Punjab Police: ਕਪੂਰਥਲਾ 'ਚ 5 ਅਪਰਾਧੀ ਹਥਿਆਰਾਂ ਸਮੇਤ ਗ੍ਰਿਫਤਾਰ, ਨਹਿੰਗ ਸਿੰਘ ਤੇ ਕਬੱਡੀ ਖਿਡਾਰੀ ਵੀ ਸ਼ਾਮਲ
ਫੜੇ ਗਏ ਮੁਲਜ਼ਮ ਅਪਰਾਧਿਕ ਅਕਸ ਵਾਲੇ ਹਨ। ਇਨ੍ਹਾਂ ਕੋਲੋਂ 4 ਪਿਸਤੌਲ ਅਤੇ 5 ਕਾਰਤੂਸ, 2 ਰਾਈਫਲਾਂ ਅਤੇ 4 ਕਾਰਤੂਸ, ਇਕ ਬ੍ਰੇਜ਼ਾ ਕਾਰ ਅਤੇ ਇਕ ਬਿਨਾਂ ਨੰਬਰੀ ਬਾਈਕ ਵੀ ਬਰਾਮਦ ਕੀਤੀ ਗਈ ਹੈ। ਚਾਰਾਂ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ
Jalandhar News: ਕਪੂਰਥਲਾ ਪੁਲਿਸ ਨੇ ਸ਼ਹਿਰ ਦੇ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰਕੇ ਪੰਜ ਬਦਮਾਸ਼ਾਂ ਨੂੰ ਨਜਾਇਜ਼ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਫੜੇ ਗਏ ਮੁਲਜ਼ਮਾਂ ਵਿੱਚ ਇੱਕ ਨਿਹੰਗ ਅਤੇ ਇੱਕ ਕਬੱਡੀ ਖਿਡਾਰੀ ਵੀ ਸ਼ਾਮਲ ਹੈ। ਜਿਸਦੇ ਖਿਲਾਫ ਥਾਣਾ ਕੋਤਵਾਲੀ ਅਤੇ ਸਿਟੀ ਥਾਣੇ ਵਿੱਚ 3 ਵੱਖ-ਵੱਖ ਐਫ.ਆਈ.ਆਰ. ਦਰਜ ਕੀਤੇ ਗਏ ਹਨ।
ਐਸਐਸਪੀ ਕਪੂਰਥਲਾ ਵਤਸਲਾ ਗੁਪਤਾ ਨੇ ਦੱਸਿਆ ਕਿ ਫੜੇ ਗਏ ਮੁਲਜ਼ਮ ਅਪਰਾਧਿਕ ਅਕਸ ਵਾਲੇ ਹਨ। ਇਨ੍ਹਾਂ ਕੋਲੋਂ 4 ਪਿਸਤੌਲ ਅਤੇ 5 ਕਾਰਤੂਸ, 2 ਰਾਈਫਲਾਂ ਅਤੇ 4 ਕਾਰਤੂਸ, ਇਕ ਬ੍ਰੇਜ਼ਾ ਕਾਰ ਅਤੇ ਇਕ ਬਿਨਾਂ ਨੰਬਰੀ ਬਾਈਕ ਵੀ ਬਰਾਮਦ ਕੀਤੀ ਗਈ ਹੈ। ਚਾਰਾਂ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ। ਫੜੇ ਗਏ ਮੁਲਜ਼ਮਾਂ ਦੇ ਜੇਲ੍ਹ ਵਿੱਚ ਬੰਦ ਗੈਂਗਸਟਰਾਂ ਨਾਲ ਵੀ ਸਬੰਧ ਹੋਣ ਦੀ ਸੰਭਾਵਨਾ ਹੈ। ਜਿਸ ਦਾ ਖੁਲਾਸਾ ਪੁੱਛਗਿੱਛ ਦੌਰਾਨ ਹੋਵੇਗਾ।
ਕਪੂਰਥਲਾ ਪੁਲਿਸ (ਸੀ.ਆਈ.ਏ. ਸਟਾਫ਼) ਵਲੋ ਅਪਰਾਧਾਂ ਵਿਰੁੱਧ ਸਖ਼ਤ ਕਾਰਵਾਈ ਕਰਦੇ ਹੋਏ ਪੰਜ ਵਿਅਕਤੀਆ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਭਾਰੀ ਮਾਤਰਾ ਵਿੱਚ ਨਜਾਇਜ ਹਥਿਆਰ (4 ਪਿਸਤੌਲ, 2 ਰਾਈਫ਼ਲਾਂ,9 ਰੌਂਦ ਜਿੰਦਾ), ਇੱਕ ਮੋਟਰਸਾਈਕਲ ਅਤੇ ਇੱਕ ਬਰੀਜ਼ਾ ਕਾਰ ਬਰਾਮਦ ਕਰਕੇ ਵੱਖ ਵੱਖ ਮੁਕਦਮਿਆ ਤਹਿਤ ਵੱਡੀ ਕਾਮਯਾਬੀ ਹਾਸਿਲ ਕੀਤੀ।
— Kapurthala Police (@PP_kapurthala) February 13, 2024
ਪੁਲਿਸ ਪਾਰਟੀ ਸਮੇਤ ਨਵਾਂਪਿੰਡ ਗੇਟ ਵਾਲਾ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਪਿੰਡ ਭਵਾਨੀਪੁਰ ਤੋਂ ਬਿਨਾਂ ਨੰਬਰੀ ਬਾਈਕ 'ਤੇ ਆ ਰਹੇ ਫਤਿਹ ਸਿੰਘ, ਅਰਵਿੰਦਰ ਸਿੰਘ ਅਤੇ ਯਾਦਵਿੰਦਰ ਸਿੰਘ ਨੂੰ ਨਾਕਾਬੰਦੀ ਕਰਕੇ ਰੋਕਿਆ ਗਿਆ। ਸ਼ੱਕ ਦੇ ਆਧਾਰ ਉੱਤੇ ਉਨ੍ਹਾਂ ਦੀ ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ 7.65 ਐਮਐਮ ਦੇ 3 ਪਿਸਤੌਲ ਅਤੇ 3 ਕਾਰਤੂਸ ਬਰਾਮਦ ਹੋਏ। ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਥਾਣਾ ਸਦਰ ਵਿੱਚ ਐਫਆਈਆਰ ਦਰਜ ਕਰ ਲਈ ਗਈ ਹੈ।
ਇਸ ਤੋਂ ਇਲਾਵਾ ਸੀ.ਆਈ.ਏ ਸਟਾਫ਼ ਦੇ ਏ.ਐਸ.ਆਈ ਜਸਵੀਰ ਸਿੰਘ ਨੇ ਪਿੰਡ ਕਾਂਜਲੀ ਦੇ ਸਰਕਾਰੀ ਸਕੂਲ ਕੋਲ ਨਾਕਾਬੰਦੀ ਦੌਰਾਨ ਇੱਕ ਬਰੇਜ਼ਾ ਕਾਰ ਨੰਬਰ (ਪੀ.ਬੀ.-57-ਸੀ-4000) ਨੂੰ ਕਾਬੂ ਕੀਤਾ, ਜਿਸ ਵਿੱਚ ਸਵਾਰ ਹਰਵਿੰਦਰ ਸਿੰਘ ਉਰਫ਼ ਦਾਰਾ ਵਾਸੀ ਪਿੰਡ ਕਾਂਜਲੀ ਸੀ। ਗਦੀਬਖਸ਼, ਥਾਣਾ ਭੋਗਪੁਰ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 7.65 ਐਮ.ਐਮ ਦਾ ਇੱਕ ਪਿਸਤੌਲ ਅਤੇ ਦੋ ਜਿੰਦਾ ਕਾਰਤੂਸ ਬਰਾਮਦ ਹੋਏ।
ਤੀਜੇ ਮਾਮਲੇ ਵਿੱਚ ਕਾਂਜਲੀ ਰੋਡ ਜੰਗਲਾਤ ਮਹਿਕਮੇ ਨੇੜਿਓਂ ਅੰਮ੍ਰਿਤਪਾਲ ਸਿੰਘ ਨੂੰ ਕਾਬੂ ਕੀਤਾ ਹੈ। ਉਸ ਕੋਲੋਂ 12 ਬੋਰ ਦੀ ਸਿੰਗਲ ਬੈਰਲ ਰਾਈਫਲ ਅਤੇ ਦੋ ਕਾਰਤੂਸ ਅਤੇ ਡਬਲ ਬੈਰਲ 12 ਬੋਰ ਦੀ ਰਾਈਫਲ ਅਤੇ ਦੋ ਕਾਰਤੂਸ ਬਰਾਮਦ ਹੋਏ ਹਨ।