(Source: ECI/ABP News/ABP Majha)
Punjab Politics: ਲਾਹੌਰ-ਪਿਸ਼ੌਰ ਨਹੀਂ ਹੁਣ ਭਦੌੜ ਤੇ ਚਮਕੌਰ ਦੀ ਬਣ ਗਈ ਕਹਾਵਤ, ਕਾਂਗਰਸੀ ਵਿਧਾਇਕ ਨੇ ਰੱਜ ਕੇ ਉਡਾਇਆ ਚੰਨੀ ਦਾ ਮਜ਼ਾਕ !
ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਕਾਰਨ ਗੁਆਂਢੀ ਦੇਸ਼ ਪਾਕਿਸਤਾਨ ਦੀ ਕਹਾਵਤ ਜਿਸ ਵਿੱਚ ਲਾਹੌਰ ਅਤੇ ਪਸ਼ੌਰ (ਪਿਸ਼ਾਵਰ) ਦਾ ਜ਼ਿਕਰ ਆਉਂਦਾ ਹੈ, ਹੁਣ ਪੰਜਾਬੀਆਂ ਨੇ ਲਾਹੌਰ ਦੀ ਥਾਂ ਚਮਕੌਰ ਅਤੇ ਪਸ਼ੌਰ ਦੀ ਥਾਂ ਭਦੌੜ ਦਾ ਜ਼ਿਕਰ ਕਰਨਾ ਸ਼ੁਰੂ ਕਰ ਦਿੱਤਾ ਹੈ।
Punjab Politics: ਸਾਬਕਾ ਵਿਧਾਇਕ ਸੰਤੋਖ ਚੌਧਰੀ ਦੇ ਪੁੱਤਰ ਤੇ ਪੰਜਾਬ ਦੇ ਜਲੰਧਰ ਤੋਂ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕੇਕ ਕੱਟਣ ਨੂੰ ਲੈ ਕੇ ਚੁਟਕੀ ਲਈ ਹੈ। ਉਨ੍ਹਾਂ ਕਿਹਾ ਕਿ 2 ਅਪ੍ਰੈਲ ਨੂੰ ਆਪਣਾ ਜਨਮ ਦਿਨ ਬਣਾ ਕੇ ਸਾਬਕਾ ਮੁੱਖ ਮੰਤਰੀ ਚੰਨੀ ਨੇ ਸਾਰਿਆਂ ਨੂੰ ਅਪ੍ਰੈਲ ਫੂਲ ਬਣਾ ਦਿੱਤਾ ਹੈ। ਉਨ੍ਹਾਂ ਦਾ ਜਨਮ ਦਿਨ 1 ਮਾਰਚ ਨੂੰ ਹੈ। ਜ਼ਿਕਰਯੋਗ ਹੈ ਕਿ ਵਿਕਰਮਜੀਤ ਨੇ ਜਲੰਧਰ ਸੀਟ ਲਈ ਵੀ ਦਾਅਵਾ ਪੇਸ਼ ਕੀਤਾ ਹੈ।
ਵਿਕਰਮਜੀਤ ਚੌਧਰੀ ਨੇ ਇੱਕ ਮੀਡੀਆ ਹਾਊਸ ਨੂੰ ਇੰਟਰਵਿਊ ਦਿੰਦੇ ਹੋਏ ਕਿਹਾ ਕਿ ਚੰਨੀ ਬਹੁਤ ਵਧੀਆ ਕਲਾਕਾਰ ਹਨ। ਉਹ ਆਪਣੇ ਭਾਸ਼ਣਾਂ ਵਿੱਚ ਕਹਿੰਦੇ ਹਨ ਕਿ ਅਜਿਹਾ ਕੁਝ ਨਹੀਂ ਹੈ ਜੋ ਉਹ ਨਹੀਂ ਕਰ ਸਕਦਾ। ਕੇਕ ਲੈ ਕੇ ਗਇਆਂ ਨੂੰ ਚਰਨਜੀਤ ਸਿੰਘ ਚੰਨੀ ਨੇ ਅਪ੍ਰੈਲ ਫੂਲ ਬਣਾਇਆ ਹੈ। ਕੇਕ 'ਤੇ ਜਲੰਧਰ ਲਿਖਕੇ ਕੱਟ ਦੇਣ ਨਾਲ ਕਾਂਗਰਸ ਟਿਕਟ ਨਹੀਂ ਦਿੰਦੀ। ਹੁਣ ਅਮਰੀਕਾ ਵਿੱਚ ਵੀ ਚੋਣਾਂ ਹੋਣ ਜਾ ਰਹੀਆਂ ਹਨ ਜੇਕਰ ਇਸ 'ਤੇ ਚੰਨੀ ਫਾਰ ਯੂਨਾਈਟਿਡ ਸਟੇਟਸ ਆਫ ਅਮਰੀਕਾ ਲਿਖਿਆ ਹੋਵੇ ਤਾਂ ਚੰਨੀ ਜੀ ਰਾਸ਼ਟਰਪਤੀ ਨਹੀਂ ਬਣ ਜਾਣਗੇ।
ਵਿਕਰਮਜੀਤ ਚੌਧਰੀ ਨੇ ਕਿਹਾ ਕਿ ਪਾਰਟੀ ਚੰਨੀ ਨੂੰ ਪਹਿਲਾਂ ਹੀ ਸੀ.ਐਮ ਬਣਾ ਚੁੱਕੀ ਹੈ। ਭਦੌੜ ਤੇ ਚਮਕੌਰ ਸਾਹਿਬ ਨੂੰ ਸੀਐੱਮ ਹੁੰਦਿਆਂ ਨਹੀਂ ਬਚਾਇਆ ਜਾ ਸਕਿਆ। ਚੰਨੀ ਜੀ ਦਾ ਫਰਜ਼ ਬਣਦਾ ਹੈ ਕਿ ਉਹ ਭਦੌੜ ਤੇ ਚਮਕੌਰ ਸਾਹਿਬ ਜਾ ਕੇ ਪਾਰਟੀ ਦੇ ਨੁਕਸਾਨ ਦੀ ਭਰਪਾਈ ਕਰਨ।
ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਕਾਰਨ ਗੁਆਂਢੀ ਦੇਸ਼ ਪਾਕਿਸਤਾਨ ਦੀ ਕਹਾਵਤ ਜਿਸ ਵਿੱਚ ਲਾਹੌਰ ਅਤੇ ਪਸ਼ੌਰ (ਪਿਸ਼ਾਵਰ) ਦਾ ਜ਼ਿਕਰ ਆਉਂਦਾ ਹੈ, ਹੁਣ ਪੰਜਾਬੀਆਂ ਨੇ ਲਾਹੌਰ ਦੀ ਥਾਂ ਚਮਕੌਰ ਅਤੇ ਪਸ਼ੌਰ ਦੀ ਥਾਂ ਭਦੌੜ ਦਾ ਜ਼ਿਕਰ ਕਰਨਾ ਸ਼ੁਰੂ ਕਰ ਦਿੱਤਾ ਹੈ। ਚਮਕੌਰ ਸਾਹਿਬ ਅਤੇ ਭਦੌੜ ਹਾਰਨ ਤੋਂ ਬਾਅਦ ਜਲੰਧਰ ਤੋਂ ਟਿਕਟ ਮੰਗਣਾ ਜਾਇਜ਼ ਨਹੀਂ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।