ਅੰਮ੍ਰਿਤਪਾਲ ਸਿੰਘ ਦੀ ਨਵੀਂ ਤਸਵੀਰ ਆਈ ਸਾਹਮਣੇ, ਬਾਈਕ ਨੂੰ ਮੋਟਰਸਾਈਕਲ ਰੇਹੜੀ 'ਚ ਲੈ ਕੇ ਜਾਂਦਾ ਦਿਖਿਆ
Amritpal Singh Arrest Operation : ਵਾਰਿਸ ਪੰਜਾਬ ਦੇ ਮੁਖੀ ਅਤੇ ਭਗੌੜੇ ਅੰਮ੍ਰਿਤਪਾਲ ਸਿੰਘ ਦੀ ਇੱਕ ਹੋਰ ਤਸਵੀਰ ਸਾਹਮਣੇ ਆਈ ਹੈ, ਜਿਸ ਵਿੱਚ ਉਹ ਮੋਟਰਸਾਈਕਲ ਰੇਹੜੀ 'ਚ ਬੈਠਾ ਨਜ਼ਰ ਆ ਰਿਹਾ ਹੈ। ਉਸੇ ਮੋਟਰਸਾਈਕਲ ਰੇਹੜੀ 'ਚ
Amritpal Singh Arrest Operation : ਵਾਰਿਸ ਪੰਜਾਬ ਦੇ ਮੁਖੀ ਅਤੇ ਭਗੌੜੇ ਅੰਮ੍ਰਿਤਪਾਲ ਸਿੰਘ ਦੀ ਇੱਕ ਹੋਰ ਤਸਵੀਰ ਸਾਹਮਣੇ ਆਈ ਹੈ, ਜਿਸ ਵਿੱਚ ਉਹ ਮੋਟਰਸਾਈਕਲ ਰੇਹੜੀ 'ਚ ਬੈਠਾ ਨਜ਼ਰ ਆ ਰਿਹਾ ਹੈ। ਉਸੇ ਮੋਟਰਸਾਈਕਲ ਰੇਹੜੀ 'ਚ ਇੱਕ ਬਾਈਕ ਵੀ ਦਿਖਾਈ ਦੇ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਜਾਂ ਤਾਂ ਉਸਦੀ ਬਾਈਕ ਦਾ ਤੇਲ ਖਤਮ ਹੋ ਗਿਆ ਹੈ ਜਾਂ ਫਿਰ ਖਰਾਬ ਹੋ ਗਈ ਹੈ।
ਪਹਿਲਾਂ ਦੱਸਿਆ ਗਿਆ ਸੀ ਕਿ ਜਲੰਧਰ ਪੁਲਿਸ ਨੇ ਉਹ ਬਾਈਕ ਜ਼ਬਤ ਕਰ ਲਈ ਹੈ ,ਜਿਸ ਤੋਂ ਅੰਮ੍ਰਿਤਪਾਲ ਭੱਜ ਗਿਆ ਸੀ। ਜਲੰਧਰ ਦਿਹਾਤੀ ਦੇ ਐਸਐਸਪੀ ਸਵਰਨਦੀਪ ਸਿੰਘ ਨੇ ਦੱਸਿਆ ਕਿ ਜਦੋਂ ਪੁਲਿਸ ਪਿੱਛਾ ਕਰ ਰਹੀ ਸੀ ਤਾਂ ਅੰਮ੍ਰਿਤਪਾਲ ਗੁਰਦੁਆਰਾ ਸਾਹਿਬ ਗਿਆ ਅਤੇ ਗ੍ਰੰਥੀ ਨੂੰ ਕੱਪੜੇ ਦੇਣ ਲਈ ਮਜਬੂਰ ਕੀਤਾ। ਉਸ ਨੇ ਉੱਥੇ 40-45 ਮਿੰਟ ਬਿਤਾਏ। ਇਸ ਤੋਂ ਬਾਅਦ ਉਸਨੇ ਬਾਈਕ ਮੰਗਵੀ ਅਤੇ ਫ਼ਰਾਰ ਹੋ ਗਿਆ। ਐਸਐਸਪੀ ਸਵਰਨਦੀਪ ਸਿੰਘ ਨੇ ਮੋਟਰਸਾਈਕਲ ਜ਼ਬਤ ਕਰਨ ਦੀ ਜਾਣਕਾਰੀ ਦਿੱਤੀ ਹੈ।
ਇਸ ਤੋਂ ਪਹਿਲਾਂ ਪੁਲਿਸ ਨੇ ਬਰੇਜ਼ਾ ਕਾਰ ਵੀ ਜ਼ਬਤ ਕੀਤੀ ਸੀ, ਜਿਸ ਨੂੰ ਅੰਮ੍ਰਿਤਪਾਲ ਸੜਕ ਕਿਨਾਰੇ ਛੱਡ ਕੇ ਭੱਜ ਗਿਆ ਸੀ। ਪੁਲੀਸ ਅਨੁਸਾਰ ਅੰਮ੍ਰਿਤਪਾਲ ਸਿੰਘ ਨੇ ਫਰਾਰ ਹੋਣ ਦੀ ਸੂਰਤ ਵਿੱਚ ਇੱਕ ਮਰਸਡੀਜ਼ ਕਾਰ, ਫਿਰ ਬਰੇਜ਼ਾ ਕਾਰ, ਇੱਕ ਬਾਈਕ ਅਤੇ ਇੱਕ ਮੋਟਰਸਾਈਕਲ ਰੇਹੜੀ ਦੀ ਵਰਤੋਂ ਕੀਤੀ। ਪੰਜ ਦਿਨਾਂ ਤੋਂ ਪੁਲਿਸ ਲਗਾਤਾਰ ਉਸ ਦੀ ਭਾਲ ਕਰ ਰਹੀ ਹੈ। ਉਸ ਵਿਰੁੱਧ ਤਲਾਸ਼ੀ ਮੁਹਿੰਮ 18 ਮਾਰਚ ਨੂੰ ਸ਼ੁਰੂ ਹੋਈ ਸੀ। ਹੁਣ ਤੱਕ ਪੁਲਿਸ ਅੰਮ੍ਰਿਤਪਾਲ ਨਾਲ ਸਬੰਧਤ 150 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।
ਇਹ ਵੀ ਪੜ੍ਹੋ : ਨਾਭਾ ਜੇਲ੍ਹ ਬਰੇਕ ਮਾਮਲੇ 'ਚ 22 ਮੁਲਜ਼ਮ ਦੋਸ਼ੀ ਕਰਾਰ, 6 ਬਰੀ
ਦੱਸ ਦੇਈਏ ਕਿ ਮੰਗਲਵਾਰ (21 ਮਾਰਚ) ਨੂੰ ਪੁਲਿਸ ਨੇ ਇੱਕ ਸੀਸੀਟੀਵੀ ਫੁਟੇਜ ਜਾਰੀ ਕੀਤੀ ਸੀ। ਸ਼ੱਕ ਜਤਾਇਆ ਗਿਆ ਕਿ ਅੰਮ੍ਰਿਤਪਾਲ ਸਿੰਘ ਆਪਣੇ ਕੱਪੜੇ ਬਦਲ ਕੇ ਅਤੇ ਗੁਲਾਬੀ ਰੰਗ ਦੀ ਪੱਗ ਬੰਨ੍ਹ ਕੇ ਬਾਈਕ ਤੋਂ ਭੱਜ ਗਿਆ। ਪੁਲਿਸ ਨੇ ਤਸਵੀਰ ਜਾਰੀ ਕਰਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਜੇਕਰ ਫਰਾਰ ਅੰਮ੍ਰਿਤਪਾਲ ਕਿਤੇ ਵੀ ਨਜ਼ਰ ਆਉਂਦਾ ਹੈ ਤਾਂ ਤੁਰੰਤ ਸੂਚਨਾ ਦਿੱਤੀ ਜਾਵੇ।