ਪੜਚੋਲ ਕਰੋ

Farmers Protest: ਕਿਸਾਨ ਜਥੇਬੰਦੀਆਂ ਮੁੜ ਇਕਜੁੱਟ, ਰਾਜੇਵਾਲ ਧੜੇ ਦੀਆਂ ਪੰਜੇ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚੇ 'ਚ ਸ਼ਾਮਲ

Jalandhar News: ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਮੁੜ ਇਕਜੁੱਟ ਹੋਣ ਲੱਗੀਆਂ ਹਨ। ਕੇਂਦਰ ਤੇ ਪੰਜਾਬ ਸਰਕਾਰ ਖਿਲਾਫ ਮੋਰਚਾ ਖੋਲ੍ਹਣ ਲਈ ਕਿਸਾਨ ਜਥੇਬੰਦੀਆਂ ਪੁਰਾਣੇ ਤਕਰਾਰ ਭੁਲਾ ਕੇ ਇੱਕ ਮੰਚ ਉੱਪਰ ਆਉਣ ਲਈ ਤਿਆਰ ਹਨ।

Jalandhar News: ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਮੁੜ ਇਕਜੁੱਟ ਹੋਣ ਲੱਗੀਆਂ ਹਨ। ਕੇਂਦਰ ਤੇ ਪੰਜਾਬ ਸਰਕਾਰ ਖਿਲਾਫ ਮੋਰਚਾ ਖੋਲ੍ਹਣ ਲਈ ਕਿਸਾਨ ਜਥੇਬੰਦੀਆਂ ਪੁਰਾਣੇ ਤਕਰਾਰ ਭੁਲਾ ਕੇ ਇੱਕ ਮੰਚ ਉੱਪਰ ਆਉਣ ਲਈ ਤਿਆਰ ਹਨ। ਇਸੇ ਤਹਿਤ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਦੌਰਾਨ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵਿਚਾਲੇ ਏਕਤਾ ਦਾ ਅਮਲ ਸਿਰੇ ਚੜ੍ਹ ਗਿਆ ਹੈ।

ਹਾਸਲ ਜਾਣਕਾਰੀ ਮੁਤਾਬਕ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੀ ਬਲਬੀਰ ਸਿੰਘ ਰਾਜੇਵਾਲ ਗਰੁੱਪ ਨਾਲ ਸਬੰਧਤ ਪੰਜ ਜਥੇਬੰਦੀਆਂ ਨਾਲ ਸਾਂਝੀ ਮੀਟਿੰਗ ਵਿੱਚ ਇਹ ਪੰਜ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚੇ ਵਿੱਚ ਮੁੜ ਸ਼ਾਮਲ ਹੋ ਗਈਆਂ ਹਨ। ਮੀਟਿੰਗ ਦੀ ਪ੍ਰਧਾਨਗੀ ਬੂਟਾ ਸਿੰਘ ਬੁਰਜਗਿੱਲ, ਡਾ. ਸਤਨਾਮ ਸਿੰਘ ਅਜਨਾਲਾ ਤੇ ਹਰਜਿੰਦਰ ਸਿੰਘ ਟਾਂਡਾ ਨੇ ਕੀਤੀ। ਇਸ ਦੌਰਾਨ ਮੀਟਿੰਗ ਵਿੱਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਭਾਰਤੀ ਕਿਸਾਨ ਯੂਨੀਅਨ ਮਾਨਸਾ, ਕਿਸਾਨ ਸੰਘਰਸ਼ ਕਮੇਟੀ (ਕੰਵਲਪ੍ਰੀਤ ਸਿੰਘ ਪੰਨੂ), ਆਜ਼ਾਦ ਕਿਸਾਨ ਸੰਘਰਸ਼ ਕਮੇਟੀ (ਹਰਜਿੰਦਰ ਟਾਂਡਾ), ਆਲ ਇੰਡੀਆ ਕਿਸਾਨ ਫੈਡਰੇਸ਼ਨ (ਪ੍ਰੇਮ ਸਿੰਘ ਭੰਗੂ) ਦੇ ਆਗੂਆਂ ਨੇ ਅੱਗੇ ਤੋਂ ਚੋਣਾਂ ਨਾ ਲੜਨ ’ਤੇ ਸਹਿਮਤੀ ਜਤਾਈ ਹੈ।

ਦੱਸ ਦਈਏ ਕਿ ਵਿਧਾਨ ਸਭਾ ਚੋਣਾਂ ਮਗਰੋਂ ਸੰਯੁਕਤ ਕਿਸਾਨ ਮੋਰਚਾ ਵਿੱਚ ਆਈ ਤਰੇੜ ਪਿੱਛੋਂ ਮੋਰਚੇ ਨੇ ਜਥੇਬੰਦੀਆਂ ਨੂੰ ਸੰਚਾਲਿਤ ਕਰਨ ਲਈ ਨੌ-ਨੁਕਾਤੀ ਦਿਸ਼ਾ ਨਿਰਦੇਸ਼ ਬਣਾਏ ਸਨ ਤੇ ਸੋਮਵਾਰ ਦੀ ਮੀਟਿੰਗ ਵਿੱਚ ਪੰਜ ਕਿਸਾਨ ਜਥੇਬੰਦੀਆਂ ਨੇ ਅੱਗੇ ਤੋਂ ਇਨ੍ਹਾਂ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਉਣ ਦਾ ਭਰੋਸਾ ਦਿੱਤਾ। ਇਸ ਦੌਰਾਨ ਪੰਜ ਕਿਸਾਨ ਜਥੇਬੰਦੀਆਂ ਵੱਲੋਂ 18 ਜਨਵਰੀ ਨੂੰ ਚੰਡੀਗੜ੍ਹ ਵਿੱਚ ਪਾਣੀ ਦੇ ਮੁੱਦੇ ’ਤੇ ਲੱਗਣ ਵਾਲੇ ਮੋਰਚੇ ਨੂੰ ਕਿਸਾਨ ਜਥੇਬੰਦੀਆਂ ਦੀ ਅਪੀਲ ’ਤੇ ਮੁਲਤਵੀ ਕਰ ਦਿੱਤਾ ਗਿਆ।

ਕਿਸਾਨਾਂ ਦੀਆਂ ਮੰਗਾਂ ਸਮੇਤ ਪਾਣੀ ਨਾਲ ਸਬੰਧਤ ਮੰਗਾਂ ਨੂੰ ਲੈ ਕੇ ਸੰਘਰਸ਼ ਦੀ ਅਗਲੀ ਰਣਨੀਤੀ ਬਣਾਉਣ ਲਈ 28 ਜਨਵਰੀ ਨੂੰ ਚੰਡੀਗੜ੍ਹ ਵਿੱਚ ਮੁੜ ਮੀਟਿੰਗ ਸੱਦੀ ਗਈ ਹੈ। ਮੀਟਿੰਗ ਦੌਰਾਨ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਲਕੇ 16 ਜਨਵਰੀ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿੱਚ ਹੋ ਰਹੀ ਕੌਮੀ ਕਨਵੈਨਸ਼ਨ ਨੂੰ ਸਫਲ ਬਣਾਉਣ ਦਾ ਸੱਦਾ ਦਿੰਦਿਆਂ ਕਿਸਾਨਾਂ ਨੂੰ 26 ਜਨਵਰੀ ਦੀ ਟਰੈਕਟਰ ਪਰੇਡ ਲਈ ਤਿਆਰੀਆਂ ਵਿੱਢਣ ਦੀ ਅਪੀਲ ਕੀਤੀ ਗਈ।

ਇਹ ਵੀ ਪੜ੍ਹੋ: WhatsApp: ਵਟਸਐਪ 'ਚ ਆਇਆ ਨਵਾਂ ਫੀਚਰ, ਹੁਣ ਕਿਸੇ ਵੀ ਫੋਟੋ ਨੂੰ ਬਣਾਓ ਸਟਿੱਕਰ, ਜਾਣੋ ਕਿਵੇਂ

ਮੀਟਿੰਗ ਵਿੱਚ ਬਲਬੀਰ ਸਿੰਘ ਰਾਜੇਵਾਲ, ਹਰਮੀਤ ਸਿੰਘ ਕਾਦੀਆਂ, ਰੁਲਦੂ ਸਿੰਘ ਮਾਨਸਾ, ਸਤਨਾਮ ਸਿੰਘ ਸਾਹਨੀ, ਪਰਮਿੰਦਰ ਸਿੰਘ ਪਾਲ ਮਾਜਰਾ, ਅਵਤਾਰ ਸਿੰਘ ਮੇਹਲੋ, ਰਾਮਿੰਦਰ ਸਿੰਘ ਪਟਿਆਲਾ, ਮਨਜੀਤ ਸਿੰਘ ਧਨੇਰ, ਬਲਦੇਵ ਸਿੰਘ ਨਿਹਾਲਗੜ੍ਹ, ਸਤਨਾਮ ਸਿੰਘ ਬਹਿਰੂ, ਪ੍ਰੇਮ ਸਿੰਘ ਭੰਗੂ, ਕੰਵਲਪ੍ਰੀਤ ਸਿੰਘ ਪੰਨੂ ਤੇ ਹੋਰ ਹਾਜ਼ਰ ਸਨ।

ਇਹ ਵੀ ਪੜ੍ਹੋ: Patiala News: ਡਰੱਗਜ਼ ਮਾਮਲੇ 'ਚ ਮਜੀਠੀਆ ਦੀ ਪੇਸ਼ੀ, ਹੁਣ ਡੀਆਈਜੀ ਭੁੱਲਰ ਨਾਲ ਸਾਹਮਣਾ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Farmers Protest: ਕਿਸਾਨਾਂ ਦੇ ਦਿੱਲੀ ਕੂਚ ਤੋਂ ਪਹਿਲਾਂ ਹਰਿਆਣਾ ਸਰਕਾਰ ਦਾ ਐਕਸ਼ਨ! ਸੂਬੇ 'ਚ ਦਾਖਲ ਹੋਣ ਲਈ ਲਾ ਦਿੱਤੀਆਂ ਸ਼ਰਤਾਂ
ਕਿਸਾਨਾਂ ਦੇ ਦਿੱਲੀ ਕੂਚ ਤੋਂ ਪਹਿਲਾਂ ਹਰਿਆਣਾ ਸਰਕਾਰ ਦਾ ਐਕਸ਼ਨ! ਸੂਬੇ 'ਚ ਦਾਖਲ ਹੋਣ ਲਈ ਲਾ ਦਿੱਤੀਆਂ ਸ਼ਰਤਾਂ
Punjab News: ਬਾਦਲ ਤੋਂ 'ਫਖਰ-ਏ-ਕੌਮ'  ਖਿਤਾਬ ਵਾਪਸ ਲਿਆ, ਸੁਖਬੀਰ ਨੂੰ ਟਾਇਲਟ ਸਾਫ ਕਰਨ ਦੀ ਸਜ਼ਾ
Punjab News: ਬਾਦਲ ਤੋਂ 'ਫਖਰ-ਏ-ਕੌਮ'  ਖਿਤਾਬ ਵਾਪਸ ਲਿਆ, ਸੁਖਬੀਰ ਨੂੰ ਟਾਇਲਟ ਸਾਫ ਕਰਨ ਦੀ ਸਜ਼ਾ
Punjab News: ਪੰਜਾਬ ਦੀ ਯੂਨੀਵਰਸਿਟੀ 'ਚ ਹੋਇਆ ਜ਼ਬਰਦਸਤ ਹੰਗਾਮਾ! ਜਾਣੋ ਕਿਸ ਗੱਲ ਨੂੰ ਲੈ ਹੱਥੋਪਾਈ ਹੋਏ ਵਿਦਿਆਰਥੀ ?
ਪੰਜਾਬ ਦੀ ਯੂਨੀਵਰਸਿਟੀ 'ਚ ਹੋਇਆ ਜ਼ਬਰਦਸਤ ਹੰਗਾਮਾ! ਜਾਣੋ ਕਿਸ ਗੱਲ ਨੂੰ ਲੈ ਹੱਥੋਪਾਈ ਹੋਏ ਵਿਦਿਆਰਥੀ ?
Punjab Holidays: ਪੰਜਾਬ 'ਚ ਇੰਨੇ ਦਿਨ ਸਕੂਲ ਤੇ ਸਰਕਾਰੀ ਅਦਾਰੇ ਰਹਿਣਗੇ ਬੰਦ, ਵੇਖੋ ਦਸੰਬਰ ਮਹੀਨੇ ਛੁੱਟੀਆਂ ਦੀ ਲਿਸਟ
ਪੰਜਾਬ 'ਚ ਇੰਨੇ ਦਿਨ ਸਕੂਲ ਤੇ ਸਰਕਾਰੀ ਅਦਾਰੇ ਰਹਿਣਗੇ ਬੰਦ, ਵੇਖੋ ਦਸੰਬਰ ਮਹੀਨੇ ਛੁੱਟੀਆਂ ਦੀ ਲਿਸਟ
Advertisement
ABP Premium

ਵੀਡੀਓਜ਼

Sukhbir Badal Song | ਮੈਨੂੰ ਸੁਖਬੀਰ ਨੇ ਕੱਖ ਨੀ ਦਿੱਤਾ! ਗਾਇਕ ਨੇ ਖਾਧੀ 'ਗੀਤਾ' ਦੀ ਸਹੁੰ | Rocky MittalFarmer Protest | ਸਿਰ 'ਤੇ ਕਫ਼ਨ ਬਣਕੇ ਕਰਾਂਗੇ ਦਿੱਲੀ ਵੱਲ ਕੂਚ!ਕਿਸਾਨ ਆਗੂ ਨੇ ਕੇਂਦਰ ਨੂੰ ਵੰਗਾਰਿਆBJP ਨੂੰ Aman Arora ਦਾ ਵੱਡਾ ਚੈਂਲੇਂਜ! ਡਰਾਮੇਬਾਜ਼ੀ ਛੱਡ ਕੇ ਕਰੋ.... |Ravneet Bittu |AAP Punjabਕੇਂਦਰ ਵੱਲ ਕੂਚ, ਕਿਸਾਨ ਆਗੂ ਨੇ ਕੇਂਦਰ ਨੂੰ ਵੰਗਾਰਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Farmers Protest: ਕਿਸਾਨਾਂ ਦੇ ਦਿੱਲੀ ਕੂਚ ਤੋਂ ਪਹਿਲਾਂ ਹਰਿਆਣਾ ਸਰਕਾਰ ਦਾ ਐਕਸ਼ਨ! ਸੂਬੇ 'ਚ ਦਾਖਲ ਹੋਣ ਲਈ ਲਾ ਦਿੱਤੀਆਂ ਸ਼ਰਤਾਂ
ਕਿਸਾਨਾਂ ਦੇ ਦਿੱਲੀ ਕੂਚ ਤੋਂ ਪਹਿਲਾਂ ਹਰਿਆਣਾ ਸਰਕਾਰ ਦਾ ਐਕਸ਼ਨ! ਸੂਬੇ 'ਚ ਦਾਖਲ ਹੋਣ ਲਈ ਲਾ ਦਿੱਤੀਆਂ ਸ਼ਰਤਾਂ
Punjab News: ਬਾਦਲ ਤੋਂ 'ਫਖਰ-ਏ-ਕੌਮ'  ਖਿਤਾਬ ਵਾਪਸ ਲਿਆ, ਸੁਖਬੀਰ ਨੂੰ ਟਾਇਲਟ ਸਾਫ ਕਰਨ ਦੀ ਸਜ਼ਾ
Punjab News: ਬਾਦਲ ਤੋਂ 'ਫਖਰ-ਏ-ਕੌਮ'  ਖਿਤਾਬ ਵਾਪਸ ਲਿਆ, ਸੁਖਬੀਰ ਨੂੰ ਟਾਇਲਟ ਸਾਫ ਕਰਨ ਦੀ ਸਜ਼ਾ
Punjab News: ਪੰਜਾਬ ਦੀ ਯੂਨੀਵਰਸਿਟੀ 'ਚ ਹੋਇਆ ਜ਼ਬਰਦਸਤ ਹੰਗਾਮਾ! ਜਾਣੋ ਕਿਸ ਗੱਲ ਨੂੰ ਲੈ ਹੱਥੋਪਾਈ ਹੋਏ ਵਿਦਿਆਰਥੀ ?
ਪੰਜਾਬ ਦੀ ਯੂਨੀਵਰਸਿਟੀ 'ਚ ਹੋਇਆ ਜ਼ਬਰਦਸਤ ਹੰਗਾਮਾ! ਜਾਣੋ ਕਿਸ ਗੱਲ ਨੂੰ ਲੈ ਹੱਥੋਪਾਈ ਹੋਏ ਵਿਦਿਆਰਥੀ ?
Punjab Holidays: ਪੰਜਾਬ 'ਚ ਇੰਨੇ ਦਿਨ ਸਕੂਲ ਤੇ ਸਰਕਾਰੀ ਅਦਾਰੇ ਰਹਿਣਗੇ ਬੰਦ, ਵੇਖੋ ਦਸੰਬਰ ਮਹੀਨੇ ਛੁੱਟੀਆਂ ਦੀ ਲਿਸਟ
ਪੰਜਾਬ 'ਚ ਇੰਨੇ ਦਿਨ ਸਕੂਲ ਤੇ ਸਰਕਾਰੀ ਅਦਾਰੇ ਰਹਿਣਗੇ ਬੰਦ, ਵੇਖੋ ਦਸੰਬਰ ਮਹੀਨੇ ਛੁੱਟੀਆਂ ਦੀ ਲਿਸਟ
Punjab News: ਪੰਜਾਬ ਤੋਂ ਚੰਡੀਗੜ੍ਹ ਜਾਣ ਵਾਲੇ ਹੋ ਜਾਓ ਸਾਵਧਾਨ! ਘਰੋਂ ਨਿਕਲਣ ਤੋਂ ਪਹਿਲਾਂ ਜਾਣੋ ਨਵਾਂ ਰੂਟ ਪਲਾਨ
ਪੰਜਾਬ ਤੋਂ ਚੰਡੀਗੜ੍ਹ ਜਾਣ ਵਾਲੇ ਹੋ ਜਾਓ ਸਾਵਧਾਨ! ਘਰੋਂ ਨਿਕਲਣ ਤੋਂ ਪਹਿਲਾਂ ਜਾਣੋ ਨਵਾਂ ਰੂਟ ਪਲਾਨ
Farmer Protest: ਜਗਜੀਤ ਡੱਲੇਵਾਲ ਦੀ ਭੁੱਖ ਹੜਤਾਲ ਦਾ ਸੱਤਵਾਂ ਦਿਨ, ਲਗਾਤਾਰ ਵਿਗੜ ਰਹੀ ਸਿਹਤ; ਬੋਲੇ- ਸਰਕਾਰ ਕੋਲ ਗੱਲਬਾਤ ਲਈ 5 ਦਸੰਬਰ ਤੱਕ ਦਾ ਸਮਾਂ
ਜਗਜੀਤ ਡੱਲੇਵਾਲ ਦੀ ਭੁੱਖ ਹੜਤਾਲ ਦਾ ਸੱਤਵਾਂ ਦਿਨ, ਲਗਾਤਾਰ ਵਿਗੜ ਰਹੀ ਸਿਹਤ; ਬੋਲੇ- ਸਰਕਾਰ ਕੋਲ ਗੱਲਬਾਤ ਲਈ 5 ਦਸੰਬਰ ਤੱਕ ਦਾ ਸਮਾਂ
Punjab News: ਚੰਡੀਗੜ੍ਹ ਆ ਰਹੇ ਪੀਐਮ ਮੋਦੀ ਨੂੰ ਘੇਰ ਲਓ...ਖਾਲਿਸਤਾਨੀ ਪੰਨੂ ਨੇ ਕੀਤਾ ਵੱਡਾ ਐਲਾਨ, ਸੁਰੱਖਿਆ ਏਜੰਸੀਆਂ ਅਲਰਟ
ਚੰਡੀਗੜ੍ਹ ਆ ਰਹੇ ਪੀਐਮ ਮੋਦੀ ਨੂੰ ਘੇਰ ਲਓ...ਖਾਲਿਸਤਾਨੀ ਪੰਨੂ ਨੇ ਕੀਤਾ ਵੱਡਾ ਐਲਾਨ, ਸੁਰੱਖਿਆ ਏਜੰਸੀਆਂ ਅਲਰਟ
Punjab News: ਪੁਲਿਸ ਤੇ ਬਦਮਾਸ਼ਾਂ ਵਿਚਾਲੇ ਤਾੜ-ਤਾੜ ਚੱਲੀਆਂ ਗੋ*ਲੀਆਂ, ਗੈਂਗਸਟਰ ਦੇ ਪੱਟ 'ਚ ਲੱਗੀ ਗੋ*ਲੀ, ਲੋਕਾਂ 'ਚ ਦਹਿਸ਼ਤ...
ਪੁਲਿਸ ਤੇ ਬਦਮਾਸ਼ਾਂ ਵਿਚਾਲੇ ਤਾੜ-ਤਾੜ ਚੱਲੀਆਂ ਗੋ*ਲੀਆਂ, ਗੈਂਗਸਟਰ ਦੇ ਪੱਟ 'ਚ ਲੱਗੀ ਗੋ*ਲੀ, ਲੋਕਾਂ 'ਚ ਦਹਿਸ਼ਤ...
Embed widget