Punjab News: ਚੋਰਾਂ ਨੇ ਪੰਜਾਬੀ ਗਾਇਕ ਦਿਲਜੀਤ ਦੇ ਪਿੰਡ ਦੋਸਾਂਝ ਕਲਾਂ ਨੂੰ ਬਣਾਇਆ ਨਿਸ਼ਾਨਾ, ਇੱਕੋਂ ਰਾਤ 'ਚ 3 ਬੈਂਕਾਂ 'ਚ ਮਚਾਈ ਤਰਥੱਲੀ, ਪਰ ਹੱਥ....
ਚੋਰਾਂ ਨੇ ਪੰਜਾਬ ਦੇ ਪਿੰਡ ਦੋਸਾਂਝ ਕਲਾਂ ਚ ਤਰਥੱਲੀ ਮਚਾ ਦਿੱਤੀ, ਜਦੋਂ ਇੱਕੋਂ ਰਾਤ ਦੇ ਵਿੱਚ ਬੈਕ-ਟੂ-ਬੈਕ ਤਿੰਨ ਬੈਂਕਾਂ ਦੇ ਵਿੱਚ ਚੋਰੀ ਕਰਨ ਦੀ ਕੋਸ਼ਿਸ਼ ਕੀਤੀ। ਪਰ ਚੋਰਾਂ ਨੇ ਹਥੌੜੇ ਨਾਲ ਗ੍ਰਿੱਲ ਤੋੜੀ ਤਾਂ ਗੁਆਂਢੀ ਜਾਗ ਗਏ। ਬੈਂਕ ਦੇ ...

Attempted Robbery in 3 Jalandhar Banks: ਪੰਜਾਬ ਦੇ ਜਲੰਧਰ ਵਿਚ ਸਥਿਤ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਪਿੰਡ ਦੋਸਾਂਝ ਕਲਾਂ ਵਿੱਚ ਇਕ ਹੀ ਰਾਤ ਵਿੱਚ ਤਿੰਨ ਬੈਂਕਾਂ ਵਿੱਚ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਦੋਸ਼ੀਆਂ ਨੇ ਪਹਿਲਾਂ ਕੋਆਪਰੇਟਿਵ ਬੈਂਕ, ਫਿਰ ਐੱਸਬੀਐਈ ਬੈਂਕ ਅਤੇ ਆਖਿਰਕਾਰ ਪੰਜਾਬ ਨੈਸ਼ਨਲ ਬੈਂਕ ਵਿੱਚ ਚੋਰੀ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਚੋਰ ਤਿੰਨਾਂ ਥਾਂਵਾਂ 'ਤੇ ਚੋਰੀ ਕਰਨ ਵਿੱਚ ਨਾਕਾਮ ਰਹੇ ਅਤੇ ਉਨ੍ਹਾਂ ਨੂੰ ਖਾਲੀ ਹੱਥ ਵਾਪਸ ਜਾਣਾ ਪਿਆ। ਮਾਮਲੇ ਦੀ ਸ਼ਿਕਾਇਤ ਜਲੰਧਰ ਦਿਹਾਤੀ ਪੁਲਿਸ ਨੂੰ ਕੀਤੀ ਗਈ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਤਿੰਨ ਬੈਂਕਾਂ 'ਚ ਚੋਰੀ ਕਰਨ ਦੀ ਕੀਤੀ ਕੋਸ਼ਿਸ਼
ਮਿਲੀ ਜਾਣਕਾਰੀ ਅਨੁਸਾਰ, ਆਸ-ਪਾਸ ਦੇ ਲੋਕਾਂ ਵੱਲੋਂ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਸੀ। ਜਿਸ ਤੋਂ ਬਾਅਦ ਦੇਰ ਰਾਤ ਹੀ ਜਾਂਚ ਲਈ ਪੁਲਿਸ ਪਾਰਟੀਆਂ ਪਹੁੰਚ ਗਈਆਂ ਸੀ। ਸ਼ਿਕਾਇਤ ਵਿੱਚ ਕਿਹਾ ਗਿਆ ਕਿ ਬੀਤੀ ਰਾਤ ਲਗਭਗ 1:15 ਵਜੇ ਚੋਰਾਂ ਨੇ ਦੋਸਾਂਝ ਕਲਾਂ ਦੇ ਕੋਆਪਰੇਟਿਵ ਬੈਂਕ ਵਿੱਚ ਚੋਰੀ ਕਰਨ ਦੀ ਨੀਅਤ ਨਾਲ ਬੈਂਕ ਦੀ ਗ੍ਰਿੱਲ ਦਾ ਸ਼ੀਸ਼ਾ ਤੋੜ ਦਿੱਤਾ। ਚੋਰਾਂ ਨੇ ਹਥੌੜੇ ਨਾਲ ਗ੍ਰਿੱਲ ਤੋੜੀ ਤਾਂ ਗੁਆਂਢੀ ਜਾਗ ਗਏ। ਬੈਂਕ ਦੇ ਆਸ-ਪਾਸ ਦੇ ਲੋਕਾਂ ਨੇ ਆਪਣੇ ਘਰਾਂ ਦੀ ਲਾਈਟਾਂ ਜਲਾਈਆਂ। ਚੋਰਾਂ ਨੇ ਜਦੋਂ ਲਾਈਟਾਂ ਜਲਦੀਆਂ ਦੇਖੀਆਂ ਤਾਂ ਉਹ ਭੱਜ ਗਏ।
ਚੋਰ ਇੱਕ ਘੰਟੇ ਤੱਕ PNB ਬੈਂਕ ਦੇ ਅੰਦਰ ਰਹੇ
ਇਸ ਤਰ੍ਹਾਂ ਐਸਬੀਆਈ ਬੈਂਕ ਦੀ ਗ੍ਰਿੱਲ ਤੋੜੀ ਗਈ, ਪਰ ਕੋਈ ਸਮਾਨ ਚੋਰੀ ਨਹੀਂ ਹੋਇਆ। ਆਖਿਰਕਾਰ ਚੋਰਾਂ ਨੇ ਪੰਜਾਬ ਨੈਸ਼ਨਲ ਬੈਂਕ ਵਿੱਚ ਲਗਭਗ ਦੋ ਵਜੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ। ਚੋਰਾਂ ਨੇ ਖਿੜਕੀ ਦਾ ਸ਼ੀਸ਼ਾ ਅਤੇ ਗ੍ਰਿੱਲ ਤੋੜ ਕੇ ਬੈਂਕ ਵਿੱਚ ਘੁੱਸੇ ਸਨ। ਚੋਰ ਲਗਭਗ ਇੱਕ ਘੰਟੇ ਤੱਕ ਬੈਂਕ ਦੇ ਅਲਮਾਰੀਆਂ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਰਹੇ, ਪਰ ਮਜ਼ਬੂਤ ਹੋਣ ਕਾਰਨ ਉਹ ਅਲਮਾਰੀਆਂ ਨੂੰ ਤੋੜਨ ਵਿੱਚ ਸਫਲ ਨਹੀਂ ਹੋ ਸਕੇ। ਪੁਲਿਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਨਾਲ ਹੀ ਖੇਤਰ ਅਤੇ ਬੈਂਕ ਦੇ ਸੀਸੀਟੀਵੀ ਕਬਜ਼ੇ ਵਿੱਚ ਲੈ ਲਈ ਗਏ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।





















