Jalandhar news: ਦੋਆਬੇ ਦੇ ਇਸ ਪਿੰਡ ਨੂੰ ਕਿਉਂ ਕਿਹਾ ਜਾਂਦਾ ਜਹਾਜ਼ਾਂ ਵਾਲਾ ਪਿੰਡ, ਪਿੰਡ ਵਾਲਿਆਂ ਨੇ ਦੱਸੀ ਆਹ ਗੱਲ
Jalandhar news: ਜਲੰਧਰ ਦੇ ਇਸ ਪਿੰਡ ਵਿੱਚ ਹਰ ਘਰ 'ਤੇ ਜਹਾਜ਼ ਬਣਿਆ ਹੋਇਆ ਹੈ ਅਤੇ ਇਸ ਨੂੰ ਜਹਾਜ਼ਾਂ ਵਾਲਾ ਪਿੰਡ ਕਿਹਾ ਜਾਂਦਾ ਹੈ। ਆਓ ਜਾਣਦੇ ਹਾਂ ਆਖਿਰ ਇਸ ਪਿੰਡ ਨੂੰ ਕਿਉਂ ਕਿਹਾ ਜਾਂਦਾ ਜਹਾਜ਼ਾਂ ਵਾਲਾ ਪਿੰਡ...
ਰਾਘਵ ਜੈਨ ਦੀ ਰਿਪੋਰਟ
Aeroplane on every house in jalandhar: ਕਹਿੰਦੇ ਹਨ ਕਿ ਸ਼ੌਕ ਦੀ ਕੋਈ ਕੀਮਤ ਨਹੀਂ ਹੁੰਦੀ, ਪੰਜਾਬੀ ਤਾਂ ਇਸ ਗੱਲ ਲਈ ਖਾਸ ਤੌਰ ‘ਤੇ ਜਾਣੇ ਜਾਂਦੇ ਹਨ। ਆਓ ਅਸੀਂ ਤੁਹਾਨੂੰ ਜਲੰਧਰ ਦੇ ਪਿੰਡ ਉਪਲ ਭੂਪਾ ਬਾਰੇ ਦੱਸਦੇ ਹਾਂ, ਜਿੱਥੇ ਤੁਹਾਨੂੰ ਇੱਥੇ ਹਰ ਘਰ ਦੇ ਉੱਤੇ ਪਾਣੀ ਦੀ ਟੈਂਕੀ ਨਹੀਂ ਸਗੋਂ ਏਅਰ ਇੰਡੀਆ ਦਾ ਵੱਡਾ ਜਹਾਜ਼, ਪਾਣੀ 'ਚ ਚੱਲਣ ਵਾਲੀ ਸ਼ਿਪ, ਕਿਤੇ ਸ਼ੇਰ ਅਤੇ ਕਿਤੇ ਬਾਜ ਦੇਖਣ ਨੂੰ ਮਿਲਣਗੇ।
ਉੱਥੇ ਹੀ ਬਾਲੀਵੁੱਡ ਕਿੰਗ ਖਾਨ ਦੀ ਫਿਲਮ 'ਡੰਕੀ' 'ਚ ਨਿਰਦੇਸ਼ਕ ਰਾਜਕੁਮਾਰ ਹਿਰਾਨੀ ਨੇ ਵੀ ਦੱਸਿਆ ਹੈ ਕਿ ਉਨ੍ਹਾਂ ਨੂੰ ਇਹ ਸਾਰਾ ਕੁਝ ਦੇਖ ਕੇ ਆਈਡੀਆ ਆਇਆ ਸੀ। ਪੰਜਾਬ ਦਾ ਇਹ ਪਿੰਡ ਪੂਰੀ ਦੁਨੀਆ 'ਚ ਇਸ ਲਈ ਮਸ਼ਹੂਰ ਹੈ ਕਿਉਂਕਿ ਜਦੋਂ ਵੀ ਇਸ ਪਿੰਡ ਵਿੱਚ ਆਵੇਗਾ ਤਾਂ ਉਸ ਨੂੰ ਸਭ ਤੋਂ ਪਹਿਲਾਂ ਹਰ ਘਰ 'ਤੇ ਵੱਡਾ ਜਹਾਜ਼ ਬਣਿਆ ਹੋਇਆ ਨਜ਼ਰ ਆਵੇਗਾ। ਇੱਕ ਵਾਰ ਤਾਂ ਅੱਖਾਂ ਵੀ ਧੋਖਾ ਖਾ ਜਾਂਦੀਆਂ ਹਨ ਕਿ ਇਹ ਕਿਤੇ ਕੋਈ ਅਸਲੀ ਜਹਾਜ਼ ਤਾਂ ਨਹੀਂ ਖੜ੍ਹਾ ਹੋਇਆ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਪਿੰਡ ਦੇ ਜ਼ਿਆਦਾਤਰ ਲੋਕ ਵਿਦੇਸ਼ ਵਿੱਚ ਰਹਿੰਦੇ ਹਨ ਅਤੇ ਹਰੇਕ ਚੀਜ਼ ਦੀ ਆਪਣੀ ਇੱਕ ਵੱਖਰੀ ਹੀ ਕਹਾਣੀ ਹੈ।
ਟੀਮ ਨਾਲ ਖਾਸ ਗੱਲਬਾਤ ਕਰਦਿਆਂ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਮਨਦੀਪ ਸਿੰਘ ਨੇ ਦੱਸਿਆ ਕਿ ਇਸ ਪਿੰਡ ਦੇ ਬਹੁਤੇ ਲੋਕ ਪਿਛਲੇ ਲੰਮੇ ਸਮੇਂ ਤੋਂ ਵਿਦੇਸ਼ਾਂ ਵਿੱਚ ਜਾ ਕੇ ਵਸੇ ਹੋਏ ਹਨ। ਜਿਸ ਕਾਰਨ ਜ਼ਿਆਦਾਤਰ ਘਰਾਂ ਨੂੰ ਤਾਲੇ ਲੱਗੇ ਹੋਏ ਹਨ ਜਾਂ ਫਿਰ ਉਨ੍ਹਾਂ ਨੇ ਆਪਣੇ ਘਰਾਂ ਅਤੇ ਖੇਤਾਂ ਦੀ ਦੇਖ-ਭਾਲ ਕਰਨ ਲਈ ਲੋਕਾਂ ਨੂੰ ਰੱਖਿਆ ਹੋਇਆ ਹੈ। ਇਸ ਪਿੰਡ ਦੇ ਹਰ ਘਰ ਦੀ ਛੱਤ ਬਹੁਤ ਖਾਸ ਹੈ, ਤੁਹਾਨੂੰ ਹਰ ਕਿਸੇ 'ਤੇ ਕੁਝ ਨਾ ਕੁਝ ਦੇਖਣ ਨੂੰ ਮਿਲੇਗਾ।
ਜਿਵੇਂ ਕਿ ਇੱਕ ਘਰ ਹੈ ਜਿਸ ਉੱਤੇ ਇੱਕ ਬਹੁਤ ਵੱਡਾ ਜਹਾਜ਼ ਬਣਿਆ ਹੋਇਆ ਹੈ ਅਤੇ ਉਨ੍ਹਾਂ ਦਾ ਪੂਰਾ ਪਰਿਵਾਰ ਇੰਗਲੈਂਡ ਵਿੱਚ ਰਹਿੰਦਾ ਹੈ ਅਤੇ ਜਦੋਂ ਘਰ ਦੇ ਮਾਲਕ ਨੇ ਆਪਣੇ ਬੱਚਿਆਂ ਨੂੰ ਕਿਹਾ ਕਿ ਪਿੰਡ ਚੱਲਦੇ ਹਾਂ ਤਾਂ ਉਨ੍ਹਾਂ ਜੇਕਰ ਉੱਥੇ ਕੁਝ ਖਾਸ ਹੋਵੇਗਾ ਤਾਂ ਹੀ ਅਸੀਂ ਪਿੰਡ ਵਾਪਸ ਜਾਵਾਂਗੇ। ਉਸ ਵੇਲੇ ਉਸ ਦੇ ਪਿਤਾ ਨੇ ਦਿਮਾਗ ਲਾਇਆ ਅਤੇ ਘਰ ‘ਤੇ ਇੱਕ ਵੱਡਾ ਜਹਾਜ਼ ਬਣਾਉਣ ਲਈ ਲੱਖਾਂ ਰੁਪਏ ਖਰਚ ਕੀਤੇ, ਜਿਸ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਤਾਂ ਦੇਖਣ ਲਈ ਆਉਂਦਾ ਹੀ ਹੈ, ਸਗੋਂ ਦੁਨੀਆਂ ਭਰ ਤੋਂ ਹੋਰ ਵੀ ਲੋਕ ਇਸ ਨੂੰ ਦੇਖਣ ਲਈ ਆਉਂਦੇ ਹਨ।
ਉਨ੍ਹਾਂ ਨੇ ਅੱਗੇ ਦੱਸਿਆ ਕਿ ਘਰ ਦੇ ਉੱਪਰ ਬਣੀ ਹਰ ਚੀਜ਼ ਦੀ ਆਪਣੀ ਕਹਾਣੀ ਹੈ, ਜਿਵੇਂ ਕਿ ਇੱਕ ਘਰ ਹੈ ਜਿਸ ‘ਤੇ ਪਾਣੀ ਦੀ ਸ਼ਿਪ ਬਣੀ ਹੋਈ ਹੈ ਅਤੇ ਉਨ੍ਹਾਂ ਦਾ ਪੂਰਾ ਪਰਿਵਾਰ ਹਾਂਗਕਾਂਗ ਵਿੱਚ ਰਹਿੰਦਾ ਹੈ। ਇਸ ਦੇ ਨਾਲ ਹੀ ਸਾਡੇ ਪਿੰਡ ਨੂੰ ਜਹਾਜ਼ਾਂ ਵਾਲਾ ਪਿੰਡ ਕਿਹਾ ਜਾਂਦਾ ਹੈ, ਸਾਡੇ ਪਿੰਡ ਵਿੱਚ ਕਈ ਵਾਰ ਸ਼ੂਟਿੰਗ ਵੀ ਹੋ ਚੁੱਕੀ ਹੈ। ਡੰਕੀ ਫਿਲਮ ਦੇ ਡਾਇਰੈਕਟਰ ਨੇ ਵੀ ਸਾਡੇ ਪਿੰਡ ਦਾ ਜ਼ਿਕਰ ਕੀਤਾ ਹੈ ਅਤੇ ਇਹ ਗੱਲ ਸੁਣ ਕੇ ਸਾਨੂੰ ਬਹੁਤ ਖ਼ੁਸ਼ੀ ਹੋਈ ਹੈ।
ਇਹ ਵੀ ਪੜ੍ਹੋ: Chandigarh news: ਕਿਸਾਨ ਮੋਰਚੇ ਨੂੰ ਲੈ ਕੇ ਬਲਬੀਰ ਸਿੰਘ ਰਾਜੇਵਾਲ ਨੇ ਕਰ ਦਿੱਤਾ ਵੱਡਾ ਐਲਾਨ, ਚੰਡੀਗੜ੍ਹ ਪ੍ਰਸ਼ਾਸਨ ਨੂੰ ਦਿੱਤੀ ਚੇਤਾਵਨੀ