(Source: ECI/ABP News/ABP Majha)
ਜਲੰਧਰ 'ਚ ਕਾਰ ਸਵਾਰ ਚਾਰ ਲੜਕੀਆਂ ਨੇ ਇੱਕ ਵਿਅਕਤੀ ਨੂੰ ਬੇਹੋਸ਼ ਕਰਕੇ ਕੀਤਾ ਅਗਵਾ, ਸ਼ਰਾਬ ਪਿਲਾ ਕੇ ਕੀਤਾ ਰੇਪ
Jalandhar News : ਜਲੰਧਰ ਸ਼ਹਿਰ 'ਚ ਅਗਵਾ ਕਰਨ ਦੀ ਬਹੁਤ ਹੀ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ। ਲੈਦਰ ਕੰਪਲੈਕਸ ਵਿੱਚ ਇੱਕ ਫੈਕਟਰੀ ਵਿੱਚ ਕੰਮ ਕਰਨ ਵਾਲੇ ਵਿਅਕਤੀ ਨੇ ਦਾਅਵਾ ਕੀਤਾ ਹੈ ਕਿ ਕਾਰ ਸਵਾਰ ਚਾਰ ਲੜਕੀਆਂ ਉਸ ਨੂੰ ਬੇਹੋਸ਼ ਕਰਕੇ ਅਗਵਾ ਕਰਕੇ ਲੈ ਗਈਆਂ।
Jalandhar News : ਜਲੰਧਰ ਸ਼ਹਿਰ 'ਚ ਅਗਵਾ ਕਰਨ ਦੀ ਬਹੁਤ ਹੀ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ। ਲੈਦਰ ਕੰਪਲੈਕਸ ਵਿੱਚ ਇੱਕ ਫੈਕਟਰੀ ਵਿੱਚ ਕੰਮ ਕਰਨ ਵਾਲੇ ਵਿਅਕਤੀ ਨੇ ਦਾਅਵਾ ਕੀਤਾ ਹੈ ਕਿ ਕਾਰ ਸਵਾਰ ਚਾਰ ਲੜਕੀਆਂ ਉਸ ਨੂੰ ਬੇਹੋਸ਼ ਕਰਕੇ ਅਗਵਾ ਕਰਕੇ ਲੈ ਗਈਆਂ। ਇਸ ਤੋਂ ਬਾਅਦ ਉਸ ਨੂੰ ਨਸ਼ੀਲਾ ਪਦਾਰਥ ਖੁਆ ਕੇ ਤੇ ਸ਼ਰਾਬ ਪਿਲਾ ਕੇ ਚਾਰਾਂ ਨੇ ਉਸ ਨਾਲ ਰੇਪ ਕੀਤਾ।
ਹਾਲਾਂਕਿ ਜਿਸ ਵਿਅਕਤੀ ਨਾਲ ਇਹ ਘਟਨਾ ਵਾਪਰੀ ਹੈ, ਉਸ ਨੇ ਥਾਣੇ 'ਚ ਸ਼ਿਕਾਇਤ ਨਹੀਂ ਦਿੱਤੀ। ਯਕੀਨਨ ਕਿਹਾ ਕਿ ਉਹ ਵਿਆਹਿਆ ਹੋਇਆ ਹੈ। ਉਸ ਦੇ ਬੱਚੇ ਵੀ ਹਨ। ਘਰ ਵਾਪਸ ਆ ਕੇ ਉਸ ਨੇ ਆਪਣੇ ਪਰਿਵਾਰ ਨੂੰ ਘਟਨਾ ਬਾਰੇ ਦੱਸਿਆ ਪਰ ਪਰਿਵਾਰ ਵਾਲਿਆਂ ਨੇ ਕਿਹਾ ਕਿ ਜਾਨ ਬਚ ਗਈ। ਸਾਨੂੰ ਥਾਣੇ ਵਿੱਚ ਸ਼ਿਕਾਇਤ ਨਹੀਂ ਕਰਨੀ ਚਾਹੀਦੀ।
ਇਹ ਵੀ ਪੜ੍ਹੋ : 5 ਲੱਖ ਰੁਪਏ ਦਾ ਇਨਾਮੀ ਖਾਲਿਸਤਾਨੀ ਅੱਤਵਾਦੀ ਗ੍ਰਿਫ਼ਤਾਰ , ਸੀਪੀ ਸਮੇਤ ਕਈ ਹਮਲਿਆਂ 'ਚ ਸੀ ਫਰਾਰ
ਸੈਕਸੁਅਲ ਇਰਾਦੇ ਨਾਲ ਕੀਤੀ ਗਈ ਕਿਡਨੈਪਿੰਗ ਦਾ ਦਾਅਵਾ ਕਰਨ ਵਾਲੇ ਵਿਅਕਤੀ ਨੇ ਘਟਨਾ ਬਾਰੇ ਦੱਸਦੇ ਹੋਏ ਕਿਹਾ ਕਿ ਉਹ ਫੈਕਟਰੀ ਵਿੱਚ ਮਜ਼ਦੂਰ ਵਜੋਂ ਕੰਮ ਕਰਦਾ ਹੈ। ਉਹ ਫੈਕਟਰੀ ਤੋਂ ਘਰ ਜਾ ਰਿਹਾ ਸੀ ਕਿ ਕਪੂਰਥਲਾ ਰੋਡ 'ਤੇ ਇੱਕ ਚਿੱਟੇ ਰੰਗ ਦੀ ਕਾਰ ਉਸ ਕੋਲ ਆ ਕੇ ਰੁਕੀ। ਕਾਰ 'ਚ 4 ਲੜਕੀਆਂ ਬੈਠੀਆਂ ਸਨ, ਜਿਨ੍ਹਾਂ ਦੀ ਉਮਰ ਕਰੀਬ 22-23 ਸਾਲ ਸੀ।
ਕਾਰ ਚਲਾ ਰਹੀ ਕੁੜੀ ਨੇ ਇੱਕ ਪਰਚੀ ਕੱਢ ਕੇ ਕਿਹਾ ਕਿ ਅਸੀਂ ਇਸ ਪਤੇ 'ਤੇ ਜਾਣਾ ਹੈ, ਰਸਤਾ ਦੱਸੋ। ਵਿਅਕਤੀ ਨੇ ਦੱਸਿਆ ਕਿ ਜਿਵੇਂ ਹੀ ਉਹ ਪਰਚੀ ਨੂੰ ਦੇਖਣ ਲੱਗਾ ਤਾਂ ਉਸ ਦੀਆਂ ਅੱਖਾਂ 'ਚ ਕੁਝ ਪਾ ਦਿੱਤਾ, ਜਿਸ ਤੋਂ ਬਾਅਦ ਉਸ ਨੂੰ ਕੁਝ ਦਿਖਾਈ ਨਹੀਂ ਦਿੱਤਾ। ਉਹ ਬੇਹੋਸ਼ ਹੋ ਗਿਆ। ਕੁੜੀਆਂ ਨੇ ਉਸ ਨੂੰ ਜ਼ਬਰਦਸਤੀ ਕਾਰ ਵਿੱਚ ਬਿਠਾ ਲਿਆ। ਕਾਰ ਵਿੱਚ ਉਸ ਦੀ ਅੱਖਾਂ 'ਤੇ ਪੱਟੀ ਬੰਨ੍ਹੀ ਹੋਈ ਸੀ ਤੇ ਉਸ ਦੇ ਹੱਥ ਵੀ ਪਿੱਠ ਪਿੱਛੇ ਬੰਨ੍ਹੇ ਹੋਏ ਸਨ।
ਇਸ ਤੋਂ ਬਾਅਦ ਲੜਕੀਆਂ ਉਸ ਨੂੰ ਕਿਸੇ ਅਣਪਛਾਤੀ ਥਾਂ 'ਤੇ ਲੈ ਗਈਆਂ। ਉੱਥੇ ਉਸ ਨੂੰ ਨਸ਼ੀਲੀਆਂ ਦਵਾਈਆਂ ਦਿੱਤੀਆਂ ਗਈਆਂ। ਕੁੜੀਆਂ ਸ਼ਰਾਬ ਪੀ ਰਹੀਆਂ ਸਨ, ਇਸ ਲਈ ਉਨ੍ਹਾਂ ਨੇ ਉਸ ਨੂੰ ਵੀ ਪੀਣ ਲਈ ਮਜਬੂਰ ਕੀਤਾ। ਇਸ ਤੋਂ ਬਾਅਦ ਚਾਰਾਂ ਨੇ ਉਸ ਨਾਲ ਬਲਾਤਕਾਰ ਕੀਤਾ। ਰਾਤ ਕਰੀਬ 3 ਵਜੇ ਅੱਖਾਂ 'ਤੇ ਪੱਟੀ ਬੰਨ੍ਹ ਕੇ ਤੇ ਹੱਥ ਪਿੱਛੇ ਬੰਨ੍ਹ ਕੇ ਉਸ ਨੂੰ ਲੈਦਰ ਕੰਪਲੈਕਸ ਵਿੱਚ ਛੱਡ ਕੇ ਫ਼ਰਾਰ ਹੋ ਗਈਆਂ।
ਲੈਦਰ ਕੰਪਲੈਕਸ ਵਿੱਚ ਕੰਮ ਕਰਨ ਵਾਲੇ ਵਿਅਕਤੀ ਨੇ ਦੱਸਿਆ ਕਿ ਲੜਕੀਆਂ ਕਿਸੇ ਚੰਗੇ ਪਰਿਵਾਰ ਦੀਆਂ ਲੱਗਦੀਆਂ ਸਨ। ਸਾਰੀਆਂ ਆਪਸ ਵਿੱਚ ਜਿਆਦਾਤਰ ਅੰਗਰੇਜ਼ੀ ਵਿੱਚ ਗੱਲਾਂ ਕਰ ਰਹੀਆਂ ਸਨ। ਜਦੋਂ ਉਹ ਉਸ ਨੂੰ ਕੁਝ ਕਹਿੰਦਾ ਤਾਂ ਉਹ ਪੰਜਾਬੀ ਭਾਸ਼ਾ ਦੀ ਵਰਤੋਂ ਕਰਦੀਆਂ ਸੀ। ਹਾਲਾਂਕਿ ਮਜ਼ਦੂਰ ਤੋਂ ਇਨਪੁਟ ਲੈਣ ਤੋਂ ਬਾਅਦ ਖੁਫੀਆ ਵਿਭਾਗ ਨੇ ਵੀ ਮਾਮਲੇ ਦੀ ਤਹਿ ਤੱਕ ਜਾਣ ਲਈ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ।