤੇ ਹੀ ਕਾਰਵਾਈ ਕਰ ਸਕਦੇ ਹਨ। ਇਨ੍ਹਾਂ ਵਿੱਚ ਲਵਲੀ ਯੂਨੀਵਰਸਿਟੀ ਦੀ ਕਬਜ਼ਾ ਜ਼ਮੀਨ ਤੇ ਜਗਰਾਓਂ ਕੋਠੀ ਕਬਜ਼ੇ ਤੇ ਕਾਰਵਾਈ ਕਰਨ ਦੀ ਹਿੰਮਤ ਨਹੀਂ?
ਦਰਅਸਲ ਆਪ ਸਰਕਾਰ ਦੇ ਪੰਚਾਇਤੀ ਰਾਜ ਤੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਰੋਪੜ ਵਿੱਚ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਉਹ ਇੱਥੇ 19 ਏਕੜ ਜ਼ਮੀਨ ’ਤੇ ਹੋਏ ਕਬਜ਼ੇ ਨੂੰ ਛੁਡਾਉਣ ਲਈ ਟਰੈਕਟਰ ਲੈ ਕੇ ਗਏ ਸੀ। ਉਨ੍ਹਾਂ ਨੇ ਪੁਲਿਸ ਸੁਰੱਖਿਆ ਦਰਮਿਆਨ ਖੇਤ ਵਿੱਚ ਖੜ੍ਹੀ ਕਣਕ ਦੀ ਫ਼ਸਲ ’ਤੇ ਖੁਦ ਟਰੈਕਟਰ ਚਲਾਉਣਾ ਸ਼ੁਰੂ ਕਰ ਦਿੱਤਾ।
ਇਹ ਦੇਖ ਕੇ ਜ਼ਮੀਨ 'ਤੇ ਵਾਹੀ ਕਰਨ ਵਾਲੀ ਵਿਧਵਾ ਔਰਤ ਰੋਣ ਲੱਗ ਪਈ। ਉਹ ਭੱਜ ਕੇ ਆਈ ਅਤੇ ਮੰਤਰੀ ਦੇ ਟਰੈਕਟਰ ਅੱਗੇ ਖੜ੍ਹ ਗਈ। ਉਸ ਨੇ ਕਿਹਾ ਕਿ ਜੇਕਰ ਕਰਜ਼ਾ ਲੈ ਕੇ ਬੀਜੀ ਫ਼ਸਲ ਤਬਾਹ ਹੋ ਗਈ ਤਾਂ ਉਹ ਟਰੈਕਟਰ ਹੇਠਾਂ ਆ ਕੇ ਖ਼ੁਦਕੁਸ਼ੀ ਕਰ ਲਵੇਗੀ। ਲੇਡੀ ਪੁਲਿਸ ਨੇ ਉਸ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਵਿਧਵਾ ਹੋਣ ਤੇ ਛੋਟੇ ਬੱਚੇ ਹੋਣ ਦਾ ਹਵਾਲਾ ਦਿੰਦੇ ਹੋਏ ਰੋਂਦੀ ਰਹੀ।