Jalandhar 'ਚ ਮੁਕੰਮਲ ਹੋਇਆ ਧੁੱਸੀ ਬੰਨ੍ਹ ਦਾ ਕੰਮ, ਸੰਤ ਸੀਚੇਵਾਲ ਨੇ ਸੰਗਤ ਨਾਲ 18 ਦਿਨਾਂ 'ਚ 950 ਫੁੱਟ ਦੀ ਦਰਾਰ ਨੂੰ ਭਰਿਆ
ਕਰੀਬ 950 ਫੁੱਟ ਦੇ ਪਾੜ ਨੂੰ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਤੇ ਪੰਜਾਬ ਭਰ ਤੋਂ ਆਈਆਂ ਸੰਗਤਾਂ ਨੇ 18 ਦਿਨਾਂ ਵਿੱਚ ਇਸ ਨੂੰ ਭਰ ਦਿੱਤਾ ਹੈ। ਬੰਨ੍ਹ ਦੀ ਮਜ਼ਬੂਤੀ ਲਈ ਮਿੱਟੀ ਦੀਆਂ ਬੋਰੀਆਂ ਨੂੰ ਲੋਹੇ ਦੀਆਂ ਤਾਰਾਂ ਦੇ ਜਾਲ ਵਿੱਚ...
Jalandhar News : ਜਲੰਧਰ ਵਿੱਚ ਸਤਲੁਜ ਦਰਿਆ ਵਿੱਚ ਤੇਜ਼ ਵਹਾਅ ਕਾਰਨ ਜੋ ਧੁੱਸੀ ਬੰਨ੍ਹ ਟੁੱਟ ਗਿਆ ਸੀ ਉਸ ਦਾ ਕੰਮ ਪੂਰਾ ਹੋ ਗਿਆ ਹੈ। ਕਰੀਬ 950 ਫੁੱਟ ਦੇ ਪਾੜ ਨੂੰ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਤੇ ਪੰਜਾਬ ਭਰ ਤੋਂ ਆਈਆਂ ਸੰਗਤਾਂ ਨੇ 18 ਦਿਨਾਂ ਵਿੱਚ ਇਸ ਨੂੰ ਭਰ ਦਿੱਤਾ ਹੈ। ਬੰਨ੍ਹ ਦੀ ਮਜ਼ਬੂਤੀ ਲਈ ਮਿੱਟੀ ਦੀਆਂ ਬੋਰੀਆਂ ਨੂੰ ਲੋਹੇ ਦੀਆਂ ਤਾਰਾਂ ਦੇ ਜਾਲ ਵਿੱਚ ਬੰਨ੍ਹ ਦਿੱਤਾ ਗਿਆ ਹੈ।
ਕਈ ਪਿੰਡ ਡੁੱਬ ਗਏ ਸੀ ਪਾਣੀ ਵਿੱਚ
ਸਤਲੁਜ ਵਿੱਚ ਭਾਰੀ ਮੀਂਹ ਕਾਰਨ ਪਾਣੀ ਦਾ ਪੱਧਰ ਵਧਣ ਕਾਰਨ 10 ਅਤੇ 11 ਜੁਲਾਈ ਦੀ ਰਾਤ ਨੂੰ ਲੋਹੀਆਂ ਵਿੱਚ ਹੀ ਛੰਨਾ ਮੰਡਾਲਾ ਅਤੇ ਗੱਟਾ ਮੁੰਡੀ ਕਾਸੋ ਨੇੜੇ ਦੋ ਥਾਵਾਂ ’ਤੇ ਧੁੱਸੀ ਬੰਨ੍ਹ ਟੁੱਟ ਗਿਆ ਸੀ। ਇਸ ਕਾਰਨ ਗਿੱਦੜਪਿੰਡੀ, ਢੱਕਾ ਬਸਤੀ ਸਮੇਤ ਕਈ ਪਿੰਡ ਪਾਣੀ ਵਿੱਚ ਡੁੱਬ ਗਏ। ਚੰਨਾ ਮੰਡਾਲਾ ਵਿਖੇ ਧੁੱਸੀ ਬੰਨ੍ਹ ਕਰੀਬ 350 ਫੁੱਟ ਅਤੇ ਗੱਟਾ ਮੁੰਡੀ ਕਾਸੋ ਨੇੜੇ ਬੰਨ੍ਹ 950 ਫੁੱਟ ਦੇ ਕਰੀਬ ਟੁੱਟ ਗਿਆ ਸੀ।
ਸ਼ਿਕਾਇਤ ਕਰਨ ਵਾਲੇ ਵਿਭਾਗ ਨੇ ਦਿੱਤਾ ਸਾਢੇ ਤਿੰਨ ਮਹੀਨੇ ਦਾ ਐਸਟੀਮੈਟ ਟਾਈਮ
ਛੰਨਾ ਮੰਡਾਲਾ ਵਿੱਚ ਟੁੱਟੇ ਧੁੱਸੀ ਬੰਨ੍ਹ ਨੂੰ ਬੰਨ੍ਹਣ ਤੋਂ ਬਾਅਦ ਜਦੋਂ ਸੰਤ ਬਲਬੀਰ ਸਿੰਘ ਸੀਚੇਵਾਲ ਤੇ ਸੰਗਤਾਂ ਨੇ ਗੱਟਾ ਮੁੰਡੀ ਕਾਸੋ ਵਿੱਚ ਬੰਨ੍ਹ ਦੀ ਉਸਾਰੀ ਸ਼ੁਰੂ ਕਰਵਾਈ ਤਾਂ ਡਰੇਨੇਜ ਵਿਭਾਗ ਨੇ ਇਸ ’ਤੇ ਡੂੰਘਾ ਇਤਰਾਜ਼ ਪ੍ਰਗਟਾਇਆ ਸੀ। ਉਹਨਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਸੰਤ ਬਲਬੀਰ ਸਿੰਘ ਸੀਚੇਵਾਲ ਉਹਨਾਂ ਨੂੰ ਕੰਮ ਨਹੀਂ ਕਰਨ ਦੇ ਰਹੇ। ਪਰ ਉਕਤ ਵਿਭਾਗ ਨੇ ਇਸ 950 ਫੁੱਟ ਦੇ ਪਾੜੇ ਨੂੰ ਭਰਨ ਲਈ ਸਾਢੇ 3 ਮਹੀਨੇ ਦਾ ਐਸਟੀਮੇਟ ਟਾਈਮ ਦਿੱਤਾ ਸੀ। ਜਿਸ ਨੂੰ ਸੰਤ ਸੀਚੇਵਾਲ ਨੇ 18 ਦਿਨਾਂ ਵਿੱਚ ਪੂਰਾ ਕਰ ਦਿੱਤਾ।
ਰਾਤ ਨੂੰ ਬੰਨ੍ਹ 'ਤੇ ਹੋਇਆ ਸ਼ੁਕਰਾਨਾ
ਵੈਸੇ ਤਾਂ ਰੋਜ਼ਾਨਾ ਵਿੱਚ ਹੀ ਸ਼ਬਦ ਕੀਰਤਨ ਦੌਰਾਨ ਟੁੱਟੇ ਧੁੱਸੀ ਬੰਨ੍ਹ ਦੀ ਉਸਾਰੀ ਦਾ ਕੰਮ ਚੱਲ ਰਿਹਾ ਸੀ। ਪਰ ਦੇਰ ਰਾਤ ਬੰਨ੍ਹ ਦਾ ਕੰਮ ਮੁਕੰਮਲ ਹੋਣ ਉਪਰੰਤ ਸੰਤ ਸੀਚੇਵਾਲ ਦੀ ਅਗਵਾਈ ਹੇਠ ਬੰਨ੍ਹ ਉੱਤੇ ਹੀ ਵਾਹਿਗੁਰੂ ਜੀ ਦਾ ਸ਼ੁਕਰਾਨਾ ਕੀਤਾ ਗਿਆ। ਸੰਤ ਸੀਚੇਵਾਲ ਨੇ ਬੰਨ੍ਹ 'ਤੇ ਹੀ ਸਤਿਸੰਗ ਕੀਤਾ ਅਤੇ ਬੰਨ੍ਹ ਦੇ ਮੁਕੰਮਲ ਹੋਣ 'ਤੇ ਸੰਗਤਾਂ ਦੇ ਨਾਲ-ਨਾਲ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।