Jalandhar News: ਲਤੀਫ਼ਪੁਰਾ 'ਚ ਉਜਾੜੇ ਲੋਕਾਂ ਨੂੰ ਸਾਲ ਬਾਅਦ ਵੀ ਨਹੀਂ ਮਿਲਿਆ ਇਨਸਾਫ, 40 ਪਰਿਵਾਰ ਅਜੇ ਵੀ ਖੁੱਲ੍ਹੇ ਅਸਮਾਨ ਹੇਠ
Jalandhar News: ਜਲੰਧਰ ਦੇ ਲਤੀਫ਼ਪੁਰਾ ਵਿੱਚ ਉਜਾੜੇ ਲੋਕਾਂ ਨੂੰ ਇੱਕ ਸਾਲ ਬਾਅਦ ਵੀ ਇਨਸਾਫ ਨਹੀਂ ਮਿਲਿਆ। ਹਾਲੇ ਵੀ ਲਗਪਗ 40 ਪਰਿਵਾਰ ਖੁੱਲ੍ਹੇ ਅਸਮਾਨ ਹੇਠ ਗੁਜ਼ਾਰਾ ਕਰ ਰਹੇ ਹਨ। ਜਲੰਧਰ ਨਗਰ ਸੁਧਾਰ
Jalandhar News: ਜਲੰਧਰ ਦੇ ਲਤੀਫ਼ਪੁਰਾ ਵਿੱਚ ਉਜਾੜੇ ਲੋਕਾਂ ਨੂੰ ਇੱਕ ਸਾਲ ਬਾਅਦ ਵੀ ਇਨਸਾਫ ਨਹੀਂ ਮਿਲਿਆ। ਹਾਲੇ ਵੀ ਲਗਪਗ 40 ਪਰਿਵਾਰ ਖੁੱਲ੍ਹੇ ਅਸਮਾਨ ਹੇਠ ਗੁਜ਼ਾਰਾ ਕਰ ਰਹੇ ਹਨ। ਜਲੰਧਰ ਨਗਰ ਸੁਧਾਰ ਟਰੱਸਟ ਨੇ 9 ਤੇ 10 ਦਸੰਬਰ 2022 ਨੂੰ ਜੇਸੀਬੀ ਮਸ਼ੀਨਾਂ ਨਾਲ ਲਤੀਫਪੁਰਾ ਵਿੱਚ ਲਗਪਗ 70 ਘਰ ਢਾਹ ਦਿੱਤੇ ਸਨ। ਇਹ ਪਰਿਵਾਰ 1947 ਦੀ ਵੰਡ ਵੇਲੇ ਉੱਜੜ ਕੇ ਇੱਥੇ ਆ ਕੇ ਵੱਸੇ ਸਨ।
ਦੱਸ ਦਈਏ ਕਿ ਲਤੀਫ਼ਪੁਰਾ ਮੁੜਵਸੇਬਾ ਮੋਰਚਾ ਨੇ ਪੰਜਾਬ ਸਰਕਾਰ ਵੱਲੋਂ ਲਤੀਫ਼ਪੁਰਾ ਵਿੱਚ ਕੀਤੇ ਗਏ ਉਜਾੜੇ ਦਾ ਸਾਲ ਪੂਰਾ ਹੋਣ ’ਤੇ ਸ਼ਨੀਵਾਰ ਦਿਨ ਨੂੰ ‘ਕਾਲੇ ਦਿਵਸ’ ਵਜੋਂ ਮਨਾਇਆ ਗਿਆ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਰੋਸ ਮੁਜ਼ਾਹਰਾ ਕੀਤਾ। ਮੋਰਚੇ ਦੇ ਕਾਰਕੁਨਾਂ ਨੇ ਗੁਰੂ ਰਵਿਦਾਸ ਚੌਕ ਵਿੱਚ ਜਲੰਧਰ ਨਗਰ ਸੁਧਾਰ ਟਰੱਸਟ ਤੇ ਸੂਬਾ ਸਰਕਾਰ ਦੀ ਅਰਥੀ ਸਾੜੀ।
ਦਰਅਸਲ ਲਤੀਫਾਪੁਰਾ ਮੁੜਵਸੇਬਾ ਮੋਰਚੇ ਦੇ ਆਗੂਆਂ ਨੇ ਹਰ ਰੋਜ਼ ਲੜੀਵਾਰ ਭੁੱਖ ਹੜਤਾਲ ਹਾਲੇ ਵੀ ਜਾਰੀ ਰੱਖੀ ਹੋਈ ਹੈ। ਇਸੇ ਲੜੀ ਤਹਿਤ ਸ਼ਨੀਵਾਰ ਨੂੰ ਬਾਪੂ ਰਸ਼ਪਾਲ ਸਿੰਘ ਭੁੱਖ ਹੜਤਾਲ ’ਤੇ ਬੈਠੇ। ਮੋਰਚੇ ਨੇ ਅੱਜ ਵੀ ਜਮਹੂਰੀਅਤ ਦਾ ਕਤਲ ਤੇ ਕਾਲਾ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਹੈ।
ਦੱਸ ਦਈਏ ਕਿ ਨਗਰ ਸੁਧਾਰ ਟਰੱਸਟ ਨੇ 9 ਤੇ 10 ਦਸੰਬਰ 2022 ਨੂੰ ਜੇਸੀਬੀ ਮਸ਼ੀਨਾਂ ਨਾਲ ਲਤੀਫਪੁਰਾ ਵਿੱਚ ਲਗਪਗ 70 ਘਰ ਢਾਹ ਦਿੱਤੇ ਸਨ। ਇਹ ਪਰਿਵਾਰ 1947 ਦੀ ਵੰਡ ਵੇਲੇ ਉੱਜੜ ਕੇ ਇੱਥੇ ਆ ਕੇ ਵੱਸੇ ਸਨ। ਸਰਕਾਰ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਇਹ ਥਾਂ ਨਗਰ ਸੁਧਾਰ ਟਰੱਸਟ ਨੇ ਗ੍ਰਹਿਣ ਕੀਤੀ ਹੋਈ ਸੀ ਤੇ ਉਕਤ ਪਰਿਵਾਰ ਇੱਥੇ ਕਬਜ਼ਾ ਕਰ ਕੇ ਬੈਠੇ ਸਨ।
ਹਾਸਲ ਜਾਣਕਾਰੀ ਅਨੁਸਾਰ ਉਜਾੜੇ ਗਏ ਇਨ੍ਹਾਂ ਪਰਿਵਾਰਾਂ ਵਿੱਚੋਂ ਹਾਲੇ ਵੀ ਲਗਪਗ 40 ਪਰਿਵਾਰ ਖੁੱਲ੍ਹੇ ਅਸਮਾਨ ਹੇਠ ਗੁਜ਼ਾਰਾ ਕਰ ਰਹੇ ਹਨ। ਲਤੀਫ਼ਪੁਰਾ ਇੱਕ ਪਿੰਡ ਸੀ ਜੋ ਜਲੰਧਰ ਨੇੜੇ ਸਥਿਤ ਸੀ। ਆਬਾਦੀ ਵਧਣ ਤੇ ਸ਼ਹਿਰ ਵਿੱਚ ਹੋਏ ਵਿਕਾਸ ਦੌਰਾਨ ਇਹ ਪਿੰਡ ਸ਼ਹਿਰ ਦੀ ਜੱਦ ਵਿੱਚ ਆ ਗਿਆ।
ਕਾਲਾ ਦਿਨ ਮਨਾਉਣ ਵਾਸਤੇ ਲਤੀਫ਼ਪੁਰਾ ਵਿੱਚ ਕਿਸਾਨ ਯੂਨੀਅਨ ਅੰਮ੍ਰਿਤਸਰ ਦੇ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਫ਼ਤਹਿ) ਦੇ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਲਖਵੀਰ ਸਿੰਘ ਖ਼ਾਲਸਾ ਜਥੇਬੰਦੀ ਦੇ ਕਾਰਕੁਨਾਂ ਸਮੇਤ ਪਹੁੰਚੇ ਹੋਏ ਸਨ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ, ਜ਼ਿਲ੍ਹੇ ਦੇ ਆਗੂ ਸੰਤੋਖ ਸਿੰਘ ਸੰਧੂ ਵੀ ਜਥੇਬੰਦੀ ਦੇ ਕਾਰਕੁਨਾਂ ਸਮੇਤ ਪਹੁੰਚੇ।
ਇਸੇ ਤਰ੍ਹਾਂ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਕਸ਼ਮੀਰ ਸਿੰਘ ਜੰਡਿਆਲਾ, ਜ਼ਿਲ੍ਹੇ ਦੇ ਆਗੂ ਭਗਵੰਤ ਸਿੰਘ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਸੁਖਜੀਤ ਸਿੰਘ ਡਰੋਲੀ ਵੀ ਹਾਜ਼ਰ ਸਨ। ਮੋਰਚੇ ਦੇ ਆਗੂ ਲਖਵੀਰ ਸਿੰਘ ਖ਼ਾਲਸਾ ਨੇ ਕਿਹਾ ਕਿ 2 ਜਨਵਰੀ ਨੂੰ ਲਤੀਫ਼ਪੁਰਾ ਮੋਰਚੇ ਵੱਲੋਂ ਜਲੰਧਰ ਦੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਦੇ ਘਰ ਦਾ ਘਿਰਾਓ ਕਰ ਕੇ ਪੰਜਾਬ ਸਰਕਾਰ ਦਾ ਪੁਤਲਾ ਫ਼ੂਕਿਆ ਜਾਵੇਗਾ।