Jalandhar News : ਜਲੰਧਰ 'ਚ ਬੀਜੇਪੀ ਦੀ ਗਰਜ, 2024 'ਚ ਕੀ ਬਣੇਗੀ ਸਰਕਾਰ ?
BJP Jalandhar Lok Sabha rally : ਗਰੀਬ ਕਲਿਆਣ ਆਵਾਸ ਯੋਜਨਾ, ਟਾਇਲਟ ਸਿਸਟਮ, 11 ਕਰੋੜ 50 ਲੱਖ ਪਖਾਨਿਆਂ ਦਾ ਨਿਰਮਾਣ, ਹਰ ਘਰ ਵਿੱਚ ਸ਼ੁੱਧ ਪਾਣੀ ਦੀ ਸਪਲਾਈ ਆਦਿ ਦੇ ਤਹਿਤ ਮੋਦੀ ਜੀ ਨੇ ਕਈ ਅਜਿਹੇ ਕੰਮ ਪੂਰੇ ਕੀਤੇ ਹਨ ਜੋ ਸਾਲਾਂ ਤੋਂ ਲਟਕ
ਜਲੰਧਰ : ਮੋਦੀ ਸਰਕਾਰ ਦੇ 9 ਸਾਲਾਂ ਦੇ ਬੇਮਿਸਾਲ ਕਾਰਜਕਾਲ ਤਹਿਤ ਕੇਂਦਰ ਸਰਕਾਰ ਦੀਆਂ ਸੇਵਾਵਾਂ ਅਤੇ ਗਰੀਬਾਂ ਦੀ ਭਲਾਈ ਦੇ ਕੰਮਾਂ ਤੋਂ ਸੂਬੇ ਦੇ ਲੋਕਾਂ ਨੂੰ ਜਾਣੂ ਕਰਵਾਉਣ ਦੇ ਮੰਤਵ ਨਾਲ ਭਾਜਪਾ ਜਲੰਧਰ ਵਿੱਚ ਇੱਕ ਵਿਸ਼ਾਲ ਜਨ ਸਭਾ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਕੇਂਦਰੀ ਕਾਨੂੰਨ ਤੇ ਨਿਆਂ ਮੰਤਰੀ ਅਰਜੁਨ ਰਾਮ ਮੇਘਵਾਲ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ।
ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਇਸ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦੇ ਯਤਨਾਂ ਸਦਕਾ ਜਲੰਧਰ ਨੂੰ ਅਤਿ-ਆਧੁਨਿਕ ਹਸਪਤਾਲ, ਵਿਸ਼ਵ ਪੱਧਰੀ ਹਾਈਵੇਅ, ਆਧੁਨਿਕ ਰੇਲਵੇ ਸਟੇਸ਼ਨ, ਸਮਾਰਟ ਸਿਟੀ ਦੀ ਸਹੂਲਤ ਮਿਲੀ ਹੈ। ਕੇਂਦਰ ਸਰਕਾਰ ਅਤੇ ਸੇਵਾ, ਸੁਸ਼ਾਸਨ ਅਤੇ ਗਰੀਬਾਂ ਦੀ ਭਲਾਈ ਨੂੰ ਸਮਰਪਿਤ ਮੋਦੀ ਜੀ ਦੀਆਂ ਨੀਤੀਆਂ ਕਾਰਨ ਆਰਥਿਕ ਤੌਰ 'ਤੇ ਮਜ਼ਬੂਤ ਹੋ ਕੇ ਅਤੇ ਫੌਜੀ ਸੁਰੱਖਿਆ ਦਾ ਆਧੁਨਿਕੀਕਰਨ ਕਰਕੇ ਭਾਰਤ ਨੇ ਵਿਸ਼ਵ ਪੱਧਰ 'ਤੇ ਆਪਣੀ ਸਾਖ ਬਣਾਈ ਹੈ।
ਗਰੀਬ ਕਲਿਆਣ ਆਵਾਸ ਯੋਜਨਾ, ਟਾਇਲਟ ਸਿਸਟਮ, 11 ਕਰੋੜ 50 ਲੱਖ ਪਖਾਨਿਆਂ ਦਾ ਨਿਰਮਾਣ, ਹਰ ਘਰ ਵਿੱਚ ਸ਼ੁੱਧ ਪਾਣੀ ਦੀ ਸਪਲਾਈ ਆਦਿ ਦੇ ਤਹਿਤ ਮੋਦੀ ਜੀ ਨੇ ਕਈ ਅਜਿਹੇ ਕੰਮ ਪੂਰੇ ਕੀਤੇ ਹਨ ਜੋ ਸਾਲਾਂ ਤੋਂ ਲਟਕ ਰਹੇ ਸਨ, ਜਿਸ ਵਿੱਚ ਪੈਸੇ ਸਿੱਧੇ ਲਾਭਪਾਤਰੀਆਂ ਦੇ ਖਾਤੇ ਵਿੱਚ ਪਹੁੰਚਦੇ ਹਨ। ਅੱਜ ਇਸ ਵਿਸ਼ਾਲ ਜਨ ਸਭਾ ਨੇ ਸਾਬਤ ਕਰ ਦਿੱਤਾ ਹੈ ਕਿ ਜਲੰਧਰ ਨਗਰ ਨਿਗਮ ਅਤੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੀ ਜਿੱਤ ਯਕੀਨੀ ਹੈ।
ਅਰਜੁਨ ਰਾਮ ਮੇਘਵਾਲ ਨੇ ਕਿਹਾ ਕਿ ਪੰਜਾਬ ਦੇ ਪਿੰਡਾਂ ਵਿੱਚ ਭਾਜਪਾ ਨੂੰ ਮਿਲ ਰਿਹਾ ਭਾਰੀ ਜਨ ਸਮਰਥਨ ਦੇਖ ਕੇ ਸਪੱਸ਼ਟ ਹੈ ਕਿ ਭਾਜਪਾ ਪੰਜਾਬੀਆਂ ਦੀ ਪਹਿਲੀ ਪਸੰਦੀਦਾ ਪਾਰਟੀ ਬਣ ਚੁੱਕੀ ਹੈ। ਮੇਘਵਾਲ ਨੇ ਕਿਹਾ ਕਿ ਕਿ ਮੋਦੀ ਸਰਕਾਰ ਦੇ 9 ਸਾਲ ਸੇਵਾ, ਗ਼ਰੀਬ ਕਲਿਆਣ ਤੇ ਸੁਸ਼ਾਸਨ ਲਈ ਸਮ੍ਰਪਿਤ ਰਹੇ ਹਨ। ਕੇਂਦਰ ਦੀ ਬੀਜੇਪੀ ਸਰਕਾਰ ਵਲੋਂ ਬਣਾਈਆਂ ਅਤੇ ਜਮੀਨੀ ਪਧਰ ‘ਤੇ ਉਤਾਰੀਆਂ ਗਾਈਆਂ ਸਾਰੀਆਂ ਸਕੀਮਾਂ ਗਰੀਬਾਂ ਦਾ ਖਿਆਲ ਰੱਖ ਕਿ ਬਣਾਈਆਂ ਗਈਆਂ ਹਨ।
ਬੀਜੇਪੀ ਦੀ ਕੇਂਦਰ ਸਰਕਾਰ ਨੇ ਕਰੋਨਾ ਦੀ ਮਹਾਂਮਾਰੀ ਦੌਰਾਨ ਦੇਸ਼ ਦੇ 140 ਕਰੋੜ ਲੋਕਾਂ ਨੂੰ ਵੈਕਸੀਨ ਲਗਾ ਕਿ ਬਚਾਇਆ ‘ਤੇ 83 ਕਰੋੜ ਲੋਕਾਂ ਨੂੰ ਮੁਫ਼ਤ ਭੋਜਨ ਮੁਹਇਆ ਕਰਵਾਇਆ। ਮੇਘਵਾਲ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੇ ਕਿਹਾ ਹੈ ਕਿ ਪੰਜਾਬ ਦੇ ਸਾਰੇ ਖੇਤਰਾਂ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਜਲਦੀ ਹੱਲ ਕੀਤਾ ਜਾਵੇਗਾ।
ਮੇਘਵਾਲ ਨੇ ਕਿਹਾ ਕਿ ਲੋਕਾਂ ਨੇ ਬੀਜੇਪੀ ਵਿੱਚ ਜੋ ਵਿਸਵਾਸ਼ ਪ੍ਰਗਟ ਕੀਤਾ, ਸਾਡੀ ਕੇਂਦਰ ਸਰਕਾਰ ਨੇ ਪੰਜਾਬ ਦੇ ਕਿਸਾਨ, ਮਜਦੂਰਾਂ, ਵਿਆਪਾਰੀਆਂ ਸਮੇਤ ਸਾਰੇ ਵਰਗਾਂ ਲਈ ਬਿਨ੍ਹਾਂ ਕਿਸੇ ਭੇਦਭਾਵ ਦੇ ਲਾਭਕਾਰੀ ਨੀਤੀਆਂ ਬਣਾਈਆਂ ਅਤੇ ਸਫਲਤਾ ਪੂਰਵਕ ਲਾਗੂ ਵੀ ਕੀਤੀਆਂI ਉਹਨਾਂ ਕਿਹਾ ਕਿ ਕਿਸੇ ਨੂੰ ਵਿਸ਼ਵਾਸ ਨਹੀਂ ਸੀ ਕਿ ਧਾਰਾ 370 ਹੱਟ ਜਾਵੇਗੀ, ਪਰ ਬੀਜੇਪੀ ਧਾਰਾ 370 ਹਟਾ ਕੇ ਆਪਣਾ ਵਾਅਦਾ ਪੂਰਾ ਕੀਤਾ।