(Source: ECI/ABP News/ABP Majha)
Video : ਵਾਲ ਵਾਲ ਬਚੇ ਮੁੱਖ ਮੰਤਰੀ ਭਗਵੰਤ ਮਾਨ, ਪਲਟਣ ਲੱਗੀ ਸੀ ਕਿਸ਼ਤੀ
CM Bhagwant Mann in boat : ਜਲੰਧਰ ਦੇ ਲੋਹੀਆਂ ਅਤੇ ਨੇੜੇ ਮੰਡ ਖੇਤਰ ਵਿੱਚ ਵੱਡੀ ਤਦਾਦ ਵਿੱਚ ਖੇਤਾਂ ਅਤੇ ਘਰਾਂ ਵਿੱਚ ਪਾਣੀ ਭਰਿਆ ਹੋਇਆ ਹੈ। ਜਿਸ ਨੂੰ ਦੇਖਣ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਹਨਾਂ ਨਾਲ ਰਾਜ ਸਭਾ ਮੈਂਬਰ ਸੰਤ ਬਲਬੀਰ...
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਹਨਾਂ ਦੇ ਨਾਲ ਗਈ ਹੋਈ ਟੀਮ ਵੱਡੇ ਹਾਦਸੇ ਦਾ ਸ਼ਿਕਾਰ ਹੋਣ ਲੱਗੀ ਸੀ। ਦਰਅਸਲ ਹੜ੍ਹ ਪੀੜਤਾਂ ਅਤੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਜਾਇਜ਼ਾ ਲੈਣ ਦੇ ਲਈ ਅੱਜ ਮੁੱਖ ਮੰਤਰੀ ਭਗਵੰਤ ਮਾਨ ਸਭ ਤੋਂ ਪਹਿਲਾਂ ਫਿਰੋਜ਼ਪੁਰ ਪਹੁੰਚੇ ਅਤੇ ਫਿਰ ਜਲੰਧਰ ਦੇ ਹਲਕਿਆਂ ਵਿੱਚ ਵੀ ਗਏ ਸਨ।
ਜਲੰਧਰ ਦੇ ਲੋਹੀਆਂ ਅਤੇ ਨੇੜੇ ਮੰਡ ਖੇਤਰ ਵਿੱਚ ਵੱਡੀ ਤਦਾਦ ਵਿੱਚ ਖੇਤਾਂ ਅਤੇ ਘਰਾਂ ਵਿੱਚ ਪਾਣੀ ਭਰਿਆ ਹੋਇਆ ਹੈ। ਜਿਸ ਨੂੰ ਦੇਖਣ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਹਨਾਂ ਨਾਲ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੀ ਮੌਜੂਦ ਸਨ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਟੀਮ ਨਾਲ ਕਿਸ਼ਤ 'ਚ ਸਵਾਰ ਹੋ ਕੇ ਮੁਆਇਨਾ ਕਰਨ ਲਈ ਨਿਕਲੇ।
ਇਸ ਦੌਰਾਨ ਜਦੋਂ ਸੀਐਮ ਭਗਵੰਤ ਮਾਨ ਜਾਇਜ਼ਾ ਲੈ ਰਹੇ ਸਨ ਤਾਂ ਉਹਨਾਂ ਦੀ ਕਿਸ਼ਤੀ ਦਾ ਸੰਤੁਲਨ ਵਿਗੜ ਗਿਆ। ਕਿਸ਼ਤੀ ਪਹਿਲਾਂ ਤਾਂ ਸਹੀ ਚਲੀ ਪ੍ਰੰਤੂ ਡੂੰਘੇ ਪਾਣੀ ਵਿਚ ਜਾ ਕੇ ਇੱਕ ਵਾਰ ਬੁਰੀ ਤਰ੍ਹਾਂ ਨਾਲ ਝੰਜੋੜੀ ਗਈ ਅਤੇ ਸੀਐੱਮ ਮਾਨ ਕਿਸ਼ਤੀ ਵਿਚੋਂ ਬਾਹਰ ਡਿਗਦੇ-ਡਿਗਦੇ ਬਚੇ।
ਜਿਸ ਦੌਰਾਨ ਕਿਸ਼ਤੀ ਚਾਲਕ ਨੇ ਬਹੁਤ ਹੀ ਸੂਝ ਬੂਝ ਨਾਲ ਸੰਤੁਲਨ ਠੀਕ ਕੀਤਾ ਅਤੇ ਕਿਸ਼ਤੀ ਵਿੱਚ ਸਵਾਰ ਮੁੱਖ ਮੰਤਰੀ ਭਗਵੰਤ ਮਾਨ, ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਸਮੇਤ ਹੋਰਾਂ ਦੀ ਜਾਨ ਬਚਾਈ। ਹੜ੍ਹ ਪੀੜਤ ਖੇਤਰਾਂ ਦਾ ਗੇੜ੍ਹ ਕੱਢਣ ਤੋਂ ਬਾਅਦ ਜਦੋਂ ਕਿਸ਼ਤੀ 'ਚ ਮੌਜੂਦ ਸੇਵਾਦਾਰਾਂ ਨੂੰ ਸੰਤੁਲਨ ਵਿਗੜਨ ਦਾ ਕਾਰਨ ਪੁੱਛਿਆ ਤਾਂ ਉਹਨਾ ਨੇ ਉਨ੍ਹਾਂ ਕਿਹਾ ਕਿ ਕਿਸ਼ਤੀ ਦੇ ਟੈਕਨੀਕਲ ਫਾਲਟ ਕਾਰਨ ਅਜਿਹਾ ਹੋਇਆ ਸੀ।
ਕਿਸ਼ਤੀ ਪਲਟਣ ਲੱਗੀ ਸੀ ਦੇਖੋ ਵੀਡੀਓ -
ਭਗਵੰਤ ਮਾਨ ਦੀ ਜਲੰਧਰ ਫੇਰੀ ਦੀ ਪੂਰੀ ਵੀਡੀਓ ਦੇਖੋ -
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial