ਜਲੰਧਰ 'ਚ ਡਿਪਟੀ ਮੇਅਰ ਨੇ ਚੋਰੀ ਦੇ ਸ਼ੱਕ 'ਚ ਵਿਅਕਤੀ ਦੇ ਜੜਿਆ ਥੱਪੜ, ਵਿਅਕਤੀ ਦਾ ਦਾਅਵਾ, ਮੈਂ ਆਪ ਦਾ ਸਮਰਥਕ, ਵੀਡੀਓ ਵਾਇਰਲ
ਡਿਪਟੀ ਮੇਅਰ ਮਲਕੀਤ ਸਿੰਘ ਨੇ ਕਿਹਾ - ਅਸੀਂ ਉਕਤ ਵਿਅਕਤੀ ਨੂੰ ਪਹਿਲਾਂ ਵੀ ਫੋਨ ਚੋਰੀ ਕਰਦੇ ਦੇਖਿਆ ਹੈ। ਅੱਜ ਫਿਰ ਦੋਸ਼ੀ ਫ਼ੋਨ ਚੋਰੀ ਕਰ ਰਿਹਾ ਸੀ, ਫਿਰ ਸਾਡੇ ਸਮਰਥਕਾਂ ਨੇ ਉਸਨੂੰ ਫੜ ਲਿਆ। ਮੁਲਜ਼ਮ ਨੇ ਨਾ ਸਿਰਫ਼ ਫ਼ੋਨ ਚੋਰੀ ਕੀਤਾ ਸਗੋਂ ਸਾਡੇ ਇੱਕ ਕੌਂਸਲਰ ਤੋਂ ਪੈਸੇ ਚੋਰੀ ਕਰਨ ਦੀ ਕੋਸ਼ਿਸ਼ ਵੀ ਕੀਤੀ।

Punjab News: ਅੱਜ ਜਲੰਧਰ ਇੰਪਰੂਵਮੈਂਟ ਟਰੱਸਟ ਦੀ ਨਵ-ਨਿਯੁਕਤ ਚੇਅਰਪਰਸਨ ਰਾਜਵਿੰਦਰ ਕੌਰ ਦੇ ਜੁਆਇਨਿੰਗ ਦੌਰਾਨ ਡਿਪਟੀ ਮੇਅਰ ਮਲਕੀਤ ਸਿੰਘ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਇੱਕ ਅੱਧਖੜ ਉਮਰ ਦੇ ਵਿਅਕਤੀ ਨੂੰ ਫੜ ਲਿਆ ਤੇ ਥੱਪੜ ਮਾਰ ਦਿੱਤਾ। ਡਿਪਟੀ ਮੇਅਰ ਮਲਕੀਤ ਸਿੰਘ ਨੇ ਚੋਰੀ ਦੇ ਦੋਸ਼ ਵਿੱਚ ਉਕਤ ਵਿਅਕਤੀ ਨੂੰ ਭੀੜ ਦੇ ਸਾਹਮਣੇ ਥੱਪੜ ਮਾਰ ਦਿੱਤਾ।
ਸਮਰਥਕਾਂ ਦਾ ਦੋਸ਼ ਹੈ ਕਿ ਉਕਤ ਵਿਅਕਤੀ ਨੇ ਪਹਿਲਾਂ ਵੀ ਉਨ੍ਹਾਂ ਦੀਆਂ ਜੇਬਾਂ ਵਿੱਚੋਂ ਉਨ੍ਹਾਂ ਦਾ ਫ਼ੋਨ ਤੇ ਹੋਰ ਚੀਜ਼ਾਂ ਚੋਰੀ ਕੀਤੀਆਂ ਸਨ ਪਰ ਅੱਜ ਉਸਨੂੰ ਰੰਗੇ ਹੱਥੀਂ ਫੜ ਲਿਆ ਗਿਆ। ਹਾਲਾਂਕਿ, ਉਕਤ ਵਿਅਕਤੀ ਨੇ ਆਪਣੇ ਖਿਲਾਫ ਲੱਗੇ ਦੋਸ਼ਾਂ ਤੋਂ ਇਨਕਾਰ ਕੀਤਾਤੇ ਕਿਹਾ ਕਿ ਉਹ 'ਆਪ' ਦਾ ਸਮਰਥਕ ਹੈ। ਉਹ ਮੰਤਰੀ ਦੇ ਨਾਲ ਇੱਥੇ ਆਇਆ ਹੈ। ਇਸ ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਡਿਪਟੀ ਮੇਅਰ ਖੁਦ ਉਕਤ ਵਿਅਕਤੀ ਨੂੰ ਥੱਪੜ ਮਾਰਦੇ ਦਿਖਾਈ ਦੇ ਰਹੇ ਹਨ।
Jalandhar, Punjab: Ruckus erupted during the coronation ceremony of AAP leader Rajwinder Thiara as the Chairperson of the Improvement Trust pic.twitter.com/JeH6vQl0jq
— IANS (@ians_india) March 19, 2025
ਡਿਪਟੀ ਮੇਅਰ ਮਲਕੀਤ ਸਿੰਘ ਨੇ ਕਿਹਾ - ਅਸੀਂ ਉਕਤ ਵਿਅਕਤੀ ਨੂੰ ਪਹਿਲਾਂ ਵੀ ਫੋਨ ਚੋਰੀ ਕਰਦੇ ਦੇਖਿਆ ਹੈ। ਅੱਜ ਫਿਰ ਦੋਸ਼ੀ ਫ਼ੋਨ ਚੋਰੀ ਕਰ ਰਿਹਾ ਸੀ, ਫਿਰ ਸਾਡੇ ਸਮਰਥਕਾਂ ਨੇ ਉਸਨੂੰ ਫੜ ਲਿਆ। ਮੁਲਜ਼ਮ ਨੇ ਨਾ ਸਿਰਫ਼ ਫ਼ੋਨ ਚੋਰੀ ਕੀਤਾ ਸਗੋਂ ਸਾਡੇ ਇੱਕ ਕੌਂਸਲਰ ਤੋਂ ਪੈਸੇ ਚੋਰੀ ਕਰਨ ਦੀ ਕੋਸ਼ਿਸ਼ ਵੀ ਕੀਤੀ।
ਡਿਪਟੀ ਮੇਅਰ ਮਲਕੀਤ ਸਿੰਘ ਨੇ ਅੱਗੇ ਕਿਹਾ ਕਿ ਦੋਸ਼ੀ ਵੱਲੋਂ ਇੱਕ ਸਾਲ ਪਹਿਲਾਂ ਅਜਿਹਾ ਹੀ ਅਪਰਾਧ ਕਰਨ ਦਾ ਵੀਡੀਓ ਵੀ ਹੈ, ਜਿਸ ਨੂੰ ਅਸੀਂ ਸੰਭਾਲ ਕੇ ਰੱਖਿਆ ਸੀ। ਅੱਜ ਫਿਰ ਦੋਸ਼ੀ ਚੋਰੀ ਕਰਨ ਆਇਆ। ਉਸਨੂੰ ਸਾਡੇ ਸਮਰਥਕਾਂ ਨੇ ਪਹਿਲਾਂ ਹੀ ਫੜ ਲਿਆ ਸੀ। ਨਾਲ ਹੀ, ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਉਕਤ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ।
ਜ਼ਿਕਰ ਕਰ ਦਈਏ ਕਿ ਜਲੰਧਰ ਸੁਧਾਰ ਟਰੱਸਟ ਦੇ ਨਵੇਂ ਚੇਅਰਮੈਨ ਦੇ ਸ਼ਾਮਲ ਹੋਣ ਲਈ ਪੰਜਾਬ ਆਮ ਆਦਮੀ ਪਾਰਟੀ ਦੇ ਮੁਖੀ ਤੇ ਮੰਤਰੀ ਅਮਨ ਅਰੋੜਾ(Aman Arora) ਕੈਬਨਿਟ ਮੰਤਰੀ ਰਵਜੋਤ ਸਿੰਘ, ਸਾਬਕਾ ਮੰਤਰੀ ਤੇ ਵਿਧਾਇਕ ਬਲਕਾਰ ਸਿੰਘ ਤੇ ਜਲੰਧਰ ਕੇਂਦਰੀ ਤੋਂ ਵਿਧਾਇਕ ਰਮਨ ਅਰੋੜਾ ਜਲੰਧਰ ਸੁਧਾਰ ਟਰੱਸਟ ਦੇ ਦਫ਼ਤਰ ਪਹੁੰਚੇ। ਉਨ੍ਹਾਂ ਨੇ ਰਾਜਵਿੰਦਰ ਕੌਰ ਨੂੰ ਮਠਿਆਈਆਂ ਖੁਆਈਆਂ ਤੇ ਉਸਦੀ ਨਿਯੁਕਤੀ 'ਤੇ ਵਧਾਈ ਦਿੱਤੀ।






















