(Source: ECI/ABP News)
Jalandhar News: ਸਕੂਲਾਂ ਦਾ ਮੰਦਾ ਹਾਲ! ਹੁਣ RO ਦਾ ਪਾਣੀ ਪੀ ਬਿਮਾਰ ਹੋਏ ਵਿਦਿਆਰਥੀ
Jalandhar News: ਹੁਣ ਜਲੰਧਰ ਦੇ ਸਕੂਲ ਵਿੱਚ ਦੂਸ਼ਿਤ ਪਾਣੀ ਪੀਣ ਨਾਲ ਬੱਚੇ ਬਿਮਾਰ ਹੋਏ ਹਨ। ਇਸ ਮਗਰੋਂ ਸਕੂਲ ਪ੍ਰਬੰਧਕਾਂ ਤੇ ਜ਼ਿਲ੍ਹਾ ਪ੍ਰਸਾਸ਼ਨ ਵਿੱਚ ਹਫੜਾ-ਦਫੜੀ ਮੱਚ ਗਈ ਹੈ। ਸੂਤਰਾਂ ਮੁਤਾਬਕ ਜਲੰਧਰ ਦੇ ਸ਼ਹਿਰ ਨਕੋਦਰ ਦੇ
![Jalandhar News: ਸਕੂਲਾਂ ਦਾ ਮੰਦਾ ਹਾਲ! ਹੁਣ RO ਦਾ ਪਾਣੀ ਪੀ ਬਿਮਾਰ ਹੋਏ ਵਿਦਿਆਰਥੀ Bad condition of Jalandhar school now students got sick after drinking RO water Jalandhar News: ਸਕੂਲਾਂ ਦਾ ਮੰਦਾ ਹਾਲ! ਹੁਣ RO ਦਾ ਪਾਣੀ ਪੀ ਬਿਮਾਰ ਹੋਏ ਵਿਦਿਆਰਥੀ](https://feeds.abplive.com/onecms/images/uploaded-images/2023/12/05/17b7cb3e7d25de2ecffe18f9142620f11701746111732709_original.jpg?impolicy=abp_cdn&imwidth=1200&height=675)
Jalandhar News: ਹੁਣ ਜਲੰਧਰ ਦੇ ਸਕੂਲ ਵਿੱਚ ਦੂਸ਼ਿਤ ਪਾਣੀ ਪੀਣ ਨਾਲ ਬੱਚੇ ਬਿਮਾਰ ਹੋਏ ਹਨ। ਇਸ ਮਗਰੋਂ ਸਕੂਲ ਪ੍ਰਬੰਧਕਾਂ ਤੇ ਜ਼ਿਲ੍ਹਾ ਪ੍ਰਸਾਸ਼ਨ ਵਿੱਚ ਹਫੜਾ-ਦਫੜੀ ਮੱਚ ਗਈ ਹੈ। ਸੂਤਰਾਂ ਮੁਤਾਬਕ ਜਲੰਧਰ ਦੇ ਸ਼ਹਿਰ ਨਕੋਦਰ ਦੇ ਸੇਂਟ ਜੂਡਜ਼ ਕਾਨਵੈਂਟ ਸਕੂਲ 'ਚ ਆਰਓ ਦਾ ਪਾਣੀ ਪੀਣ ਨਾਲ 12 ਬੱਚੇ ਬਿਮਾਰ ਹੋਏ ਹਨ। ਬਿਮਾਰ ਹੋਏ ਸਾਰੇ ਬੱਚੇ 10ਵੀਂ ਅਤੇ 8ਵੀਂ ਜਮਾਤ ਦੇ ਵਿਦਿਆਰਥੀ ਹਨ।
ਹਾਸਲ ਜਾਣਕਾਰੀ ਮੁਤਾਬਕ ਸਾਰੇ ਵਿਦਿਆਰਥੀਆਂ ਨੂੰ ਨਕੋਦਰ ਦੇ ਵੱਖ-ਵੱਖ ਨਿੱਜੀ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ। ਮੰਗਲਵਾਰ ਸਵੇਰ ਤੱਕ ਸਾਰਿਆਂ ਦੀ ਹਾਲਤ ਸੁਧਰ ਗਈ। ਸੋਮਵਾਰ ਨੂੰ ਸਕੂਲ ਵਿੱਚ ਛੁੱਟੀ ਦੌਰਾਨ ਇੱਕ ਦਰਜਨ ਬੱਚਿਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਤੇ ਸਾਰੇ ਬੱਚਿਆਂ ਦੇ ਪਰਿਵਾਰਾਂ ਨੂੰ ਜਾਣੂ ਕਰਵਾਇਆ ਗਿਆ। ਇਸ ਦੇ ਨਾਲ ਹੀ ਹਸਪਤਾਲ ਦੇ ਡਾਕਟਰਾਂ ਮੁਤਾਬਕ ਬੱਚਿਆਂ ਨੂੰ ਫੂਡ ਪੁਆਇਜ਼ਨਿੰਗ ਹੋਈ ਹੈ ਤੇ ਸਾਰਿਆਂ ਦੀ ਹਾਲਤ ਖਤਰੇ ਤੋਂ ਬਾਹਰ ਹੈ।
ਹਾਸਲ ਜਾਣਕਾਰੀ ਅਨੁਸਾਰ ਸਾਰੇ ਬੱਚੇ ਰੋਜ਼ਾਨਾ ਦੀ ਤਰ੍ਹਾਂ ਸਕੂਲ ਵਿੱਚ ਸਨ। ਸਵੇਰੇ ਕਰੀਬ 11.30 ਵਜੇ ਜਮਾਤ ਦੇ ਕੁੱਲ 12 ਬੱਚਿਆਂ ਨੇ ਜ਼ਮੀਨ 'ਤੇ ਲੱਗੇ ਵਾਟਰ ਕੂਲਰ ਤੋਂ ਪਾਣੀ ਪੀਤਾ। ਕੁਝ ਸਮੇਂ ਬਾਅਦ ਸਾਰਿਆਂ ਨੂੰ ਪੇਟ ਦਰਦ ਹੋਣ ਲੱਗਾ। ਜਦੋਂ ਦੁਪਹਿਰ ਤੱਕ ਬੱਚਿਆਂ ਨੂੰ ਅਸਹਿ ਦਰਦ ਹੋਣ ਲੱਗਾ ਤਾਂ ਸਕੂਲ ਵਾਲਿਆਂ ਨੇ ਸਾਰਿਆਂ ਨੂੰ ਨਿੱਜੀ ਹਸਪਤਾਲ 'ਚ ਦਾਖਲ ਕਰਵਾਉਣਾ ਸ਼ੁਰੂ ਕਰ ਦਿੱਤਾ।
ਇਸ ਦੇ ਨਾਲ ਹੀ ਸਕੂਲ ਪ੍ਰਸ਼ਾਸਨ ਨੇ ਇਸ ਸਬੰਧੀ ਬਿਆਨ ਜਾਰੀ ਕੀਤਾ ਹੈ। ਸਕੂਲ ਦੇ ਡਾਇਰੈਕਟਰ ਫਾਦਰ ਡੇਵਿਸ ਨੇ ਕਿਹਾ ਕਿ ਉਨ੍ਹਾਂ ਦੇ ਸਕੂਲ ਵਿੱਚ ਬੱਚਿਆਂ ਦਾ ਬੀਮਾਰ ਹੋਣਾ ਬਹੁਤ ਗੰਭੀਰ ਹੈ। ਸਕੂਲ ਇਸ ਲਈ ਆਪਣੀ ਜਾਂਚ ਕਮੇਟੀ ਬਣਾ ਰਿਹਾ ਹੈ। ਜਾਂਚ ਦੇ ਆਧਾਰ 'ਤੇ ਜੋ ਵੀ ਦੋਸ਼ੀ ਪਾਇਆ ਗਿਆ, ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)